BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਯਾਦ ਰਖੀਂ, ਮੈਂ ਤੈਨੂੰ ਤਾਕਤਵਰ ਅਤੇ ਬਹਾਦਰ ਬਣਨ ਦਾ ਆਦੇਸ਼ ਦਿੰਦਾ ਹਾਂ। ਇਸ ਲਈ ਭੈਭੀਤ ਨਾ ਹੋ, ਕਿਉਂਕਿ ਜਿਥੇ ਵੀ ਤੂੰ ਜਾਵੇਂਗਾ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ।”

ਯਸ਼ਵਾ 1:9


 

ਅਧਿਆਇ 51ਜੇਕਰ ਅਸੀਂ ਆਪਣੇ ਨਿਹਚੇ ਕਾਰਣ ਧਰਮੀ ਬਣਾਏ ਗਏ ਹਾਂ, ਤਾਂ ਸਾਡੀ ਆਪਣੇ ਪ੍ਰਭੂ, ਯਿਸੂ ਮਸੀਹ, ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਹੈ।
2ਵਿਸ਼ਵਾਸ ਰਾਹੀਂ, ਮਸੀਹ ਨੂੰ ਸਾਡੇ ਅੰਦਰ ਇਸ ਕਿਰਪਾ ਰਾਹੀਂ ਲਿਆਂਦਾ ਗਿਆ ਹੈ। ਜਿਸ ਵਿੱਚ ਅਸੀਂ ਦ੍ਰਿੜਤਾ ਨਾਲ ਖਲੋਤੇ ਹਾਂ। ਅਸੀਂ ਆਪਣੀ ਆਸ ਵਿੱਚ ਵੀ ਖੁਸ਼ ਹੁੰਦੇ ਹਾਂ, ਕਿਉਂਕਿ ਅਸੀਂ ਵੀ ਪਰਮੇਸ਼ੁਰ ਦੀ ਮਹਿਮਾ ਵਿੱਚ ਸ਼ਰੀਕ ਹਾਂ।
3ਸਿਰਫ਼ ਇਹੀ ਨਹੀਂ, ਅਸੀਂ ਆਪਣੇ ਕਸ਼ਟਾਂ ਵਿੱਚ ਵੀ ਖੁਸ਼ੀ ਅਨੁਭਵ ਕਰਦੇ ਹਾਂ। ਭਲਾ ਅਸੀਂ ਦੁਖਾਂ ਵਿੱਚ ਵੀ ਕਿਉਂ ਖੁਸ਼ ਹਾਂ? ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਮੁਸੀਬਤਾਂ ਸਾਨੂੰ ਹੋਰ ਸਹਿਜ ਬਣਾਉਂਦੀਆਂ ਹਨ।
4ਇਹ ਸਬਰ ਸਾਨੂੰ ਮਜਬੂਤ ਨੈਤਿਕ ਬਲ ਦਿੰਦਾ ਹੈ। ਅਤੇ ਇਹ ਚਰਿਤਰ ਸਾਨੂੰ ਆਸ ਦਿੰਦਾ ਹੈ।
5ਅਤੇ ਇਹ ਉਮੀਦ ਸਾਨੂੰ ਕਦੇ ਵੀ ਨਿਰਾਸ਼ ਨਹੀਂ ਕਰਦੀ। ਕਿਉਂਕਿ ਪਰਮੇਸ਼ੁਰ ਨੇ ਸਾਡੇ ਦਿਲਾਂ ਅੰਦਰ ਆਪਣੇ ਪਿਆਰ ਦਾ ਛਿੜਕਾ ਕੀਤਾ ਹੈ। ਉਸਨੇ ਆਪਣਾ ਪਿਆਰ ਪਵਿੱਤਰ ਆਤਮਾ ਰਾਹੀਂ ਸਾਨੂੰ ਦਿੱਤਾ ਹੈ। ਪਵਿੱਤਰ ਆਤਮਾ ਸਾਡੇ ਲਈ ਪਰਮੇਸ਼ੁਰ ਵੱਲੋਂ ਇੱਕ ਦਾਤ ਹੈ।
6ਸਹੀ ਸਮੇਂ ਤੇ ਮਸੀਹ ਸਾਡੇ ਲਈ ਮਰਿਆ, ਜਦੋਂ ਅਜੇ ਅਸੀਂ ਕਮਜ਼ੋਰ ਅਤੇ ਪਰਮੇਸ਼ੁਰ ਦੇ ਖਿਲਾਫ਼ ਜਿਉਂ ਰਹੇ ਸਾਂ।
7ਕੋਈ ਵੀ ਭਲੇ ਵਿਅਕਤੀ ਲਈ ਮਰਨ ਦਾ ਇਛੁਕ ਨਹੀਂ ਹੋਵੇਗਾ। ਜੇਕਰ ਇੱਕ ਵਿਅਕਤੀ ਬੜਾ ਹੀ ਭਲਾ ਹੈ ਤਾਂ ਫ਼ੇਰ ਕੋਈ ਵੀ ਉਸ ਲਈ ਮਰਨ ਦਾ ਇਛੁਕ ਹੋ ਸਕਦਾ।
8ਪਰ ਮਸੀਹ ਸਾਡੇ ਲਈ ਮਰਿਆ ਜਦੋਂ ਹਾਲੇ ਅਸੀਂ ਪਾਪੀ ਸਾਂ। ਇੰਝ ਪਰਮੇਸ਼ੁਰ ਨੇ ਸਾਡੇ ਪ੍ਰਤੀ ਆਪਣਾ ਭਰਪੂਰ ਪਿਆਰ ਦਰਸਾਇਆ ਹੈ।
9ਅਸੀਂ ਮਸੀਹ ਦੇ ਲਹੂ ਕਾਰਣ ਧਰਮੀ ਹੋਏ। ਤਾਂ ਫ਼ਿਰ ਅਸੀਂ ਮਸੀਹ ਦੁਆਰਾ ਜ਼ਰੂਰ ਪਰਮੇਸ਼ੁਰ ਦੀ ਕਰੋਪੀ ਤੋਂ ਬਚਾਏ ਜਾਵਾਂਗੇ।
10ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਪਰਮੇਸ਼ੁਰ ਦੇ ਵੈਰੀ ਸੀ ਤਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਮੌਤ ਰਾਹੀਂ ਸਾਨੂੰ ਆਪਣੇ ਮਿੱਤਰ ਬਣਾਇਆ। ਇਸੇ ਲਈ ਹੁਣ ਅਸੀਂ ਪਰਮੇਸ਼ੁਰ ਦੇ ਮਿੱਤਰ ਹਾਂ। ਨਿਸ਼ਚਿਤ ਤੌਰ ਤੇ ਪਰਮੇਸ਼ੁਰ ਸਾਨੂੰ ਆਪਣੇ ਪੁੱਤਰ ਦੀ ਜ਼ਿੰਦਗੀ ਰਾਹੀਂ ਬਚਾਵੇਗਾ।
11ਸਿਰਫ਼ ਇਹੀ ਨਹੀਂ ਸਗੋਂ ਅਸੀਂ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਵਿੱਚ ਅਨੰਦ ਮਾਣਦੇ ਹਾਂ। ਯਿਸੂ ਜਿਸਨੇ ਸਾਨੂੰ ਪਰਮੇਸ਼ੁਰ ਦੇ ਦੋਸਤ ਬਣਾਇਆ।
12ਇੱਕ ਬੰਦੇ ਦੇ ਕਾਰਣ ਸੰਸਾਰ ਵਿੱਚ ਪਾਪ ਆਇਆ, ਅਤੇ ਇਸੇ ਪਾਪ ਤੋਂ ਮੌਤ ਆਈ। ਇਸੇ ਲਈ ਮੌਤ ਸਭਨਾਂ ਲੋਕਾਂ ਤੇ ਆਈ, ਕਿਉਂਕਿ ਸਭਨਾ ਨੇ ਪਾਪ ਕੀਤਾ।
13ਪਾਪ ਮੂਸਾ ਦੀ ਸ਼ਰ੍ਹਾ ਤੋਂ ਪਹਿਲਾਂ ਵੀ ਸੰਸਾਰ ਵਿੱਚ ਸੀ। ਪਰ ਜਿਥੇ ਕਿਤੇ ਸ਼ਰ੍ਹਾ ਨਹੀਂ ਹੈ ਉਥੇ ਪਾਪ ਦਾ ਲੇਖਾ ਨਹੀਂ ਹੁੰਦਾ।
14ਪਰ ਆਦਮ ਦੇ ਸਮੇਂ ਤੋਂ ਲੈਕੇ ਮੂਸਾ ਦੇ ਸਮੇਂ ਤੀਕ ਵੀ ਸਭਨਾਂ ਮਨੁੱਖਾਂ ਨੂੰ ਹੀ ਮੌਤ ਆਈ। ਆਦਮ ਇਸ ਲਈ ਮਰਿਆ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਹੁਕਮ ਦੀ ਪਾਲਨਾ ਨਹੀਂ ਕੀਤੀ। ਪਰ ਜਿਨ੍ਹਾਂ ਨੇ ਆਦਮ ਵਾਂਗ ਪਾਪ ਨਹੀਂ ਕੀਤਾ ਮਰਨਾ ਉਨ੍ਹਾਂ ਨੂੰ ਵੀ ਪਿਆ।ਆਦਮ ਉਸਦਾ ਉਦਾਹਰਣ ਸੀ ਜੋ ਆਉਣ ਵਾਲਾ ਸੀ।
15ਪਰ ਪਰਮੇਸ਼ੁਰ ਦੀ ਮੁਫ਼ਤ ਬਖਸ਼ੀਸ਼ ਆਦਮ ਦੇ ਪਾਪ ਵਰਗੀ ਨਹੀਂ ਬਹੁਤ ਸਾਰੇ ਲੋਕ ਉਸ ਇੱਕ ਮਨੁੱਖ ਦੇ ਪਾਪ ਕਾਰਣ ਮਰੇ ਪਰ ਪਰਮੇਸ਼ੁਰ ਦੀ ਕਿਰਪਾ ਜਿਹੜੀ ਕਿ ਲੋਕਾਂ ਨੂੰ ਮਿਲੀ ਉਹ ਉਸਤੋਂ ਕਿਤੇ ਵਧ ਮਹਾਨ ਸੀ। ਬਹੁਤ ਸਾਰੇ ਲੋਕਾਂ ਨੇ ਪਰਮੇਸ਼ੁਰ ਦੀ ਜੀਵਨ ਦੀ ਦਾਤ ਇੱਕ ਆਦਮੀ ਯਿਸੂ ਮਸੀਹ ਦੀ ਕਿਰਪਾ ਨਾਲ ਪ੍ਰਾਪਤ ਕੀਤੀ।
16ਪਰਮੇਸ਼ੁਰ ਦੀ ਦਾਤ ਉਸ ਇੱਕ ਆਦਮੀ ਦੇ ਪਾਪ ਵਰਗੀ ਨਹੀਂ ਹੈ। ਉਸ ਇੱਕ ਪਾਪ ਨੇ ਸਜ਼ਾ ਲਿਆਂਦੀ, ਪਰ ਪਰਮੇਸ਼ੁਰ ਦੀ ਦਾਤ ਬਹੁਤਿਆਂ ਪਾਪਾਂ ਤੋਂ ਬਾਅਦ ਆਈ ਅਤੇ ਇਹ ਲੋਕਾਂ ਨੂੰ ਧਰਮੀ ਬਣਾਉਂਦੀ ਹੈ।
17ਇੱਕ ਮਨੁੱਖ ਦੇ ਪਾਪ ਕਾਰਣ, ਉਸ ਇੱਕ ਆਦਮੀ ਰਾਹੀਂ ਹਰ ਇੱਕ ਉੱਤੇ ਮੌਤ ਨੇ ਰਾਜ ਕੀਤਾ। ਪਰ ਹੁਣ ਉਹ, ਜਿਹੜੇ ਪਰਮੇਸ਼ੁਰ ਦੀ ਕਿਰਪਾ ਅਤੇ ਧਰਮੀ ਹੋਣ ਦੀ ਦਾਤ ਨੂੰ ਕਬੂਲਦੇ ਹਨ, ਨਿਸ਼ਚਿਤ ਹੀ ਜੀਵਨ ਪਾਉਣਗੇ ਅਤੇ ਇੱਕ ਆਦਮੀ, ਯਿਸੂ ਮਸੀਹ, ਰਾਹੀਂ ਸ਼ਾਸਨ ਕਰਨਗੇ।
18ਇਸ ਤਰ੍ਹਾਂ, ਜਿਵੇਂ ਇੱਕ ਪਾਪ ਸਾਰੇ ਲੋਕਾਂ ਲਈ ਮੌਤ ਦੀ ਸਜ਼ਾ ਲਿਆਇਆ, ਉਸੇ ਤਰ੍ਹਾਂ, ਇੱਕ ਚੰਗਾ ਕਰਮ ਸਾਰੇ ਮਨੁੱਖਾਂ ਨੂੰ ਧਰਮੀ ਬਣਾਉਂਦਾ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ।
19ਜਿਵੇਂ ਕਿ ਸਿਰਫ਼ ਇੱਕ ਆਦਮੀ ਦੀ ਅਵਗਿਆ ਕ੍ਕਾਰਣ ਬਹੁਤ ਸਾਰੇ ਲੋਕ ਪਾਪੀ ਬਣੇ, ਉਸੇ ਤਰ੍ਹਾਂ, ਬਹੁਤੇ ਲੋਕ ਇੱਕ ਆਦਮੀ ਦੀ ਆਗਿਆਕਾਰਤਾ ਰਾਹੀਂ, ਧਰਮੀ ਬਣਾਏ ਜਾਣਗੇ।
20ਸ਼ਰ੍ਹਾ ਲੋਕਾਂ ਤੋਂ ਵਧ ਪਾਪ ਕਰਾਉਣ ਲਈ ਆਈ। ਪਰ ਜਿਵੇਂ ਲੋਕਾਂ ਨੇ ਵਧ ਤੋਂ ਵਧ ਪਾਪ ਕੀਤੇ, ਪਰਮੇਸ਼ੁਰ ਨੇ ਉਨ੍ਹਾਂ ਤੇ ਵਧ ਤੋਂ ਵਧ ਆਪਣੀ ਕਿਰਪਾ ਵਰਤਾਈ।
21ਜਿਵੇਂ ਕਿ ਪਾਪ ਨੇ ਮੌਤ ਰਾਹੀਂ ਸਾਡੇ ਤੇ ਰਾਜ ਕੀਤਾ, ਤਿਵੇਂ ਹੀ, ਹੁਣ ਕਿਰਪਾ ਸਾਨੂੰ ਧਰਮੀ ਬਣਾਕੇ ਰਾਜ ਕਰੇਗੀ ਅਤੇ ਯਿਸੂ ਮਸੀਹ ਸਾਡੇ ਪ੍ਰਭੂ ਰਾਹੀਂ ਸਦੀਵੀ ਜੀਵਨ ਲਿਆਵੇਗੀ। • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية