BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਕੋਈ ਵੀ ਦੂਰ-ਦਰਸ਼ੀ ਵਿਅਕਤੀ ਸਮਝਦਾਰੀ ਦੇ ਆਧਾਰ ਤੇ ਕੰਮ ਕਰਦਾ ਹੈ, ਪਰ ਇੱਕ ਮੂਰਖ ਆਪਣੀ ਬੇਵਕੂਫੀ ਪ੍ਰਮਾਣਿਤ ਕਰ ਦਿੰਦਾ ਹੈ।

ਅਮਸਾਲ 13:16


 

ਅਧਿਆਇ 81ਕੌਣ ਸਿਆਣੇੇ ਵਿਅਕਤੀ ਵਰਗਾ ਹੈ? ਕੌਣ ਜਾਣਦਾ ਗੱਲਾਂ ਦਾ ਵਿਵਰਣ ਕਿਵੇਂ ਹੁੰਦਾ ਹੈ? ਵਿਅਕਤੀ ਦੀ ਸਿਆਣਪ ਉਸ ਨੂੰ ਖੁਸ਼ੀ ਦਿੰਦੀ ਹੈ। ਇਹ ਉਦਾਸ ਚਿਹਰੇ ਨੂੰ ਪ੍ਰਸੰਨ ਚਿਹਰੇ ਵਿੱਚ ਬਦਲ ਦਿੰਦੀ ਹੈ।
2ਮੈਂ ਆਖਦਾ ਹਾਂ ਕਿ ਤੁਹਾਨੂੰ ਪਰਮੇਸ਼ੁਰ ਨਾਲ ਤੁਹਾਡੇ ਇਕਰਾਰ ਕਾਰਣ ਹਮੇਸ਼ਾ ਰਾਜੇ ਦਾ ਪਾਲਣ ਕਰਨਾ ਚਾਹੀਦਾ ਹੈ।
3ਭੈਭੀਤ ਨਾ ਹੋਵੋ। ਜਦੋਂ ਤੁਸੀਂ ਉਸਨੂੰ ਛੱਡੋਁ, ਕਿਸੇ ਵੀ ਬਦ ਮਾਮਲੇ ਵਿੱਚ ਭਾਗ ਨਾ ਲਵੋ, ਕਿਉਂ ਕਿ ਰਾਜਾ ਉਹੀ ਕਰਦਾ ਜੋ ਉਸਨੂੰ ਪਸੰਦ ਹੈ।
4ਰਾਜੇ ਦਾ ਬਚਨ ਸ਼ਰ੍ਹਾ ਹੈ, ਅਤੇ ਕੌਣ ਉਸਨੂੰ ਪੁੱਛ ਸਕਦਾ: "ਤੂੰਁ ਕੀ ਕਰ ਰਿਹਾਂ!"
5ਜੇ ਕੋਈ ਬੰਦਾ ਰਾਜੇ ਦੇ ਆਦੇਸ਼ਾਂ ਨੂੰ ਮੰਨਦਾ, ਤਾਂ ਉਹ ਸੁਰਖਿਅਤ ਰਹੇਗਾ। ਅਤੇ ਇੱਕ ਸਿਆਣਾ ਬੰਦਾ ਸਮੇਂ ਅਤੇ ਵਿਧੀ ਨੂੰ ਜਾਣਦਾ ਹੁੰਦਾ।
6ਹਰ ਗੱਲ ਕਰਨ ਦਾ ਸਹੀ ਸਮਾਂ ਅਤੇ ਸਹੀ ਢੰਗ ਹੁੰਦਾ ਹੈ। ਪਰ ਲੋਕਾਂ ਦੀ ਬਦੀ ਉਨ੍ਹਾਂ ਉੱਤੇ ਬੁਰੀ ਤਰ੍ਹਾਂ ਬੋਝ ਪਾ ਦਿੰਦੀ ਹੈ।
7ਕਿਉਂ ਜੋ ਉਹ ਜਾਣਦੇ ਨਹੀਂ ਕਿ ਕੀ ਵਾਪਰੇਗਾ, ਕੌਣ ਉਨ੍ਹਾਂ ਨੂੰ ਦੱਸ ਸਕਦਾ ਕਿ ਕੀ ਵਾਪਰੇਗਾ?
8ਬਿਲਕੁਲ ਜਿਵੇਂ ਕੋਈ ਹਵਾ ਨੂੰ ਰੋਕ ਨਹੀਂ ਸਕਦਾ, ਕਿਸੇ ਕੋਲ ਵੀ ਆਪਣੀ ਮੌਤ ਨੂੰ ਰੋਕਣ ਦੀ ਸਮਰਬਾ ਨਹੀਂ। ਯੁੱਧ ਦੌਰਾਨ ਕੋਈ ਵੀ ਫ਼ੌਜ਼ ਵਿੱਚੋਂ ਇਸਤੀਫ਼ਾ ਨਹੀਂ ਦੇ ਸਕਦਾ, ਅਤੇ ਇਸੇ ਤਰ੍ਹਾਂ ਹੀ ਜਿਹੜਾ ਵਿਅਕਤੀ ਦੁਸ਼ਟਤਾ ਦਾ ਵਿਖਾਵਾ ਕਰਦਾ ਆਪਣੀ ਦੁਸ਼ਟਤਾ ਤੋਂ ਬਚਣ ਦੇ ਯੋਗ ਨਹੀਂ ਹੋਵੇਗਾ।
9ਮੈਂ ਇਹ ਸਾਰੀਆਂ ਗੱਲਾਂ ਦੇਖੀਆਂ ਅਤੇ ਮੈਂ ਉਨ੍ਹਾਂ ਗੱਲਾਂ ਬਾਰੇ ਬਹੁਤ ਸੋਚਿਆ ਜਿਹੜੀਆਂ ਇਸ ਦੁਨੀਆਂ ਵਿੱਚ ਵਾਪਰਦੀਆਂ ਹਨ। ਅਤੇ ਕਿਵੇਂ ਇੱਕ ਵਿਅਕਤੀ ਹੋਰਨਾਂ ਤੇ ਸ਼ਾਸਨ ਕਰਦਾ ਅਤੇ ਉਨ੍ਹਾਂ ਨੂੰ ਕਸ਼ਟ ਦਿੰਦਾ।
10ਮੈਂ ਬਦ ਲੋਕਾਂ ਦੀਆਂ ਸ਼ਾਨਦਾਰ ਮਈਅਤਾਂ ਵੀ ਦੇਖੀਆਂ। ਜਦੋਂ ਲੋਕ ਕਿਰਿਆਕਰਮ ਦੀਆਂ ਰਸਮਾਂ ਤੋਂ ਬਾਦ ਘਰ ਪਰਤ ਰਹੇ ਸਨ, ਉਹ ਮਰ ਚੁੱਕੇ ਬੰਦੇ ਬਾਰੇ ਚੰਗੀਆਂ ਗੱਲਾਂ ਕਰ ਰਹੇ ਸਨ। ਇਹ ਉਨ੍ਹਾਂ ਸ਼ਹਿਰਾਂ ਵਿੱਚ ਵੀ ਵਾਪਰਿਆ ਜਿੱਥੇ ਇਨ੍ਹਾਂ ਬਦ ਲੋਕਾਂ ਨੇ ਅਨੇਕਾਂ ਮਾੜੇ ਕੰਮ ਕੀਤੇ ਸਨ। ਇਹ ਵੀ ਅਰਬਹੀਣ ਹੈ।
11ਕਿਉਂ ਜੋ ਬਦ ਹੋਣ ਦਾ ਨਿਆਂ ਜਲਦੀ ਹੀ ਘੋਸ਼ਿਤ ਨਹੀਂ ਕੀਤਾ ਜਾਂਦਾ, ਇਨਸ਼ਾਨਾ ਦੇ ਦਿਲ ਬਦੀ ਕਰਨ ਤੇ ਕੇਦਿ੍ਰਤ ਹਨ।
12ਇੱਕ ਪਾਪੀ ਭਾਵੇਂ ਸੌ ਬੁਰੀਆਂ ਗੱਲਾਂ ਕਰ ਲਵੇ ਅਤੇ, ਹਾਲੇ ਵੀ ਉਹ ਬਹੁਤ ਚਿਰ ਜਿਉਂਦਾ। ਤਾਂ ਵੀ, ਕਿ ਇਹ ਉਨ੍ਹਾਂ ਨਾਲੋਂ ਵਧੀਆ ਹੋਵੇਗਾ ਜੋ ਪਰਮੇਸੁਰ ਤੋਂ ਡਰਦੇ ਹਨ, ਖਾਸਕਰ, ਕਿਉਂਕਿ ਉਹ ਪਰਮੇਸ਼ੁਰ ਤੋਂ ਡਰਦੇ ਹਨ।
13ਅਤੇ ਇਹ ਕਿ ਦੁਸ਼ਟਾ ਨਾਲ ਚੰਗਾ ਨਹੀਂ ਹੋਣਾ ਚਾਹੀਦਾ, ਅਤੇ ਇਹ ਕਿ ਉਨ੍ਹਾਂ ਦੇ ਦਿਨ ਪ੍ਰਛਾਵੇਂ ਵਾਂਗ ਲੰਮੇ ਨਹੀਂ ਹੋਣੇ ਚਾਹੀਦੇ ਜੋ ਕਿ ਲੰਮੇ ਅਤੇ ਲੰਮੇ ਹੁੰਦੇ ਜਾਂਦੇ ਹਨ, ਕਿਉਂਕਿ ਉਹ ਪਰਮੇਸੁਰ ਤੋਂ ਨਹੀਂ ਡਰਦੇ।
14ਧਰਤੀ ਉੱਤੇ ਇੱਕ ਅਰਬਹੀਣ ਗੱਲ ਵਾਪਰਦੀ ਹੈ: ਇੱਥੇ ਧਰਮੀ ਲੋਕ ਹਨ, ਜਿਨ੍ਹਾਂ ਨਾਲ ਇੰਝ ਗੱਲਾਂ ਵਾਪਰਦੀਆਂ ਜਿਵੇਂ ਉਹ ਦੁਸ਼ਟ ਹੋਣ, ਅਤੇ ਇੱਥੇ ਦੁਸ਼ਟ ਲੋਕ ਹਨ, ਜਿਂਨ੍ਹਾਂ ਨਾਲ ਇੰਝ ਗਲ਼੍ਲ਼ਾਂ ਵਾਪਰਦੀਆਂ ਹਨ ਜਿਵੇਂ ਉਹ ਧਰਮੀ ਸਨ। ਅਤੇ ਮੈਂ ਆਖਦਾਂ ਕਿ ਇਹ ਵੀ ਅਰਬਹੀਣ ਹੈ।
15ਇਸ ਲਈ ਮੈ ਆਨੰਦ ਮਾਨਣ ਦੀ ਸ਼ਿਫ਼ਾਰਿਸ਼ ਕਰਦਾ ਹਾਂ, ਕਿਉਂਕਿ ਇਥੋਂ ਦੇ ਲੋਕਾਂ ਲਈ ਖਾਣ, ਪੀਣ ਅਤੇ ਖੁਸ਼ ਹੋਣ ਨਾਲੋਂ ਵਧੀਆ ਕੁਝ ਨਹੀਂ। ਹੋਰ ਕੁਝ ਨਹੀਂ ਜੋ ਉਨ੍ਹਾਂ ਦੇ ਜਿਂਦਗੀ ਦੇ ਮਜ਼ਦੂਰੀ ਦੇ ਦਿਨਾਂ ਦੌਰਾਨ ਉਨ੍ਹਾਂ ਦਾ ਸਾਬ ਦੇ ਸਕਦਾ, ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਦੁਨੀਆ ਵਿੱਚ ਦਿੱਤੀ ਹੈ।
16ਮੈਂ ਉਨ੍ਹਾਂ ਗੱਲਾਂ ਨੂੰ ਧਿਆਨ ਨਾਲ ਵਾਚਿਆ ਜਿਹੜੀਆਂ ਲੋਕ ਇਸ ਜੀਵਨ ਵਿੱਚ ਕਰਦੇ ਹਨ। ਮੈਂ ਦੇਖਿਆ ਕਿ ਲੋਕ ਕਿੰਨੇ ਰੁਝੇ ਹੋਏ ਹਨ। ਉਹ ਦਿਨ ਰਾਤ ਕੰਮ ਕਰਦੇ ਹਨ ਅਤੇ ਉਹ ਤਕਰੀਬਨ ਕਦੇ ਵੀ ਸੌਁਦੇ ਨਹੀਂ।
17ਮੈਂ ਉਨ੍ਹਾਂ ਗੱਲਾਂ ਬਾਬਤ ਦੇਖਿਆ ਜਿਹੜੀਆਂ ਪਰਮੇਸ਼ੁਰ ਕਰਦਾ ਹੈ। ਕਿ ਲੋਕ ਪਰਮੇਸ਼ੁਰ ਦੇ ਇਸ ਧਰਤੀ ਉਤਲੇ ਸਾਰੇ ਕਾਰਜਾਂ ਨੂੰ ਨਹੀਂ ਸਮਝ ਸਕਦੇ। ਕੋਈ ਬੰਦਾ ਭਾਵੇਂ ਕਿੰਨੀ ਵੀ ਸਮਝਣ ਦੀ ਕੋਸ਼ਿਸ਼ ਕਰੇ, ਪਰ ਉਹ ਸਮਝ ਨਹੀਂ ਸਕਦਾ। ਭਾਵੇ ਸਿਆਣਾ ਬੰਦਾ ਆਖਦਾ ਹੈ ਕਿ ਉਹ ਪਰਮੇਸ਼ੁਰ ਦੇ ਕਾਰਜ਼ਾਂ ਨੂੰ ਸਮਝਦਾ ਹੈ, ਪਰ ਅਸਲ ਵਿੱਚ ਉਹ ਨਹੀਂ ਸਮਝ ਸਕਦਾ। • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • Türk
 • עברית
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية