BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਪਰਮੇਸ਼ੁਰ ਆਤਮਾ ਹੈ। ਇਸ ਲਈ ਜੋ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ ਉਨ੍ਹਾਂ ਨੂੰ ਉਸਦੀ ਆਤਮਾ ਅਤੇ ਸਚਿਆਈ ਨਾਲ ਉਪਾਸਨਾ ਕਰਨੀ ਚਾਹੀਦੀ ਹੈ।”

ਯੂਹੰਨਾ 4:24


 

ਅਧਿਆਇ 161ਫੇਰ ਅੱਯੂਬ ਨੇ ਜਵਾਬ ਦਿੱਤਾ, "ਮੈਂ ਸੁਣਿਆ ਹੈ
2ਪਹਿਲਾਂ ਵੀ ਇਨ੍ਹਾਂ ਗੱਲਾਂ ਬਾਰੇ। ਤੁਸੀਂ ਤਿੰਨੇ ਬੰਦੇ ਮੈਨੂੰ ਤਕਲੀਫ ਦਿੰਦੇ ਹੋ ਆਰਾਮ ਨਹੀਂ।
3ਤੁਹਾਡੇ ਲੰਮੇ ਭਾਸ਼ਣ ਕਦੇ ਖਤਮ ਨਹੀਂ ਹੁੰਦੇ। ਤੁਸੀਂ ਬਹਿਸ ਕਿਉਂ ਕਰੀ ਜਾ ਰਹੇ ਹੋ।
4ਜੇਕਰ ਤੁਹਾਡੇ ਦੁੱਖ ਵੀ ਮੇਰੇ ਵਰਗੇ ਹੁੰਦੇ, ਮੈਂ ਵੀ ਤੁਹਾਨੂੰ ਇਹੋ ਗੱਲਾਂ ਕਹਿ ਸਕਦਾ ਸੀ। ਮੈਂ ਤੁਹਾਡੇ ਵਿਰੁੱਧ ਸਿਆਣੀਆਂ ਗੱਲਾਂ ਆਖਕੇ ਤੁਹਾਡੇ ਤੇ ਆਪਣਾ ਸਿਰ ਹਿਲਾ ਸਕਦਾ ਸੀ।
5ਪਰ ਮੈਂ ਤੁਹਾਨੂੰ ਹੌਂਸਲਾ ਦੇ ਸਕਦਾ ਸੀ ਅਤੇ ਆਪਣੇ ਸ਼ਬਦਾਂ ਨਾਲ ਤੁਹਾਨੂੰ ਉਮੀਦ ਦੇ ਸਕਦਾ ਸੀ।
6ਪਰ ਜੋ ਕੁਝ ਵੀ ਮੈਂ ਆਖਦਾ ਹਾਂ ਮੇਰੇ ਦਰਦ ਨੂੰ ਦੂਰ ਨਹੀਂ ਕਰਦਾ।ਅਤੇ ਨਾ ਹੀ ਖਾਮੋਸ਼ ਰਹਿਣਾ ਕੁਝ ਸਹਾਇਤਾ ਕਰਦਾ ਹੈ।
7ਹੇ ਪਰਮੇਸ਼ੁਰ ਸੱਚਮੁੱਚ ਹੀ ਤੂੰ ਮੇਰੀ ਸ਼ਕਤੀ ਖੋਹ ਲਈ ਹੈ। ਤੂੰ ਮੇਰੇ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ।
8ਤੂੰ ਮੈਨੂੰ ਪਤਲਾ ਤੇ ਕਮਜ਼ੋਰ ਬਣਾ ਦਿੱਤਾ ਹੈ, ਤੇ ਲੋਕ ਇਹੀ ਸੋਚਦੇ ਨੇ ਕਿ ਮੈਂ ਦੋਸ਼ੀ ਹਾਂ।
9ਪਰਮੇਸ਼ੁਰ ਮੇਰੇ ਉੱਤੇ ਵਾਰ ਕਰਦਾ ਹੈ, ਉਹ ਮੇਰੇ ਉੱਤੇ ਕਹਿਰਵਾਨ ਹੈ ਤੇ ਉਹ ਮੇਰੇ ਸ਼ਰੀਰ ਦੇ ਟੋਟੇ ਕਰ ਰਿਹਾ ਹੈ। ਪਰਮੇਸ਼ੁਰ ਮੇਰੇ ਖਿਲਾਫ਼ ਦੰਦ ਕਰੀਚ ਰਿਹਾ ਹੈ। ਮੇਰਾ ਦੁਸ਼ਮਣ ਮੇਰੇ ਵੱਲ ਨਫ਼ਰਤ ਨਾਲ ਤੱਕ ਰਿਹਾ ਹੈ।
10ਲੋਕ ਮੇਰੇ ਦੁਆਲੇ ਇਕੱਠੇ ਹੋ ਗਏ ਨੇ। ਉਹ ਮੇਰਾ ਮਜ਼ਾਕ ਉਡਾਉਂਦੇ ਨੇ ਤੇ ਮੇਰੇ ਮੂੰਹ ਉੱਤੇ ਚਪੇੜਾਂ ਮਾਰਦੇ ਨੇ।
11ਪਰਮੇਸ਼ੁਰ ਨੇ ਮੈਨੂੰ ਬਦ ਲੋਕਾਂ ਦੇ ਹਵਾਲੇ ਕਰ ਦਿੱਤਾ ਹੈ। ਉਸਨੇ ਮੈਨੂੰ ਬੁਰੇ ਲੋਕਾਂ ਪਾਸੋਂ ਜ਼ਖਮੀ ਕਰਵਾਇਆ ਹੈ।
12ਮੇਰੇ ਨਾਲ ਹਰ ਗੱਲ ਬੜੀ ਠੀਕ ਠਾਕ ਸੀ, ਪਰ ਫੇਰ ਪਰਮੇਸ਼ੁਰ ਨੇ ਮੈਨੂੰ ਕੁਚਲ ਦਿੱਤਾ। ਹਾਂ, ਉਸਨੇ ਮੈਨੂੰ ਗਰਦਨ ਤੋਂ ਫ਼ੜ ਲਿਆ ਤੇ ਮੈਨੂੰ ਟੋਟੇ-ਟੋਟੇ ਕਰ ਦਿੱਤਾ। ਪਰਮੇਸ਼ੁਰ ਨੇ ਮੈਨੂੰ ਨਿਸ਼ਾਨੇਬਾਜ਼ੀ ਲਈ ਵਰਤਿਆ।
13ਪਰਮੇਸ਼ੁਰ ਦੇ ਤੀਰ ਅੰਦਾਜ਼ ਮੇਰੇ ਹਰ ਪਾਸੇ ਨੇ ਉਹ ਮੇਰੇ ਗੁਰਦਿਆਂ ਵਿੱਚ ਤੀਰ ਮਾਰਦਾ ਹੈ। ਉਹ ਕੋਈ ਮਿਹਰ ਨਹੀਂ ਦਰਸਾਉਂਦਾ। ਉਹ ਮੇਰੇ ਪਿਤ੍ਤ ਨੂੰ ਧਰਤੀ ਉੱਤੇ ਰੋਢ਼ ਦਿੰਦਾ ਹੈ।
14ਪਰਮੇਸ਼ੁਰ ਬਾਰ-ਬਾਰ ਮੇਰੇ ਉੱਤੇ ਹਮਲਾ ਕਰਦਾ ਹੈ ਉਹ ਮੇਰੇ ਉੱਤੇ ਲੜਾਈ ਵਿਚਲੇ ਸਿਪਾਹੀ ਵਾਂਗ ਟੁੱਟ ਪੈਂਦਾ ਹੈ।
15ਮੈਂ ਬਹੁਤ ਉਦਾਸ ਹਾਂ ਇਸ ਲਈ ਮੈਂ ਉਦਾਸੀ ਦੇ ਇਹ ਬਸਤਰ ਪਾਉਂਦਾ ਹਾਂ। ਮੈਂ ਘੱਟੇ ਅਤੇ ਸੁਆਹ ਵਿੱਚ ਬੈਠਾ ਹੋਇਆ ਹਾਂ ਤੇ ਮੈਂ ਹਾਰਿਆ ਹੋਇਆ ਮਹਿਸੂਸ ਕਰਦਾ ਹਾਂ।
16ਰੋ-ਰੋ ਕੇ ਮੇਰਾ ਮੂੰਹ ਲਾਲ ਹੋਇਆ ਪਿਆ ਹੈ। ਮੇਰੀਆਂ ਅੱਖਾਂ ਦੁਆਲੇ ਕਾਲੇ ਘੇਰੇ ਨੇ।
17ਮੈਂ ਕਦੇ ਵੀ ਕਿਸੇ ਲਈ ਜ਼ਾਲਮ ਨਹੀਂ ਸਾਂ ਪਰ ਮੇਰੇ ਨਾਲ ਇਹ ਮਾੜੀਆਂ ਗੱਲਾਂ ਵਾਪਰੀਆਂ ਨੇ। ਮੇਰੀਆਂ ਪ੍ਰਾਰਬਨਾਵਾਂ ਸ਼ੁਧ ਤੇ ਧਰਮੀ ਹਨ।
18ਧਰਤੀੇ ਉਨ੍ਹਾਂ ਮਾੜੀਆਂ ਗੱਲਾਂ ਨੂੰ ਛੁਪਾ ਨਾ ਜਿਹੜੀਆਂ ਮੇਰੇ ਨਾਲ ਕੀਤੀਆਂ ਗਈਆਂ ਸੀ। ਕਾਸੇ ਨੂੰ ਵੀ ਨਿਰਪੱਖਤਾ ਲਈ ਮੇਰੀਆਂ ਅਰਜੋਈਆਂ ਨੂੰ ਰੋਕਣ ਨਾ ਦੇਵੀਂ।
19ਹੁਣ ਵੀ ਅਕਾਸ਼ ਵਿੱਚ ਕੋਈ ਨਾ ਕੋਈ ਹੈ ਜਿਹੜਾ ਮੇਰੇ ਪੱਖ ਵਿੱਚ ਬੋਲੇਗਾ। ਉੱਪਰ ਕੋਈ ਨਾ ਕੋਈ ਹੈ ਜਿਹੜਾ ਮੇਰੇ ਲਈ ਸਾਖੀ ਦੇਵੇਗਾ।
20ਮੇਰਾ ਮਿੱਤਰ ਮੇਰੇ ਲਈ ਗੱਲ ਕਰ ਰਿਹਾ ਹੈ ਜਦ ਕਿ ਮੇਰੀਆਂ ਅੱਖਾਂ ਪਰਮੇਸ਼ੁਰ ਸਾਮ੍ਹਣੇ ਹੰਝੂ ਕੇਰ ਰਹੀਆਂ ਨੇ।
21ਉਹ ਮੇਰੇ ਲਈ ਪਰਮੇਸ਼ੁਰ ਨਾਲ ਗੱਲ ਕਰ ਰਿਹਾ ਹੈ, ਜਿਵੇਂ ਕੋਈ ਵਿਅਕਤੀ ਆਪਣੇ ਦੋਸਤ ਲਈ ਗਵਾਹੀ ਦਿੰਦਾ ਹੈ।
22ਸਿਰਫ਼ ਬੋੜੇ ਹੀ ਸਾਲਾਂ ਵਿੱਚ ਮੈਂ ਉਸ ਬਵੇਂ ਚਲਿਆ ਜਾਵਾਂਗਾ ਜਿੱਥੋਂ ਕੋਈ ਨਹੀਂ ਪਰਤਦਾ। • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية