BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਹੇ ਮਾਲਕ, ਤੁਸੀਂ ਚੰਗੇ ਅਤੇ ਦਯਾਵਾਨ ਹੋ। ਤੁਹਾਡੇ ਲੋਕ ਤੁਹਾਨੂੰ ਸਹਾਇਤਾ ਲਈ ਬੁਲਾਉਂਦੇ ਹਨ। ਤੁਸੀਂ ਸੱਚ ਮੁੱਚ ਉਨ੍ਹਾਂ ਨੂੰ ਪਿਆਰ ਕਰਦੇ ਹੋਂ।

ਜ਼ਬੂਰ 86:5


 

ਅਧਿਆਇ 21ਕਿਸੇ ਹੋਰ ਦਿਨ ਦੂਤ ਯਹੋਵਾਹ ਨੂੰ ਮਿਲਣ ਆਏ। ਸ਼ਤਾਨ ਵੀ ਯਹੋਵਾਹ ਨੂੰ ਮਿਲਣ ਲਈ ਆਇਆ।
2ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਤੂੰ ਕਿਬੇ ਰਿਹਾ ਹੈ?"ਸ਼ਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ, "ਮੈਂ ਧਰਤੀ ਤੇ ਘੁੰਮਦਾ ਰਿਹਾ ਹਾਂ।
3ਤਾਂ ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਕੀ ਤੂੰ ਮੇਰੇ ਸੇਵਕ ਅੱਯੂਬ ਵੱਲ ਧਿਆਨ ਦਿੱਤਾ? ਧਰਤੀ ਉੱਤੇ ਕੋਈ ਵੀ ਬੰਦਾ ਅੱਯੂਬ ਜਿਹਾ ਨਹੀਂ ਹੈ। ਉਹ ਇੱਕ ਨੇਕ ਤੇ ਇਮਾਨਦਾਰ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਤੇ ਮੰਦੇ ਅਮਲ ਕਮਾਉਣ ਤੋਂ ਇਨਕਾਰ ਕਰਦਾ ਹੈ। ਉਹ ਹਾਲੇ ਵੀ ਵਫਾਦਾਰ ਹੈ, ਹਾਲਾਂ ਕਿ ਤੂੰ ਬੇਵਜ੍ਹਾ ਉਸ ਦੀਆਂ ਸਾਰੀਆਂ ਚੀਜ਼ਾਂ ਤਬਾਹ ਕਰਨ ਲਈ ਮੈਨੂੰ ਉਸ ਦੇ ਖਿਲਾਫ਼ ਉਕਸਾਇਆ।"
4ਸ਼ਤਾਨ ਨੇ ਜਵਾਬ ਦਿੱਤਾ, "ਹਰ ਕਾਸੇ ਦਾ ਆਪਣਾ ਮੁੱਲ ਹੈ। ਪਰ ਆਦਮੀ ਆਪਣੀ ਜ਼ਿੰਦਗੀ ਦੇ ਬਦਲੇ ਸਭ ਕੁਝ ਦੇਵੇਗਾ ਜਿਸਦਾ ਉਹ ਦੇਣਦਾਰ ਹੈ।
5ਜੇ ਤੁਸੀਂ ਆਪਣੀ ਤਾਕਤ ਦੀ ਵਰਤੋਂ ਉਸਦੇ ਸਰੀਰ ਨੂੰ ਨੁਕਸਾਨ ਪਹੁੰਚਾਣ ਲਈ ਵਰਤੋਂਗੇ ਤਾਂ ਉਹ ਤੁਹਾਡੇ ਮੂੰਹ ਤੇ ਹੀ ਤੁਹਾਨੂੰ ਸਰਾਪੇਗਾ।"
6ਇਸਲਈ ਯਹੋਵਾਹ ਨੇ ਸ਼ਤਾਨ ਨੂੰ ਆਖਿਆ, "ਠੀਕ ਹੈ, ਅੱਯੂਬ ਤੇਰੇ ਅਧਿਕਾਰ ਹੇਠਾਂ ਹੈ। ਪਰ ਤੈਨੂੰ ਉਸਨੂੰ ਮਾਰ ਮੁਕਾਉਣ ਦੀ ਇਜਾਜ਼ਤ ਨਹੀਂ।"
7ਤਾਂ ਸ਼ਤਾਨ ਯਹੋਵਾਹ ਕੋਲੋਂ ਚਲਾ ਗਿਆ। ਸ਼ਤਾਨ ਨੇ ਅੱਯੂਬ ਨੂੰ ਦਰਦਮਈ ਫੋੜਿਆਂ ਨਾਲ ਸਜ਼ਾ ਦਿੱਤੀ। ਇਹ ਫੋੜੇ ਅੱਯੂਬ ਦੇ ਸਰੀਰ ਉੱਤੇ ਸਿਰ ਤੋਂ ਲੈਕੇ ਪੈਰਾਂ ਤੱਕ ਫੈਲੇ ਹੋਏ ਸਨ।
8ਇਸ ਲਈ ਅੱਯੂਬ ਰੂੜੀ ਦੇ ਨਜ਼ਦੀਕ ਬੈਠ ਗਿਆ। ਉਸਨੇ ਇੱਕ ਟੁੱਟੇ ਹੋਏ ਬਰਤਨ ਦੇ ਟੁਕੜੇ ਨੂੰ ਆਪਣੇ ਜ਼ਖਮਾਂ ਨੂੰ ਖੁਰਚਨ ਲਈ ਵਰਤਿਆ।
9ਅੱਯੂਬ ਦੀ ਪਤਨੀ ਨੇ ਉਸਨੂੰ ਆਖਿਆ, "ਕੀ ਤੂੰ ਹਾਲੇਁ ਵੀ ਪਰਮੇਸ਼ੁਰ ਦਾ ਵਫਾਦਾਰ ਹੈ? ਤੂੰ ਪਰਮੇਸ਼ੁਰ ਨੂੰ ਸਰਾਪਕੇ ਮਰਦਾ ਕਿਉਂ ਨਹੀਂ।"
10ਅੱਯੂਬ ਨੇ ਆਪਣੀ ਪਤਨੀ ਨੂੰ ਜਵਾਬ ਦਿੱਤਾ, "ਤੂੰ ਤਾਂ ਮੂਰਖ ਔਰਤ ਵਾਂਗ ਗੱਲ ਕਰ ਰਹੀਁ ਹੈ। ਪਰਮੇਸ਼ੁਰ ਸਾਨੂੰ ਚੰਗੀਆਂ ਚੀਜ਼ਾਂ ਦਿੰਦਾ ਹੈ ਤੇ ਅਸੀਂ ਉਨ੍ਹਾਂ ਨੂੰ ਪ੍ਰਵਾਨ ਕਰ ਲੈਂਦੇ ਹਾਂ। ਇਸ ਲਈ ਸਾਨੂੰ ਮੁਸੀਬਤ ਨੂੰ ਵੀ ਪ੍ਰਵਾਨ ਕਰਨਾ ਚਾਹੀਦਾ ਹੈ। ਤੇ ਸ਼ਿਕਾਇਤ ਨਹੀਂ ਕਰਨੀ ਚਾਹੀਦੀ।" ਇਹ ਸਾਰੀਆਂ ਗੱਲਾਂ ਵਾਪਰੀਆਂ। ਪਰ ਅੱਯੂਬ ਨੇ ਪਾਪ ਨਹੀਂ ਕੀਤਾ। ਉਹ ਪਰਮੇਸ਼ੁਰ ਦੇ ਖਿਲਾਫ ਨਹੀਂ ਬੋਲਿਆ।
11ਅੱਯੂਬ ਦੇ ਤਿੰਨ ਦੋਸਤ ਸਨ ਤੇਮਾਨੀ ਤੋਂ ਅਲੀਫ਼ਜ, ਸੂਹੀ ਤੋਂ ਬਿਲਦਦ, ਅਤੇ ਨਅਮਾਤੀ ਤੋਂ ਸੋਫ਼ਰ। ਇਨ੍ਹਾਂ ਤਿੰਨਾਂ ਦੋਸਤਾਂ ਨੇ ਅੱਯੂਬ ਨਾਲ ਵਾਪਰੀਆਂ ਮੰਦੀਆਂ ਘਟਨਾਵਾਂ ਬਾਰੇ ਸੁਣਿਆ। ਇਹ ਤਿੰਨੇ ਦੋਸਤ ਘਰੋ ਨਿਕਲ ਕੇ ਇਕੱਠੇ ਹੋਏ। ਉਨ੍ਹਾਂ ਨੇ ਨਿਰਣਾ ਕੀਤਾ ਕਿ ਅੱਯੂਬ ਕੋਲ ਜਾਕੇ ਉਸ ਨਾਲ ਹਮਦਰਦੀ ਜਤਾਉਣ ਤੇ ਉਸਨੂੰ ਹੌਸਲਾ ਦੇਣ।
12ਪਰ ਜਦੋਂ ਉਨ੍ਹਾਂ ਤਿੰਨਾਂ ਦੋਸਤਾਂ ਨੇ ਅੱਯੂਬ ਨੂੰ ਦੂਰੋ ਦੇਖਿਆ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਇਹ ਅੱਯੂਬ ਹੀ ਸੀ, ਉਹ ਇੰਨਾ ਵੱਖਰਾ ਦਿਖਾਈ ਦਿੰਦਾ ਸੀ! ਉਹ ਉੱਚੀ-ਉੱਚੀ ਰੋਣ ਲੱਗ ਪਏ। ਉਨ੍ਹਾਂ ਨੇ ਆਪਣੇ ਕੱਪੜੇ ਪਾੜ ਲੇ ਅਤੇ ਸਿਰ ਉੱਤੇ ਘਟ੍ਟਾ ਪਾਉਣ ਲੱਗ ਪਏ ਇਹ ਦਰਸਾਉਣ ਲਈ ਕਿ ਉਹ ਦੁੱਖ੍ਖੀ ਤੇ ਉਦਾਸ ਸਨ।
13ਫੇਰ ਤਿੰਨੇ ਦੋਸਤ ਅੱਯੂਬ ਦੇ ਕੋਲ ਸੱਤ ਦਿਨ ਤੇ ਸੱਤ ਰਾਤਾਂ ਧਰਤੀ ਤੇ ਬੈਠੇ ਰਹੇ। ਕੋਈ ਵੀ ਅੱਯੂਬ ਨਾਲ ਇੱਕ ਵੀ ਸ਼ਬਦ ਨਾ ਬੋਲਿਆ ਕਿਉਂਕਿ ਉਨ੍ਹਾਂ ਨੇ ਦੇਖ ਲਿਆ ਸੀ ਕਿ ਉਹ ਕਿੰਨਾ ਕਸ਼ਟ ਝਲ੍ਲ ਰਿਹਾ ਸੀ।


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية