BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਯਹੋਵਾਹ ਦਾ ਡਰ ਜਿਂਦਗ਼ੀ ਵੱਲ ਅਗਵਾਈ ਕਰਦਾ ਹੈ ਜੋ ਕੋਈ ਵੀ ਇਸ ਨਾਲ ਭਰਪੂਰ ਹੈ ਉਹ ਬਿਨਾਂ ਕਿਸੇ ਵੀ ਸਮਸਿਆ ਤੋਂ ਆਰਾਮ ਨਾਲ ਬਚ੍ਚ ਸਕਦਾ ਹੈ ਅਤੇ ਸ਼ਾਂਤਿ ਪ੍ਰਾਪਤ ਕਰਦਾ ਹੈ।

ਅਮਸਾਲ 19:23


 

ਅਧਿਆਇ 46



1ਇਹ ਸੰਦੇਸ਼ ਨਬੀ ਯਿਰਮਿਯਾਹ ਨੂੰ ਮਿਲੇ। ਇਹ ਸੰਦੇਸ਼ ਵੱਖ-ਵੱਖ ਕੌਮਾਂ ਬਾਰੇ ਹਨ।
2ਇਹ ਸੰਦੇਸ਼ ਮਿਸਰ ਦੀ ਕੌਮ ਬਾਰੇ ਹੈ। ਇਹ ਸੰਦੇਸ਼ ਫ਼ਿਰਊਨ ਨਕੋ ਦੀ ਫ਼ੌਜ ਬਾਰੇ ਹੈ। ਨਕੋ ਮਿਸਰ ਦਾ ਰਾਜਾ ਸੀ। ਉਸਦੀ ਫ਼ੌਜ ਕਰਕਮਿਸ਼ ਦੇ ਕਸਬੇ ਵਿੱਚ ਹਾਰ ਗਈ ਸੀ। ਕਰਕਮਿਸ਼ ਫ਼ਰਾਤ ਦਰਿਆ ਦੇ ਕੰਢੇ ਹੈ। ਨਬੂਕਦਨੱਸਰ, ਬਾਬਲ ਦੇ ਰਾਜੇ, ਨੇ ਕਰਕਮਿਸ਼ ਵਿੱਚ ਫ਼ਿਰਊਨ ਨਕੋ ਦੀ ਫ਼ੌਜ ਨੂੰ ਉਦੋਂ ਹਰਾਇਆ ਸੀ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਚੌਬਾ ਵਰ੍ਹਾ ਸੀ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਇਹ ਯਹੋਵਾਹ ਦਾ ਸੰਦੇਸ਼ ਮਿਸਰ ਨੂੰ ਹੈ:
3"ਆਪਣੀਆਂ ਨਿਕ੍ਕੀਆਂ ਤੇ ਵੱਡੀਆਂ ਢਾਲਾਂ ਤਿਆਰ ਕਰ ਲਓ ਜੰਗ ਵੱਲ ਨੂੰ ਕੂਚ ਕਰੋ।
4ਆਪਣੇ ਘੋੜਿਆਂ ਉੱਤੇ ਕਾਠੀਆਂ ਪਾ ਲਵੋ। ਸਿਪਾਹੀਓ, ਆਪਣਿਆਂ ਘੋੜਿਆ ਉੱਤੇ ਸਵਾਰ ਹੋ ਜਾਵੋ। ਮੈਦਾਨੇ ਜੰਗ ਵੱਲ ਨੂੰ ਤੁਰ ਪਵੋ। ਆਪਣੇ ਟੋਪ ਪਹਿਨ ਲਵੋ। ਆਪਣੇ ਨੇਜਿਆਂ ਨੂੰ ਤੇਜ਼ ਕਰ ਲਵੋ। ਆਪਣੇ ਉੱਤੇ ਜ਼ਰਾਬਕ੍ਕਤ ਪਾ ਲਵੋ।
5ਮੈਂ ਕੀ ਦੇਖਦਾ ਹਾਂ? ਇਹ ਫ਼ੌਜ ਡਰੀ ਹੋਈ ਹੈ। ਸਿਪਾਹੀ ਮੈਦਾਨ ਵਿੱਚੋਂ ਭੱਜ ਰਹੇ ਨੇ। ਉਨ੍ਹਾਂ ਦੇ ਬਹਾਦਰ ਸਿਪਾਹੀ ਹਾਰੇ ਹੋਏ ਨੇ। ਉਹ ਕਾਹਲ ਵਿੱਚ ਭੱਜ ਰਹੇ ਨੇ। ਉਹ ਪਿਛਾਂਹ ਮੁੜਕੇ ਨਹੀਂ ਦੇਖਦੇ। ਹਰ ਥਾਂ ਖਤਰਾ ਮਂਡਲਾਉਂਦਾ ਹੈ।" ਇਹ ਗੱਲਾਂ ਯਹੋਵਾਹ ਨੇ ਆਖੀਆਂ।
6ਤੇਜ਼ ਆਦਮੀ ਨਹੀਂ ਦੌੜ ਸਕਦੇ। ਮਜ਼ਬੂਤ ਸਿਪਾਹੀ ਬਚਕੇ ਨਹੀਂ ਨਿਕਲ ਸਕਦੇ। ਉਹ ਠੇਢੇ ਖਾਣਗੇ ਤੇ ਸਾਰੇ ਹੀ ਡਿੱਗਣਗੇ। ਇਹ ਉੱਤਰ ਵਿੱਚ ਫ਼ਰਾਤ ਨਦੀ ਕੰਢੇ ਵਾਪਰੇਗਾ।
7ਕੌਣ ਨੀਲ ਨਦੀ ਵਾਂਗ ਆ ਰਿਹਾ ਹੈ? ਕੌਣ ਨਦੀ ਦੇ ਹੜ ਵਾਂਗ ਆ ਰਿਹਾ ਹੈ?
8ਇਹ ਮਿਸਰ ਹੈ, ਜਿਹੜੀ ਚਢ਼ਦੀ ਹੋਈ ਨੀਲ ਨਦੀ ਵਾਂਗ ਆ ਰਿਹਾ ਹੈ। ਇਹ ਮਿਸਰ ਹੈ, ਜੋ ਨਦੀ ਦੇ ਤੇਜ਼ ਵੇਗ ਵਾਂਗ ਆ ਰਿਹਾ ਹੈ। ਮਿਸਰ ਆਖਦਾ ਹੈ, ਮੈਂ ਆਵਾਂਗਾ ਤੇ ਧਰਤੀ ਨੂੰ ਕੱਜ ਲਵਾਂਗਾ। ਮੈਂ ਸ਼ਹਿਰਾਂ ਨੂੰ ਅਤੇ ਉਨ੍ਹਾਂ ਦੇ ਵਸਨੀਕਾਂ ਨੂੰ ਤਬਾਹ ਕਰ ਦਿਆਂਗਾ।'
9ਘੋੜ ਸਵਾਰ ਸਿਪਾਹੀਓ ਜੰਗ ਵਿੱਚ ਹਮਲਾ-ਹਮਲਾ। ਰਬ੍ਬਵਾਨੋ, ਤੇਜ਼ੀ ਨਾਲ ਅੱਗੇ ਵਧੋ। ਬਹਾਦਰ ਯੋਧਿਓ, ਅੱਗੇ ਵਧੋ। ਕੂਸ਼ ਅਤੇ ਫ਼ੂਟ ਦੇ ਸਿਪਾਹੀਓ, ਆਪਣੀਆਂ ਢਾਲਾਂ ਚੁੱਕ ਲਵੋ। ਲੂਦੀ ਦੇ ਸਿਪਾਹੀਓ, ਆਪਣੀਆਂ ਕਮਾਨਾਂ ਨੂੰ ਵਰਤੋਂ।
10ਪਰ ਓਸ ਸਮੇਂ, ਸਾਡਾ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਹੀ ਜਿਤ੍ਤੇਗਾ। ਓਸ ਸਮੇਂ, ਉਹ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਨੇ। ਯਹੋਵਾਹ ਦੇ ਦੁਸ਼ਮਣ ਸਜ਼ਾ ਪਾਉਣਗੇ ਜਿਸਦੇ ਉਹ ਅਧਿਕਾਰੀ ਨੇ। ਉਸਦੇ ਖਤਮ ਹੋਣ ਤੀਕ ਤਲਵਾਰ ਮਾਰੇਗੀ। ਤਲਵਾਰ ਆਪਣੀ ਖੂਨ ਦੀ ਪਿਆਸ ਬੁਝਾਉਣ ਲਈ ਮਾਰੇਗੀ। ਇਹ ਇਸ ਲਈ ਵਾਪਰੇਗਾ ਕਿਉਂ ਕਿ ਇਹ ਬਲੀ ਸਾਡੇ ਪ੍ਰਭੂ, ਸਰਬ-ਸ਼ਕਤੀਮਾਨ ਯਹੋਵਾਹ ਲਈ ਹੈ। ਉਹ ਬਲੀ ਮਿਸਰ ਫ਼ੌਜ ਦੀ, ਉੱਤਰ ਦੀ ਧਰਤੀ ਉੱਤੇ ਫ਼ਰਾਤ ਨਦੀ ਕੰਢੇ ਹੈ।
11ਮਿਸਰ, ਗਿਲਆਦ ਨੂੰ ਜਾ ਅਤੇ ਕੋਈ ਦਵਾ-ਦਾਰੂ ਲਿਆ। ਤੂੰ ਬਹੁਤ ਦਵਾ-ਦਾਰੂ ਕਰੇਂਗਾ, ਪਰ ਤੈਨੂੰ ਆਰਾਮ ਨਹੀਂ ਆਵੇਗਾ। ਤੇਰਾ ਇਲਾਜ਼ ਨਹੀਂ ਹੋਵੇਗਾ।
12ਕੌਮਾਂ ਤੇਰੀਆਂ ਚੀਕਾਂ ਸੁਣਨਗੀਆਂ। ਤੇਰੀਆਂ ਚੀਕਾਂ ਸਾਰੀ ਧਰਤੀ ਉੱਤੇ ਸੁਣਨਗੀਆਂ। ਇਹ 'ਬਹਾਦਰ ਯੋਧਾ' ਦੂਸਰੇ 'ਬਹਾਦਰ ਯੋਧੇ' ਨਾਲ ਭਿੜੇਗਾ। ਅਤੇ ਉਹ ਇਕੱਠੇ ਹੀ ਡਿੱਗ ਪੈਣਗੇ।"
13ਇਹ ਸੰਦੇਸ਼ ਹੈ ਜਿਹੜਾ ਯਹੋਵਾਹ ਨੇ ਨਬੀ ਯਿਰਮਿਯਾਹ ਨੂੰ ਸੁਣਾਇਆ। ਇਹ ਸੰਦੇਸ਼ ਮਿਸਰ ਉੱਤੇ ਹਮਲਾ ਕਰਨ ਆ ਰਹੇ ਨਬੂਕਦਨੱਸਰ ਬਾਰੇ ਹੈ।
14"ਇਸ ਸੰਦੇਸ਼ ਦਾ ਮਿਸਰ ਅੰਦਰ ਐਲਾਨ ਕਰ ਦਿਓ। ਇਸ ਬਾਰੇ ਮਿਗਦੋਲ ਦੇਸ਼ ਅੰਦਰ ਦੱਸੋ। ਇਸ ਬਾਰੇ ਨੋਫ਼ ਅਤੇ ਤਹਪਨਹੇਸ ਵਿੱਚ ਦੱਸੋ। 'ਜੰਗ ਲਈ ਤਿਆਰ ਹੋ ਜਾਵੋ। ਕਿਉਂ? ਕਿਉਂ ਕਿ ਤੁਹਾਡੇ ਆਲੇ-ਦੁਆਲੇ ਤਲਵਾਰਾਂ ਨਾਲ ਲੋਕ ਮਰ ਰਹੇ ਹਨ।'
15ਮਿਸਰ, ਤੇਰੇ ਮਜ਼ਬੂਤ ਸਿਪਾਹੀ ਮਾਰੇ ਜਾਣਗੇ। ਉਹ ਖਲੋਤੇ ਨਹੀਂ ਰਹਿ ਸਕਣਗੇ ਕਿਉਂ ਕਿ ਯਹੋਵਾਹ ਉਨ੍ਹਾਂ ਨੂੰ ਹੇਠਾਂ ਵੱਲ ਧੱਕ ਦੇਵੇਗਾ।
16ਉਹ ਸਿਪਾਹੀ ਬਾਰ-ਬਾਰ ਠੋਕਰ ਖਾਣਗੇ। ਉਹ ਇੱਕ ਦੂਸਰੇ ਉੱਤੇ ਡਿੱਗਣਗੇ। ਉਹ ਆਖਣਗੇ, 'ਉੱਠੋ, ਆਓ ਆਪਣੇ ਲੋਕਾਂ ਕੋਲ ਵਾਪਸ ਚੱਲੀੇ। ਆਓ ਆਪਣੀ ਮਾਤਭੂਮੀ ਨੂੰ ਚੱਲੀੇ। ਸਾਨੂੰ ਸਾਡਾ ਦੁਸ਼ਮਣ ਹਰਾ ਰਿਹਾ ਹੈ। ਸਾਨੂੰ ਅਵੱਸ਼ ਹੀ ਨਿਕਲ ਜਾਣਾ ਚਾਹੀਦਾ ਹੈ।'
17ਉਹ ਸਿਪਾਹੀ ਆਪਣੀਆਂ ਮਾਤਭੂਮੀਆਂ ਵਿੱਚ ਆਖਣਗੇ, 'ਮਿਸਰ ਦਾ ਰਾਜਾ, ਫ਼ਿਰਊਨ ਸਿਰਫ਼ ਸ਼ੋਰ-ਸ਼ਰਾਬਾ ਹੀ ਹੈ। ਉਸਦਾ ਪਰਤਾਪ ਮੁੱਕ ਗਿਆ ਹੈ।"'
18ਇਹ ਸੰਦੇਸ਼ ਪਾਤਸ਼ਾਹ ਵੱਲੋਂ ਹੈ। ਸਰਬ-ਸ਼ਕਤੀਮਾਨ ਯਹੋਵਾਹ ਪਾਤਸ਼ਾਹ ਹੈ। "ਮੈਂ ਆਪਣੇ ਜੀਵਨ ਦੀ ਸਹੁੰ ਖਾਂਦਾ ਹਾਂ, ਇੱਕ ਬਹਾਦੁਰ ਆਗੂ ਆਵੇਗਾ। ਇਹ ਇੰਨੀ ਪ੍ਰਪਕ੍ਕਤਾ ਨਾਲ ਹੀ ਵਾਪਰੇਗਾ ਜਿੰਨਾ ਕਿ ਤਾਬੋਰ ਇੱਕ ਮਹਾਨ ਪਰਬਤ ਅਤੇ ਕਾਰਮੇਲ ਸਮੁੰਦਰ ਦੇ ਕੰਢੇ ਹੈ।
19ਮਿਸਰ ਦੇ ਲੋਕੋ, ਆਪਣਾ ਸਮਾਨ ਬੰਨ੍ਹ ਲਵੋ। ਬੰਦੀਵਾਨ ਹੋਣ ਲਈ ਤਿਆਰ ਹੋ ਜਾਵੋ। ਕਿਉਂ? ਕਿਉਂ ਕਿ ਨੋਫ਼ ਇੱਕ ਬਰਬਾਦ ਹੋਇਆ ਸੱਖਣਾ ਸਬਾਨ ਹੋਵੇਗਾ। ਉਹ ਸ਼ਹਿਰ ਤਬਾਹ ਹੋ ਜਾਣਗੇ, ਓਥੇ ਰਹਿਣ ਵਾਲਾ ਕੋਈ ਨਹੀਂ ਹੋਵੇਗਾ।
20ਮਿਸਰ ਇੱਕ ਸੁੰਦਰ ਗਾਂ ਵਰਗਾ ਹੈ। ਪਰ ਉੱਤਰ ਵੱਲੋਂ, ਉਸਨੂੰ ਸਤਾਉਣ ਲਈ ਮਖ੍ਖ ਉਸਦੇ ਪਿੱਛੇ ਆ ਰਿਹਾ ਹੈ।
21ਮਿਸਰ ਦੀ ਫ਼ੌਜ ਦੇ ਭਾੜੇ ਦੇ ਸਿਪਾਹੀ ਮੋਟੇ ਵਛਿਆਂ ਵ੍ਵਰਗੇ ਹਨ। ਉਹ ਮੁੜਕੇ ਪਿਛਾਂਹ ਭੱਜ ਜਾਣਗੇ। ਉਹ ਹਮਲੇ ਦੇ ਖਿਲਾਫ਼ ਖਲੋਤੇ ਨਹੀਂ ਰਹਿ ਸਕਣਗੇ। ਉਨ੍ਹਾਂ ਦੀ ਬਰਬਾਦੀ ਦਾ ਸਮਾਂ ਆ ਰਿਹਾ ਹੈ। ਉਨ੍ਹਾਂ ਨੂੰ ਛੇਤੀ ਹੀ ਸਜ਼ਾ ਮਿਲੇਗੀ।
22ਮਿਸਰ ਇੱਕ ਫ਼ੁਂਕਾਰੇ ਮਾਰਦੇ ਸੱਪ ਵਰਗਾ, ਬਚ ਨਿਕਲਣ ਦੀ ਕੋਸ਼ਿਸ਼ ਵਿੱਚ ਹੈ। ਦੁਸ਼ਮਣ ਨੇੜੇ-ਨੇੜੇ ਆ ਰਿਹਾ ਹੈ ਅਤੇ ਮਿਸਰ ਦੀ ਫ਼ੌਜ ਬਚ ਨਿਕਲਣ ਲਈ ਬੇਤਾਬ ਹੈ। ਦੁਸ਼ਮਣ ਮਿਸਰ ਉੱਤੇ ਕੁਹਾੜੀਆਂ ਨਾਲ ਹਮਲਾ ਕਰੇਗਾ। ਉਹ ਉਨ੍ਹਾਂ ਆਦਮੀਆਂ ਵਰਗੇ ਹਨ, ਜਿਹੜੇ ਰੁੱਖਾਂ ਨੂੰ ਕੱਟ ਦਿੰਦੇ ਹਨ।"
23ਯਹੋਵਾਹ ਇਹ ਗੱਲਾਂ ਆਖਦਾ ਹੈ। ਉਹ ਮਿਸਰ ਦੇ ਜੰਗਲ (ਫ਼ੌਜ) ਨੂੰ ਵੱਢ ਸੁੱਟਣਗੇ। ਓਥੇ ਉਸ ਜੰਗਲ (ਫ਼ੌਜ) ਵਿੱਚ ਬਬੇਰੇ ਰੁੱਖ (ਫ਼ੌਜੀ) ਹਨ, ਪਰ ਉਹ ਸਾਰੇ ਹੀ ਵੱਢੇ ਜਾਣਗੇ। ਦੁਸ਼ਮਣ ਦੇ ਫ਼ੌਜੀ ਇੰਨੇ ਸਾਰੇ ਨੇ ਕਿ ਉਹ ਟਿੱਡੀ ਦਲ ਜਿਹੇ ਲੱਗਦੇ ਨੇ। ਇੱਥੇ ਇੰਨੇ ਸਾਰੇ ਫ਼ੌਜੀ ਹਨ ਕਿ ਕੋਈ ਉਨ੍ਹਾਂ ਨੂੰ ਗਿਣ ਨਹੀਂ ਸਕਦਾ।
24ਮਿਸਰ ਸ਼ਰਮਸਾਰ ਹੋਵੇਗਾ। ਉੱਤਰ ਦੀ ਫ਼ੌਜ ਉਸ ਨੂੰ ਹਰਾ ਦੇਵੇਗੀ।"
25ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: "ਬਹੁਤ ਛੇਤੀ ਹੀ ਮੈਂ ਸਜ਼ਾ ਦੇਵਾਂਗਾ ਬੀਬਜ਼ ਦੇ ਦੇਵਤੇ ਅਮੋਨ ਨੂੰ। ਅਤੇ ਮੈਂ ਫ਼ਿਰਊਨ, ਮਿਸਰ ਅਤੇ ਉਸਦੇ ਦੇਵਤਿਆਂ ਨੂੰ ਸਜ਼ਾ ਦਿਆਂਗਾ। ਮੈਂ ਮਿਸਰ ਦੇ ਰਾਜਿਆਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ ਜਿਹੜੇ ਫ਼ਿਰਊਨ ਉੱਤੇ ਨਿਰਭਰ ਕਰਦੇ ਨੇ।
26ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਕੋਲੋਂ ਹਰਾਵਾਂਗਾ - ਅਤੇ ਉਹ ਦੁਸ਼ਮਣ ਨੂੰ ਉਨ੍ਹਾਂ ਨੂੰ ਮਾਰਨਾ ਲੋਚਣਗੇ। ਮੈਂ ਉਨ੍ਹਾਂ ਲੋਕਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਅਤੇ ਉਸਦੇ ਸੇਵਕਾਂ ਦੇ ਹਵਾਲੇ ਕਰ ਦਿਆਂਗਾ।""ਬਹੁਤ ਪਹਿਲਾਂ, ਮਿਸਰ ਸ਼ਾਂਤੀ ਨਾਲ ਰਹਿੰਦਾ ਸੀ। ਅਤੇ ਇਨ੍ਹਾਂ ਸਾਰੀਆਂ ਮੁਸੀਬਤਾਂ ਮਗਰੋਂ ਮਿਸਰ ਫ਼ੇਰ ਇੱਕ ਵਾਰ ਸ਼ਾਂਤੀ ਨਾਲ ਰਹੇਗਾ।" ਯਹੋਵਾਹ ਨੇ ਇਹ ਗੱਲਾਂ ਆਖੀਆਂ।
27"ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ। ਇਸਰਾਏਲ ਡਰ ਨਾ। ਮੈਂ ਤੁਹਨੂੰ ਉਨ੍ਹਾਂ ਦੂਰ-ਦੁਰਾਡੀਆਂ ਥਾਵਾਂ ਤੋਂ ਬਚਾਵਾਂਗਾ। ਮੈਂ ਤੁਹਾਡੀ ਸੰਤਾਨ ਨੂੰ ਉਨ੍ਹਾਂ ਦੇਸ਼ਾਂ ਕੋਲੋਂ ਬਚਾਵਾਂਗਾ, ਜਿੱਥੇ ਉਹ ਬੰਦੀਵਾਨ ਨੇ। ਯਾਕੂਬ ਨੂੰ ਫ਼ੇਰ ਅਮਨ ਅਤੇ ਸੁਰਖਿਆ ਮਿਲੇਗੀ। ਅਤੇ ਕੋਈ ਵੀ ਉਸ ਨੂੰ ਭੈਭੀਤ ਨਹੀਂ ਕਰ ਸਕੇਗਾ।"
28ਯਹੋਵਾਹ ਇਹ ਗੱਲਾਂ ਆਖਦਾ ਹੈ। "ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ। ਮੈਂ ਤੇਰੇ ਨਾਲ ਹਾਂ। ਮੈਂ ਤੈਨੂੰ ਅਨੇਕਾਂ ਥਾਵਾਂ ਵੱਲ ਭੇਜਿਆ ਸੀ। ਪਰ ਮੈਂ ਤੈਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ। ਪਰ ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਤਬਾਹ ਕਰ ਦਿਆਂਗਾ। ਤੈਨੂੰ ਆਪਣੇ ਕੀਤੇ ਮੰਦੇ ਕੰਮਾਂ ਲਈ ਜ਼ੂਰਰ ਸਜ਼ਾ ਮਿਲੇਗੀ। ਇਸ ਲਈ ਮੈਂ ਤੈਨੂੰ ਤੇਰੀ ਸਜ਼ਾ ਤੋਂ ਬਚਕੇ ਨਿਕਲਣ ਨਹੀਂ ਦਿਆਂਗਾ। ਮੈਂ ਤੈਨੂੰ ਜ਼ਬਤ ਵਿੱਚ ਲਿਆਵਾਂਗਾ, ਪਰ ਮੈਂ ਬੇਲਾਗ ਹੋਵਾਂਗਾ।"


  • ਹੋਰ ਵਰਜਨ  
  • English
  • Français
  • Deutsch
  • Español
  • Português
  • Italiano
  • Nederlands
  • Român
  • Dansk
  • Svensk
  • Suomi
  • Norsk
  • Čeština
  • русский
  • Український
  • Български
  • Polski
  • Hrvatski
  • Magyar
  • Shqiptar
  • עברית
  • Türk
  • 圣经
  • 聖經
  • 한국의
  • 日本語
  • Tiêng Viêt
  • ภาษาไทย
  • Tagalog
  • Indonesia
  • हिन्दी
  • தமிழ்
  • ਪੰਜਾਬੀ
  • اردو
  • Somali
  • Kiswahili
  • العربية