BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਸਦੀਵ ਪਰਮੇਸ਼ੁਰਤੇਰੀ ਸੁਰਖਿਆ ਦਾ ਸਥਾਨ ਹੈ।ਉਸ ਦੀ ਸਦੀਵ ਸ਼ਕਤੀਤੇਰਾ ਬਚਾਉ ਕਰਦੀ ਹੈ,ਉਹ ਤੇਰੇ ਦੁਸ਼ਮਣਾ ਨੂੰ ਇਹ ਆਖਦਿਆ ਤੇਰੀ ਧਰਤੀਵਿੱਚੋਂ ਕਢ ਦੇਵੇਗਾ, ‘ਤਬਾਹ ਕਰ ਦੇ ਦੁਸ਼ਮਣ ਨੂੰ!’

ਅਸਤਸਨਾ 33:27


 

ਅਧਿਆਇ 1



1ਭੂਮਿਕਾ ਇਹ ਕਹਾਉਤਾਂ ਦਾਊਦ ਦੇ ਪੁੱਤਰ ਸੁਲੇਮਾਨ ਦੁਆਰਾ ਲਿਖੀਆਂ ਗਈਆ ਹਨ। ਸੁਲੇਮਾਨ ਇਸਰਾਏਲ ਦਾ ਪਾਤਸ਼ਾਹ ਸੀ।
2ਇਹ ਸ਼ਬਦ ਇਸ ਲਈ ਲਿਖੇ ਗਏ ਸਨ ਤਾਂ ਜੋ ਆਦਮੀ ਸਿਆਣਪ ਅਤੇ ਅਨੁਸ਼ਾਸਨ ਸਿਖ੍ਖ ਸਕੇ ਅਤੇ ਸਮਝਦਾਰੀ ਲਿਆਉਣ ਵਾਲੇ ਸ਼ਬਦਾਂ ਨੂੰ ਪਹਿਚਾਣ ਸਕੇ।
3ਜੋ ਉਹ ਸਹੀ ਮਤ੍ਤ ਹਾਸਿਲ ਕਰ ਲਵੇ ਜਿਵੇਂ-- ਉਹ ਕਿਵੇਂ ਕਰੇ ਜੋ ਧਰਮੀ, ਨਿਆਂਈ ਅਤੇ ਇਮਾਨਦਾਰ ਹੋਵੇ।
4ਇਹ ਸ਼ਬਦ ਮੂਰਖ ਲੋਕਾਂ ਨੂੰ ਸਮਝਦਾਰੀ ਅਤੇ ਜਵਾਨ ਲੋਕਾਂ ਨੂੰ ਗਿਆਨ ਅਤੇ ਅਕਲਮਂਦੀ ਸਿਖਾਉਣ ਲਈ ਹਨ।
5ਸਿਆਣੇ ਆਦਮੀਆਂ ਨੂੰ ਸੁਣਕੇ ਆਪਣਾ ਗਿਆਨ ਵਧਾਉਣ ਦਿਓ ਅਤੇ ਸਿਖ੍ਖੇ ਹੋਇਆਂ ਆਦਮੀਆਂ ਨੂੰ ਆਪਣੇ ਰਾਹ ਦਾ ਸਹੀ ਨਿਰਦੇਸ਼ਨ ਹਾਸਿਲ ਕਰਨ ਦਿਓ।
6ਫ਼ੇਰ ਉਹ ਲੋਕ ਕਹਾਉਤਾਂ, ਦਿ੍ਰਸ਼ਟਾਂਤਾਂ, ਸਿਆਣੇ ਬੰਦਿਆਂ ਦੀਆਂ ਸਿਖਿਆਵਾਂ, ਅਤੇ ਉਨ੍ਹਾਂ ਦੀਆਂ ਬੁਝਾਰਤਾਂ ਨੂੰ ਸਮਝਣ ਦੇ ਯੋਗ ਹੋਣਗੇ।
7ਯਹੋਵਾਹ ਤੋਂ ਡਰਨਾ ਗਿਆਨ ਦੀ ਸ਼ੁਰੂਆਤ ਹੈ। ਪਰ ਬੁਰੇ ਬੰਦੇ ਅਨੁਸ਼ਾਸਨ ਅਤੇ ਸਿਆਣਪ ਨੂੰ ਨਫ਼ਰਤ ਕਰਦੇ ਹਨ।
8ਮੇਰੇ ਬੇਟੇ, ਜਦੋਂ ਤੁਹਾਡਾ ਪਿਤਾ ਤਹਾਨੂੰ ਸੁਧਾਰੇ ਤਾਂ ਉਸਨੂੰ ਧਿਆਨ ਨਾਲ ਸੁਣੋ। ਅਤੇ ਆਪਣੀ ਮਾਤਾ ਦੀ ਸਿਖਿਆ ਨੂੰ ਤਿਆਗੋ ਨਾ।
9ਕਿਉਂ ਕਿ ਜੋ ਕੁਝ ਵੀ ਤੁਹਾਡੇ ਮਾਪੇ ਤੁਹਾਨੂੰ ਸਿਖਾਉਂਦੇ ਹਨ, ਤੁਹਾਡੇ ਸਿਰ ਤੇ ਹਾਰ ਵਾਂਗ ਜਾਂ ਤੁਹਾਡੀ ਗਰਦਨ ਦੀ ਸ਼ੋਭਾ ਵਧਾਉਣ ਲਈ ਖੂਬਸੂਰਤ ਹਾਰ ਵਾਂਗ ਹੁੰਦਾ ਹੈ।
10ਮੇਰੇ ਬੇਟੇ, ਪਾਪੀ ਤੁਹਾਡੇ ਕੋਲੋਂ ਉਹ ਗੱਲਾਂ ਕਰਵਾਉਣ ਦੀ ਕੋਸ਼ਿਸ਼ ਕਰਨਗੇ ਜੋ ਗ਼ਲਤ ਹਨ। ਉਨ੍ਹਾਂ ਵੱਲ ਧਿਆਨ ਨਾ ਦਿਓ!
11ਜੇ ਉਹ ਆਖਣ, "ਸਾਡੇ ਨਾਲ ਆਓ! ਆਓ ਆਪਾਂ ਲੁਕ ਜਾਈਏ ਅਤੇ ਕਿਸੇ ਨੂੰ ਮਾਰਨ ਲਈ ਇੰਤਜ਼ਾਰ ਕਰੀਏ। ਆਓ ਆਪਾਂ ਬਿਨਾ ਕਾਰਣ ਕਿਸੇ ਬੇਗੁਨਾਹ ਬੰਦੇ ਉੱਤੇ ਹਮਲਾ ਕਰੀਏ।
12ਆਓ, ਸਆਪਾਂ ਉਨ੍ਹਾਂ ਨੂੰ ਕਬਰ ਵਾਂਗ ਜਿਉਦਿਆਂ ਹੀ ਅਤੇ ਪੂਰੀ ਤਰ੍ਹਾਂ ਨਿਗਲ ਜਾਵਾਂਗੇ ਜਿਵੇਂ ਕੋਈ ਟੋਏ ਵਿੱਚ ਚਲਿਆ ਜਾਂਦਾ ਹੈ।
13ਅਸੀਂ ਸਾਰੀਆਂ ਕੀਮਤੀ ਚੀਜ਼ਾਂ ਲੈ ਲਵਾਂਗੇ। ਅਤੇ ਉਸ ਲੁੱਟ ਨਾਲ ਆਪਣੇ ਘਰ ਭਰ ਲਵਾਂਗੇ।
14ਇਸ ਲਈ ਆਓ ਸਾਡੇ ਨਾਲ ਮਿਲ ਜਾਵੋ ਅਤੇ ਜੋ ਕੁਝ ਵੀ ਸਾਨੂੰ ਮਿਲੇਗਾ, ਅਸੀਂ ਬਰਾਬਰ-ਬਰਾਬਰ ਵੰਡ ਲਵਾਂਗੇ।"
15ਮੇਰੇ ਬੇਟੇ, ਇਨ੍ਹਾਂ ਲੋਕਾਂ ਦੇ ਮਗਰ ਨਾ ਲੱਗੋ, ਉਨ੍ਹਾਂ ਦੇ ਰਾਹਾਂ ਤੋਂ ਆਪਣੇ ਕਦਮ ਪਰ੍ਹੇ ਰੱਖੋ।
16ਜਿਵੇਂ ਉਹ ਬਦੀ ਕਰਨ ਵਿੱਚ ਤੇਜ-ਤਰਾਰ ਅਤੇ ਲੋਕਾਂ ਨੂੰ ਮਾਰਨ ਲਈ ਬਹੁਤ ਤੇਜ਼ ਹਨ।
17ਲੋਕੀਂ ਪੰਛੀਆਂ ਨੂੰ ਫ਼ਾਹੁਣ ਲਈ ਜਾਲ ਵਿਛਾਉਂਦੇ ਹਨ। ਪਰ ਜਦੋਂ ਪੰਛੀ ਦੇਖ ਰਹੇ ਹੋਣ ਤਾਂ ਜਾਲ ਵਿਛਾਉਣਾ ਬੇਕਾਰ ਹੁੰਦਾ ਹੈ।
18ਅਤੇ ਇਹ ਲੋਕ ਸਿਰਫ਼ ਆਪਣੀ ਹੀ ਮੌਤ ਦੇ ਇੰਤਜ਼ਾਰ ਵਿੱਚ ਝੂਠ ਬੋਲਦੇ ਹਨ, ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਣਗੇ ਤੇ ਤਬਾਹ ਹੋ ਜਾਣਗੇ।
19ਲੋਭੀ ਬੰਦਿਆਂ ਨੂੰ ਹਮੇਸ਼ਾ ਉਨ੍ਹਾਂ ਦੇ ਅਮਲ ਹੀ ਤਬਾਹ ਕਰਦੇ ਹਨ।
20ਸਿਆਣਪ ਰਾਹਾਂ ਤੇ ਰੋ ਰਹੀ ਹੈ, ਉਹ ਬਜ਼ਾਰਾਂ ਵਿੱਚ ਚੀਕਦੀ ਹੈੈ।
21ਉਹ ਭੀੜ ਭਰੇ ਚੌਰਾਹਿਆਂ ਉੱਤੇ ਹੋਕਾ ਦੇ ਰਹੀ ਹੈ। ਉਹ ਸ਼ਹਿਰ ਦੇ ਫ਼ਾਟਕਾਂ ਦੇ ਨੇੜੇ ਖਲੋਤੀ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਿਆਣਪ ਆਖਦੀ ਹੈ:
22"ਕਿੰਨਾ ਕੁ ਚਿਰ ਤੁਸੀਂ ਸਿਧਾਰਨ ਲੋਕ ਆਪਣੀ ਸਾਧਾਰਨਤਾਂ ਨੂੰ ਪਿਆਰ ਕਰਦੇ ਰਹੋਁਗੇ? ਤੁਸੀਂ ਮਖੌਲੀੇ ਕਿੰਨਾ ਕੁ ਚਿਰ ਹੋਰਨਾਂ ਦਾ ਮਖੌਲ ਉਡਾਉਂਗੇ? ਤੁਸੀਂ ਮੂਰਖੋ ਕਦੋਂ ਤੀਕ ਗਿਆਨ ਨੂੰ ਨਫ਼ਰਤ ਕਰੋਂਗੇ?
23ਜੇ ਤੁਸੀਂ ਮੇਰੀ, ਤੁਹਾਨੂੰ ਸੁਧਾਰਨ ਦੀ ਪੁਕਾਰ ਦਾ ਜਵਾਬ ਦਿੱਤਾ ਹੁੰਦਾ ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿੰਦੀ ਜੋ ਮੈਂ ਜਾਣਦੀ ਸਾਂ। ਮੈਂ ਤੁਹਾਨੂੰ ਆਪਣਾ ਸਾਰਾ ਗਿਆਨ ਦੇ ਦਿੰਦੀ।
24"ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡੇ ਵੱਲ ਆਪਣਾ ਹੱਥ ਵਧਾਇਆ - ਪਰ ਤੁਸੀਂ ਮੇਰੀ ਸਹਾਇਤਾ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ।
25ਤੁਸੀਂ ਮੂੰਹ ਫ਼ੇਰ ਲਿਆ ਅਤੇ ਮੇਰੀ ਤੁਹਾਨੂੰ ਸੁਧਾਰਨ ਦੀ ਕੋਸ਼ਿਸ ਨੂੰ ਤੁਸਾਂ ਅਣਗੌਲਿਆਂ ਕਰ ਦਿੱਤਾ। ਤੁਸੀਂ ਮੇਰੇ ਸ਼ਬਦਾਂ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ।
26ਇਸ ਲਈ, ਮੈਂ ਤੁਹਾਡੀ ਬਿਪਤਾ ਉੱਤੇ ਹਸ੍ਸਾਂਗੀ। ਮੈਂ ਤੁਹਾਡਾ ਮਜ਼ਾਕ ਉਡਾਵਾਂਗੀ ਜਦੋਂ ਤੁਹਾਡੇ ਉੱਤੇ ਡਰ ਆਉਣ ਲੱਗੇਗਾ।
27ਜਦੋਂ ਮੁਸੀਬਤਾਂ ਭਿਆਨਕ ਤੂਫ਼ਾਨ ਵਾਂਗ ਤੁਹਾਡੇ ਉੱਤੇ ਟੁੱਟ ਪੈਣਗੀਆਂ, ਜਦੋਂ ਮੁਸੀਬਤਾਂ ਤੁਹਾਡੇ ਉੱਪਰ ਆਉਣਗੀਆਂ ਜਦੋਂ ਮੁਸੀਬਤ ਅਤੇ ਗ਼ਮ ਤੁਹਾਨੂੰ ਦਬਾ ਲੈਣਗੇ।
28"ਜਦੋਂ ਇਹ ਸਭ ਗੱਲਾਂ ਵਾਪਰਨਗੀਆਂ ਤਾਂ ਤੁਸੀਂ ਮੇਰੇ ਕੋਲੋਂ ਸਹਾਇਤਾ ਮੰਗੋਂਗੇ। ਮੈਂ ਤੁਹਾਡੀ ਸਹਾਇਤਾ ਨਹੀਂ ਕਰਾਂਗੀ। ਤੁਸੀਂ ਮੇਰੀ ਤਲਾਸ਼ ਕਰੋਂਗੇ ਪਰ ਮੈਂ ਤੁਹਾਨੂੰ ਨਹੀਂ ਮਿਲਾਂਗੀ।
29ਕਿਉਂ ਕਿ ਉਨ੍ਹਾਂ ਨੇ ਗਿਆਨ ਨੂੰ ਨਫ਼ਰਤ ਕੀਤੀ ਅਤੇ ਤੁਸੀਂ ਯਹੋਵਾਹ ਤੋਂ ਡਰਨ ਤੋਂ ਇਨਕਾਰ ਕਰ ਦਿੱਤਾ।
30ਕਿਉਂਕਿ ਉਨ੍ਹਾਂ ਨੇ ਮੇਰੀ ਸਲਾਹ ਦੀ ਇੱਛਾ ਨਹੀਂ ਕੀਤੀ ਅਤੇ ਮੇਰੀ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨੂੰ ਅਪ੍ਰਵਾਨ ਕਰ ਦਿੱਤਾ,
31ਉਹ ਆਪਣੇ ਰਾਹਾਂ ਦਾ ਫ਼ਲ ਖਾਣਗੇ, ਅਤੇ ਆਪਣੀਆਂ ਹੀ ਸਕੀਮਾਂ ਨਾਲ ਭਰ ਜਾਣਗੇ!
32"ਜੇਕਰ ਸਾਧਾਰਣ ਲੋਕ ਇਸਤੋਂ ਦੂਰ ਪਰਤ ਜਾਣਗੇ, ਇਹ ਉਨ੍ਹਾਂ ਨੂੰ ਮਾਰ ਦੇਵੇਗਾ, ਅਤੇ ਆਤਮ-ਸੰਤੁਸ਼ਟੀ ਮੂਰਖਾਂ ਨੂੰ ਤਬਾਹ ਕਰ ਦੇਵੇਗੀ।
33ਪਰ ਉਹ ਬੰਦਾ ਜਿਹੜਾ ਮੇਰੀ ਗੱਲ ਮੰਨਦਾ ਹੈ ਉਹ ਸੁਰਖਿਆ ਨਾਲ ਜੀਵੇਗਾ। ਉਹ ਮੁਸੀਬਤ ਦੇ ਡਰ ਤੋਂ ਬਿਨਾਂ ਸੌਖੇ ਹੋਕੇ ਰਹਿ ਸਕਦੇ ਹਨ।"


  • ਹੋਰ ਵਰਜਨ  
  • English
  • Français
  • Deutsch
  • Español
  • Português
  • Italiano
  • Nederlands
  • Român
  • Dansk
  • Svensk
  • Suomi
  • Norsk
  • Čeština
  • русский
  • Український
  • Български
  • Polski
  • Hrvatski
  • Magyar
  • Shqiptar
  • Türk
  • עברית
  • 圣经
  • 聖經
  • 한국의
  • 日本語
  • Tiêng Viêt
  • ภาษาไทย
  • Tagalog
  • Indonesia
  • हिन्दी
  • தமிழ்
  • ਪੰਜਾਬੀ
  • اردو
  • Somali
  • Kiswahili
  • العربية