BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਯਹੋਸ਼ਾਫ਼ਾਟ ਨੇਕ ਇਨਸਾਨ ਸੀ। ਉਹ ਯਹੋਵਾਹ ਦੀ ਇੱਛਾ ਅਨੁਸਾਰ ਕੰਮ ਕਰਦਾ ਰਿਹਾ ਅਤੇ ਆਪਣੇ ਤੋਂ ਪਹਿਲਾਂ ਆਪਣੇ ਪਿਤਾ ਵਾਂਗ ਹੀ ਉਸਦੇ ਰਾਹ ਚੱਲਦਾ ਰਿਹਾ। ਪਰ ਯਹੋਸ਼ਾਫ਼ਾਟ ਨੇ ਉਚਿਆਂ ਬ੍ਥਾਵਾਂ ਨੂੰ ਨਸ਼ਟ ਨਾ ਕੀਤਾ। ਸਗੋਂ ਲੋਕ ਉਨ੍ਹਾਂ ਉਚਿਆਂ ਬ੍ਥਾਵਾਂ ਉੱਤੇ ਬਲੀਆਂ ਚੜਾਉਂਦੇ ਅਤੇ ਧੂਪ ਧੁਖਾਉਂਦੇ ਸਨ।

੧ ਸਲਾਤੀਨ 22:43


 

ਅਧਿਆਇ 411ਸੱਤਵੇਂ ਮਹੀਨੇ ਵਿੱਚ ਨਬਨਯਾਹ ਦਾ ਪੁੱਤਰ ਇਸ਼ਮਾਏਲ (ਜੋ ਕਿ ਅਲੀਸ਼ਾਮਾ ਦਾ ਪੋਤਰਾ ਸੀ) ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਇਆ। ਇਸ਼ਮਾਏਲ ਆਪਣੇ ਦਸ ਬੰਦਿਆਂ ਨਾਲ ਆਇਆ। ਉਹ ਬੰਦੇ ਮਿਸਪਾਹ ਕਸਬੇ ਅੰਦਰ ਆਏ। ਇਸ਼ਮਾਏਲ ਰਾਜੇ ਦੇ ਪਰਿਵਾਰ ਦਾ ਮੈਂਬਰ ਸੀ। ਉਹ ਯਹੂਦਾਹ ਦੇ ਰਾਜੇ ਦਾ ਇੱਕ ਅਧਿਕਾਰੀ ਰਹਿ ਚੁਕਿਆ ਸੀ। ਇਸ਼ਮਾਏਲ ਅਤੇ ਉਸਦੇ ਆਦਮੀਆਂ ਨੇ ਗਦਲਯਾਹ ਨਾਲ ਭੋਜਨ ਕੀਤਾ।
2ਜਦੋਂ ਉਹ ਇਕੱਠੇ ਭੋਜਨ ਕਰ ਰਹੇ ਸਨ, ਇਸ਼ਮਾਏਲ ਅਤੇ ਉਸਦੇ ਦਸ ਬੰਦੇ ਉੱਠੇ ਅਤੇ ਉਨ੍ਹਾਂ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਗਦਲਯਾਹ ਹੀ ਉਹ ਬੰਦਾ ਸੀ ਜਿਸਦੀ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਗਵਰਨਰ ਵਜੋਂ ਚੋਣ ਕੀਤੀ ਸੀ।
3ਇਸ਼ਮਾਏਲ ਨੇ ਯਹੂਦਾਹ ਦੇ ਉਨ੍ਹਾਂ ਸਾਰੇ ਬੰਦਿਆਂ ਨੂੰ ਮਾਰ ਦਿੱਤਾ ਜਿਹੜੇ ਮਿਸਪਾਹ ਕਸਬੇ ਵਿੱਚ ਗਦਲਯਾਹ ਦੇ ਨਾਲ ਸਨ। ਇਸ਼ਮਾਏਲ ਨੇ ਬਾਬਲ ਦੇ ਉਨ੍ਹਾਂ ਸਿਪਾਹੀਆਂ ਨੂੰ ਵੀ ਮਾਰ ਦਿੱਤਾ ਜਿਹੜੇ ਗਦਲਯਾਹ ਦੇ ਨਾਲ ਸਨ।
4ਉਸ ਦਿਨ ਤੋਂ ਮਗਰੋਂ ਜਦੋਂ ਕਿ ਗਦਲਯਾਹ ਕਤਲ ਕੀਤਾ ਗਿਆ ਸੀ, ਅਸੀਂ ਬੰਦੇ ਮਿਸਪਾਹ ਵਿੱਚ ਆਏ। ਉਹ ਯਹੋਵਾਹ ਦੇ ਮੰਦਰ ਲਈ ਅਨਾਜ਼ ਦੀਆਂ ਭੇਟਾਂ ਅਤੇ ਧੂਪ ਲਿਆ ਰਹੇ ਸਨ ਉਨ੍ਹਾਂ ਅਸੀਂ ਬੰਦਿਆਂ ਨੇ ਆਪਣੀਆਂ ਦਾਢ਼ੀਆਂ ਮੁਨਾਈਆਂ ਹੋਈਆਂ ਸਨ, ਆਪਣੇ ਕਪੜੇ ਪਾੜੇ ਹੋਏ ਸਨ ਅਤੇ ਆਪਣੇ ਉੱਤੇ ਜ਼ਖਮ ਕੀਤੇ ਹੋਏ ਸਨ। ਉਹ ਸ਼ਕਮ, ਸ਼ੀਲੋਹ ਅਤੇ ਸਮਾਰਿਯਾ ਤੋਂ ਆਏ ਸਨ। ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਇਲਮ ਨਹੀਂ ਸੀ ਕਿ ਗਦਲਯਾਹ ਮਾਰਿਆ ਜਾ ਚੁਕਿਆ ਹੈ।
5
6ਇਸ਼ਮਾਏਲ ਮਿਸਪਾਹ ਨੂੰ ਛੱਡ ਕੇ ਉਨ੍ਹਾਂ ਅਸੀਂ ਬੰਦਿਆਂ ਨੂੰ ਮਿਲਣ ਲਈ ਗਿਆ। ਜਦੋਂ ਉਹ ਉਨ੍ਹਾਂ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਰੋਣ ਲੱਗ ਪਿਆ। ਇਸ਼ਮਾਏਲ ਉਨ੍ਹਾਂ ਅਸੀਂ ਬੰਦਿਆਂ ਨੂੰ ਮਿਲਿਆ ਅਤੇ ਆਖਣ ਲੱਗਾ, "ਆਓ ਮੇਰੇ ਨਾਲ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਮਿਲੋ।"
7ਜਦੋਂ ਹੀ ਸ਼ਹਿਰ ਪਹੁੰਚੇ, ਇਸ਼ਮਾਏਲ ਅਤੇ ਉਸਦੇ ਨਾਲ ਦੇ ਬੰਦਿਆਂ ਨੇ ਉਨ੍ਹਾਂ ਅਸੀਂ ਬੰਦਿਆਂ ਨੂੰ ਮਾਰਨਾ ਅਤੇ ਡੂੰਘੇ ਹੌਜ਼ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ! ਪਰ ਉਨ੍ਹਾਂ ਬੰਦਿਆਂ ਵਿੱਚ ਦਸ ਜਾਣਿਆਂ ਨੇ ਇਸ਼ਮਾਏਲ ਨੂੰ ਆਖਿਆ ਸਾਨੂੰ ਨਾ ਮਾਰੋ! ਅਸੀਂ ਕੁਝ ਚੀਜ਼ਾਂ ਇੱਕ ਖੇਤ ਅੰਦਰ ਛੁਪਾਕੇ ਰੱਖੀਆਂ ਹੋਈਆਂ ਹਨ। ਸਾਡੇ ਕੋਲ ਕਣਕ, ਜੌਂ, ਅਤੇ ਤੇਲ ਅਤੇ ਸ਼ਹਿਦ ਹੈ। ਅਸੀਂ ਉਹ ਚੀਜ਼ਾਂ ਤੈਨੂੰ ਦੇ ਦੇਵਾਂਗੇ! ਇਸ ਲਈ ਇਸ਼ਮਾਏਲ ਰੁਕ ਗਿਆ ਅਤੇ ਉਨ੍ਹਾਂ ਨੂੰ ਹੋਰਨਾਂ ਦੇ ਨਾਲ ਕਤਲ ਨਹੀਂ ਕੀਤਾ।
8
9(ਇਸ਼ਮਾਏਲ ਨੇ ਮੁਰਦਾ ਲਾਸ਼ਾਂ ਨਾਲ ਹੌਜ਼ ਭਰ ਦਿੱਤਾ - ਅਤੇ ਉਹ ਹੌਜ਼ ਬਹੁਤ ਵੱਡਾ ਸੀ। ਇਸਨੂੰ ਆਸਾ ਨਾਂ ਦੇ ਯਹੂਦਾਹ ਦੇ ਰਾਜੇ ਨੇ ਬਣਾਇਆ ਸੀ। ਰਾਜੇ ਨੇ ਇਹ ਹੌਜ਼ ਇਸ ਲਈ ਬਣਵਾਇਆ ਸੀ ਤਾਂ ਜੋ ਲੜਾਈ ਦੇ ਦਿਨਾਂ ਵਿੱਚ ਸ਼ਹਿਰ ਲਈ ਪਾਣੀ ਮਿਲ ਸਕੇ। ਆਸਾ ਨੇ ਅਜਿਹਾ ਆਪਣੇ ਸ਼ਹਿਰ ਨੂੰ ਇਸਰਾਏਲ ਦੇ ਰਾਜੇ ਬਆਸ਼ਾ ਤੋਂ ਬਚਾਉਣ ਲਈ ਕੀਤਾ ਸੀ।)
10ਇਸ਼ਮਾਏਲ ਨੇ ਮਿਸਪਾਹ ਕਸਬੇ ਦੇ ਹੋਰ ਸਾਰੇ ਬੰਦਿਆਂ ਨੂੰ ਵੀ ਫ਼ੜ ਲਿਆ ਅਤੇ ਅੰਮੋਨੀ ਲੋਕਾਂ ਦੇ ਦੇਸ਼ ਅੰਦਰ ਜਾਣ ਦੀ ਤਿਆਰੀ ਕਰਨ ਲੱਗਾ। (ਉਨ੍ਹਾਂ ਲੋਕਾਂ ਵਿੱਚ ਰਾਜੇ ਦੀਆਂ ਧੀਆਂ, ਅਤੇ ਉਹ ਸਾਰੇ ਲੋਕ ਸਨ ਜਿਹੜੇ ਓਥੇ ਪਿੱਛੇ ਰਹਿ ਚੁੱਕੇ ਸਨ। ਬਾਬਲ ਦੇ ਰਾਜੇ ਦੇ ਖਾਸ ਗਾਰਦਾਂ ਦੇ ਕਮਾਂਡਰ ਨਬੂਜ਼ਰਦਾਨ ਨੇ ਗਦਲਯਾਹ ਨੂੰ ਉਨ੍ਹਾਂ ਲੋਕਾਂ ਦੀ ਨਿਗਰਾਨੀ ਲਈ ਚੁਣਿਆ ਸੀ।)
11ਯੋਹਾਨਾਨ, ਵਲਦ ਕਾਰੇਆਹ ਅਤੇ ਉਨ੍ਹਾਂ ਹੋਰ ਸਾਰੇ ਫ਼ੌਜੀ ਅਧਿਕਾਰੀਆਂ, ਜਿਹੜੇ ਉਸਦੇ ਨਾਲ ਸਨ, ਨੇ ਇਸ਼ਮਾਏਲ ਦੇ ਮੰਦੇ ਕਾਰਿਆਂ ਬਾਰੇ ਸੁਣਿਆ।
12ਇਸ ਲਈ ਯੋਹਾਨਾਨ ਅਤੇ ਉਸਦੇ ਨਾਲ ਦੇ ਫ਼ੌਜੀ ਅਧਿਕਾਰੀਆਂ ਨੇ ਆਪਣੇ ਬੰਦੇ ਨਾਲ ਲੇ ਅਤੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨਾਲ ਲੜਨ ਲਈ ਚੱਲ ਪਏ। ਉਨ੍ਹਾਂ ਨੇ ਇਸ਼ਮਾਏਲ ਨੂੰ ਪਾਣੀ ਦੇ ਉਸ ਵੱਡੇ ਤਲਾਅ ਨੇੜੇ ਫ਼ੜ ਲਿਆ ਜਿਹੜਾ ਗਿਬਓਨ ਦੇ ਕਸਬੇ ਵਿੱਚ ਹੈ।
13ਉਨ੍ਹਾਂ ਕੈਦੀਆਂ ਨੇ, ਜਿਨ੍ਹਾਂ ਨੂੰ ਇਸ਼ਮਾਏਲ ਨੂੰ ਬੰਦੀ ਬਣਾਇਆ ਸੀ, ਯੋਹਾਨਾਨ ਅਤੇ ਉਸਦੇ ਫ਼ੌਜੀ ਅਧਿਕਾਰੀਆਂ ਨੂੰ ਦੇਖਿਆ। ਉਹ ਲੋਕ ਬਹੁਤ ਖੁਸ਼ ਹੋਏ।
14ਤਾਂ ਉਹ ਸਾਰੇ ਲੋਕ, ਜਿਨ੍ਹਾਂ ਨੂੰ ਇਸ਼ਮਾਏਲ ਨੇ ਮਿਸਪਾਹ ਵਿਖੇ ਬੰਦੀ ਬਣਾਇਆ ਸੀ, ਕਾਰੇਆਹ ਦੇ ਪੁੱਤਰ ਯੋਹਾਨਾਨ ਵੱਲ ਦੌੜੇ।
15ਪਰ ਇਸ਼ਮਾਏਲ ਅਤੇ ਉਸਦੇ ਅੱਠ ਸਾਬੀ ਯੋਹਾਨਾਨ ਕੋਲੋਂ ਬਚ ਕੇ ਅੰਮੋਨੀਆਂ ਕੋਲ ਨਠ੍ਠ ਗਏ।
16ਇਸ ਤਰ੍ਹਾਂ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸਦੇ ਸਾਰੇ ਫ਼ੌਜੀ ਅਧਿਕਾਰੀਆਂ ਨੇ ਬੰਦੀਵਾਨਾਂ ਨੂੰ ਛੁਡਾਇਆ। ਇਸ਼ਮਾਏਲ ਨੇ ਗਦਲਯਾਹ ਨੂੰ ਕਤਲ ਕਰ ਦਿੱਤਾ ਸੀ ਅਤੇ ਫ਼ੇਰ ਉਸਨੇ ਮਿਸਪਾਹ ਦੇ ਉਨ੍ਹਾਂ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਬਚੇ ਹੋਇਆਂ ਵਿੱਚ ਸਨ, ਸਿਪਾਹੀ, ਔਰਤਾਂ, ਬੱਚੇ ਅਤੇ ਸ਼ਾਹੀ ਅਧਿਕਾਰੀ। ਯੋਹਾਨਾਨ ਉਨ੍ਹਾਂ ਨੂੰ ਗਿਬਓਨ ਸ਼ਹਿਰ ਤੋਂ ਵਾਪਸ ਲੈ ਆਇਆ।
17ਯੋਹਾਨਾਨ ਅਤੇ ਹੋਰ ਫ਼ੌਜੀ ਅਧਿਕਾਰੀ ਕਸਦੀਆਂ ਤੋਂ ਭੈਭੀਤ ਸਨ। ਬਾਬਲ ਦੇ ਰਾਜੇ ਨੇ ਗਦਲਯਾਹ ਨੂੰ ਯਹੂਦਾਹ ਦੇ ਗਵਰਨਰ ਵਜੋਂ ਚੁਣਿਆ ਸੀ। ਪਰ ਇਸ਼ਮਾਏਲ ਨੇ ਗਦਲਯਾਹ ਨੂੰ ਕਤਲ ਕਰ ਦਿੱਤਾ ਸੀ, ਅਤੇ ਯੋਹਾਨਾਨ ਭੈਭੀਤ ਸੀ ਕਿ ਕਸਦੀ ਗੁੱਸੇ ਹੋਣਗੇ। ਇਸ ਲਈ ਉਨ੍ਹਾਂ ਨੇ ਮਿਸਰ ਭੱਜ ਜਾਣ ਦਾ ਫ਼ੈਸਲਾ ਕੀਤਾ। ਮਿਸਰ ਜਾਂਦਿਆਂ ਹੋਇਆਂ ਉਹ ਰਸਤੇ ਵਿੱਚ ਗੇਰੂਬ ਕਿਮਹਾਮ ਰੁਕੇ। ਗੇਰੂਬ ਕਿਮਹਾਮ ਬੈਤਲਹਮ ਦੇ ਨੇੜੇ ਹੈ।
18


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • Türk
 • עברית
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية