BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਪਰਮੇਸ਼ੁਰ ਆਤਮਾ ਹੈ। ਇਸ ਲਈ ਜੋ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ ਉਨ੍ਹਾਂ ਨੂੰ ਉਸਦੀ ਆਤਮਾ ਅਤੇ ਸਚਿਆਈ ਨਾਲ ਉਪਾਸਨਾ ਕਰਨੀ ਚਾਹੀਦੀ ਹੈ।”

ਯੂਹੰਨਾ 4:24


 

ਅਧਿਆਇ 11ਯਹੋਵਾਹ ਦੀ ਬਾਣੀ ਅਮਿਤ੍ਤਈ ਦੇ ਪੁੱਤਰ ਯੂਨਾਹ ਨੂੰ ਹੋਈ ਅਤੇ ਯਹੋਵਾਹ ਨੇ ਕਿਹਾ,
2"ਨੀਨਵਾਹ ਇੱਕ ਵੱਡਾ ਸ਼ਹਿਰ ਹੈ ਅਤੇ ਮੈਂ ਸੁਣਿਆ ਹੈ ਕਿ ਲੋਕ ਉੱਥੇ ਬੜੇ ਮੰਦੇ ਕੰਮ ਕਰਦੇ ਹਨ, ਸੋ ਤੂੰ ਉਸ ਸ਼ਹਿਰ ਵਿੱਚ ਜਾ ਅਤੇ ਉਨ੍ਹਾਂ ਨੂੰ ਮਾੜੇ ਕੰਮ ਕਰਨ ਤੋਂ ਰੁਕ ਜਾਣ ਲਈ ਆਖ।"
3ਯੂਨਾਹ ਪਰਮੇਸ਼ੁਰ ਦੇ ਹੁਕਮ ਦਾ ਪਾਲਨ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਯਹੋਵਾਹ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਯਾਪਾ ਵੱਲ ਚਲਾ ਗਿਆ ਅਤੇ ਉੱਥੇ ਉਸ ਨੂੰ ਤਰਸ਼ੀਸ਼ ਨੂੰ ਜਾਂਦੀ ਹੋਈ ਇੱਕ ਬੇੜੀ ਮਿਲੀ ਮੇਰਾ ਅਤੇ ਯੂਨਾਹ ਨੇ ਆਪਣੇ ਸਫ਼ਰ ਲਈ ਕਿਰਾਯਾ ਅਦਾ ਕੀਤਾ ਤੇ ਉਸ ਬੇੜੀ
9ਚ ਚੜ ਗਿਆ। ਉਹ ਯਹੋਵਾਹ ਤੋਂ ਬਚਕੇ, ਇਸ ਬੇੜੀ ਵਿੱਚ ਤਰਸ਼ੀਸ਼ ਨੂੰ ਜਾਣਾ ਚਾਹੁੰਦਾ ਸੀ।
4ਪਰ ਯਹੋਵਾਹ ਨੇ ਸਮੁੰਦਰ ਵਿੱਚ ਭਿਅੰਕਰ ਤੂਫ਼ਾਨ ਲੈ ਆਉਂਦਾ। ਹਨੇਰੀ ਨਾਲ ਸਮੁੰਦਰ ਵਿੱਚ ਭਾਰੀ ਤੂਫ਼ਾਨ ਉੱਠ ਖੜਾ ਹੋਇਆ। ਤੂਫ਼ਾਨ ਇੰਨਾ ਭਿਅੰਕਰ ਸੀ ਕਿ ਬੇੜੀ ਟੁੱਟਣ ਨੂੰ ਤਿਆਰ ਸੀ।
5ਜਹਾਜ਼ਰਾਨ ਬੇੜੇ ਨੂੰ ਡੁਬ੍ਬਣ ਤੋਂ ਬਚਾਉਣ ਖਾਤਰ, ਇਸ ਵਿਚਲੇ ਭਾਰ ਨੂੰ ਹਲਕਾ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਸ ਵਿਚਲਾ ਲਦਿਆ ਸ੍ਸਾਮਾਨ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਉਹ ਇੰਨੇ ਭੈਭੀਤ ਸਨ ਕਿ ਉਨ੍ਹਾਂ ਨੇ ਆਪੋ-ਆਪਣੇ ਦੇਵਤਿਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਹਰ ਆਦਮੀ ਆਪਣੇ ਦੇਵਤੇ ਅੱਗੇ ਚੀਕਿਆ। ਪਰ ਯੂਨਾਹ ਹੇਠਾਂ ਬੇੜੇ ਦੇ ਅੰਦਰਲੇ ਹਿੱਸੇ ਵਿੱਚ ਚਲਾ ਗਿਆ ਅਤੇ ਸੌਂ ਗਿਆ।
6ਬੇੜੇ ਦੇ ਕਪਤਾਨ ਨੇ ਯੂਨਾਹ ਨੂੰ ਸੁੱਤਾ ਵੇਖਕੇ ਕਿਹਾ, "ਉੱਠ, ਜਾਗ! ਤੂੰ ਕਿਉਂ ਸੁੱਤਾ ਪਿਆ ਹੈਂ? ਆਪਣੇ ਦੇਵ ਦੀ ਅਰਾਧਨਾ ਕਰ। ਹੋ ਸਕਦਾ ਹੈ ਤੇਰਾ ਪਰਮੇਸ਼ੁਰ ਤੇਰੀ ਪ੍ਰਾਰਥਨਾ ਸੁਣ ਲਵੇ ਤੇ ਸਾਨੂੰ ਬਚਾਅ ਲਵੇ।"
7ਤਦ ਆਦਮੀ ਇੱਕ-ਦੂਸਰੇ ਨੂੰ ਆਖਣ ਲੱਗੇ, "ਸਾਨੂੰ ਇਸ ਮੁਸੀਬਤ ਦੇ ਕਾਰਣ ਨੂੰ ਜਾਨਣ ਵਾਸਤੇ ਗੁਣੇ ਸੁੱਟਣੇ ਚਾਹੀਦੇ ਹਨ।"ਤਾਂ ਉਨ੍ਹਾਂ ਨੇ ਗੁਣੇ ਪਾਏ ਅਤੇ ਗੁਣਿਆਂ ਤੋਂ ਪਤਾ ਲੱਗਾ ਕਿ ਇਸ ਮੁਸੀਬਤ ਦਾ ਕਾਰਣ ਯੂਨਾਹ ਸੀ।
8ਤਦ ਉਨ੍ਹਾਂ ਨੇ ਯੂਨਾਹ ਨੂੰ ਆਖਿਆ, "ਤੇਰੇ ਕਾਰਣ, ਅਸੀਂ ਸਾਰੇ ਮੁਸੀਬਤ ਵਿੱਚ ਹਾਂ। ਇਸ ਲਈ ਤੂੰ ਸਾਨੂੰ ਦੱਸ: ਤੇਰਾ ਧਂਦਾ ਕੀ ਹੈ? ਤੂੰ ਕਿੱਥੋਂ ਆ ਰਿਹਾ ਹੈਂ? ਅਤੇ ਤੂੰ ਕਿਸ ਕੌਮ ਤੋਂ ਹੈਂ?"
9ਯੂਨਾਹ ਨੇ ਆਦਮੀਆਂ ਨੂੰ ਆਖਿਆ, "ਮੈਂ ਇੱਕ ਇਬਰਾਨੀ ਹਾਂ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਦਾ ਹਾਂ ਜੋ ਕਿ ਅਕਾਸ਼ ਦਾ ਪਰਮੇਸ਼ੁਰ ਹੈ। ਉਹ ਸਮੁੰਦਰ ਅਤੇ ਜ਼ਮੀਨ ਦਾ ਸਿਰਜਣਹਾਰ ਹੈ।"
10ਯੂਨਾਹ ਨੇ ਆਦਮੀਆਂ ਨੂੰ ਦੱਸਿਆ ਕਿ ਉਹ ਯਹੋਵਾਹ ਤੋਂ ਭੱਜ ਰਿਹਾ ਸੀ। ਜਦੋਂ ਉਨ੍ਹਾਂ ਨੇ ਇਹ ਸੁਣਿਆ, ਉਹ ਬਹੁਤ ਡਰ ਗਏ। ਅਤੇ ਪੁਛਿਆ, "ਪਰਮੇਸ਼ੁਰ ਦੇ ਵਿਰੁੱਧ ਤੂੰ ਕੀ ਬਦ-ਕਰਨੀ ਕੀਤੀ ਹੈ?"
11ਸਮੁੰਦਰ ਵਿੱਚ ਲਹਿਰਾਂ ਅਤੇ ਹਵਾ ਹੋਰ ਵੀ ਭਿਅੰਕਰ ਹੁੰਦੀਆਂ ਜਾ ਰਹੀਆਂ ਸਨ ।ਤਾਂ ਆਦਮੀਆਂ ਨੇ ਯੂਨਾਹ ਨੂੰ ਆਖਿਆ, "ਅਸੀਂ ਹੁਣ ਆਪਣੇ ਬਚਾਓ ਲਈ ਕੀ ਕਰੀਏ? ਅਸੀਂ ਸਮੁੰਦਰ ਨੂੰ ਸਾਂਤ ਕਰਨ ਦੀ ਖਾਤਰ ਤੇਰੇ ਨਾਲ ਕੀ ਕਰੀਏ।"
12ਯੂਨਾਹ ਨੇ ਉਨ੍ਹਾਂ ਨੂੰ ਆਖਿਆ, "ਮੈਂ ਜਾਣਦਾ ਹਾਂ ਕਿ ਮੈਂ ਕੁਝ ਗ਼ਲਤ ਕੀਤਾ ਹੈ ਅਤੇ ਜਿਸ ਕਾਰਣ ਸਮੁੰਦਰ ਵਿੱਚ ਤੂਫ਼ਾਨ ਆਇਆ। ਇਸ ਲਈ ਤੁਸੀਂ ਮੈਨੂੰ ਸਮੁੰਦਰ ਵਿੱਚ ਸੁੱਟ ਦੇਵੋ, ਫ਼ਿਰ ਇਹ ਸ਼ਾਂਤ ਹੋ ਜਾਵੇਗਾ।"
13ਪਰ ਆਦਮੀ ਉਸ ਨੂੰ ਸਮੁੰਦਰ ਵਿੱਚ ਸੁੱਟਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਜਹਾਜ਼ ਨੂੰ ਵਾਪਸ ਕੰਢੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਾ ਹੋਏ ਕਿਉਂ ਕਿ ਲਹਿਰਾਂ ਅਤੇ ਹਵਾ ਬਹੁਤ ਤਕੜੀ ਸੀ ਅਤੇ ਇਹ ਹੋਰ ਭਿਆਨਕ ਹੁੰਦੀ ਜਾ ਰਹੀ ਸੀ।
14ਤਾਂ ਆਦਮੀਆਂ ਨੇ ਯਹੋਵਾਹ ਨੂੰ ਪੁਕਾਰ ਕੀਤੀ, "ਹੇ ਯਹੋਵਾਹ, ਅਸੀਂ ਇਸ ਆਦਮੀ ਦੇ ਮੰਦੇ ਅਮਲਾਂ ਕਾਰਣ ਇਸਨੂੰ ਸਮੁੰਦਰ ਵਿੱਚ ਸੁੱਟ ਰਹੇ ਹਾਂ, ਇਸ ਲਈ ਕਿ੍ਰਪਾ ਕਰਕੇ ਸਾਨੂੰ ਇੱਕ ਬੇਕਸੂਰ ਆਦਮੀ ਨੂੰ ਮਾਰਨ ਦੇ ਦੋਸ਼ੀ ਨਾ ਬਣਾਇਓ। ਇਸਨੂੰ ਮਾਰਨ ਦੀ ਖਾਤਰ ਸਾਨੂੰ ਨਾ ਮਾਰ ਦੇਵੀਂ। ਅਸੀਂ ਜਾਣਦੇ ਹਾਂ ਕਿ ਤੂੰ ਹੀ ਯਹੋਵਾਹ ਹੈਂ ਅਤੇ ਸਭ ਕੁਝ ਤੇਰੀ ਮਰਜ਼ੀ ਅਨੁਸਾਰ ਹੀ ਹੁੰਦਾ ਹੈ। ਪਰ ਕਿਰਪਾ ਕਰਕੇ, ਸਾਡੇ ਤੇ ਮਿਹਰਬਾਨ ਹੋ।"
15ਇਸ ਲਈ ਮਨੁੱਖਾਂ ਨੇ ਯੂਨਾਹ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਤੂਫ਼ਾਨ ਥੰਮ ਗਿਆ ਅਤੇ ਸਮੁੰਦਰ ਸ਼ਾਂਤ ਹੋ ਗਿਆ।
16ਜਦੋਂ ਆਦਮੀਆਂ ਨੇ ਇਹ ਵੇਖਿਆ, ਉਨ੍ਹਾਂ ਨੇ ਡਰਕੇ ਯਹੋਵਾਹ ਵਿੱਚ ਵਿਸਵਾਸ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਬਲੀਆਂ ਚੜਾਈਆਂ ਅਤੇ ਯਹੋਵਾਹ ਨਾਲ ਖਾਸ ਕਸਮਾਂ ਕੀਤੀਆਂ।
17ਜਦੋਂ ਯੂਨਾਹ ਸਮੁੰਦਰ ਵਿੱਚ ਡਿਗਿਆ, ਯਹੋਵਾਹ ਨੇ ਇੱਕ ਬਹੁਤ ਵੱਡੀ ਮੱਛੀ ਨੂੰ ਚੁਣਿਆ ਜਿਸਨੇ ਜਾਕੇ ਯੂਨਾਹ ਨੂੰ ਨਿਗਲ ਲਿਆ। ਇਉਂ, ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਢਿੱਡ ਵਿੱਚ ਰਿਹਾ। • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية