BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਮੈਨੂੰ ਖੁਸ਼ੀ ਪ੍ਰਦਾਨ ਕਰੋ। ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚਲਿਆ ਸੀ।

ਜ਼ਬੂਰ 51:8


 

ਅਧਿਆਇ 11ਬੇਰੀ ਦੇ ਪੁੱਤਰ ਹੋਸ਼ੇਆ ਨੂੰ ਯਹੋਵਾਹ ਵੱਲੋਂ ਯਹੂਦਾਹ ਦੇ ਪਾਤਸ਼ਾਹਾਂ ਉਜ਼ੀਯਾਹ, ਯੋਬਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਇੱਕ ਸੰਦੇਸ਼ ਆਇਆ ਅਤੇ ਇਹ ਇਸਰਾਏਲ ਦੇ ਪਾਤਸ਼ਾਹ, ਯੋਆਸ਼ ਦੇ ਪੁੱਤਰ ਯਰਾਬੁਆਮ ਦੇ ਸ਼ਾਸਨ ਦੌਰਾਨ ਸੀ।
2ਯਹੋਵਾਹ ਨੇ ਆਪਣੇ ਪਹਿਲੇ ਸੰਦੇਸ਼ ਵਿੱਚ ਹੋਸ਼ੇਆ ਨੂੰ ਇਹ ਆਖਿਆ, "ਜਾ ਅਤੇ ਜਾਕੇ ਇੱਕ ਵੇਸ਼ਵਾ ਨਾਲ ਵਿਆਹ ਕਰਵਾ ਜਿਸਦੇ ਬੱਚੇ ਵੀ ਇਸ ਚੋ ਪੈਦਾ ਹੋਏ ਹੋਣ ਕਿਉਂ ਕਿ ਇਸ ਦੇਸ ਦੇ ਮਨੁੱਖਾਂ ਨੇ ਯਹੋਵਾਹ ਨਾਲ ਵੇਸਵਾਵਾਂ ਵਰਗਾ ਹੀ ਸਲੂਕ ਕੀਤਾ ਹੈ, ਉਨ੍ਹਾਂ ਨੇ ਯਹੋਵਾਹ ਨਾਲ ਬੇਵਫ਼ਾਈ ਕੀਤੀ ਹੈ।"
3ਤਾਂ ਹੋਸ਼ੇਆ ਨੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ। ਗੋਮਰ ਗਰਭਵਤੀ ਹੋਈ ਅਤੇ ਉਸਨੇ ਹੋਸ਼ੇਆ ਲਈ ਇੱਕ ਪੁੱਤਰ ਜਨਮਿਆ।
4ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, "ਇਸਦਾ ਨਾਉਂ ਯਿਜ਼ਰੇਲ ਰੱਖ, ਕਿਉਂ ਕਿ ਬੋੜੇ ਸਮੇਂ ਵਿੱਚ ਹੀ, ਮੈਂ ਯੇਹੂ ਦੇ ਪਰਿਵਾਰ ਨੂੰ ਯਿਜ਼ਰੇਲ ਦੀ ਵਾਦੀ ਵਿਖੇ ਵਹਾੇ ਗਏ ਖੂਨ ਦੀ ਸਜ਼ਾ ਦੇਵਾਂਗਾ ਅਤੇ ਫ਼ਿਰ ਮੈਂ ਇਸਰਾਏਲੀਆਂ ਦੀ ਪਾਤਸ਼ਾਹੀ ਨੂੰ ਖਤਮ ਕਰ ਦੇਵਾਂਗਾ।
5ਅਤੇ ਫ਼ਿਰ ਉਸ ਵਕਤ ਉਸੇ ਦਿਨ ਮੈਂ ਇਸਰਾਏਲ ਦਾ ਧਨੁਖ੍ਖ ਯਿਜ਼ਰੇਲ ਦੀ ਵਾਦੀ ਵਿੱਚ ਤੋੜ ਦੇਵਾਂਗਾ।"
6ਗੋਮਰ ਫ਼ਿਰ ਗਰਭਵਤੀ ਹੋਈ ਅਤੇ ਇਸ ਵਾਰ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ। ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, "ਇਸ ਦਾ ਨਾਉਂ ਲੋ-ਰੂਹਾਮਾਹ ਰੱਖ। ਕਿਉਂ ਕਿ ਮੈਂ ਹੋਰ ਵਧੇਰੇ ਇਸਰਾਏਲ ਦੀ ਕੌਮ ਉੱਪਰ ਰਹਿਮ ਨਹੀਂ ਵਰਸਾਵਾਂਗਾ ਅਤੇ ਮੈਂ ਉਨ੍ਹਾਂ ਨੂੰ ਨਹੀਂ ਬਖਸ਼ਾਂਗਾ।
7"ਇਸ ਦੀ ਬਜਾਇ, ਮੈਂ ਹੁਣ ਯਹੂਦਾਹ ਦੀ ਕੌਮ ਤੇ ਰਹਿਮ ਵਰਸਾਵਾਂਗਾ ਅਤੇ ਉਨ੍ਹਾਂ ਨੂੰ ਬਚਾਵਾਂਗਾ। ਮੈਂ ਉਨ੍ਹਾਂ ਨੂੰ ਬਚਾਉਣ ਲਈ ਧਨੁਖ੍ਖਾਂ ਅਤੇ ਤਲਵਾਰਾਂ ਦੀ ਵਰਤੋਂ ਨਹੀਂ ਕਰਾਂਗਾ ਅਤੇ ਨਾ ਹੀ ਜੰਗੀ ਘੋੜਿਆਂ ਅਤੇ ਸਿਪਾਹੀਆਂ ਦੀ ਵਰਤੋਂ ਕਰਾਂਗਾ। ਉਨ੍ਹਾਂ ਨੂੰ ਮੈਂ ਆਪਣੀ ਸ਼ਕਤੀ ਨਾਲ ਬਚਾਵਾਂਗਾ।"
8ਲੋ-ਰੂਹਾਮਾਹ ਦਾ ਦੁੱਧ ਛੁਡਾਉਣ ਪਿੱਛੋਂ ਗੋਮਰ ਫ਼ਿਰ ਗਰਭਵਤੀ ਹੋਈ ਅਤੇ ਮੁੜ ਇੱਕ ਪੁੱਤਰ ਨੂੰ ਜਨਮ ਦਿੱਤਾ।
9ਫ਼ਿਰ ਯਹੋਵਾਹ ਨੇ ਆਖਿਆ, "ਇਸ ਦਾ ਨਾਉਂ ਲੋ-ਅੰਮੀ ਰੱਖ। ਕਿਉਂ ਕਿ ਨਾ ਤਾਂ ਤੁਸੀਂ ਮੇਰੇ ਮਨੁੱਖ ਹੋ ਅਤੇ ਨਾ ਹੀ ਮੈਂ ਤੁਹਾਡਾ ਪਰਮੇਸ਼ੁਰ।"
10"ਭਵਿੱਖ ਵਿੱਚ, ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗ ਅਣਗਿਣਤ ਹੋਵੇਗੀ। ਅਤੇ ਇਹ ਉਬੇ ਹੀ ਵਾਪਰੇਗਾ ਜਿੱਥੇ ਉਨ੍ਹਾਂ ਨੂੰ ਇਹ ਕਿਹਾ ਗਿਆ ਸੀ,
9ਤੁਸੀਂ ਮੇਰੇ ਲੋਕ ਨਹੀਂ ਹੋ।9 ਉੱਥੇ ਉਨ੍ਹਾਂ ਨੂੰ ਕਿਹਾ ਜਾਵੇਗਾ,
9ਤੁਸੀਂ ਜਿਉਂਦੇ ਪਰਮੇਸ਼ੁਰ ਦੇ ਬੱਚੇ ਹੋਂ!9
11"ਫ਼ਿਰ ਯਹੂਦਾਹ ਅਤੇ ਇਸਰਾਏਲ ਦੇ ਲੋਕ ਮੁੜ ਤੋਂ ਇਕੱਠੇ ਕੀਤੇ ਜਾਣਗੇ ਅਤੇ ਉਹ ਆਪਣੇ ਲਈ ਇੱਕ ਸ਼ਾਸਕ ਚੁਣਨਗੇ ਅਤੇ ਫ਼ੇਰ ਉਹ ਉਨ੍ਹਾਂ ਦੀ ਕੈਦ ਦੀ ਧਰਤੀ ਤੋਂ ਚਲੇ ਜਾਣਗੇ। ਇਉਂ ਯਿਜ਼ਰੇਲ ਦਾ ਦਿਨ ਵਾਸਤਵ ਵਿੱਚ ਬਹੁਤ ਮਹਾਨ ਹੋਵੇਗਾ।"


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية