BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਯਾਦ ਰਖੋ ਕਿ ਜਿਹੜਾ ਵਿਅਕਤੀ ਗਲਤ ਕੰਮ ਕਰਦਾ ਹੈ ਉਸਨੂੰ ਉਸਦੀ ਗਲਤੀ ਦੀ ਸਜ਼ਾ ਮਿਲੇਗੀ। ਅਤੇ ਪ੍ਰਭੂ ਹਰ ਵਿਅਕਤੀ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ।

ਕੁਲੁੱਸੀਆਂ 3:25


 

ਅਧਿਆਇ 11ਜਿਹੜਾ ਵਾਕ ਹਬਕ੍ਕੂਕ ਨਬੀ ਨੂੰ ਦਿੱਤਾ ਗਿਆ, ਉਹ ਇਉਂ ਸੀ।
2ਹੇ ਯਹੋਵਾਹ, ਮੈਂ ਲਗਾਤਾਰ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾਂ, ਤੂੰ ਮੇਰੀ ਬੇਨਤੀ ਕਦੋਂ ਸੁਣੇਁਗਾ? ਮੈਂ ਤੇਰੇ ਅੱਗੇ ਹਿੰਸਾ ਬਾਰੇ ਪੁਕਾਰ ਕੀਤੀ। ਪਰ ਤੂੰ ਕਦੋਂ ਇਸ ਬਾਰੇ ਕੁਝ ਕਰੇਂਗਾ।
3ਲੋਕ ਡਕੈਤੀਆਂ ਕਰ ਰਹੇ ਹਨ ਅਤੇ ਦੂਜਿਆਂ ਨਾਲ ਬਦੀ ਕਰ ਰਹੇ ਹਨ। ਲੋਕ ਝਗੜਦੇ ਹਨ ਅਤੇ ਇੱਕ-ਦੂਜੇ ਨੂੰ ਸੱਟ ਮਾਰਦੇ ਹਨ। ਤੂੰ ਮੈਨੂੰ ਇਹ ਭਿਆਨਕ ਗੱਲਾਂ ਕਿਉਂ ਵਿਖਾ ਰਿਹਾ ਹੈਂ?
4ਬਿਵਸਬਾ ਬੇਅਸਰ ਹੈ ਅਤੇ ਲੋਕਾਂ ਨਾਲ ਇਨਸਾਫ਼ ਨਹੀਂ ਹੋ ਰਿਹਾ। ਮੰਦੇ ਅਤੇ ਬਦ ਲੋਕ ਚੰਗੇ ਬੰਦਿਆਂ ਨਾਲੋਂ ਤਾਕਤਵਰ ਹਨ। ਇਸੇ ਲਈ ਨਿਆਂ ਵਿਗਾੜਿਆ ਜਾ ਰਿਹਾ ਹੈ।
5ਯਹੋਵਾਹ ਨੇ ਆਖਿਆ, "ਦੂਜੀਆਂ ਕੌਮਾਂ ਵੱਲ ਵੇਖ! ਉਨ੍ਹਾਂ ਤੇ ਗੌਰ ਕਰ ਤਾਂ ਹੈਰਾਨ ਰਹਿ ਜਾਵੇਂਗਾ। ਮੈਂ ਤੇਰੀ ਹਯਾਤੀ ਵਿੱਚ ਕੁਝ ਅਜਿਹਾ ਵਰਤਾਵਾਂਗਾ ਕਿ ਤੂੰ ਹੈਰਾਨ ਰਹਿ ਜਾਵੇਂਗਾ। ਇਸ ਗੱਲ ਤੇ ਯਕੀਨ ਕਰਨ ਲਈ ਤੈਨੂੰ ਵੇਖਣਾ ਹੀ ਪਵੇਗਾ। ਕਿਉਂ ਕਿ ਜੇਕਰ ਤੈਨੂੰ ਇਸ ਬਾਰੇ ਦੱਸਿਆ ਗਿਆ ਤਾਂ ਤੂੰ ਵਿਸ਼ਵਾਸ ਨਹੀਂ ਕਰੇਂਗਾ।
6ਮੈਂ ਬਾਬੁਲ ਦੇ ਕਸਦੀਆਂ ਨੂੰ ਮਜ਼ਬੂਤ ਕੌਮ ਬਣਾਵਾਂਗਾ ਜਿਹੜੀ ਕਿ ਕਮੀਨ ਅਤੇ ਬਹਾਦੁਰ ਲੜਾਈ ਕੌਮ ਹੈ। ਉਹ ਧਰਤੀ ਦੀ ਚੌੜਾਈ
9ਚ ਤੁਰ ਪੈਣਗੇ ਅਤੇ ਉਹ ਪਰਾੇ ਸ਼ਹਿਰਾਂ ਅਤੇ ਘਰਾਂ ਉੱਤੇ ਕਬਜ਼ਾ ਕਰ ਲੈਣਗੇ।
7ਕਸਦੀ ਕੌਮ ਦੂਜਿਆਂ ਲੋਕਾਂ ਨੂੰ ਡਰਾਵੇਗੀ ਅਤੇ ਇਹ ਜੋ ਇਨ੍ਹਾਂ ਦੇ ਜੀਅ
9ਚ ਆਵੇਗਾ ਕਰਨਗੇ ਅਤੇ ਮਨ ਦੀ ਮਰਜੀ ਨਾਲ ਜਿੱਥੇ ਜਾਣਾ ਚਾਹੁਣ ਉੱਥੇ ਜਾਣਗੇ।
8"ਉਨ੍ਹਾਂ ਦੇ ਘੋੜੇ ਚੀਤਿਆਂ ਤੋਂ ਵਧ ਤੇਜ ਦੌੜਨਗੇ ਅਤੇ ਸ਼ਾਮ ਦੇ ਵੇਲੇ ਭੇੜੀਆਂ ਤੋਂ ਵਧ ਹਬਸ਼ੀ ਹੋਣਗੇ। ਉਨ੍ਹਾਂ ਦੇ ਘੁੜ ਸਿਪਾਹੀ ਦੂਰ-ਦੁਰਾਡੀਆਂ ਥਾਵਾਂ ਤੋਂ ਆਉਣਗੇ। ਉਹ ਬੜੀ ਤੇਜ਼ੀ ਨਾਲ ਆਪਣੇ ਦੁਸ਼ਮਨ ਤੇ ਭੁੱਖੇ ਉਕਾਬ ਵਾਂਗ ਵਾਰ ਕਰਣਗੇ। ਜਿਹੜਾ ਤੇਜ਼ੀ ਨਾਲ ਉਡਾਰੀ ਲਾਉਂਦਾ ਧਰਤੀ ਤੋਂ ਆਪਣਾ ਸ਼ਿਕਾਰ ਫ਼ੜਦਾ ਹੈ।
9ਇੱਕ ਗੱਲ ਉਨ੍ਹਾਂ ਦੀ ਜੋ ਸ਼ਾਂਝੀ ਹੈ ਉਹ ਹੈ ਲੜਾਈ। ਉਨ੍ਹਾਂ ਦੀ ਫ਼ੌਜ ਉਜਾੜ
9ਚ ਆਈ ਹਨੇਰੀ ਵਾਂਗ ਚਲਦੀ ਆਵੇਗੀ। ਅਤੇ ਬਾਬੁਲ ਦੇ ਸਿਪਾਹੀ ਬਹੁਤ ਸਾਰੇ ਬੰਦੀਆਂ ਨੂੰ ਲੈ ਜਾਣਗੇ ਜਿਵੇਂ ਕਿ ਰੇਤ ਦੇ ਕਣ।
10"ਉਹ ਦੂਜੇ ਰਾਜਾਂ ਦੇ ਪਾਤਸ਼ਾਹਾਂ ਦਾ ਮਖੌਲ ਉਡਾਉਣਗੇ। ਓਪਰੇ ਸ਼ਾਸਕ ਉੱਪਰ ਉਹ ਠਠ੍ਠਾ ਕਰਣਗੇ। ਕਸਦੀ ਲੋਕ ਸੈਨਿਕ ਉੱਚੀਆਂ ਤੇ ਮਜ਼ਬੂਤ ਦੀਵਾਰਾਂ ਵਾਲੇ ਸ਼ਹਿਰਾਂ ਉੱਪਰ ਹਾਸਾ ਕਰਣਗੇ। ਉਹ ਮਿੱਟੀ ਦੀਆਂ ਕਚ੍ਚੀਆਂ ਸੜਕਾਂ ਬਣਾਕੇ ਆਰਾਮ ਨਾਲ ਦੀਵਾਰਾਂ ਦੇ ਉੱਪਰ ਚਢ਼ਕੇ ਸ਼ਹਿਰਾਂ ਨੂੰ ਹਰਾ ਦੇਣਗੇ।
11ਇਸ ਉਪਰੰਤ, ਉਹ ਹਨੇਰੀ ਵਾਂਗ ਉਸ ਥਾਂ ਤੋਂ ਦੂਜੀ ਥਾਂ ਤੇ ਉਨ੍ਹਾਂ ਨੂੰ ਹਰਾਉਣ ਲਈ ਅਗਾਂਹ ਵਧਣਗੇ। ਉਹ ਕਸਦੀ ਲੋਕ, ਇਹ ਸਭ ਕੁਝ ਕਰਨ ਲਈ ਆਪਣੀ ਤਾਕਤ ਤੇ ਨਿਰਭਰ ਕਰਦੇ ਹਨ।"
12ਤਦ ਹਬਕ੍ਕੂਕ ਨੇ ਆਖਿਆ, "ਹੇ ਯਹੋਵਾਹ, ਤੂੰ ਮਹਾਨ ਹੈਂ! ਸਿਰਫ਼ ਤੂੰ ਹੀ ਮੇਰਾ ਪਵਿੱਤਰ ਪਰਮੇਸ਼ੁਰ ਹੈਂ, ਜੋ ਆਦਿ ਤੋਂ ਹੈਂ। ਸੱਚਮੁੱਚ, ਅਸੀਂ ਨਹੀਂ ਮਰਾਂਗੇ। ਹੇ ਯਹੋਵਾਹ, ਤੂੰ ਨਿਆਂ ਤੇ ਅਮਨ ਕਰਨ ਲਈ ਚਾਲਡੀਨਾਂ ਨੂੰ ਸਾਜਿਆ। ਸਾਡੀੇ ਚੱਟਾਨੇ, ਤੂੰ ਉਨ੍ਹਾਂ ਨੂੰ ਸ਼ਜਾ ਦੇਣ ਲਈ ਸਾਜਿਆ ਹੈ।
13ਤੇਰੀਆਂ ਨਜ਼ਰਾਂ ਬਦੀ ਨੂੰ ਵੇਖਣ ਲਈ ਬੜੀਆਂ ਪਵਿੱਤਰ ਹਨ। ਤੂੰ ਬਦ ਅਤੇ ਕਪਟੀਆਂ ਨੂੰ ਕਿਉਂ ਸਹਾਰਦਾ ਹੈਂ? ਅਤੇ ਤੂੰ ਚੁੱਪ ਕਿਉਂ ਰਹਿਂਨਾ ਜਦੋਂ ਬਦ ਲੋਕ ਉਨ੍ਹਾਂ ਨੂੰ ਨਿਗਲ ਜਾਂਦੇ ਹਨ ਜਿਹੜੇ ਉਨ੍ਹਾਂ ਨਾਲੋਂ ਵਧੇਰੇ ਧਰਮੀ ਹਨ।
14ਤੂੰ ਲੋਕਾਂ ਨੂੰ ਸਾਗਰ ਵਿੱਚ ਮੱਛੀ ਵਾਂਗ ਬਣਾਇਆ ਉਹ ਅਜਿਹੇ ਜਲ ਜਂਤੂ ਹਨ, ਜਿਨ੍ਹਾਂ ਦਾ ਕੋਈ ਆਗੂ ਨਹੀਂ।
15ਦੁਸ਼ਮਣ ਉਨ੍ਹਾਂ ਸਭਨਾਂ ਨੂੰ ਮੱਛੀਆਂ ਫ਼ੜਨ ਵਾਲੀ ਕੁੰਡੀ ਤੇ ਜਾਲ ਨਾਲ ਫ਼ੜ ਲਵੇਗਾ। ਵੈਰੀ ਉਨ੍ਹਾਂ ਸਾਰਿਆਂ ਨੂੰ ਆਪਣੇ ਜਾਲ ਵਿੱਚ ਇਕੱਠਾ ਕਰ ਲੈਂਦਾ ਅਤੇ ਜੋ ਕੁਝ ਉਸ ਨੇ ਫ਼ੜਿਆ ਉਸ ਨਾਲ ਬਹੁਤ ਖੁਸ਼ ਹੋ ਜਾਂਦਾ।
16ਉਸ ਦਾ ਜਾਲ ਉਸ ਨੂੰ ਅਮੀਰ ਬਣਾਉਂਦਾ ਹੈ ਤੇ ਉਹ ਵਧੀਆ ਭੋਜਨ ਖਾਂਦਾ ਹੈ। ਇਉਂ ਜਾਲ ਹੀ ਉਸਦੀ ਉਪਾਸਨਾ ਬਣ ਜਾਂਦਾ ਹੈ ਇਉਂ ਆਪਣੇ ਜਾਲ ਦੀ ਪ੍ਰਸ਼ਂਸਾ ਵਿੱਚ ਉਹ ਬਲੀਆਂ ਚੜਾਉਂਦਾ ਅਤੇ ਧੂਪਾਂ ਧੁਖਾਉਂਦਾ ਹੈ।
17ਕੀ ਉਹ ਆਪਣੇ ਜਾਲ ਨਾਲ ਦੌਲਤ ਨੂੰ ਫ਼ੜਨਾ ਜਾਰੀ ਰੱਖੇਗਾ? ਕੀ ਉਹ ਬੇਰਹਿਮੀ ਨਾਲ ਅਨੇਕਾਂ ਕੌਮਾਂ ਨੂੰ ਇੰਝ ਹੀ ਤਬਾਹ ਕਰਦਾ ਰਹੇਗਾ? • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • Türk
 • עברית
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية