BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਮੈਨੂੰ ਖੁਸ਼ੀ ਪ੍ਰਦਾਨ ਕਰੋ। ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚਲਿਆ ਸੀ।

ਜ਼ਬੂਰ 51:8


 

ਅਧਿਆਇ 51"ਅੱਯੂਬ ਆਵਾਜ਼ ਦੇ ਜੇ ਤੂੰ ਚਾਹੁੰਦਾ ਹੈਂ, ਪਰ ਕੋਈ ਵੀ ਤੈਨੂੰ ਜਵਾਬ ਨਹੀਂ ਦੇਵੇਗਾ। ਕਿਸੇ ਦੂਤ ਦੀ ਓਟ ਵੀ ਤੂੰ ਨਹੀਂ ਲੈ ਸਕਦਾ।
2ਇੱਕ ਮੂਰਖ ਬੰਦੇ ਦਾ ਗੁੱਸਾ ਉਸਨੂੰ ਮਾਰ ਦੇਵੇਗਾ। ਇੱਕ ਖੁਦਗਰਜ਼ ਆਦਮੀ ਦੇ ਮਨੋਭਾਵ ਉਸਨੂੰ ਮਾਰ ਦੇਣਗੇ।
3ਮੈਂ ਇੱਕ ਮੂਰਖ ਬੰਦੇ ਨੂੰ ਦੇਖਿਆ ਹੈ ਜਿਹੜਾ ਸੋਚਦਾ ਸੀ ਕਿ ਮੈਂ ਸੁਰਖਿਅਤ ਹਾਂ। ਪਰ ਉਹ ਅਚਾਨਕ ਹੀ ਮਰ ਗਿਆ।
4ਉਸ ਦੇ ਬੱਚਿਆਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ। ਉਨ੍ਹਾਂ ਦਾ ਬਚਾਉ ਕੋਈ ਨਹੀਂ ਕਰਦਾ, ਜਦੋਂ ਉਹ ਅਦਾਲਤ ਵਿੱਚ ਸਤਾਏ ਜਾਂਦੇ ਹਨ।।
5ਭੁੱਖੇ ਲੋਕਾਂ ਨੇ ਉਸ ਦੀਆਂ ਸਾਰੀਆਂ ਫ਼ਸਲਾਂ ਖਾ ਲਈਆਂ। ਇਨ੍ਹਾਂ ਭੁਖਿਆਂ ਲੋਕਾਂ ਨੇ ਉਹ ਵੀ ਲੈ ਲਿਆ ਜੋ ਕੰਡਿਆਂ ਦਰਮਿਆਨ ਉੱਗ ਰਿਹਾ ਸੀ। ਲਾਲਚੀ ਲੋਕਾਂ ਨੇ ਉਨ੍ਹਾਂ ਦਾ ਸਭ ਕੁਝ ਲੁੱਟ ਲਿਆ।
6ਬੁਰੇ ਵਕਤ ਮਿੱਟੀ ਘੱਟੇ ਵਿੱਚੋਂ ਨਹੀਂ ਆਉਂਦੇ ਮੁਸੀਬਤਾਂ ਧਰਤੀ ਵਿੱਚੋਂ ਨਹੀਂ ਉੱਗਦੀਆਂ।
7ਪਰ ਆਦਮੀ ਸਿਰਫ਼ ਮੁਸੀਬਤਾਂ ਝਲ੍ਲਣ ਲਈ ਹੀ ਜਨਮਿਆ ਸੀ। ਇਹ ਇੰਨਾ ਹੀ ਪ੍ਰਪੱਕ ਹੈਂ ਜਿਵੇਂ ਅੱਗ ਵਿੱਚੋਂ ਚੰਗਿਆੜੇ ਉਠਦੇ ਹਨ।
8ਪਰ ਅੱਯੂਬ ਜੇ ਮੈਂ ਤੇਰੀ ਬਾਵੇਂ ਹੁੰਦਾ ਮੈਂ ਪਰਮੇਸ਼ੁਰ ਵੱਲ ਮੁੜ ਪੈਂਦਾ ਤੇ ਉਸਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸ ਦਿੰਦਾ।
9ਲੋਕੀਂ ਮਹਾਨ ਗੱਲਾਂ ਨੂੰ ਨਹੀਂ ਸਮਝ ਸਕਦੇ ਜਿਹੜੀਆਂ ਪਰਮੇਸ਼ੁਰ ਕਰਦਾ ਹੈ। ਪਰਮੇਸ਼ੁਰ ਦੇ ਕਰਿਸ਼ਮਿਆਂ ਦਾ ਕੋਈ ਅੰਤ ਨਹੀਂ।
10ਪਰਮੇਸ਼ੁਰ ਧਰਤੀ ਉੱਤੇ ਬਾਰਿਸ਼ ਭੇਜਦਾ ਹੈ ਉਹ ਖੇਤਾਂ ਨੂੰ ਪਾਣੀ ਭੇਜਦਾ ਹੈ।
11ਪਰਮੇਸ਼ੁਰ ਨਿਮਾਣੇ ਬੰਦੇ ਨੂੰ ਉੱਚਾ ਉਠਾਉਂਦਾ ਹੈ ਤੇ ਉਹ ਉਦਾਸ ਬੰਦੇ ਨੂੰ ਬਹੁਤ ਖੁਸ਼ ਕਰ ਦਿੰਦਾ ਹੈ।
12ਪਰਮੇਸ਼ੁਰ ਚਾਲਾਕ ਤੇ ਬਦ ਬੰਦਿਆਂ ਦੀਆਂ ਯੋਜਨਾਵਾਂ ਰੋਕ ਦਿੰਦਾ ਹੈ ਇਸ ਲਈ ਉਨ੍ਹਾਂ ਨੂੰ ਸਫਲਤਾ ਨਹੀਂ ਮਿਲਦੀ।
13ਪਰਮੇਸ਼ੁਰ ਸਿਆਣੇ ਬੰਦਿਆਂ ਨੂੰ ਵੀ ਉਨ੍ਹਾਂ ਦੀ ਚਤੁਰਾਈ ਵਿੱਚ ਫ਼ਾਹ ਲੈਂਦਾ ਹੈ। ਇਸ ਲਈ ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਹੀਂ ਹੁੰਦੀਆਂ।
14ਉਹ ਚੁਸਤ ਬੰਦੇ ਦਿਨ ਵੇਲੇ ਵੀ ਠੇਡੇ ਖਾਂਦੇ ਨੇ। ਦੁਪਹਿਰ ਵੇਲੇ ਵੀ ਉਹ ਉਸ ਬੰਦੇ ਵਾਂਗਰ ਹੁੰਦੇ ਨੇ ਜਿਹੜਾ ਹਨੇਰੇ ਵਿੱਚ ਆਪਣਾ ਰਾਹ ਲੱਭਦਾ ਹੈ।
15ਪਰਮੇਸ਼ੁਰ ਗਰੀਬ ਲੋਕਾਂ ਨੂੰ ਮੌਤ ਕੋਲੋਂ ਬਚਾਉਂਦਾ ਹੈ। ਉਹ ਗਰੀਬ ਲੋਕਾਂ ਨੂੰ ਚਲਾਕ ਲੋਕਾਂ ਦੀ ਸ਼ਕਤੀ ਤੋਂ ਬਚਾਉਂਦਾ ਹੈ।
16ਇਸ ਲਈ ਗਰੀਬ ਲੋਕ ਆਸ ਰੱਖਦੇ ਨੇ। ਪਰਮੇਸ਼ੁਰ ਬਦ ਲੋਕਾਂ ਦਾ ਨਾਸ ਕਰਦਾ ਹੈ ਜਿਹੜੇ ਬੇਲਾਗ ਨਹੀਂ ਹਨ।
17ਉਹ ਬੰਦਾ ਧੰਨ ਹੈ ਜਿਸਨੂੰ ਪਰਮੇਸ਼ੁਰ ਅਨੁਸ਼ਾਸਿਤ ਕਰਦਾ ਹੈ। ਇਸ ਲਈ ਸ਼ਿਕਵਾ ਨਾ ਕਰ ਜਦੋਂ ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਸਜ਼ਾ ਦਿੰਦਾ ਹੈ।
18ਪਰਮੇਸ਼ੁਰ ਉਨ੍ਹਾਂ ਜ਼ਖਮਾਂ ਉੱਤੇ ਪਟ੍ਟੀਆਂ ਬਂਨ੍ਹਦਾ ਹੈ ਜਿਹੜੇ ਉਹ ਦਿੰਦਾ ਹੈ। ਉਹ ਭਾਵੇਂ ਕਿਸੇ ਨੂੰ ਜ਼ਖਮੀ ਵੀ ਕਰੇ ਪਰ ਉਹ ਤਂਦਰੁਸਤ ਵੀ ਕਰਦਾ ਹੈ।
19ਉਹ ਤੈਨੂੰ ਛੇ ਮੁਸੀਬਤਾਂ ਤੋਂ ਬਚਾਵੇਗਾ ਅਤੇ ਸੱਤਵੀਁ ਵਿੱਚ ਵੀ ਤੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
20ਪਰਮੇਸ਼ੁਰ ਤੈਨੂੰ ਮੌਤ ਕੋਲੋਂ ਬਚਾਵੇਗਾ ਜਦੋਂ ਅਕਾਲ ਪਵੇਗਾ, ਤੇ ਪਰਮੇਸ਼ੁਰ ਮੌਤ ਕੋਲੋਂ ਤੇਰੀ ਰੱਖਿਆ ਕਰੇਗਾ ਜਦੋਂ ਯੁੱਧ ਛਿੜੇਗਾ।
21ਲੋਕੀਂ ਆਪਣੀਆਂ ਕਾਲੀਆਂ ਜੀਭਾਂ ਨਾਲ ਤੇਰੇ ਬਾਰੇ ਮੰਦੀਆਂ ਗੱਲਾਂ ਕਰਨ ਲੱਗ ਪਏ। ਪਰ ਪਰਮੇਸ਼ੁਰ ਤੈਨੂੰ ਬਚਾਵੇਗਾ। ਤੈਨੂੰ ਡਰਨ ਦੀ ਲੋੜ ਨਹੀਂ। ਜਦੋਂ ਮਾੜਾ ਸਮਾਂ ਆਵੇ।
22ਤੂੰ ਤਬਾਹੀ ਅਤੇ ਅਕਾਲ ਉੱਤੇ ਹਸ੍ਸੇਁਗਾ। ਤੈਨੂੰ ਜੰਗਲੀ ਜਾਨਵਰਾਂ ਤੋਂ ਡਰ ਨਹੀਂ ਲੱਗੇਗਾ।
23ਤੇਰਾ ਇਕਰਾਰਨਾਮਾ ਪਰਮੇਸ਼ੁਰ ਨਾਲ ਹੈ ਇਸ ਲਈ ਖੇਤ ਵਿਚਲੇ ਪੱਥਰ ਦੀ ਵੀ ਤੇਰੇ ਇਕਰਾਰਨਾਮੇ ਨਾਲ ਸਾਂਝ ਹੈ। ਜੰਗਲੀ ਜਾਨਵਰ ਵੀ ਤੇਰੇ ਨਾਲ ਸ਼ਾਂਤੀ ਰੱਖਦੇ ਨੇ।
24ਤੂੰ ਜਾਣੇਁਗਾ ਕਿ ਤੇਰਾ ਤੰਬੂ ਸੁਰਖਿਅਤ ਹੈ। ਤੂੰ ਆਪਣੀ ਜਾਇਦਾਦ ਦਾ ਲੇਖਾ ਕਰੇਗਾ ਤੈਨੂੰ ਕੋਈ ਵੀ ਹਾਨੀ ਨਹੀਂ ਹੋਵੇਗੀ।
25ਤੈਨੂੰ ਪਤਾ ਹੋਵੇਗਾ ਕਿ ਤੇਰੇ ਬਹੁਤ ਸਾਰੇ ਬੱਚੇ ਹੋਣਗੇ। ਉਹ ਇੰਨੇ ਹੋਣਗੇੇ ਜਿੰਨਾ ਕਿ ਸਾਰੀ ਧਰਤੀ ਉੱਤੇ ਘਾਹ ਹੈ।
26ਤੂੰ ਉਸ ਕਣਕ ਵਰਗਾ ਹੋਵੇਂਗਾ ਜਿਹੜੀ ਵਾਢੀਆਂ ਦੇ ਵੇਲੇ ਤੀਕ ਉਗਦੀ ਹੈ। ਤੂੰ ਇੱਕ ਪ੍ਰਪੱਕ ਬਜ਼ੁਰਗੀ ਉਮਰ ਤੀਕ ਜੀਵੇਂਗਾ।
27ਅੱਯੂਬ, ਅਸੀਂ ਇਨ੍ਹਾਂ ਗੱਲਾਂ ਦਾ ਅਧਿਐਨ ਕੀਤਾ ਅਤੇ ਅਸੀਂ ਜਾਣਦੇ ਹਾਂ ਕਿ ਇਹ ਸੱਚ ਹਨ। ਇਸ ਲਈ ਸਾਡੀ ਗੱਲ ਸੁਣ ਅਤੇ ਇਸਤੋਂ ਸਿਖ੍ਖ।"


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية