BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਬਾਦ ਵਿੱਚ ਯਿਸੂ ਨੇ ਮੁੜ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਦੁਨੀਆਂ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਅਨੁਸਰਣ ਕਰਦਾ, ਉਹ ਕਦੇ ਵੀ ਹਨੇਰਿਆਂ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦੀ ਰੋਸ਼ਨੀ ਹੋਵੇਗੀ।”

ਯੂਹੰਨਾ 8:12


 

ਅਧਿਆਇ 12



1ਯਹੋਵਾਹ, ਜੇ ਮੈਂ ਤੁਹਾਡੇ ਨਾਲ ਬਹਿਸ ਕਰਦਾ ਹਾਂ, ਤਾਂ ਤੁਸੀਂ ਹੀ ਹਮੇਸ਼ਾ ਸਹੀ ਹੁੰਦੇ ਹੋ! ਪਰ ਮੈਂ ਤੁਹਾਡੇ ਕੋਲੋਂ ਕੁਝ ਗੱਲਾਂ ਬਾਰੇ ਪੁੱਛਣਾ ਚਾਹੁੰਦਾ ਹਾਂ, ਜਿਹੜੀਆਂ ਸਹੀ ਨਹੀਂ ਜਾਪਦੀਆਂ। ਮਾੜੇ ਬੰਦੇ ਸਫ਼ਲ ਕਿਉਂ ਹੁੰਦੇ ਨੇ? ਉਨ੍ਹਾਂ ਲੋਕਾਂ ਦਾ ਜੀਵਨ ਸੌਖਾ ਕਿਉਂ ਹੁੰਦਾ ਹੈ, ਜਿਨ੍ਹਾਂ ਉੱਤੇ ਤੁਸੀਂ ਭਰੋਸਾ ਨਹੀਂ ਕਰ ਸਕਦੇ?
2ਤੁਸੀਂ ਉਨ੍ਹਾਂ ਮੰਦੇ ਲੋਕਾਂ ਨੂੰ ਇੱਥੇ ਰੱਖ ਛੱਡਿਆ ਹੈ। ਉਹ ਮਜ਼ਬੂਤ ਜਢ਼ਾਂ ਵਾਲੇ ਪੌਦਿਆਂ ਵਰਗੇ ਹਨ, ਉਹ ਉੱਗਦੇ ਨੇ ਤੇ ਫ਼ਲਦੇ ਨੇ। ਉਹ ਆਪਣੀ ਜ਼ਬਾਨ ਨਾਲ ਆਖਦੇ ਨੇ ਕਿ ਤੁਸੀਂ ਉਨ੍ਹਾਂ ਦੇ ਨੇੜੇ ਅਤੇ ਪਿਆਰੇ ਹੋਂ। ਪਰ ਦਿਲਾਂ ਅੰਦਰ ਉਹ ਸੱਚਮੁੱਚ ਤੁਹਾਡੇ ਕੋਲੋਂ ਦੂਰ ਹਨ।
3ਪਰ ਹੇ ਯਹੋਵਾਹ, ਤੁਸੀਂ ਮੇਰੇ ਮਨ ਨੂੰ ਪਰਖੋ। ਤੁਸੀਂ ਮੈਨੂੰ ਵੇਖ ਕੇ ਜਾਣ ਲਵੋ ਕਿ ਮੇਰਾ ਦਿਲ ਤੁਹਾਡੀ ਪਾਲਣਾ ਕਰਦਾ ਹੈ। ਉਨ੍ਹਾਂ ਮੰਦੇ ਲੋਕਾਂ ਨੂੰ ਦੂਰ ਪਰ੍ਹਾਂ ਧੋ ਲੋਵ ਜਿਵੇਂ ਜਿਬਾਹ ਹੋਣ ਵਾਲੀਆਂ ਭੇਡਾਂ ਹੁੰਦੀਆਂ ਹਨ। ਉਨ੍ਹਾਂ ਨੂੰ ਜਿਬਾਹ ਦੇ ਦਿਨ ਲਈ ਚੁਣ ਲਵੋ।
4ਧਰਤੀ ਕਿੰਨਾ ਚਿਰ ਖੁਸ਼ਕ ਰਹੇਗੀ? ਹੋਰ ਕਿੰਨਾ ਚਿਰ, ਘਾਹ ਸੁੱਕਾ ਅਤੇ ਮੁਰਝਾਇਆ ਰਹੇਗਾ? ਇਨ੍ਹਾਂ ਦੁਸ਼ਟ ਲੋਕਾਂ ਦੇ ਅਮਲਾਂ ਕਾਰਣ, ਧਰਤੀ ਦੇ ਪੰਛੀ ਅਤੇ ਪਸ਼ੂ ਮਰ ਗਏ ਹਨ। ਫ਼ੇਰ ਵੀ ਉਹ ਮੰਦੇ ਲੋਕ ਆਖ ਰਹੇ ਨੇ, "ਯਿਰਮਿਯਾਹ ਇਹ ਦੇਖਣ ਲਈ ਜਿਉਂਦਾ ਨਹੀਂ ਰਹੇਗਾ ਕਿ ਸਾਡੇ ਨਾਲ ਕੀ ਵਾਪਰਦਾ ਹੈ।"
5"ਯਿਰਮਿਯਾਹ, ਜੇ ਤੂੰ ਲੋਕਾਂ ਨਾਲ ਦੌੜ ਵਿੱਚ ਦੌੜਦਾ ਹੋਇਆ ਬਕ੍ਕ ਜਾਵੇਂਗਾ, ਤਾਂ ਤੂੰ ਘੋੜਿਆਂ ਦੀ ਦੌੜ ਅੰਦਰ ਕਿਵੇਂ ਜਿਤ੍ਤੇਁਗਾ? ਜੇ ਤੂੰ ਸੁਰਖਿਅਤ ਥਾਂ ਉੱਤੇ ਬਕ੍ਕ ਜਾਂਦਾ ਹੈ, ਤਾਂ ਤੂੰ ਖਤਰਨਾਕ ਥਾਂ ਉੱਤੇ ਕੀ ਕਰੇਂਗਾ? ਯਰਦਨ ਨਦੀ ਦੇ ਕੰਢੇ ਉੱਗੀਆਂ ਕੰਡਿਆਲੀਆਂ ਅੰਦਰ ਤੂੰ ਕੀ ਕਰੇਂਗਾ?
6ਇਹ ਲੋਕ ਤੇਰੇ ਆਪਣੇ ਹੀ ਭਰਾ ਨੇ। ਤੇਰੇ ਆਪਣੇ ਹੀ ਪਰਿਵਾਰ ਦੇ ਲੋਕ ਤੇਰੇ ਵਿਰੁੱਧ ਸਾਜਿਸ਼ਾਂ ਕਰ ਰਹੇ ਨੇ। ਤੇਰੇ ਆਪਣੇ ਹੀ ਪਰਿਵਾਰ ਦੇ ਲੋਕ ਤੈਨੂੰ ਝਿੜਕਾਂ ਦੇ ਰਹੇ ਨੇ। ਉਨ੍ਹਾਂ ਉੱਤੇ, ਉਦੋਂ ਵੀ ਭਰੋਸਾ ਨਾ ਕਰੀਂ ਜਦੋਂ ਉਹ ਤੇਰੇ ਨਾਲ ਦੋਸਤਾਂ ਵਾਂਗ ਗੱਲ ਕਰਨ।"
7"ਮੈਂ, (ਯਹੋਵਾਹ) ਆਪਣਾ ਘਰ ਛੱਡ ਦਿੱਤਾ ਹੈ। ਮੈਂ ਆਪਣੀ ਜ਼ਾਇਦਾਦ ਛੱਡ ਦਿੱਤੀ ਹੈ। ਮੈਂ ਆਪਣੇ ਪਿਆਰ (ਯਹੂਦਾਹ) ਨੂੰ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ ਹੈ।
8ਮੇਰੇ ਆਪਣੇ ਹੀ ਲੋਕ, ਜੰਗਲੀ ਸ਼ੇਰਾਂ ਵਾਂਗ ਮੇਰੇ ਵਿਰੁੱਧ ਹੋ ਗਏ ਸਨ। ਉਨ੍ਹਾਂ ਨੇ ਮੇਰੇ ਉੱਤੇ ਦਹਾੜਿਆ ਇਸ ਲਈ ਮੈਂ ਉਨ੍ਹਾਂ ਤੋਂ ਦੂਰ ਹੋ ਗਿਆ।
9ਮੇਰੇ ਆਪਣੇ ਹੀ ਲੋਕ ਉਸ ਮੁਰਦਾ ਜਾਨਵਰ ਵਰਗੇ ਬਣ ਗਏ ਨੇ ਜਿਸ ਨੂੰ ਗਿਰਝਾਂ ਨੇ ਘੇਰਿਆ ਹੋਵੇ। ਉਹ ਪੰਛੀ ਉਸਦੇ ਇਰਦ-ਗਿਰਦ ਮਂਡਲਾਉਂਦੇ ਨੇ। ਆਓ ਜੰਗਲੀ ਜਾਨਵਰੋ। ਆਓ, ਖਾਣ ਲਈ ਕੁਝ ਲੈ ਲਵੋ।
10ਬਹੁਤ ਸਾਰੇ ਅਯਾਲੀਆਂ ਨੇ ਮੇਰੇ ਅੰਗੂਰਾਂ ਦੇ ਬਾਗ਼ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਅਯਾਲੀਆਂ ਨੇ ਮੇਰੇ ਖੇਤ ਦੇ ਬੂਟਿਆਂ ਨੂੰ ਪੈਰਾਂ ਹੇਠਾਂ ਲਿਤਾੜ ਦਿੱਤਾ ਹੈ। ਉਨ੍ਹਾਂ ਅਯਾਲੀਆਂ ਨੇ ਮੇਰੇ ਸੋਹਣੇ ਖੇਤ ਨੂੰ ਸੱਖਣੇ ਮਾਰੂਬਲ ਵਿੱਚ ਬਦਲ ਦਿੱਤਾ ਹੈ।
11ਉਨ੍ਹਾਂ ਨੇ ਮੇਰੇ ਖੇਤ ਨੂੰ ਮਾਰੂਬਲ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਸੁੱਕ ਸੜ ਗਿਆ ਹੈ। ਓਥੇ ਕੋਈ ਵੀ ਨਹੀਂ ਰਹਿੰਦਾ। ਸਾਰਾ ਦੇਸ਼ ਹੀ ਸੱਖਣਾ ਮਾਰੂਬਲ ਹੈ। ਉਸ ਖੇਤ ਦੀ ਦੇਖ-ਭਾਲ ਕਰਨ ਵਾਲਾ ਕੋਈ ਵੀ ਨਹੀਂ ਬਚਿਆ।
12ਫ਼ੌਜੀ ਮਾਰੂਬਲ ਦੀਆਂ ਚੀਜ਼ਾਂ ਖੋਹਣ ਲਈ ਬਂਜਰ ਪਹਾੜੀਆਂ ਤੋਂ ਆਏ। ਯਹੋਵਾਹ ਨੇ ਉਨ੍ਹਾਂ ਫ਼ੌਜਾਂ ਦਾ ਇਸਤੇਮਾਲ ਉਸ ਧਰਤੀ ਨੂੰ ਸਜ਼ਾ ਦੇਣ ਲਈ ਕੀਤਾ। ਧਰਤੀ ਦੇ ਇੱਕ ਸਿਰੇ ਤੋਂ ਲੈਕੇ ਦੂਜੇ ਸਿਰੇ ਤੀਕ ਲੋਕਾਂ ਨੂੰ ਸਜ਼ਾ ਦਿੱਤੀ ਗਈ। ਕੋਈ ਵੀ ਬੰਦਾ ਸੁਰਖਿਅਤ ਨਹੀਂ ਸੀ।
13ਲੋਕ ਕਣਕ ਬੀਜਣਗੇ ਪਰ ਉਹ ਸਿਰਫ ਕੰਢਿਆਂ ਦੀ ਵਾਢੀ ਕਰਨਗੇ। ਉਹ ਹਡ੍ਡ ਭਂਨਵੀਁ ਮਿਹਨਤ ਕਰਨਗੇ, ਪਰ ਉਨ੍ਹਾਂ ਨੂੰ ਆਪਣੀ ਸਾਰੀ ਮਿਹਨਤ ਤੋਂ ਕੁਝ ਵੀ ਹਾਸਿਲ ਨਹੀਂ ਹੋਵੇਗਾ। ਉਹ ਆਪਣੀ ਖੇਤੀ ਤੋਂ ਸ਼ਰਮਸਾਰ ਹੋਣਗੇ। ਯਹੋਵਾਹ ਦੇ ਕਹਿਰ ਨੇ ਇਹ ਗੱਲਾਂ ਕੀਤੀਆਂ।"
14ਇਹੀ ਹੈ ਜੋ ਯਹੋਵਾਹ ਆਖਦਾ ਹੈ: "ਮੈਂ ਤੁਹਾਨੂੰ ਦਸਦਾ ਹਾਂ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਨਾਲ ਕੀ ਕਰਾਂਗਾ ਜਿਹੜੇ ਇਸਰਾਏਲ ਦੀ ਧਰਤੀ ਦੇ ਆਲੇ-ਦੁਆਲੇ ਰਹਿੰਦੇ ਨੇ। ਉਹ ਲੋਕ ਬਹੁਤ ਕਮੀਨੇ ਹਨ। ਉਨ੍ਹਾਂ ਨੇ ਉਸ ਧਰਤੀ ਨੂੰ ਤਬਾਹ ਕਰ ਦਿੱਤਾ ਹੈ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦਿੱਤੀ ਸੀ। ਮੈਂ ਉਨ੍ਹਾਂ ਮੰਦੇ ਲੋਕਾਂ ਨੂੰ ਧੂਹ ਲਵਾਂਗਾ ਅਤੇ ਉਨ੍ਹਾਂ ਨੂੰ ਆਪਣੀ ਧਰਤੀ ਤੋਂ ਬਾਹਰ ਕੱਢਕੇ ਸੁੱਟ ਦਿਆਂਗਾ। ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਵਿਚਕਾਰੋ ਉਖਾੜ ਦਿਆਂਗਾ।
15ਪਰ ਜਦੋਂ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਧੂਕੇ ਬਾਹਰ ਕੱਢਾਂਗਾ, ਮੈਂ ਉਨ੍ਹਾਂ ਲਈ ਦੁੱਖ ਮਹਿਸੂਸ ਕਰਾਂਗਾ। ਮੈਂ ਹਰ ਪਰਿਵਾਰ ਨੂੰ ਉਸਦੀ ਜ਼ਮੀਨ ਅਤੇ ਜਾਇਦਾਦ ਉੱਤੇ ਵਾਪਸ ਲਿਆਵਾਂਗਾ।
16ਮੈਂ ਚਾਹੁੰਦਾ ਹਾਂ ਕਿ ਉਹ ਲੋਕ ਆਪਣੇ ਸਬਕ ਚੰਗੀ ਤਰ੍ਹਾਂ ਸਿਖ ਲੈਣ। ਅਤੀਤ ਵਿੱਚ ਉਨ੍ਹਾਂ ਲੋਕਾਂ ਨੇ ਮੇਰੇ ਲੋਕਾਂ ਨੂੰ ਬਾਲ ਦੀਆਂ ਸੌਹਾਂ ਖਾਣੀਆਂ ਸਿਖਾਈਆਂ। ਹੁਣ ਮੈਂ ਇਹ ਚਾਹੁੰਦਾ ਹਾਂ ਕਿ ਉਹ ਲੋਕ ਆਪਣੇ ਸਬਕ ਉਨ੍ਹਾਂ ਵਾਂਗ ਹੀ ਸਿਖ ਲੈਣ। ਮੈਂ ਚਾਹੁੰਦਾ ਹਾਂ ਕਿ ਲੋਕ ਮੇਰੇ ਨਾਮ ਦੀ ਵਰਤੋਂ ਕਰਨੀ ਸਿਖ ਲੈਣ। ਮੈਂ ਚਾਹੁੰਦਾ ਹਾਂ ਕਿ ਉਹ ਲੋਕ ਇਹ ਆਖਣ, 'ਜਿਵੇਂ ਕਿ ਯਹੋਵਾਹ ਸਾਖੀ ਹੈ ...' ਜੇ ਉਹ ਲੋਕ ਅਜਿਹਾ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਸਫ਼ਲ ਹੋਣ ਦੀ ਇਜਾਜ਼ਤ ਦੇ ਦੇਵਾਂਗਾ ਅਤੇ ਉਨ੍ਹਾਂ ਨੂੰ ਆਪਣੇ ਲੋਕਾਂ ਵਿੱਚ ਰਹਿਣ ਦੇਵਾਂਗਾ।
17ਪਰ ਜੇ ਕੋਈ ਕੌਮ ਮੇਰੇ ਸੰਦੇਸ਼ ਨੂੰ ਨਹੀਂ ਸੁਣਦੀ ਤਾਂ ਮੈਂ ਉਸਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗਾ। ਮੈਂ ਉਸਨੂੰ ਸੁੱਕੇ ਪੌਦੇ ਵਾਂਗ ਪੁੱਟ ਸੁੱਟਾਂਗਾ।" ਇਹ ਯਹੋਵਾਹ ਵੱਲੋਂ ਸੰਦੇਸ਼ ਸੀ।


  • ਹੋਰ ਵਰਜਨ  
  • English
  • Français
  • Deutsch
  • Español
  • Português
  • Italiano
  • Nederlands
  • Român
  • Dansk
  • Svensk
  • Suomi
  • Norsk
  • Čeština
  • русский
  • Український
  • Български
  • Polski
  • Hrvatski
  • Magyar
  • Shqiptar
  • Türk
  • עברית
  • 圣经
  • 聖經
  • 한국의
  • 日本語
  • Tiêng Viêt
  • ภาษาไทย
  • Tagalog
  • Indonesia
  • हिन्दी
  • தமிழ்
  • ਪੰਜਾਬੀ
  • اردو
  • Somali
  • Kiswahili
  • العربية