BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਯਹੋਵਾਹ ਦੀ ਸੇਵਾ ਕਰਿਦਆਂ ਖੁਸ਼ ਹੋ। ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁਖ ਆ।

ਜ਼ਬੂਰ 100:2


 

ਅਧਿਆਇ 11ਨਬੂਕਦਨੱਸਰ ਬਾਬਲ ਦਾ ਰਾਜਾ ਸੀ। ਨਬੂਕਦਨੱਸਰ ਯਰੂਸ਼ਲਮ ਆਇਆ। ਨਬੂਕਦਨੱਸਰ ਨੇ ਆਪਣੀ ਫ਼ੌਜ ਨਾਲ ਯਰੂਸ਼ਲਮ ਨੂੰ ਘੇਰਾ ਪਾ ਲਿਆ। ਇਹ ਗੱਲ ਉਦੋਂ ਵਾਪਰੀ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਤੀਸਰਾ ਵਰ੍ਹਾ ਸੀ।
2ਯਹੋਵਾਹ ਨੇ ਨਬੂਕਦਨੱਸਰ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਨਬੂਕਦਨੱਸਰ ਪਰਮੇਸ਼ੁਰ ਦੇ ਮੰਦਰ ਵਿਚੋਂ ਪਲੇਟਾਂ ਅਤੇ ਹੋਰ ਸਾਰੀਆਂ ਚੀਜ਼ਾਂ ਚੁੱਕ ਕੇ ਲੈ ਗਿਆ। ਉਹ ਇਨ੍ਹਾਂ ਚੀਜ਼ਾਂ ਨੂੰ ਸ਼ੀਨਾਰ ਦੀ ਧਰਤੀ ਤੇ ਲੈ ਗਿਆ। ਨਬੂਕਦਨੱਸਰ ਨੇ ਉਹ ਚੀਜ਼ਾਂ ਆਪਣੇ ਬੁੱਤਾਂ ਦੇ ਦੇਵਤਿਆਂ ਦੇ ਮੰਦਰ ਵਿੱਚ ਰੱਖ ਦਿੱਤੀਆਂ।
3ਫ਼ੇਰ ਰਾਜੇ ਨਬੂਕਦਨੱਸਰ ਨੇ ਅਸ਼ਪਨਜ਼ ਨੂੰ ਇੱਕ ਹੁਕਮ ਦਿੱਤਾ। (ਅਸ਼ਪਨਜ਼ ਰਾਜੇ ਦੀ ਸੇਵਾ ਕਰਨ ਵਾਲੇ ਸਾਰੇ ਖੁਸਰਿਆਂ ਵਿੱਚੋਂ ਪ੍ਰਮੁੱਖ ਆਗੂ ਸੀ।) ਰਾਜੇ ਨੇ ਅਸ਼ਪਨਜ਼ ਨੂੰ ਕੁਝ ਇਸਰਾਏਲੀ ਮੁੰਡਿਆਂ ਨੂੰ ਉਸਦੇ ਘਰ ਲਿਆਉਣ ਲਈ ਆਖਿਆ। ਨਬੂਕਦਨੱਸਰ ਆਮ ਇਸਰਾਏਲੀਆਂ, ਉੱਚ ਸ਼੍ਰੇਣੀ ਦੇ ਘਰਾਣਿਆਂ ਅਤੇ ਸ਼ਾਹੀ ਘਰਾਣੇ ਤੋਂ ਇਸਰਾਏਲੀ ਮੁੰਡੇ ਚਾਹੁੰਦਾ ਸੀ।
4ਰਾਜਾ ਨਬੂਕਦਨੱਸਰ ਸਿਰਫ਼ ਸਿਹਤਮੰਦ ਜਵਾਨ ਇਸਰਾਏਲੀ ਮੁੰਡੇ ਹੀ ਚਾਹੁੰਦਾ ਸੀ। ਰਾਜਾ ਚਾਹੁੰਦਾ ਸੀ ਕਿ ਇਨ੍ਹਾਂ ਜਵਾਨ ਆਦਮੀਆਂ ਦੇ ਕੋਈ ਜ਼ਖਮ ਜਾਂ ਚੋਟ ਦਾ ਨਿਸ਼ਾਨ ਨਾ ਹੋਵੇ ਅਤੇ ਨਾ ਉਨ੍ਹਾਂ ਦੇ ਸ਼ਰੀਰਾਂ ਵਿੱਚ ਕੋਈ ਦੋਸ਼ ਹੋਵੇ। ਰਾਜਾ ਸੁੰਦਰ, ਚੁਸਤ ਜਵਾਨ ਆਦਮੀ ਚਾਹੁੰਦਾ ਸੀ। ਰਾਜਾ ਉਨ੍ਹਾਂ ਜਵਾਨ ਆਦਮੀਆਂ ਨੂੰ ਚਾਹੁੰਦਾ ਸੀ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਸੀ ਅਤੇ ਜਿਹੜੇ ਵਿਗਿਆਨ ਨੂੰ ਸਮਝਦੇ ਸਨ। ਰਾਜਾ ਉਨ੍ਹਾਂ ਜਵਾਨ ਆਦਮੀਆਂ ਨੂੰ ਚਾਹੁੰਦਾ ਸੀ ਜਿਹੜੇ ਉਸਦੇ ਮਹਿਲ ਵਿੱਚ ਕੰਮ ਕਰ ਸਕਣ। ਰਾਜੇ ਨੇ ਅਸ਼ਪਨਜ਼ ਨੂੰ ਆਖਿਆ ਕਿ ਉਹ ਇਸਰਾਏਲ ਦੇ ਇਨ੍ਹਾਂ ਜਵਾਨ ਆਦਮੀਆਂ ਨੂੰ ਕਸਦੀਆਂ ਲੋਕਾਂ ਦੀ ਭਾਸ਼ਾ ਅਤੇ ਲਿਖਤਾਂ ਦੀ ਸਿਖਿਆ ਦ੍ਦੇਵੇ।
5ਰਾਜਾ ਨਬੂਕਦਨੱਸਰ ਉਨ੍ਹਾਂ ਜਵਾਨ ਆਦਮੀਆਂ ਨੂੰ ਹਰ ਰੋਜ਼ ਨਿਸ਼ਚਿਤ ਭੋਜਨ ਅਤੇ ਮੈਅ ਦਿੰਦਾ ਹੁੰਦਾ ਸੀ। ਇਹ ਉਸੇ ਤਰ੍ਹਾਂ ਦਾ ਭੋਜਨ ਸੀ ਜਿਹੜਾ ਰਾਜਾ ਆਪ ਖਾਂਦਾ ਸੀ। ਰਾਜਾ ਇਸਰਾਏਲ ਦੇ ਉਨ੍ਹਾਂ ਜਵਾਨ ਆਦਮੀਆਂ ਨੂੰ ਤਿੰਨ ਸਾਲ ਸਿਖਿਆ ਦ੍ਦੇਣਾ ਚਾਹੁੰਦਾ ਸੀ। ਫ਼ੇਰ ਤਿੰਨਾਂ ਸਾਲਾਂ ਬਾਅਦ ਉਹ ਪਾਤਸ਼ਾਹ ਅੱਗੇ ਹਾਜ਼ਰ ਕੀਤੇ ਜਾਣੇ ਸਨ।
6ਉਨ੍ਹਾਂ ਜਵਾਨ ਆਦਮੀਆਂ ਵਿੱਚ ਦਾਨੀੇਲ, ਹਨਨਯਾਹ, ਮੀਸ਼ਾੇਲ ਅਤੇ ਅਜ਼ਰਆਹ ਸਨ। ਇਹ ਜਵਾਨ ਆਦਮੀ ਯਹੂਦਾਹ ਦੇ ਘਰਾਣੇ ਵਿੱਚੋਂ ਸਨ।
7ਫ਼ੇਰ ਅਸ਼ਪਨਜ਼ ਨੇ ਯਹੂਦਾਹ ਨੇ ਉਨ੍ਹਾਂ ਨੌਜਵਾਨਾਂ ਨੂੰ ਬਾਬਲ ਦੇ ਨਾਮ ਦੇ ਦਿੱਤੇ। ਦਾਨੀੇਲ ਦਾ ਨਵਾਂ ਨਾਮ ਸੀ ਬੇਲਟਸ਼ਸ੍ਸਰ,। ਹਨਨਯਾਹ ਦਾ ਨਵਾਂ ਨਾਮ ਸੀ ਸ਼ਦਰਕ। ਮੀਸ਼ਾੇਲ ਦਾ ਨਵਾਂ ਨਾਮ ਸੀ ਮੇਸ਼ਚ। ਅਤੇ ਅਜ਼ਰਆਹ ਦਾ ਨਵਾਂ ਨਾਮ ਸੀ ਅਬੇਦਨਗੋ।
8ਦਾਨੀੇਲ ਰਾਜੇ ਦਾ ਸ਼ਾਹੀ ਭੋਜਨ ਖਾਣਾ ਅਤੇ ਮੈਅ ਪੀਣੀ ਨਹੀਂ ਚਾਹੁੰਦਾ ਸੀ। ਦਾਨੀੇਲ ਉਸ ਭੋਜਨ ਅਤੇ ਮੈਅ ਨਾਲ ਆਪਣੇ-ਆਪ ਨੂੰ ਨਾਪਾਕ ਨਹੀਂ ਬਨਾਉਣਾ ਚਾਹੁੰਦਾ ਸੀ। ਇਸ ਲਈ ਉਸਨੇ ਅਸ਼ਪਨਜ਼ ਕੋਲੋਂ ਅਪਣੇ-ਆਪ ਇਸਤਰ੍ਹਾਂ ਨੂੰ ਨਾਪਾਕ ਨਾ ਬਨਣ੍ਹ ਦੀ ਇਜਾਜ਼ਤ ਮਂਗੀ।
9ਪਰਮੇਸ਼ੁਰ ਨੇ ਅਸ਼ਪਨਜ਼ ਦੇ ਦਿਲ ਵਿੱਚ ਦਾਨੀੇਲ ਲਈ ਮਿਹਰ ਅਤੇ ਦਇਆ ਭਰ ਦਿੱਤੀ।
10ਪਰ ਅਸ਼ਪਨਜ਼ ਨੇ ਦਾਨੀੇਲ ਨੂੰ ਆਖਿਆ, "ਮੈਂ ਆਪਣੇ ਸੁਆਮੀ, ਪਾਤਸ਼ਾਹ ਤੋਂ ਡਰਦਾ ਹਾਂ। ਪਾਤਸ਼ਾਹ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੈਨੂੰ ਇਹ ਭੋਜਨ ਅਤੇ ਮੈਅ ਦੇਵਾਂ। ਜੇ ਤੂੰ ਇਹ ਭੋਜਨ ਨਹੀਂ ਕਰੇਂਗਾ ਤਾਂ ਤੂੰ ਕਮਜ਼ੋਰ ਅਤੇ ਬੀਮਾਰ ਨਜ਼ਰ ਆਉਣ ਲੱਗ ਪਵੇਂਗਾ। ਤੂੰ ਆਪਣੀ ਉਮਰ ਦੇ ਹੋਰਨਾਂ ਜਵਾਨਾਂ ਨਾਲੋਂ ਮਾੜਾ ਨਜ਼ਰ ਆਵੇਂਗਾ। ਰਾਜਾ ਇਸਨੂੰ ਦੇਖ ਲਵੇਗਾ, ਅਤੇ ਉਹ ਮੇਰੇ ਉੱਤੇ ਗੁੱਸੇ ਹੋਵੇਗਾ। ਹੋ ਸਕਦਾ ਹੈ ਕਿ ਉਹ ਮੇਰਾ ਸਿਰ ਵੀ ਕਲਮ ਕਰ ਦੇਵੇ! ਅਤੇ ਇਹ ਤੇਰਾ ਹੀ ਕਸੂਰ ਹੋਵੇਗਾ।"
11ਫ਼ੇਰ ਦਾਨੀੇਲ ਨੇ ਉਨ੍ਹਾਂ ਦੇ ਰੱਖਵਾਲੇ ਨਾਲ ਗੱਲ ਕੀਤੀ। ਅਸ਼ਪਨਜ਼ ਨੇ ਰਖਵਾਲੇ ਨੂੰ ਹੁਕਮ ਦਿੱਤਾ ਸੀ ਕਿ ਉਹ ਦਾਨੀੇਲ, ਹਨਨਯਾਹ, ਮੀਸ਼ਾੇਲ ਅਤੇ ਅਜ਼ਰਯਾਹ ਦਾ ਧਿਆਨ ਰੱਖਣ।
12ਦਾਨੀੇਲ ਨੇ ਰਖਵਾਲੇ ਨੂੰ ਆਖਿਆ, "ਕਿਰਪਾ ਕਰਕੇ ਸਾਡੀ ਦਸ ਦਿਨਾਂ ਲਈ ਇਹ ਪਰੀਖਿਆ ਲਵੋ: ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ।
13ਫ਼ੇਰ ਦਸਾਂ ਦਿਨਾਂ ਬਾਦ ਸਾਡੀ ਤੁਲਨਾ ਉਨ੍ਹਾਂ ਜਵਾਨਾਂ ਨਾਲ ਕਰੀਂ, ਜਿਹੜੇ ਸ਼ਾਹੀ ਭੋਜਨ ਖਾਂਦੇ ਹਨ। ਤੂੰ ਖੁਦ ਦੇਖ ਲਵੀਂ ਕਿ ਕਿਹੜਾ ਵਧੇਰੇ ਸਿਹਤਮੰਦ ਨਜ਼ਰ ਆਉਂਦਾ ਹੈ। ਫ਼ੇਰ ਤੂੰ ਖੁਦ ਹੀ ਨਿਰਣਾ ਕਰ ਨਵੀ ਕਿ ਸਾਡੇ ਨਾਲ ਕੀ ਸਲੂਕ ਕਰਨਾ ਹੈ। ਅਸੀਂ ਤਾਂ ਤੇਰੇ ਸੇਵਕ ਹਾਂ।"
14ਇਸ ਤਰ੍ਹਾਂ ਰਖਵਾਲਾ ਦਾਨੀੇਲ, ਹਨਨਯਾਹ, ਮੀਸ਼ਾੇਲ ਅਤੇ ਅਜ਼ਰਯਾਹ ਦਾ ਦਸ ਦਿਨ ਲਈ ਇਮਤਿਹਾਨ ਲੈਣ ਲਈ ਰਾਜ਼ੀ ਹੋ ਗਿਆ।
15ਦਸਾਂ ਦਿਨਾਂ ਮਗਰੋਂ, ਦਾਨੀੇਲ ਅਤੇ ਉਸਦੇ ਮਿੱਤਰ ਸ਼ਾਹੀ ਖਾਣਾ ਖਾਣ ਵਾਲੇ ਉਨ੍ਹਾਂ ਸਾਰੇ ਜਵਾਨਾਂ ਨਾਲੋਂ ਵਧੇਰੇ ਸਿਹਤਮੰਦ ਦਿਖਾਈ ਦਿੱਤੇ।
16ਇਸ ਲਈ ਰਖਵਾਲੇ ਨੇ ਰਾਜੇ ਦੇ ਸ਼ਾਹੀ ਖਾਣੇ ਅਤੇ ਮੈਅ ਨੂੰ ਹਟਾ ਕੇ ਉਸਦੀ ਬਾਵੇਂ ਦਾਨੀੇਲ, ਹਨਨਯਾਹ, ਮੀਸ਼ਾੇਲ ਅਤੇ ਅਜ਼ਾਰੀਆਂ ਨੂੰ ਸਬਜ਼ੀਆਂ ਦੇਣੀਆਂ ਜਾਰੀ ਰੱਖੀਆਂ।
17ਪਰਮੇਸ਼ੁਰ ਨੇ ਦਾਨੀੇਲ, ਹਨਨਯਾਹ, ਮੀਸ਼ਾੇਲ ਅਤੇ ਅਜ਼ਰਯਾਹ ਨੂੰ ਬਹੁਤ ਤਰ੍ਹਾਂ ਦੀਆਂ ਲਿਖਤਾਂ ਅਤੇ ਵਿਗਿਆਨ ਨੂੰ ਸਿਖ੍ਖ ਸਕਣ ਦੀ ਯੋਗਤਾ ਦਿੱਤੀ। ਦਾਨੀੇਲ ਹਰ ਤਰ੍ਹਾਂ ਦੇ ਦਰਸ਼ਨਾਂ ਅਤੇ ਸੁਪਨਿਆਂ ਨੂੰ ਵੀ ਸਮਝ ਸਕਦਾ ਸੀ।
18ਰਾਜਾ ਚਾਹੁੰਦਾ ਸੀ ਕਿ ਸਾਰੇ ਜਵਾਨ ਆਦਮੀਆਂ ਨੂੰ ਤਿੰਨ ਸਾਲ ਤੱਕ ਸਿਖਿਆ ਦਿੱਤੀ ਜਾਵੇ। ਉਸ ਸਮੇਂ ਦੇ ਅੰਤ ਤੇ ਅਸ਼ਪਨਜ਼ ਸਾਰੇ ਜਵਾਨਾਂ ਨੂੰ ਰਾਜੇ ਨਬੂਕਦਨੱਸਰ ਕੋਲ ਲੈ ਗਿਆ।
19ਰਾਜੇ ਨੇ ਉਨ੍ਹਾਂ ਨਾਲ ਗੱਲ ਕੀਤੀ। ਰਾਜੇ ਨੇ ਦੇਖਿਆ ਕਿ ਹੋਰ ਕੋਈ ਵੀ ਜਵਾਨ ਦਾਨੀੇਲ, ਹਨਨਯਾਹ, ਮੀਸ਼ਾੇਲ ਅਤੇ ਅਜ਼ਰਸਾਹ ਜਿੰਨਾ ਚੰਗਾ ਨਹੀਂ ਸੀ। ਇਸ ਲਈ ਇਹ ਚਾਰੇ ਜਵਾਨ ਰਾਜੇ ਦੇ ਸੇਵਕ ਬਣ ਗਏ।
20ਹਰ ਸਮੇਂ ਜਦੋਂ ਰਾਜਾ ਉਨ੍ਹਾਂ ਨੂੰ ਕਿਸੇ ਮਹੱਤਵਪੂਰਣ ਗੱਲ ਬਾਰੇ ਪੁੱਛਦਾ ਤਾਂ ਉਹ ਬਹੁਤ ਸਿਆਣਪ ਅਤੇ ਸੂਝ ਦਰਸਾਉਂਦੇ, ਰਾਜੇ ਨੇ ਦੇਖਿਆ ਕਿ ਉਹ ਉਸਦੇ ਰਾਜ ਵਿਚਲੇ ਸਾਰੇ ਜਾਦੂਗਰਾਂ ਅਤੇ ਸਿਆਣਿਆਂ ਨਾਲੋਂ ਦਸ ਗੁਣਾ ਬਿਹਤਰ ਸਨ।
21ਇਸ ਲਈ ਦਾਨੀੇਲ ਉਦੋਂ ਤੀਕ ਰਾਜੇ ਦਾ ਸੇਵਕ ਰਿਹਾ ਜਦੋਂ ਖੋਰਸ ਨੂੰ ਰਾਜ ਕਰਦਿਆਂ ਇੱਕ ਵਰ੍ਹਾ ਹੋ ਗਿਆ ਸੀ।


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • Türk
 • עברית
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية