BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਹਿਜ਼ਕੀਯਾਹ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦਾ ਸੀ। ਯਹੂਦਾਹ ਵਿੱਚ ਹਿਜ਼ਕੀਯਾਹ ਤੋਂ ਪਹਿਲਾਂ ਅਤੇ ਉਸਤੋਂ ਬਾਅਦ ਵੀ ਅਜਿਹਾ ਕੋਈ ਵੀ ਅਜਿਹਾ ਪਾਤਸ਼ਾਹ ਨਹੀਂ ਪੈਦਾ ਹੋਇਆ।

੨ ਸਲਾਤੀਨ 18:5


 

ਅਧਿਆਇ 31ਹੇ ਇਸਰਾਏਲੀਓ, ਇਹ ਸੰਦੇਸ਼ ਸੁਣੋ! ਯਹੋਵਾਹ ਨੇ ਤੁਹਾਡੇ ਬਾਰੇ ਇਹ ਗੱਲਾਂ ਆਖੀਆਂ ਹਨ। ਇਹ ਸੰਦੇਸ਼ ਉਸ ਪੂਰੇ ਪਰਿਵਾਰ ਦੇ ਖਿਲਾਫ਼ ਹੈ ਜਿਸਨੂੰ ਮੈਂ ਮਿਸਰ ਤੋਂ ਲਿਆਇਆ।
2"ਇਸ ਧਰਤੀ ਤੇ ਬਹੁਤ ਸਾਰੇ ਘਰਾਣੇ ਹਨ ਪਰ ਉਨ੍ਹਾਂ ਸਾਰਿਆਂ ਵਿੱਚੋਂ ਸਿਰਫ਼ ਤੁਹਾਨੂੰ ਮੈਂ ਤਰਜੀਹ ਦਿੱਤੀ। ਅਤੇ ਤੁਸੀਂ ਹੀ ਮੇਰੇ ਖਿਲਾਫ਼ ਹੋ ਗਏ। ਇਸ ਲਈ ਮੈਂ ਤੁਹਾਡੇ ਸਾਰੇ ਕੀਤੇ ਪਾਪਾਂ ਲਈ ਤੁਹਾਨੂੰ ਸਜ਼ਾ ਦੇਵਾਂਗਾ।"
3ਦੋ ਮਨੁੱਖ ਸਹਿਮਤੀ ਬਗ਼ੈਰ ਇਕੱਠੇ ਨਾ ਤੁਰਨਗੇ।
4ਜੰਗਲ ਵਿੱਚ ਸ਼ੇਰ ਸ਼ਿਕਾਰ ਲੱਭਣ ਉਪਰੰਤ ਹੀ ਗਜ੍ਜੇਗਾ। ਜੇਕਰ ਕੋਈ ਬਬ੍ਬਰ-ਸ਼ੇਰ ਆਪਣੀ ਖੁਂਦਰ ਵਿਚੋਂ ਗਜ੍ਜੇਗਾ ਤਾਂ ਇਸਦਾ ਮਤਲਬ ਉਸਦੇ ਹੱਥ ਕੋਈ ਸ਼ਿਕਾਰ ਲੱਗਾ ਹੈ।
5ਇੱਕ ਪੰਛੀ ਤਾਂ ਹੀ ਫ਼ਸੇਗਾ ਜੇ ਉਸਨੂੰ ਫ਼ਸਾਉਣ ਲਈ ਇੱਕ ਜਾਲ ਹੈ। ਉਸ ਦਾ ਜਾਲ ਤਾਂ ਹੀ ਛੜਪ੍ਪਾ ਮਾਰੇਗਾ ਜੇ ਓਥੇ ਫ਼ੜਨ ਲਈ ਕੋਈ ਪੰਛੀ ਹੋਵੇਗਾ।
6ਜੇਕਰ ਤੂਰ੍ਹੀ ਸ਼ਹਿਰ ਵਿੱਚ ਚੇਤਾਵਨੀ ਦੇਵੇ ਜ਼ਰੂਰ ਹੀ ਲੋਕ ਡਰ ਨਾਲ ਕੰਬ ਉੱਠਣਗੇ। ਜੇਕਰ ਸਹਿਰ ਵਿੱਚ ਕੋਈ ਦੁਰਘਟਨਾ ਘਟ ਜਾਵੇ ਤਾਂ ਅਵੱਸ਼ ਇਹ ਯਹੋਵਾਹ ਹੀ ਕਰਦਾ ਹੈ।
7ਪ੍ਰਭੂ ਮੇਰਾ ਯਹੋਵਾਹ ਭਾਵੇਂ ਕੋਈ ਫ਼ੈਸਲਾ ਲੈ ਲਵੇ ਪਰ ਕੁਝ ਵੀ ਕਰਨ ਤੋਂ ਪਹਿਲਾਂ ਉਹ ਆਪਣੀ ਯੋਜਨਾ ਆਪਣੇ ਸੇਵਕਾਂ, ਨਬੀਆਂ ਨੂੰ ਜ਼ਰੂਰ ਪ੍ਰਗਟਾਵੇਗਾ।
8ਜੇਕਰ ਸ਼ੇਰ ਗਰਜਦਾ ਹੈ ਤਾਂ ਲੋਕ ਡਰ ਜਾਂਦੇ ਹਨ, ਜੇਕਰ ਯਹੋਵਾਹ ਬੋਲਦਾ ਹੈ, ਤਾਂ ਨਬੀ ਅਗੰਮੀ ਵਾਕ ਆਖਦੇ ਹਨ।
9ਜਾਓ ਅਤੇ ਜਾਕੇ ਮਿਸਰ ਅਤੇ ਅਸ਼ਦੋਦ ਦੇ ਕਿਲਿਆਂ ਵਿੱਚ ਇਸ ਸੰਦੇਸ਼ ਦਾ ਐਲਾਨ ਕਰੋ: "ਸਾਮਰਿਯਾ ਦੇ ਪਹਾੜਾਂ ਉੱਪਰ ਇਕੱਠੇ ਹੋ ਜਾਵੋ। ਉੱਥੇ ਤੁਸੀਂ ਵੱਡੀ ਤਬਾਹੀ ਅਤੇ ਅਤਿਆਚਾਰ ਵੇਖੋਁਗੇ।
10ਕਿਉਂ ਕਿ ਲੋਕਾਂ ਨੂੰ ਸਹੀ ਜੀਵਨ ਜਿਉਣ ਦੀ ਜਾਂਚ ਨਹੀਂ ਹੈ। ਉਹ ਲੋਕ ਆਪਣੇ ਮਹਿਲ ਵਿੱਚ ਹੋਰਾਂ ਲੋਕਾਂ ਲਈ ਬੜੇ ਜ਼ਾਲਿਮ ਹਨ। ਇਹੀ ਹੈ ਜੋ ਯਹੋਵਾਹ ਨੇ ਆਖਿਆ।"
11ਇਸ ਲਈ ਯਹੋਵਾਹ ਆਖਦਾ, "ਵੈਰੀ ਇਸ ਦੇਸ ਨੂੰ ਘੇਰ ਲਵੇਗਾ ਅਤੇ ਤੁਹਾਡੀ ਸ਼ਕਤੀ ਤੁਹਾਡੇ ਤੋਂ ਖੋਹ ਲਵੇਗਾ। ਉਹ ਤੁਹਾਡੇ ਮਹਿਲਾਂ ਵਿੱਚ ਲੁਕੇ ਹੋਏ ਖਜ਼ਾਨੇ ਖੋਹ ਲਵੇਗਾ।"
12ਯਹੋਵਾਹ ਆਖਦਾ ਹੈ,"ਬਬ੍ਬਰ-ਸ਼ੇਰ ਲੇਲੇ ਤੇ ਹਮਲਾ ਕਰੇ ਅਤੇ ਆਜੜੀ ਲੇਲੇ ਨੂੰ ਬਚਾਉਣ ਦਾ ਯਤਨ ਕਰਦਾ ਹੈ, ਪਰ ਉਹ ਲੇਲੇ ਦਾ ਕੁਝ ਹਿੱਸਾ ਹੀ ਬਚਾਅ ਪਾਉਂਦਾ ਹੈ। ਜਿਵੇਂ ਉਹ ਦੋ ਲੱਤਾਂ ਜਾਂ ਕੰਨ ਆਦਿ ਉਸ ਦੇ ਮੂੰਹੋਁ ਛੁਡਾਅ ਲੈਂਦਾ ਹੈ ਉਸੇ ਤਰ੍ਹਾਂ ਬਹੁਤ ਸਾਰੇ ਇਸਰਾਏਲ ਦੇ ਲੋਕ ਤਾਂ ਬਰਬਾਦ ਹੋ ਜਾਣਗੇ। ਇਸਰਾਏਲੀ ਛੁਡਾੇ ਤਾਂ ਜਾਣਗੇ ਪਰ ਸਾਮਰਿਯਾ ਵਿੱਚ ਵਸਦੇ ਲੋਕ ਮਂਜੀਆਂ ਦੀਆਂ ਨੁਕਰਾਂ ਉੱਤੇ ਅਤੇ ਗਦਿਆਂ ਦੇ ਇੱਕ ਟੁਕੜੇ ਦੇ ਤੁਲ ਉਨ੍ਹਾਂ ਦਾ ਬਚਾਅ ਹੋਵੇਗਾ।"
13ਮੇਰੇ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਨੇ ਇਹ ਬਚਨ ਆਖੇ ਹਨ: "ਯਾਕੂਬ ਦੇ ਘਰਾਣੇ (ਇਸਰਾਏਲ) ਨੂੰ ਇਨ੍ਹਾਂ ਗੱਲਾਂ ਤੋਂ ਖਬਰਦਾਰ ਕਰੋ।
14ਇਸਰਾਏਲ ਨੇ ਪਾਪ ਕੀਤੇ ਹਨ ਅਤੇ ਮੈਂ ਉਨ੍ਹਾਂ ਨੂੰ ਪਾਪਾਂ ਦੀ ਸਜ਼ਾ ਦੇਵਾਂਗਾ। ਮੈਂ ਬੈਤ-ੇਲ ਦੀਆਂ ਜਗਵੇਦੀਆਂ ਨੂੰ ਨਸ਼ਟ ਕਰ ਦੇਵਾਂਗਾ। ਅਤੇ ਜਗਵੇਦੀ ਦੇ ਸਿੰਗ ਕੱਟੇ ਜਾਣਗੇ ਤੇ ਕੱਟਕੇ ਧਰਤੀ ਤੇ ਢਹਿ ਜਾਣਗੇ।
15ਮੈਂ ਸਰਦੀ ਦੇ ਮਹਿਲ ਨੂੰ ਗਰਮੀ ਦੇ ਮਹਿਲ ਨਾਲ ਨਸ਼ਟ ਕਰਾਂਗਾ। ਹਾਬੀ ਦੰਦ ਦਾ ਮਹਿਲ ਵੀ ਨਸ਼ਟ ਹੋ ਜਾਵੇਗਾ। ਬਹੁਤ ਸਾਰੇ ਘਰ ਤਬਾਹ ਹੋ ਜਾਣਗੇ।" ਯਹੋਵਾਹ ਨੇ ਇਹ ਗੱਲਾਂ ਆਖੀਆਂ। • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • Türk
 • עברית
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية