BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਯਾਦ ਰਖੋ ਕਿ ਜਿਹੜਾ ਵਿਅਕਤੀ ਗਲਤ ਕੰਮ ਕਰਦਾ ਹੈ ਉਸਨੂੰ ਉਸਦੀ ਗਲਤੀ ਦੀ ਸਜ਼ਾ ਮਿਲੇਗੀ। ਅਤੇ ਪ੍ਰਭੂ ਹਰ ਵਿਅਕਤੀ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ।

ਕੁਲੁੱਸੀਆਂ 3:25


 

ਅਧਿਆਇ 11ਸੁਲੇਮਾਨ ਦੇ ਗੀਤਾਂ ਦਾ ਗੀਤ।
2ਉਹ ਮੈਨੂੰ ਆਪਣੇ ਮੂੰਹ ਦੇ ਚੁੰਮਣਾਂ ਨਾਲ ਚੁੰਮੇ। ਕਿਉਂਕਿ ਤੇਰਾ ਪਿਆਰ ਹੈ ਬਿਹਤਰ ਸ਼ਰਾਬ ਨਾਲੋਂ।
3ਤੇਰਾ ਅਤਰ ਬਹੁਤ ਨਸ਼ੀਲਾ ਹੈ। ਤੇਰਾ ਨਾਮ ਅਤਰ ਵਰਗਾ ਹੈ ਜੋ ਡੋਲ੍ਹਿਆ ਗਿਆ ਹੋਵੇ, ਇਸ ਲਈ ਜਵਾਨ ਔਰਤਾਂ ਤੈਨੂੰ ਪਿਆਰ ਕਰਦੀਆਂ ਹਨ।
4ਮੈਨੂੰ ਆਪਣੇ ਪਿੱਛੇ ਖਿੱਚ ਲੈ, ਆਪਾਂ ਭੱਜ ਜਾਈਏ! ਰਾਜਾ ਲੈ ਗਿਆ ਮੈਨੂੰ ਆਪਣੇ ਕਮਰੇ ਅੰਦਰ।ਯਰੂਸ਼ਲਮ ਦੀਆਂ ਔਰਤਾਂ ਆਦਮੀ ਨੂੰਆਨੰਦ ਮਾਣਾਂਗੀਆਂ ਅਸੀਂ ਅਤੇ ਖੁਸ਼ ਹੋਵਾਂਗੀਆਂ ਤੇਰੇ ਲਈ। ਆਪਾਂ ਯਾਦ ਰੱਖੀੇ, ਪਿਆਰ ਤੇਰਾ ਹੈ ਬਿਹਤਰ ਸ਼ਰਾਬ ਨਾਲੋਂ। ਕੋਈ ਅਜੂਬਾ ਨਹੀਂ, ਕਰਨ ਜਵਾਨ ਔਰਤਾਂ ਪਿਆਰ ਤੈਨੂੰ।
5ਯਰੂਸ਼ਲਮ ਦੀਓ ਧੀਓ, ਮੈਂ ਸਾਂਵਲੀ ਹਾਂ, ਪਰ ਖੂਬਸੂਰਤ, ਸਾਂਵਲੀ ਹਾਂ ਮੈਂ ਕੇਦਾਰ ਅਤੇ ਸੁਲੇਮਾਨ ਦੇ ਤੰਬੂਆਂ ਵਾਂਗ।
6ਮੇਰੇ ਵੱਲ ਨਾ ਤੱਕ ਕਿਉਂ ਕਿ ਮੈ ਸਾਂਵਲੀ ਹਾਂ, ਸੂਰਜ ਨੇ ਕਿੰਨੀ ਸਾਂਵਲੀ ਹੈ ਮੈਨੂੰ ਕਰ ਦਿੱਤਾ। ਗੁੱਸੇ ਸਨ ਭਰਾ ਮੇਰੇ, ਬਹੁਤ ਮੇਰੇ ਨਾਲ। ਜ਼ੋਰੀ ਲਾਇਆ ਕੰਮ ਉਨ੍ਹਾਂ ਮੈਨੂੰ ਆਪਣੇ ਅੰਗੂਰਾਂ ਦੇ ਬਾਗਾਂ ਉੱਤੇ। ਧਿਆਨ ਨਹੀਂ ਸਾਂ ਰੱਖ ਸਕੀ ਆਪਣਾ ਇਸ ਲਈ।
7ਕਰਾਂ ਪਿਆਰ ਮੈਂ ਤੁਹਾਨੂੰ ਰੂਹ ਆਪਣੀ ਸਾਰੀ ਨਾਲ। ਦੱਸੋ ਮੈਨੂੰ; ਕਿਬੇ ਚਾਰਦੇ ਹੋ ਤੁਸੀਂ ਭੇਡਾਂ ਆਪਣੀਆਂ? ਕਿਬੇ ਠਹਿਰਾਉਂਦੇ ਹੋ ਤੁਸੀਂ ਉਨ੍ਹਾਂ ਨੂੰ ਸਿਖਰ ਦੁਪਹਿਰੇ? ਮੈਂ ਇੱਧਰ-ਉਧ੍ਧਰ ਘੁੰਮ ਫ਼ਿਰ ਕੇ ਤੈਨੂੰ ਘੁੰਡ ਕੱਢੀ ਹੋਈ ਔਰਤ ਵਾਂਗ ਤੇਰੇ ਮਿੱਤਰਾਂ ਦੇ ਇੱਜੜਾਂ ਵਿੱਚ ਕਿਉਂ ਲੱਭਾਂ?
8ਤੂੰ ਔਰਤਾਂ ਦਰਮਿਆਨ ਖੂਬਸੂਰਤ ਹੈਂ। ਜੇ ਤੂੰ ਨਹੀਂ ਜਾਣਦੀ ਮੈਨੂੰ ਕਿੱਥੋ ਲੱਭਣਾ, ਐਵੇਂ ਹੀ ਭੇਡਾਂ ਦਾ ਪਿੱਛਾ ਕਰ। ਅਤੇ ਆਪਣੀਆਂ ਜਵਾਨ ਬੱਕਰੀਆਂ ਆਜੜੀਆਂ ਦੇ ਤੰਬੂਆਂ ਲਾਗੇ ਚਾਰੋ।
9ਮੇਰੀ ਪਿਆਰੀ, ਵਧੇਰੇ ਲੁਭਾਉਂਦੀ ਹੈ, ਤੂੰ ਮੈਨੂੰ ਫ਼ਿਰਊਨ ਦੇ ਘੋੜਿਆਂ ਵਿਚਲੀ ਘੋੜੀ ਨਾਲੋਂ ਜੋ ਰੱਥ ਨੂੰ ਖਿੱਚਦੇ ਹਨ। ਖੂਬਸੂਰਤ ਨੇ ਗਹਿਣੇ ਉਨ੍ਹਾਂ ਘੋੜਿਆਂ ਦੇ ਪਾਸ, ਉਨ੍ਹਾਂ ਦੇ ਚਿਹਰਿਆਂ ਦੇ ਅਤੇ ਉਨ੍ਹਾਂ ਦੀਆਂ ਗਰਦਣਾਂ ਦੁਆਲੇ।
10ਤੇਰੀਆਂ ਗਲ੍ਹ੍ਹਾਂ ਗਹਿਣਿਆਂ ਅਤੇ ਝੁਮਕਿਆਂ ਨਾਲ ਸੋਹਣੀਆਂ ਹਨ, ਤੇਰੀ ਗਰਦਨ ਮਣਕਿਆਂ ਦੀਆਂ ਡੋਰੀਆਂ ਨਾਲ ਖੂਬਸੂਰਤ ਹੈ। ਅਸੀਂ ਤੇਰੇ ਲਈ ਚਾਂਦੀ ਨਾਲ ਸੱਜੀਆਂ ਹੋਈਆਂ ਸੋਨੇ ਦੀਆਂ ਸਜਾਵਟਾਂ ਅਤੇ ਝੁਮਕੇ ਬਣਾਵਾਗੇ।
11
12ਜਦੋਂ ਰਾਜਾ ਆਪਣੇ ਸੋਫ਼ੇ ਉੱਤੇ ਪਿਆ ਹੁੰਦਾ, ਮੇਰੀ ਸੁਗੰਧ ਅਗਾਂਹ ਉਸ ਤੱਕ ਪਹੁੰਚ ਜਾਂਦੀ ਹੈ।
13ਮੇਰਾ ਪ੍ਰੀਤਮ ਗੰਧਰਸ ਦੀ ਪੁੜੀ ਵਾਂਗ ਹੈ, ਜੋ ਪਈ ਰਹਿੰਦੀ ਹੈ ਸਾਰੀ ਰਾਤ ਮੇਰੀਆਂ ਛਾਤੀਆਂ ਦੇ ਵਿਚਕਾਰ।
14ਪ੍ਰੀਤਮ ਮੇਰਾ ਹੈ ਹਿਨਾ ਦੇ ਫੁੱਲਾਂ ਦੇ ਗੁਛਿਆਂ ਵਰਗਾ ਉਗਦੇ ਨੇ ਜਿਹੜੇ ਏਨ-ਗਦੀ ਦੇ ਬਗੀਚਿਆਂ ਅੰਦਰ।
15ਮੇਰੀ ਪ੍ਰੀਤਮੇ ਸੁੰਦਰ ਹੈਂ ਤੂੰ ਕਿੰਨੀ: ਆਹੋ ਤੂੰ ਸੁੰਦਰ ਹੈਂ। ਘੁੱਗੀ ਵਰਗੀਆਂ ਨੇ ਅੱਖਾਂ ਤੇਰੀਆਂ।
16ਕਿੰਨੇ ਛਬੀਲੇ ਹੋ ਤੁਸੀਂ ਪ੍ਰੀਤਮ ਮੇਰੇ! ਹਾਂ, ਕਿੰਨੇ ਮਨਮੋਹਣੇ! ਸਾਡੀ ਸੇਜ਼ ਕਿੰਨੀ ਤਾਜ਼ੀ ਅਤੇ ਖੂਬਸੂਰਤ ਹੈ।
17ਦਿਉਦਾਰ ਹਨ ਸਾਡੇ ਘਰ ਦੇ ਛਤੀਰ ਤੇ, ਫਰ ਹੈ ਇਸ ਦੀ ਛੱਤ।
17 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية