BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਯਹੋਵਾਹ ਦੀ ਸੇਵਾ ਕਰਿਦਆਂ ਖੁਸ਼ ਹੋ। ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁਖ ਆ।

ਜ਼ਬੂਰ 100:2


 

ਅਧਿਆਇ 11ਯਹੋਵਾਹ ਦਾ ਅਗੰਮ ਵਾਕ ਮੀਕਾਹ ਨੂੰ ਹੋਇਆ। ਇਹ ਯੋਬਾਮ, ਅਹਾਜ਼ ਅਤੇ ਹਿਜ਼ਕੀਯਾਹ ਪਾਤਸ਼ਾਹਾਂ ਦੇ ਦਿਨਾਂ ਦੀ ਗੱਲ ਹੈ। ਇਹ ਸਾਰੇ ਮਨੁੱਖ ਉਨ੍ਹੀਁ ਦਿਨੀਁ ਯਹੂਦਾਹ ਦੇ ਪਾਤਸ਼ਾਹ ਸਨ। ਮੀਕਾਹ ਮੋਰਸ਼ਤੀ ਤੋਂ ਸੀ। ਮੀਕਾਹ ਨੂੰ ਸਾਮਰਿਯਾ ਅਤੇ ਯਰੂਸ਼ਲਮ ਲਈ ਇਹ ਦਰਸ਼ਨ ਹੋਏ।
2ਤੁਸੀਂ ਸਾਰੇ ਲੋਕੋ, ਸੁਣੋ! ਧਰਤੀ ਤੇ ਸਾਰੇ ਵਸਦੇ ਜੀਵੋ, ਸੁਣੋ! ਯਹੋਵਾਹ ਮੇਰਾ ਪ੍ਰਭੂ, ਆਪਣੇ ਪਵਿੱਤਰ ਮੰਦਰ ਵਿੱਚੋਂ ਆਵੇਗਾ ਅਤੇ ਤੁਹਾਡੇ ਵਿਰੁੱਧ ਗਵਾਹ ਹੋਵੇਗਾ।
3ਵੇਖੋ, ਯਹੋਵਾਹ ਆਪਣੇ ਅਸਬਾਨ ਤੋਂ ਬਾਹਰ ਆ ਰਿਹਾ ਹੈ ਉਹ ਹੇਠਾਂ ਆਕੇ ਧਰਤੀ ਦੀਆਂ ਉਚਿਆਈਆਂ ਉੱਪਰ ਤੁਰੇਗਾ।
4ਉਸਦੇ ਹੇਠਾਂ ਪਹਾੜ ਇੰਝ ਪਿਘਲਣਗੇ ਜਿਵੇਂ ਅੱਗ ਮੁਹਰੇੇ ਮੋਮ। ਵਾਦੀਆਂ ਫ਼ਟ ਕੇ ਖੁਲ੍ਹ ਜਾਣਗੀਆਂ ਅਤੇ ਢਲਾਵ ਤੋਂ ਵਗਦੇ ਪਾਣੀ ਵਾਂਗ ਵਗਣਗੀਆਂ।
5ਇਹ ਸਭ ਕੁਝ ਯਾਕੂਬ ਅਤੇ ਇਸਰਾਏਲ ਦੇ ਪਾਪਾਂ ਕਾਰਣ ਹੈ।ਕਿਸਨੇ ਯਾਕੂਬ ਤੋਂ ਪਾਪ ਕਰਵਾਇਆ? ਇਹ ਸਾਮਰਿਯਾ ਹੀ ਸੀ। ਯਹੂਦਾਹ ਵਿੱਚ ਉੱਚੀ ਜਗ੍ਹਾ ਕਿੱਥੋ ਹੈ? ਇਹ ਯਰੂਸ਼ਲਮ ਵਿੱਚ ਹੈ।
6ਇਸੇ ਲਈ, ਸਾਮਰਿਯਾ ਨੂੰ ਮੈਂ ਖੇਤ ਵਿਚਲੀ ਰੂੜੀ ਦਾ ਢੇਰ ਬਣਾ ਦੇਵਾਂਗਾ, ਜੋ ਅੰਗੂਰਾਂ ਦੇ ਬੀਜੇ ਜਾਣ ਲਈ ਤਿਆਰ ਹੈ। ਮੈਂ ਉਸਦੇ ਪੱਥਰ ਨੂੰ ਹੇਠਾਂ ਵਾਦੀ ਅੰਦਰ ਡੋਲ੍ਹਾਂਗਾ ਅਤੇ ਸ਼ਹਿਰ ਦੀ ਨੀਹ ਨੂੰ ਨੰਗਾ ਕਰ ਦਿਆਂਗਾ।
7ਇਸਦੇ ਸਾਰੇ ਪੱਥਰ ਦੇ ਬੁੱਤ ਤੋਂੜੇ ਜਾਣਗੇ। ਇਸਦੇ ਮੰਦਰ ਦੀਆਂ ਸਾਰੀਆਂ ਸੁਗਾਤਾਂ ਅੱਗ ਵਿੱਚ ਸਾੜੀਆਂ ਜਾਣਗੀਆਂ। ਮੈਂ ਉਸਦੇ ਸਾਰੇ ਝੂਠੇ ਦੇਵਤਿਆਂ ਨੂੰ ਤਬਾਹ ਕਰ ਦਿਆਂਗਾ। ਕਿਉਂ ਕਿ ਸਾਮਰਿਯਾ ਵੇਸ਼ਵਾਵਾਂ ਦੀਆਂ ਤਨਖਾਹਾਂ ਲੈਕੇ ਅਮੀਰ ਬਣ ਗਿਆ। ਇਸ ਲਈ ਉਨ੍ਹਾਂ ਲੋਕਾਂ ਤੋਂ ਸਾਰੀਆਂ ਚੀਜ਼ਾਂ ਲੈ ਲਈਆਂ ਜਾਣਗੀਆਂ ਜੋ ਮੇਰੇ ਨਾਲ ਵਫ਼ਾਦਾਰ ਨਹੀਂ ਹਨ।
8ਜੋ ਕੁਝ ਵੀ ਵਾਪਰੇਗਾ ਮੈਂ ਉਸਦਾ ਸੋਗ ਕਰਾਂਗਾ ਮੈਂ ਬਿਨਾ ਜੁਤਿਆਂ ਅਤੇ ਵਸਤਰਾਂ ਦੇ ਜਾਵਾਂਗਾ ਅਤੇ ਕੁਤਿਆਂ ਵਾਂਗ ਪੁਕਾਰਾਂਗਾ (ਗਿਧ੍ਧੜਾਂ ਵਾਂਗ) ਅਤੇ ਪੰਛੀਆਂ ਵਾਂਗ ਸੋਗ ਕਰਾਂਗਾ (ਸ਼ਤਰਮੁਰਗ ਵਾਂਗ।)
9ਸਾਮਰਿਯਾ ਦਾ ਜਖਮ ਅਸਾਧ ਹੈ ਉਸਦਾ ਰੋਗ (ਪਾਪ) ਯਹੂਦਾਹ ਤੱਕ ਫ਼ੈਲਿਆ ਹੈ ਇਸਦਾ ਰੋਗ ਮੇਰੇ ਲੋਕਾਂ ਦੇ ਸ਼ਹਿਰ ਦੇ ਫ਼ਾਟਕ ਤੀਕ ਪੁੱਜ ਗਿਆ ਹੈ ਅਤੇ ਇਹ ਸਾਰੇ ਯਰੂਸ਼ਲਮ ਦੇ ਰਾਹ ਤੀਕ ਫ਼ੈਲ ਗਿਆ ਹੈ।
10ਇਸ ਨੂੰ ਗਬ ਵਿੱਚ ਨਾ ਦੱਸੋ, ਇੰਝ ਹੀ ਰੋਦੇ ਹੋਏ ਉਕੋ ਵਿੱਚ ਨਾ ਜਾਇਓ। ਆਪਣੇ-ਆਪ ਨੂੰ ਬੈਤ-ਓਫ਼ਰਾਹ ਵਿਚਲੀ ਧੂੜ ਵਿੱਚ ਮਧੋਲੋ।
11ਹੇ ਸ਼ਾਫ਼ੀਰ ਦੇ ਵਾਸੀਓ, ਨੰਗੇ ਤੇ ਸ਼ਇਮਿਂਦੇ ਹੋਕੇ ਲੰਘ ਜਾਵੋ। ਸਅਨਾਨ ਦੇ ਲੋਕ ਬਾਹਰ ਨਹੀਂ ਆਉਣਗੇ। ਬੈਤ-ੇਸਲ ਦੇ ਲੋਕ ਰੋਣਗੇ ਅਤੇ ਤੁਹਾਡਾ ਸਹਾਰਾ ਲੈਣਗੇ।
12ਮਾਰੋਬ ਦੇ ਵਾਸੀ ਖੁਸ਼ ਖਬਰੀ ਦੇ ਇੰਤਜ਼ਾਰ
9ਚ ਕਮਜ਼ੋਰ ਹੋ ਗਏ ਹਨ। ਕਿਉਂ ਕਿ ਯਹੋਵਾਹ ਵੱਲੋਂ ਭੇਜੀ ਗਈ ਦੁਰਘਟਨਾ ਯਰੂਸ਼ਲਮ ਦੇ ਫ਼ਾਟਕ ਤੀਕ ਪਹੁੰਚ ਗਈ ਹੈ।
13ਹੇ ਲਾਕੀਸ਼ ਦੇ ਵਾਸੀਓ, ਤੇਜ਼ ਘੋੜੇ ਨੂੰ ਆਪਣੇ ਰੱਥ ਅੱਗੇ ਜੋਤ ਲਓ। ਸੀਯੋਨ ਦੇ ਪਾਪ ਵਿੱਚ ਸ਼ੁਰੂ ਹੋਏ। ਕਿਉਂ ਕਿ ਤੁਸੀਂ ਇਸਰਾਏਲ ਦੇ ਪਾਪਾਂ ਉੱਤੇ ਚੱਲੇ।
14ਇਸ ਲਈ ਗਬ ਵਿੱਚ ਮੋਰਸਬ ਨੂੰ ਵਿਦਾਈ ਦੇ ਤੋਹਫ਼ੇ ਦੇਹ, ਅਕਜ਼ੀਬ ਦਾ ਪਰਿਵਾਰ ਇਸਰਾਏਲ ਦੇ ਰਾਜਿਆਂ ਨਾਲ ਚਲਾਕੀ ਖੇਡੇਗਾ।
15ਹੇ ਮਾਰੇਸ਼ਾਹ ਦੇ ਸ਼ਹਿਰੀਓ, ਮੈਂ ਤੁਹਾਡੇ ਵਿਰੁੱਧ ਇੱਕ ਮਨੁੱਖ ਠਹਿਰਾਵਾਂਗਾ ਜੋ ਤੁਹਾਡੀਆਂ ਸਭ ਵਸਤਾਂ ਲੈ ਲਵੇਗਾ ਇਸਰਾਏਲ ਦਾ ਪਰਤਾਪ ਅਦ੍ਦੁਲਾਮ ਵਿੱਚ ਆਵੇਗਾ।
16ਕਿਉਂ ਕਿ ਤੁਸੀਂ ਆਪਣੇ ਪਿਆਰੇ ਬੱਚਿਆਂ ਲਈ ਪਿਟ੍ਟੋਁਗੇ। ਉਕਾਬ ਵਾਂਗ ਆਪਣੇ ਸਿਰ ਮੁਨਾ ਕੇ ਗੰਜੇ ਹੋ ਜਾਵੋ ਤੇ ਆਪਣਾ ਸੋਗ ਪ੍ਰਗਟਾਵੋ ਕਿਉਂ ਕਿ ਤੁਹਾਡੇ ਬੱਚੇ ਤੁਹਾਡੇ ਕੋਲੋਂ ਲੈ ਲਿੱਤੇ ਜਾਣਗੇ।


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • Türk
 • עברית
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية