BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਫ਼ੇਰ ਮੈਂ ਯਹੋਵਾਹ ਵਿੱਚ ਆਨੰਦ ਮਾਣਾਂਗਾ। ਮੈਂ ਖੁਸ਼ ਹੋਵਾਂਗਾ ਜਦੋਂ ਉਸਨੇ ਮੈਨੂੰ ਬਚਾਉਂਦਾ ਹੈ।

ਜ਼ਬੂਰ 35:9


 

ਅਧਿਆਇ 12



1ਆਪਣੀ ਜਵਾਨੀ ਦੌਰਾਨ ਹੀ ਆਪਣੇ ਸਿਰਜਣਹਾਰੇ ਨੂੰ ਯਾਦ ਕਰੋ, ਬੁਰੇ ਦਿਨਾਂ ਦੇ ਆਉਣ ਤੋਂ ਪਹਿਲਾਂ, ਜਦੋਂ ਤੁਸੀਂ ਆਖੋਁਗੇ: "ਮੈਨੂੰ ਜ਼ਿੰਦਗੀ ਵਿੱਚ ਹੋਰ ਕੋਈ ਪ੍ਰਸਂਨਤਾ ਨਹੀਂ।"
2ਇਸਤੋਂ ਪਹਿਲਾਂ ਕਿ ਸੂਰਜ, ਚੰਨ ਅਤੇ ਤਾਰੇ ਅੰਧਕਾਰ ਬਣ ਜਾਣ। ਅਤੇ ਬੱਦਲ ਇੱਕ ਤੂਫਾਨ ਤੋਂ ਬਾਦ ਦੂਸਰੇ ਤੂਫਾਨ ਵਾਂਗ ਆਉਣ।
3ਜਦੋਂ ਤੁਹਾਡੀਆਂ ਬਾਹਾਂ ਦੀ ਤਾਕਤ ਖਤਮ ਹੋ ਜਾਵੇਗੀ, ਤੁਹਾਡੀਆਂ ਲੱਤਾਂ ਕਮਜ਼ੋਰ ਹੋ ਕੇੇ ਝੁਕ ਜਾਣਗੀਆਂ। ਤੁਹਾਡੇ ਦੰਦ ਡਿੱਗ ਜਾਣਗੇ ਤੁਹਾਡੀਆਂ ਅੱਖਾਂ ਮੱਧਮ ਹੋ ਜਾਣਗੀਆਂ।
4ਤੁਹਾਡੀ ਸੁਣਨ ਦੀ ਸ਼ਕਤੀ ਕਮਜ਼ੋਰ ਹੋ ਜਾਵੇਗੀ। ਤੁਹਾਨੂੰ ਗਲੀਆਂ ਦਾ ਸ਼ੋਰ ਵੀ ਸੁਣਾਈ ਨਹੀਂ ਦੇਵੇਗਾ। ਤੁਹਾਡੇ ਲਈ ਆਟਾ ਪੀਹਣ ਵਾਲੀ ਚੱਕੀ ਦੀ ਆਵਾਜ਼ ਵੀ ਖਾਮੋਸ਼ੀ ਵਰਗੀ ਹੋਵੇਗੀ। ਤੁਸੀਂ ਗੀਤ ਗਾਉਂਦੀਆਂ ਔਰਤਾਂ ਨੂੰ ਵੀ ਨਹੀਂ ਸੁਣ ਸਕੋਁਗੇ। ਪਰ ਤੁਹਾਨੂੰ ਗਾਉਂਦੇ ਪੰਛੀ ਦੀ ਆਵਾਜ਼ ਵੀ ਬਹੁਤ ਸਵੇਰੇ ਜਗਾ ਦੇਵੇਗੀ ਕਿਉਂ ਕਿ ਤੁਸੀਂ ਸੌਂ ਹੀ ਨਹੀਂ ਸਕੋਗੇ।
5ਤੁਹਾਨੂੰ ਉੱਚੀਆਂ ਥਾਵਾਂ ਤੋਂ ਡਰ ਲੱਗੇਗਾ। ਤੁਸੀਂ ਰਸਤੇ ਦੀ ਛੋਟੀ ਜਿਹੀ ਚੀਜ਼ ਤੋਂ ਵੀ ਠੇਡਾ ਖਾਕੇ ਡਿਗਣ ਤੋਂ ਵੀ ਡਰੋਗੇ। ਤੁਹਾਡੇ ਵਾਲ ਅਖਰੋਟ ਦੇ ਫੁੱਲਾਂ ਵਾਂਗ ਸਫੇਦ ਹੋ ਜਾਣਗੇ। ਚੱਲਣ ਵੇਲੇ ਘਾਹ ਦੇ ਟਿੱਡੇ ਵਾਂਗ ਆਪਣੇ-ਆਪ ਨੂੰ ਘਸੀਟੋਁਗੇ ਅਤੇ ਤੁਹਾਡੀਆਂ ਇਛ੍ਛਾਵਾਂ ਹੋਰ ਵਧੇਰੇ ਨਹੀਂ ਉਕਸਾਉਂਦੀਆਂ। ਤਾਂ ਆਦਮੀ ਆਪਣੇ ਸਦੀਵੀ ਘਰ ਵੱਲ ਜਾ ਰਿਹਾ। ਜਦੋਂ ਕਿ ਤੁਹਾਡੀ ਲਾਸ਼ ਨੂੰ ਚੁੱਕਣ ਵਾਲੇ ਲੋਕ ਗਲੀਆਂ ਵਿੱਚ ਇੱਕਠੇ ਹੋ ਜਾਣਗੇ ਜਦੋਂ ਉਹ ਤੁਹਾਡੀ ਲਾਸ਼ ਨੂੰ ਤੁਹਾਡੀ ਕਬਰ ਵੱਲ ਲੈ ਜਾਣਗੇ।
6ਜਦੋਂ ਅਜੇ ਤੁਸੀਂ ਜਵਾਨ ਹੋਂ ਆਪਣੇ ਸਿਰਜਣਹਾਰੇ ਨੂੰ ਚੇਤੇ ਕਰੋ, ਇਸ ਤੋਂ ਪਹਿਲਾਂ ਕਿ ਚਾਂਦੀ ਦੀ ਜਂਜੀਰੀ ਪਾਟ ਜਾਵੇ ਅਤੇ ਸੋਨੇ ਦਾ ਭਾਂਡਾ ਟੁੱਟ ਜਾਵੇ, ਝਰਨੇ ਤੇ ਘੜੇ ਵਾਂਗ, ਅਤੇ ਪਹੀਆ ਦਾ, ਹੇਠਾਂ ਖੂਹ ਵੱਲ ਭੱਜਣ ਵਾਂਗ।
7ਅਤੇ ਉਹ ਧਰਤੀ ਧੂੜ ਵਿੱਚ ਵਾਪਸ ਚਲਿਆ ਜਾਵੇ, ਜਿਸ ਵਿੱਚੋਂ ਉਹ ਆਇਆ, ਅਤੇ ਉਸ ਦੇ ਸਾਹ ਪਰਮੇਸ਼ੁਰ ਕੋਲ ਪਰਤ ਜਾਣ, ਜਿਸਨੇ ਇਸ ਨੂੰ ਦਿੱਤਾ।
8ਪੂਰੀ ਤਰ੍ਹਾਂ ਅਰਬਹੀਣ, ਉਸਤਾਦ ਨੇ ਆਖਿਆ, "ਸਭ ਕੁਝ ਅਰਬਹੀਣ ਹੈ।
9ਉਪਦੇਸ਼ਕ ਬਹੁਤ ਸਿਆਣਾ ਸੀ। ਉਸ ਨੇ ਲੋਕਾਂ ਨੂੰ ਗਿਆਨ, ਸਿਖਾਇਆ, ਅਤੇ ਧਿਆਨ ਨਾਲ ਨਿਰਖ ਕਰਨ ਤੋਂ ਬਾਅਦ ਬਹੁਤ ਸਾਰੀਆਂ ਕਹਾਉਤਾਂ ਇਕੱਤ੍ਰ ਕੀਤੀਆਂ।
10ਉਸਤਾਦ ਨੇ ਸਹੀ ਸ਼ਬਦਾਂ ਦੀ ਚੋਣ ਕਰਨ ਲਈ ਸਖਤ ਮਿਹਨਤ ਕੀਤੀ। ਅਤੇ ਉਸ ਨੇ ਉਹ ਸਿਖਿਆਵਾਂ ਲਿਖੀਆਂ ਜਿਹੜੀਆਂ ਸੱਚੀਆਂ ਹਨ ਤੇ ਭਰੋਸੇ ਯੋਗ ਹਨ।
11ਸਿਆਣੇ ਆਦਮੀਆਂ ਦੇ ਸ਼ਬਦ ਉਤਸਾਹ ਵਾਂਗ ਹੁੰਦੇ ਹਨ। ਉਨ੍ਹਾਂ ਦੀਆਂ ਸਿਖਿਆਵਾਂ ਮਜ਼ਬੂਤ ਮੇਖਾਂ ਵਾਂਗ ਹੁੰਦੀਆਂ ਹਨ ਜੋ ਕਦੇ ਨਹੀਂ ਟੁਟਦੀਆਂ ਅਤੇ ਆਜੜੀ ਦੁਆਰਾ ਇੱਕ ਜਗ੍ਹਾ ਤੇ ਪਾਈਆਂ ਜਾਂਦੀਆਂ ਹਨ।
12ਇਸ ਲਈ ਮੇਰੇ ਪੁੱਤਰ, ਉਨ੍ਹਾਂ ਸਿਖਿਆਵਾਂ ਦਾ ਅਧਿਐਨ ਕਰੋ, ਪਰ ਹੋਰਨਾਂ ਕਿਤਾਬਾਂ ਤੋਂ ਸਾਵਧਾਨ ਰਹੋ। ਲੋਕ ਕਦੇ ਵੀ ਕਿਤਾਬਾਂ ਲਿਖਣੀਆਂ ਬੰਦ ਨਹੀਂ ਕਰਦੇ, ਅਤੇ ਬਹੁਤ ਜ਼ਿਆਦਾ ਪਢ਼ਾਈ ਤੁਹਾਨੂੰ ਬਕ੍ਕਾ ਦੇਵੇਗੀ।
13ਹੁਣ, ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਤੋਂ ਕੀ ਸਿਖ੍ਖਣਾ ਚਾਹੀਦਾ ਹੈ ਜਿਹੜੀਆਂ ਇਸ ਕਿਤਾਬ ਵਿੱਚ ਲਿਖੀਆਂ ਹਨ? ਸਭ ਤੋਂ ਮਹੱਤਵਪੂਰਣ ਗੱਲ ਜਿਹੜੀ ਕੋਈ ਬੰਦਾ ਕਰ ਸਕਦਾ ਹੈ ਉਹ ਹੈ ਪਰਮੇਸ਼ੁਰ ਦਾ ਆਦਰ ਕਰਨਾ ਅਤੇ ਉਸਦੇ ਆਦੇਸ਼ਾਂ ਨੂੰ ਮੰਨਣਾ। ਕਿਉਂ? ਕਿਉਂ ਕਿ ਪਰਮੇਸ਼ੁਰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਜਾਣਦਾ ਹੈ ਜਿਹੜੀਆਂ ਲੋਕੀ ਕਰਦੇ ਹਨ। ਗੁਪਤ ਗੱਲਾਂ ਬਾਰੇ ਵੀ। ਉਹ ਸਾਰੀਆਂ ਨੇਕੀ ਵਾਲੀਆਂ ਗੱਲਾਂ ਬਾਰੇ ਅਤੇ ਸਾਰੀਆਂ ਬਦੀ ਵਾਲੀਆਂ ਗੱਲਾਂ ਨੂੰ ਜਾਣਦਾ ਹੈ ਉਹ ਲੋਕਾਂ ਦੇ ਹਰ ਅਮਲ ਦਾ ਨਿਰਣਾ ਕਰੇਗਾ।
14



 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • Türk
 • עברית
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية