BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਇੱਕ ਮਿਹਰਬਾਨ ਆਦਮੀ ਤਰਕ੍ਕੀ ਕਰੇਗਾ, ਜਿਹੜਾ ਆਦਮੀ ਹੋਰਨਾਂ ਦੀ ਪਿਆਸ ਬੁਝਾਉਂਦਾ, ਉਸਦੀ ਖੁਦ ਦੀ ਪਿਆਸ ਬੁਝ ਜਾਂਦੀ ਹੈ।

ਅਮਸਾਲ 11:25


 

ਅਧਿਆਇ 21ਤਦ ਮੈਂ ਉੱਪਰ ਨੂੰ ਵੇਖਿਆ, ਤਾਂ ਮੈਂ ਇੱਕ ਮਨੁੱਖ ਨੂੰ ਰਸੀ ਨਾਲ ਵਸਤਾਂ ਨੂੰ ਨਾਪਦਿਆਂ ਵੇਖਿਆ।
2ਮੈਂ ਉਸਨੂੰ ਪੁਛਿਆ, "ਤੂੰ ਕਿੱਥੋ ਜਾ ਰਿਹਾ ਹੈਂ?"ਉਸਨੇ ਮੈਨੂੰ ਕਿਹਾ, "ਮੈਂ ਯਰੂਸ਼ਲਮ ਨੂੰ ਨਾਪਣ ਆਇਆ ਹਾਂ ਕਿ ਉਹ ਕਿੰਨਾ ਚੌੜਾ ਅਤੇ ਕਿੰਨਾ ਕੁ ਲੰਬਾ ਹੈ?"
3ਤਦ ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਬਾਹਰ ਚਲਾ ਗਿਆ ਅਤੇ ਦੂਜਾ ਦੂਤ ਉਸ ਨੂੰ ਮਿਲਣ ਲਈ ਬਾਹਰ ਨਿਕਲਿਆ।
4ਉਸ ਨੇ ਉਸ ਨੂੰ ਕਿਹਾ, "ਨੱਸ ਕੇ ਜਾ ਅਤੇ ਉਸ ਨੌਜੁਆਨ ਨੂੰ ਆਖ ਕਿ ਯਰੂਸ਼ਲਮ ਇੰਨਾ ਵਿਸ਼ਾਲ ਹੈ ਕਿ ਨਾਪਿਆ ਨਾ ਜਾਵੇਗਾ ਉਸ ਨੂੰ ਇਹ ਗੱਲਾਂ ਆਖ:9ਯਰੂਸ਼ਲਮ ਬਿਨਾ ਚਾਰ ਦੀਵਾਰੀ ਦਾ ਸ਼ਹਿਰ ਹੋਵੇਗਾ। ਕਿਉਂ ਕਿ ਇੱਥੇ ਵਸਣ ਨੂੰ ਅਨੇਕਾਂ ਮਨੁੱਖ ਅਤੇ ਪਸ਼ੂ ਹੋਣਗੇ।9
5ਯਹੋਵਾਹ ਆਖਦਾ ਹੈ,
9ਮੈਂ ਉਸਨੂੰ ਬਚਾਉਣ ਲਈ ਉਸਦੇ ਇਰਦ-ਗਿਰਦ ਅੱਗ ਦੀ ਦੀਵਾਰ ਬਣਾਵਾਂਗਾ। ਅਤੇ ਉਸ ਸ਼ਹਿਰ ਦਾ ਪਰਤਾਪ ਵਧਾਉਣ ਲਈ ਮੈਂ ਉੱਥੇ ਹੀ ਰਹਾਂਗਾ।"9
6ਯਹੋਵਾਹ ਆਖਦਾ ਹੈ, "ਜਲਦੀ ਕਰੋ੦ ਜਲਦੀ ਨਾਲ ਉੱਤਰ ਦੇਸ ਵਿੱਚੋਂ ਨਸ੍ਸੋ। ਹਾਂ, ਇਹ ਸੱਚ ਹੈ ਕਿ ਮੈਂ ਹਰ ਦਿਸ਼ਾ ਵਿੱਚ ਤੁਹਾਡੇ ਲੋਕ ਬਿਖਰਾ ਛੱਡੇ ਹਨ।
7ਓੇ ਸੀਯੋਨ ਦੇ ਲੋਕੋ। ਭੱਜ ਜਾਵੋ। ਤੂੰ ਜੋ ਬਾਬੁਲ ਦੀ ਧੀ ਸੰਗ ਵੱਸਦਾ ਹੈਂ। ਇਸ ਸ਼ਹਿਰ ਚੋ ਨੱਸ ਜਾ।" ਸਰਬ ਸਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ: ਉਸਨੇ ਮੈਨੂੰ ਉਨ੍ਹਾਂ ਰਾਜਾਂ ਵਿੱਚ ਭੇਜਿਆ ਜਿਨ੍ਹਾਂ ਤੁਹਾਡੀਆਂ ਵਸਤਾਂ ਚੁਰਾਈਆਂ। ਉਸ ਨੇ ਮੈਨੂੰ ਤੁਹਾਡੇ ਮਾਨ ਲਈ ਭੇਜਿਆ ਹੈ।
8ਕਿਉਂ ਕਿ ਤੁਹਾਨੂੰ ਦੁੱਖ ਦੇਣਾ ਪਰਮੇਸ਼ੁਰ ਦੀ ਅੱਖ ਦੀ ਕਾਕੀ
9ਚ ਚੁਭਣ ਵਾਂਗ ਹੈ।
9ਬਾਬੁਲ ਦੇ ਲੋਕਾਂ ਨੇ ਮੇਰੀ ਪਰਜਾ ਨੂੰ ਲੈ ਜਾਕੇ ਆਪਣਾ ਗੁਲਾਮ ਬਣਾਇਆ। ਪਰ ਮੈਂ ਉਨ੍ਹਾਂ ਨੂੰ ਕੁਟ੍ਟਾਂਗਾ ਤੇ ਉਹ ਮੇਰੀ ਪਰਜਾ ਦੇ ਗੁਲਾਮ ਬਨਣਗੇ। ਤਦ ਤੁਹਾਨੂੰ ਪਤਾ ਚੱਲੇਗਾ ਕਿ ਮੈਨੂੰ ਸਰਬ ਸ਼ਕਤੀਮਾਨ ਯਹੋਵਾਹ ਨੇ ਭੇਜਿਆ ਹੈ।"
10ਯਹੋਵਾਹ ਆਖਦਾ ਹੈ, "ਸੀਯੋਨ, ਖੁਸ਼ ਰਹਿ ਕਿਉਂ ਕਿ ਮੈਂ ਆ ਰਿਹਾ ਹਾਂ ਅਤੇ ਮੈਂ ਆਪਣੇੇ ਸ਼ਹਿਰ ਵਿੱਚ ਰਹਾਂਗਾ।
11ਉਸ ਵਕਤ ਬਹੁਤ ਸਾਰੇ ਰਾਜਾਂ ਵਿੱਚੋਂ ਲੋਕ ਮੇਰੇ ਵੱਲ ਪਰਤਣਗੇ। ਉਹ ਮੇਰੀ ਪਰਜਾ ਬਨਣਗੇ ਅਤੇ ਮੈਂ ਤੁਹਾਡੇ ਸ਼ਹਿਰ
9ਚ ਵਸਾਂਗਾ।" ਤੱਦ ਤੁਸੀਂ ਜਾਣੋਂਗੇ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਭੇਜਿਆ ਹੈ।
12ਯਹੋਵਾਹ ਮੁੜ ਤੋਂ ਯਰੂਸ਼ਲਮ ਨੂੰ ਆਪਣਾ ਖਾਸ ਸ਼ਹਿਰ ਚੁਣੇਗਾ। ਯਹੂਦਾਹ ਨੂੰ ਉਹ ਆਪਣੀ ਪਵਿੱਤਰ ਧਰਤੀ ਦਾ ਹਿੱਸਾ ਬਣਾਵੇਗਾ।
13ਤੁਸੀਂ ਸਾਰੇ ਲੋਕੋ, ਯਹੋਵਾਹ ਅੱਗੇ ਚੁੱਪ-ਚਾਪ ਅਤੇ ਅਹਿਲ੍ਲ ਰਹੋ, ਕਿਉਂ ਜੋ ਯਹੋਵਾਹ ਨੂੰ ਆਪਣੇ ਪਵਿੱਤਰ ਘਰ ਵਿੱਚ ਜਗਾਇਆ ਜਾ ਰਿਹਾ ਹੈ।


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية