BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਯਹੋਵਾਹ ਬਹੁਤ ਮਹਾਨ ਹੈ। ਉਹ ਬਹੁਤ ਉੱਚੀ ਥਾਂ ਉੱਤੇ ਰਹਿੰਦਾ ਹੈ। ਯਹੋਵਾਹ ਸੀਯੋਨ ਨੂੰ ਨਿਰਪੱਖਤਾ ਅਤੇ ਨੇਕੀ ਨਾਲ ਭਰਦਾ ਹੈ।

ਯਸਈਆਹ 33:5
 • 1


 

ਅਧਿਆਇ 11ਯਹੂਦਾਹ ਵੱਲੋਂ, ਜੋ ਮਸੀਹ ਯਿਸੂ ਦਾ ਸੇਵਕ ਹੈ ਅਤੇ ਯਾਕੂਬ ਦਾ ਭਰਾ ਹੈ, ਉਨ੍ਹਾਂ ਸਮੂਹ ਲੋਕਾਂ ਨੂੰ ਸ਼ੁਭਕਾਮਨਾਵਾਂ ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਸਦਿਆ ਗਿਆ ਹੈ।ਪਰਮੇਸ਼ੁਰ ਪਿਤਾ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਨੂੰ ਯਿਸੂ ਮਸੀਹ ਦੇ ਵਿੱਚ ਸੁਰਖਿਅਤ ਰੱਖਿਆ ਗਿਆ ਹੈ।
2ਮਿਹਰ, ਸ਼ਾਂਤੀ ਅਤੇ ਪਿਆਰ ਵਧ ਤੋਂ ਵਧ ਤੁਹਾਡਾ ਹੋਵੇ।
3ਪਿਆਰੇ ਮਿੱਤਰੋ, ਮੈਂ ਤੁਹਾਨੂੰ ਉਸ ਮੁਕਤੀ ਬਾਰੇ ਲਿਖਣ ਲਈ ਬਹੁਤ ਉਤਸੁਕ ਹਾਂ ਜਿਹੜੀ ਅਸੀਂ ਸਾਰੇ ਇਕਠੇ ਸਾਂਝੀ ਕਰਦੇ ਹਾਂ। ਪਰ ਮੈਂ ਇਸਨੂੰ ਜਰੂਰੀ ਸਮਝਿਆ ਕਿ ਤੁਹਾਨੂੰ ਕਿਸੇ ਹੋਰ ਚੀਜ਼ ਬਾਰੇ ਲਿਖਾਂ; ਮੈਂ ਤੁਹਾਨੂੰ ਉਸ ਨਿਹਚਾ ਲਈ, ਜਿਹੜੀ ਉਸਨੇ ਆਪਣੇ ਪਵਿੱਤਰ ਲੋਕਾਂ ਨੂੰ ਦਿੱਤੀ ਹੈ, ਸਖਤ ਸੰਘਰਸ਼ ਕਰਨ ਲਈ ਉਤਸਾਹਿਤ ਕਰਨਾ ਚਾਹੁੰਦਾ ਹਾਂ। ਪਰਮੇਸ਼ੁਰ ਨੇ ਇਹ ਨਿਹਚਾ ਇਕੋ ਵਾਰੀ ਪ੍ਰਦਾਨ ਕੀਤੀ ਹੈ ਅਤੇ ਇਹ ਸਦਾ ਲਈ ਦਿੱਤੀ ਗਈ ਹੈ।
4ਕੁਝ ਲੋਕ ਚੋਰੀ ਛਿਪੇ ਤੁਹਾਡੀ ਸੰਗਤ ਵਿੱਚ ਆ ਵੜੇ ਹਨ। ਇਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਆਪਣੇ ਮੰਦੇ ਕਾਰਿਆਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਹੁਤ ਸਮਾਂ ਪਹਿਲਾਂ, ਉਨ੍ਹਾਂ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਗਿਆ ਹੈ। ਇਹ ਲੋਕ ਪਰਮੇਸ਼ੁਰ ਦੇ ਖਿਲਾਫ਼ ਹਨ। ਉਨ੍ਹਾਂ ਨੇ ਸਾਡੇ ਪਰਮੇਸ਼ੁਰ ਦੀ ਕਿਰਪਾ ਦੀ ਭਰਿਸ਼ਟ ਕਰਨੀਆਂ ਕਰਨ ਲਈ ਕੁਵਰਤੋਂ ਕੀਤੀ ਹੈ। ਇਹ ਲੋਕ ਯਿਸੂ ਮਸੀਹ, ਸਾਡੇ ਇੱਕੋ ਮਾਲਕ ਅਤੇ ਪ੍ਰਭੂ ਨੂੰ ਕਬੂਲਣ ਤੋਂ ਇਨਕਾਰ ਕਰਦੇ ਹਨ।
5ਮੈਂ ਉਨਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਤੁਹਾਡੀ ਸਹਾਇਤਾ ਕਰਨੀ ਚਾਹੁੰਦਾ ਹਾਂ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਜਾਣਦੇ ਹੋ; ਯਾਦ ਕਰੋ ਕਿ ਪ੍ਰਭੂ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਧਰਤੀ ਤੋਂ ਬਚਾਇਆ ਅਤੇ ਬਾਹਰ ਲਿਆਂਦਾ। ਪਰ ਬਾਅਦ ਵਿੱਚ ਪ੍ਰਭੂ ਨੇ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿੱਤਾ ਜਿਨ੍ਹਾਂ ਨੂੰ ਨਿਹਚਾ ਨਹੀਂ ਸੀ।
6ਇਹ ਵੀ ਚੇਤੇ ਰਖੋ ਕਿ, ਦੂਤਾਂ ਕੋਲ ਸ਼ਕਤੀ ਤਾਂ ਸੀ ਪਰ ਉਨ੍ਹਾਂ ਨੇ ਰਖੀ ਨਹੀਂ। ਉਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਇਸ ਲਈ ਪ੍ਰਭੂ ਨੇ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ। ਉਨ੍ਹਾਂ ਨੂੰ ਸਦੀਵੀ ਜੰਜ਼ੀਰਾਂ ਵਿੱਚ ਰੱਖਿਆ ਹੋਇਆ ਸੀ। ਉਸਨੇ ਉਨ੍ਹਾਂ ਨੂੰ ਉਥੇ ਮਹਾਨ ਦਿਨ ਉੱਤੇ ਉਨ੍ਹਾਂ ਦਾ ਨਿਰਣਾ ਕਰਨ ਲਈ ਰੱਖਿਆ ਹੋਇਆ ਹੈ।
7ਸਦੂਮ ਅਤੇ ਅਮੋਰਾਹ ਦੇ ਸ਼ਹਿਰ ਨੂੰ ਵੀ ਚੇਤੇ ਕਰੋ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਬਾਕੀ ਸ਼ਹਿਰਾਂ ਨੂੰ ਵੀ। ਉਹ ਵੀ ਉਨ੍ਹਾਂ ਦੂਤਾਂ ਵਾਂਗ ਹੀ ਹਨ। ਉਹ ਸ਼ਹਿਰ ਜਿਨਸੀ ਗੁਨਾਹ ਅਤੇ ਹੋਰ ਮੰਦੇ ਕੰਮਾਂ ਨਾਲ ਭਰੇ ਹੋਏ ਸਨ। ਉਹ ਸਦੀਵੀ ਅੱਗ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਦੀ ਸਜ਼ਾ ਸਾਡੇ ਲਈ ਇੱਕ ਮਿਸਾਲ ਹੈ।
8ਜਿਹੜੇ ਤੁਹਾਡੀ ਸੰਗਤ ਵਿੱਚ ਆਏ ਹਨ ਇਨ੍ਹਾਂ ਬਾਰੇ ਵੀ ਇਵੇਂ ਹੀ ਹੈ। ਉਹ ਸੁਪਨਿਆਂ ਦੇ ਪਿਛੇ ਲੱਗੇ ਹੋਏ ਹਨ। ਉਹ ਆਪਣੇ ਆਪ ਨੂੰ ਪਾਪ ਰਾਹੀਂ ਪਲੀਤ ਕਰਦੇ ਹਨ। ਉਹ ਪਰਮੇਸ਼ੁਰ ਦੇ ਅਧਿਕਾਰ ਨੂੰ ਰੱਦ ਕਰਦੇ ਹਨ। ਅਤੇ ਸੁਰਗੀ ਦੂਤਾਂ ਬਾਰੇ ਮੰਦਾ ਬੋਲਦੇ ਹਨ।
9ਪਰ ਮਹਾਂ ਦੂਤ ਮੀਕਾਏਲ ਨੇ ਵੀ ਇਸ ਤਰ੍ਹਾਂ ਦਾ ਵਿਹਾਰ ਨਹੀਂ ਕੀਤਾ। ਮਹਾਂ ਦੂਤ ਮੀਕਾਏਲ ਨੇ ਸ਼ੈਤਾਨ ਨਾਲ ਵਿਵਾਦ ਕੀਤਾ ਕਿ ਮੂਸਾ ਦੇ ਸ਼ਰੀਰ ਨੂੰ ਕੌਣ ਆਪਣੇ ਕੋਲ ਰਖੇਗਾ। ਪਰ ਮੀਕਾਏਲ ਨੇ ਸ਼ੈਤਾਨ ਦੇ ਖਿਲਾਫ਼ ਬਦਨਾਮੀ ਦੇ ਇਲਜ਼ਾਮ ਲਾਉਣ ਦਾ ਹੌਂਸਲਾ ਨਹੀਂ ਕੀਤਾ। ਪਰ ਮੀਕਾਏਲ ਨੇ ਆਖਿਆ, “ਪ੍ਰਭੂ ਤੈਨੂੰ ਸਜ਼ਾ ਦੇਵੇਗਾ।”
10ਪਰ ਇਹ ਲੋਕ ਉਨ੍ਹਾਂ ਚੀਜ਼ਾਂ ਦੀ ਅਲੋਚਨਾ ਕਰਦੇ ਹਨ ਜਿਨ੍ਹਾਂ ਨੂੰ ਇਹ ਸਮਝਦੇ ਨਹੀਂ ਹਨ। ਉਹ ਸੋਚ ਕੇ ਗੱਲਾਂ ਨੂੰ ਨਹੀਂ ਸਮਝਦੇ, ਸਗੋਂ ਕੁਦਰਤੀ ਪ੍ਰਵਿਤੀ ਦੁਆਰਾ ਪਸ਼ੂਆਂ ਵਾਂਗ ਜੋ ਸੋਚ ਨਹੀਂ ਸਕਦੇ। ਇਹੀ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੂੰ ਤਬਾਹ ਕਰ ਦਿੰਦੀਆਂ ਹਨ।
11ਇਹ ਇਨ੍ਹਾਂ ਲਈ ਬੁਰਾ ਹੋਵੇਗਾ। ਇਨ੍ਹਾਂ ਲੋਕਾਂ ਨੇ ਉਹੀ ਰਾਹ ਚੁਣਿਆ ਹੈ ਜਿਸ ਉੱਤੇ ਕਇਨ ਚਲਿਆ ਸੀ। ਪੈਸਾ ਕਮਾਉਣ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਉਸੇ ਰਾਹ ਪਾ ਲਿਆ ਹੈ ਜਿਸ ਰਾਹ ਬਿਲਆਮ ਪਿਆ ਸੀ। ਇਹ ਲੋਕ ਪਰਮੇਸ਼ੁਰ ਦੇ ਖਿਲਾਫ਼ ਕੋਰਾਹ ਵਾਂਗ ਲੜੇ ਹਨ ਅਤੇ ਕੋਰਾਹ ਵਾਂਗ ਤਬਾਹ ਹੋ ਜਾਣਗੇ।
12ਇਹ ਲੋਕ ਤੁਹਾਡੇ ਖਾਸ ਉਤਸਵਾਂ ਵਿੱਚ ਭੱਦੇ ਦਾਗਾਂ ਵਰਗੇ ਹਨ। ਉਹ ਬੇਸ਼ਰਮ ਹੋਕੇ ਤੁਹਾਡੇ ਨਾਲ ਭੋਜਨ ਖਾਂਦੇ ਹਨ। ਉਹ ਸਿਰਫ਼ ਆਪਣਾ ਹੀ ਖਿਆਲ ਰਖਦੇ ਹਨ। ਉਹ ਬਿਨ ਵਰਖਾ ਵਾਲੇ ਬੱਦਲਾਂ ਵਾਂਗ ਅਤੇ ਹਵਾ ਦੁਆਰਾ ਉਡਾਏ ਜਾਣ ਵਰਗੇ ਹਨ। ਉਹ ਫ਼ਲ ਤੋਂ ਸਖਣੇ ਬਿਰਖ ਹਨ ਅਤੇ ਸਮਾਂ ਪੈਣ ਤੇ ਉਨ੍ਹਾਂ ਨੂੰ ਧਰਤੀ ਤੋਂ ਪੁੱਟ ਦਿੱਤਾ ਜਾਂਦਾ ਹੈ। ਇਸ ਲਈ ਉਹ ਦੁਹਰੀ ਮੌਤ ਮਰਦੇ ਹਨ।
13ਉਹ ਸਮੁੰਦਰ ਦੀਆਂ ਤੁਫ਼ਾਨੀ ਲਹਿਰਾਂ ਵਾਂਗ ਹਨ। ਜਿਹੜੀਆਂ ਝੱਗ ਬਣਾਉਂਦੀਆਂ ਹਨ। ਉਹ ਲੋਕ ਉਸੇ ਤਰ੍ਹਾਂ ਸ਼ਰਮਸਾਰੀ ਵਾਲੀਆਂ ਗੱਲਾਂ ਕਰਦੇ ਹਨ ਜਿਵੇਂ ਲਹਿਰਾਂ ਝੱਗ ਬਣਾਉਂਦੀਆਂ ਹਨ। ਇਹ ਲੋਕ ਉਨ੍ਹਾਂ ਤਾਰਿਆਂ ਵਰਗੇ ਹਨ ਜਿਹੜੇ ਅਕਾਸ਼ ਵਿੱਚ ਘੁੰਮਦੇ ਹਨ। ਘੋਰ ਅੰਧਕਾਰ ਵਿੱਚ ਇਨ੍ਹਾਂ ਲੋਕਾਂ ਲਈ ਇੱਕ ਜਗ਼੍ਹਾ ਰਖੀ ਗਈ ਹੈ।
14ਆਦਮੀ ਦੀ ਸੱਤਵੀਂ ਔਲਾਦ ਹਨੋਕ ਨੇ, ਉਨ੍ਹਾਂ ਬਾਰੇ ਆਖਿਆ, “ਦੇਖੋ, ਪ੍ਰਭੂ ਆਪਣੇ ਹਜ਼ਾਰਾਂ ਅਤੇ ਹਜ਼ਾਰਾਂ ਪਵਿੱਤਰ ਦੂਤਾਂ ਨਾਲ ਆ ਰਿਹਾ ਹੈ।
15ਪ੍ਰਭੂ ਹਰ ਵਿਅਕਤੀ ਦਾ ਨਿਰਣਾ ਕਰੇਗਾ। ਪ੍ਰਭੂ ਉਨ੍ਹਾਂ ਸਾਰੇ ਲੋਕਾਂ ਦਾ, ਉਸਦੇ ਖਿਲਾਫ਼ ਕੀਤੀਆਂ ਉਨ੍ਹਾਂ ਸਾਰੀਆਂ ਦੁਸ਼ਟ ਗੱਲਾਂ ਲਈ, ਨਿਰਣਾ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਆ ਰਿਹਾ ਹੈ। ਉਹ ਇਨ੍ਹਾਂ ਪਾਪੀਆਂ ਨੂੰ ਜੋ ਉਸਦੇ ਖਿਲਾਫ਼ ਹਨ ਅਤੇ ਉਨ੍ਹਾਂ ਸਾਰੀਆਂ ਗੱਲਾਂ ਲਈ ਜੋ ਉਨ੍ਹਾਂ ਨੇ ਉਸਦੇ ਖਿਲਾਫ਼ ਕੀਤੀਆਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਲਈ ਜੋ ਉਨ੍ਹਾਂ ਉਸਦੇ ਖਿਲਾਫ਼ ਆਖੀਆਂ, ਸਜ਼ਾ ਦੇਵੇਗਾ।”
16ਇਹ ਲੋਕ ਹਮੇਸ਼ਾ ਹੋਰਨਾਂ ਲੋਕਾਂ ਬਾਰੇ ਸ਼ਿਕਾਇਤ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਨੁਕਸ ਕਢਦੇ ਰਹਿੰਦੇ ਹਨ। ਉਹ ਹਮੇਸ਼ਾ ਉਹੀ ਬੁਰੀਆਂ ਗੱਲਾਂ ਕਰਦੇ ਹਨ ਜੋ ਉਹ ਚਾਹੁੰਦੇ ਹਨ। ਉਹ ਆਪਣੇ-ਆਪ ਬਾਰੇ ਸ਼ੇਖੀ ਮਾਰਦੇ ਹਨ। ਉਨ੍ਹਾਂ ਦਾ ਲੋਕਾਂ ਦੀ ਤਾਰੀਫ਼ ਕਰਨ ਦਾ ਕੇਵਲ ਇੱਕ ਕਾਰਣ ਹੁੰਦਾ ਹੈ, ਆਪਣੀ ਮਨ ਇਛਿੱਤ ਵਸਤੂ ਨੂੰ ਪ੍ਰਾਪਤ ਕਰਨਾ।
17ਪਿਆਰੇ ਮਿੱਤਰੋ ਜੋ ਕੁਝ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਆਖਿਆ ਹੈ ਉਸ ਨੂੰ ਚੇਤੇ ਰਖੋ।
18ਉਨ੍ਹਾਂ ਨੇ ਤੁਹਾਨੂੰ ਕਿਹਾ, “ਆਖਰੀ ਸਮਿਆਂ ਵਿੱਚ, ਕੁਝ ਲੋਕ ਅਜਿਹੇ ਹੋਣਗੇ ਜਿਹੜੇ ਪਰਮੇਸ਼ੁਰ ਦਾ ਮਜ਼ਾਕ ਉਡਾਉਣਗੇ।” ਇਹ ਲੋਕ ਮਨ ਆਈਆਂ ਕਰਦੇ ਹਨ ਉਹ ਗੱਲਾਂ ਕਰਦੇ ਹਨ ਜੋ ਪਰਮੇਸ਼ੁਰ ਦੇ ਖਿਲਾਫ਼ ਹਨ।
19ਇਹੀ ਲੋਕ ਹਨ ਜਿਹੜੇ ਤੁਹਾਡੇ ਵਿੱਚ ਫ਼ੁੱਟ ਪਾਉਂਦੇ ਹਨ। ਇਹ ਲੋਕ ਆਪਣੇ ਪਾਪੀ ਆਪੇ ਦੀ ਇੱਛਾ ਅਨੁਸਾਰ ਹੀ ਕਰਦੇ ਹਨ। ਉਨ੍ਹਾਂ ਕੋਲ ਆਤਮਾ ਨਹੀਂ ਹੈ।
20ਪਰ ਪਿਆਰੇ ਮਿੱਤਰੋ, ਤੁਸੀਂ ਉਸ ਅੱਤ ਪਵਿੱਤਰ ਨਿਹਚਾ ਦੀ ਵਰਤੋਂ ਕਰੋ ਜੋ ਤੁਸੀਂ ਆਪਣੇ ਆਪ ਨੂੰ ਤਾਕਤਵਰ ਬਨਾਉਣ ਲਈ ਪ੍ਰਾਪਤ ਕੀਤੀ ਹੈ। ਪਵਿੱਤਰ ਆਤਮਾ ਨਾਲ ਪ੍ਰਾਰਥਨਾ ਕਰੋ।
21ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਵਿੱਚ ਸਥਿਰ ਰਖੋ। ਪ੍ਰਭੂ ਯਿਸੂ ਮਸੀਹ ਦਾ ਇੰਤਜ਼ਾਰ ਕਰੋ ਜੋ ਤੁਹਾਨੂੰ ਆਪਣੀ ਮਿਹਰ ਵਿਖਾਵੇਗਾ ਅਤੇ ਤੁਹਾਨੂੰ ਸਦੀਵੀ ਜੀਵਨ ਦੇਵੇਗਾ।
22ਉਨ੍ਹਾਂ ਲੋਕਾਂ ਦੀ ਸਹਾਇਤਾ ਕਰੋ ਜਿਹੜੇ ਅਨਿਸ਼ਚਤਤਾ ਵਿੱਚ ਘਿਰੇ ਹੋਏ ਹਨ।
23ਤੁਹਾਨੂੰ ਕੁਝ ਲੋਕਾਂ ਨੂੰ ਬਚਾਉਣ ਦੀ ਲੋੜ ਹੈ। ਤੁਸੀਂ ਇਨ੍ਹਾਂ ਨੂੰ ਅੱਗ ਵਿੱਚੋਂ ਬਾਹਰ ਕਢ ਰਹੇ ਹੋਵੋਂਗੇ। ਪਰ ਤੁਹਾਨੂੰ ਉਦੋਂ ਸਾਵਧਾਨ ਰਹਿਣ ਦੀ ਲੋੜ ਹੈ ਜਦੋਂ ਤੁਸੀਂ ਹੋਰਨਾਂ ਲੋਕਾਂ ਦੀ ਸਹਾਇਤਾ ਕਰਦੇ ਹੋਵੋਂਗੇ। ਉਨ੍ਹਾਂ ਦੇ ਕੱਪੜਿਆਂ ਨੂੰ ਵੀ ਨਫ਼ਰਤ ਕਰੋ ਜੋ ਕਿ ਉਨ੍ਹਾਂ ਦੀਆਂ ਭ੍ਰਸ਼ਟ ਕਰਨੀਆਂ ਦੁਆਰਾ ਗੰਦੇ ਹਨ।
24ਪਰਮੇਸ਼ੁਰ ਸ਼ਕਤੀਸ਼ਾਲੀ ਹੈ ਅਤੇ ਉਹ ਡਿੱਗਣ ਤੋਂ ਤੁਹਾਡੀ ਰੱਖਿਆ ਕਰ ਸਕਦਾ ਹੈ। ਉਹ ਤੁਹਾਨੂੰ ਬਿਨਾ ਕਿਸੇ ਬੁਰਾਈ ਦੇ ਆਪਣੀ ਮਹਿਮਾ ਦੇ ਸਨਮੁਖ ਲਿਆ ਸਕਦਾ ਹੈ ਅਤੇ ਤੁਹਾਨੂੰ ਵੱਡੀ ਖੁਸ਼ੀ ਪ੍ਰਦਾਨ ਕਰੇਗਾ।
25ਕੇਵਲ ਉਹ ਹੀ ਪਰਮੇਸ਼ੁਰ ਹੈ। ਉਹੀ ਹੈ ਜਿਹੜਾ ਸਾਨੂੰ ਬਚਾਉਂਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਭੂਤਕਾਲ, ਵਰਤਮਾਨ ਅਤੇ ਸਦੀਵੀ ਮਹਿਮਾ, ਮਹਾਨਤਾ, ਸ਼ਕਤੀ ਅਤੇ ਅਧਿਕਾਰ ਉਸੇ ਦਾ ਹੋਵੇ। ਆਮੀਨ।


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית

 • Notice: Trying to access array offset on value of type bool in C:\xampp2\htdocs\biblepage\include333\common.inc.php on line 402
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية