BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਹੇ ਮੇਰੇ ਪੁਰਖਿਆਂ ਦੇ ਪਰਮੇਸ਼ੁਰ, ਸ਼ੁਕਰਾਨਾ ਕਰਦਾ ਹਾਂ ਮੈਂ ਤੇਰਾ ਅਤੇ ਕਰਦਾ ਹਾਂ ਉਸਤਤ ਤੇਰੀ! ਦਿੱਤੀ ਤੁਸੀਂ ਸਿਆਣਪ ਅਤੇ ਤਾਕਤ ਮੈਨੂੰ। ਦਸੀਆਂ ਤੁਸੀਂ ਉਹ ਗੱਲਾਂ ਜੋ ਅਸੀਂ ਪੁੱਛੀਆਂ! ਦੱਸਿਆ ਤੁਸੀਂ ਸਾਨੂੰ ਰਾਜੇ ਦੇ ਸੁਪਨੇ ਬਾਰੇੇ।"

ਦਾਨੀ ਐਲ 2:23


 

ਅਧਿਆਇ 181ਫੇਰ ਸ਼ੂਹੀ ਦੇ ਬਿਲਦਦ ਨੇ ਜਵਾਬ ਦਿੱਤਾ:
2"ਅੱਯੂਬ, ਤੂੰ ਕਦੋਂ ਗੱਲਾਂ ਕਰਨੋ ਹਟੇਁਗਾ? ਖਾਮੋਸ਼ ਹੋ ਤੇ ਸੁਣ, ਆ ਅਸੀਂ ਤੈਨੂੰ ਕੁਝ ਦਸੀੇ।
3ਤੂੰ ਕਿਉਂ ਇਹ ਸੋਚਦਾ ਹੈ ਕਿ ਅਸੀਂ ਬੇਜ਼ੁਬਾਨ ਗਊਆਂ ਦੀ ਤਰ੍ਹਾਂ ਮੂਰਖ ਹਾਂ?
4ਅੱਯੂਬ, ਤੇਰਾ ਗੁੱਸਾ ਤੈਨੂੰ ਹੀ ਸੱਟ ਮਾਰ ਰਿਹਾ ਹੈ। ਕੀ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਬਸ ਤੇਰੇ ਲਈ ਧਰਤੀ ਛੱਡ ਜਾਣ? ਕੀ ਤੂੰ ਸੋਚਦਾ ਹੈ ਕੀ ਪਰਮੇਸ਼ੁਰ ਤੈਨੂੰ ਸੰਤੁਸ਼ਟ ਕਰਨ ਲਈ ਪਹਾੜਾਂ ਨੂੰ ਹਿਲਾ ਦੇਵੇਗਾ,?
5ਹਾਂ, ਬੁਰੇ ਆਦਮੀ ਦੀ ਰੋਸ਼ਨੀ ਗੁਲ੍ਲ ਹੋ ਜਾਵੇਗੀ। ਉਸ ਦੀ ਅੱਗ ਜਲਣੋ ਹਟ ਜਾਵੇਗੀ।
6ਉਸ ਦੇ ਘਰ ਦੀ ਰੋਸ਼ਨੀ ਹਨੇਰਾ ਹੋ ਜਾਵੇਗੀ। ਉਸ ਦੇ ਨੇੜੇ ਦਾ ਦੀਵਾ ਬੁਝ ਜਾਵੇਗਾ।
7ਉਸਦੇ ਕਦਮ ਫ਼ੇਰ ਕਦੇ ਵੀ ਮਜ਼ਬੂਤ ਅਤੇ ਤੇਜ਼ ਨਹੀਂ ਹੋਣਗੇ। ਪਰ ਉਹ ਹੌਲੀ-ਹੌਲੀ ਤੁਰੇਗਾ ਤੇ ਕਮਜ਼ੋਰ ਹੋ ਜਾਵੇਗਾ, ਉਸ ਦੀਆਂ ਆਪਣੀਆਂ ਬੁਰੀਆਂ ਯੋਜਨਾਵਾਂ ਉਸ ਨੂੰ ਡੇਗ ਦੇਣਗੀਆਂ।
8ਉਸ ਦੇ ਆਪਣੇ ਕਦਮ ਉਸ ਨੂੰ ਸ਼ਿਕਂਜੇ ਵਿੱਚ ਲੈ ਜਾਣਗੇ। ਉਹ ਆਪਣੇ ਹੀ ਸ਼ਿਕਂਜੇ ਵਿੱਚ ਫ਼ਸ ਜਾਵੇਗਾ।
9ਕੁੜਿਕ੍ਕੀ ਉਸ ਦੀਆਂ ਅਡ੍ਡੀਆਂ ਫ਼ੜ ਲਵੇਗੀ, ਕੁੜਿਕ੍ਕੀ ਉਸ ਨੂੰ ਘੁੱਟ ਕੇ ਫ਼ੜ ਲਵੇਗੀ।
10ਧਰਤੀ ਤੇ ਪਿਆ ਰੱਸਾ ਉਸ ਨੂੰ ਕਸ ਲਵੇਗਾ, ਕੁੜਿਕ੍ਕੀ ਉਸ ਦੇ ਰਾਹ ਅੰਦਰ ਇੰਤਜ਼ਾਰ ਵਿੱਚ ਹੈ।
11ਡਰ ਉਸ ਦਾ ਸਾਰੀਁ-ਪਾਸੀਁ ਇੰਤਜ਼ਾਰ ਕਰ ਰਿਹਾ ਹੈ। ਡਰ ਉਸ ਦੇ ਵਧਾੇ ਹਰ ਕਦਮ ਦਾ ਪਿੱਛਾ ਕਰਨਗੇ।
12ਬੁਰੀਆਂ ਮੁਸੀਬਤਾਂ ਉਸ ਲਈ ਭੁੱਖੀਆਂ ਹਨ। ਉਸ ਦੀਆਂ ਬਰਬਾਦੀਆਂ ਅਤੇ ਹਾਦਸੇ ਤਿਆਰ ਨੇ ਜਦੋਂ ਉਹ ਡਿੱਗੇਗਾ।
13ਭਿਆਨਕ ਬਿਮਾਰੀ ਉਸ ਦੀ ਚਮੜੀ ਨੂੰ ਖਾ ਲਵੇਗੀ ਇਹ ਉਸ ਦੀਆਂ ਲੱਤਾਂ ਬਾਹਾਂ ਨੂੰ ਸਾੜ ਦੇਵੇਗੀ।
14ਬੁਰਾ ਆਦਮੀ ਆਪਣੇ ਘਰ ਦੀ ਸੁਰਖਿਆ ਤੋਂ ਦੂਰ ਲਿਜਾਇਆ ਜਾਵੇਗਾ, ਉਸ ਦੀ ਅਗਵਾਈ ਖੌਫ਼ਾਂ ਦੇ ਰਾਜੇ ਨੂੰ ਮਿਲਣ ਲਈ ਕੀਤੀ ਜਾਵੇਗੀ।
15ਉਸਦੇ ਘਰ ਵਿੱਚ ਕੁਝ ਵੀ ਨਹੀਂ ਬਚੇਗਾ? ਬਲਦੀ ਹੋਈ ਅੱਗ ਉਸ ਦੇ ਸਾਰੇ ਘਰ ਵਿੱਚ ਬਿਖੇਰ ਦਿੱਤੀ ਜਾਵੇਗੀ।
16ਹੇਠਾਂ, ਉਸ ਦੀਆਂ ਜਢ਼ਾਂ ਸੁੱਕ ਜਾਣਗੀਆਂ ਤੇ ਉੱਪਰ, ਉਸ ਦੀਆਂ ਟਾਹਣੀਆਂ ਮਰ ਜਾਣਗੀਆਂ
17ਧਰਤੀ ਉਤਲੇ ਲੋਕ ਉਸ ਨੂੰ ਚੇਤੇ ਨਹੀਂ ਕਰਨਗੇ ਕੋਈ ਵੀ ਬੰਦਾ ਹੁਣ ਉਸ ਨੂੰ ਯਾਦ ਨਹੀਂ ਕਰਦਾ।
18ਲੋਕ ਉਸ ਨੂੰ ਰੌਸ਼ਨੀ ਤੋਂ ਬਾਹਰ ਹਨੇਰੇ ਵਿੱਚ ਧੱਕ ਦੇਣਗੇ। ਉਹ ਉਸ ਨੂੰ ਇਸ ਦੁਨੀਆਂ ਤੋਂ ਬਾਹਰ ਭਜਾ ਦੇਣਗੇ।
19ਉਸ ਦੇ ਬੱਚੇ ਜਾਂ ਪੋਤੇ-ਪੋਤਰੀਆਂ ਨਹੀਂ ਹੋਣਗੇ, ਉਸ ਦੇ ਪਰਿਵਾਰ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ।
20ਪੱਛਮ ਦੇ ਲੋਕਾਂ ਨੂੰ ਸਦਮਾ ਪਹੁੰਚੇਗਾ ਜਦੋਂ ਉਹ ਸੂਣਨਗੇ ਕਿ ਉਸ ਬੁਰੇ ਬੰਦੇ ਨਾਲ ਕੀ ਵਾਪਰਿਆ ਪੂਰਬ ਦੇ ਬੰਦੇ ਡਰ ਨਾਲ ਸੁਂਨ ਹੋ ਜਾਣਗੇ ।
21ਸੱਚਮੁੱਚ ਬੁਰੇ ਦੇ ਘਰ ਨਾਲ ਇਹ ਵਾਪਰੇਗਾ ਇਹੀ ਹੈ ਜੋ ਉਸ ਬੰਦੇ ਨਾਲ ਵਾਪਰੇਗਾ ਜੋ ਪਰਮੇਸ਼ੁਰ ਦੀ ਪਰਵਾਹ ਨਹੀਂ ਕਰਦਾ੤ਂ"


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • Türk
 • עברית
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية