BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਹੇ ਮਾਲਕ, ਤੁਸੀਂ ਚੰਗੇ ਅਤੇ ਦਯਾਵਾਨ ਹੋ। ਤੁਹਾਡੇ ਲੋਕ ਤੁਹਾਨੂੰ ਸਹਾਇਤਾ ਲਈ ਬੁਲਾਉਂਦੇ ਹਨ। ਤੁਸੀਂ ਸੱਚ ਮੁੱਚ ਉਨ੍ਹਾਂ ਨੂੰ ਪਿਆਰ ਕਰਦੇ ਹੋਂ।

ਜ਼ਬੂਰ 86:5


 

ਅਧਿਆਇ 141ਅੱਯੂਬ ਨੇ ਆਖਿਆ, "ਆਪਾਂ ਸਾਰੇ ਇਨਸਾਨ ਹਾਂ। ਸਾਡੀ ਜਿਂਦਗੀ ਛੋਟੀ ਤੇ ਮੁਸੀਬਤਾਂ ਨਾਲ ਭਰੀ ਹੋਈ ਹੈ।
2ਆਦਮੀ ਦੀ ਜ਼ਿੰਦਗੀ ਫ਼ੁੱਲ ਵਾਂਗ ਹੁੰਦੀ ਹੈ, ਜੋ ਬਹੁਤ ਛੇਤੀ ਉੱਗਦਾ ਹੈ ਤੇ ਮਰ ਜਾਂਦਾ ਹੈ। ਆਦਮੀ ਦੀ ਜ਼ਿੰਦਗੀ ਪ੍ਰਛਾਵੇ ਵਰਗੀ ਹੈ ਜਿਹੜਾ ਕੁਝ ਚਿਰ ਰਹਿੰਦਾ ਹੈ ਤੇ ਫ਼ੇਰ ਤੁਰ ਜਾਂਦਾ ਹੈ।
3ਇਹ ਸੱਚ ਹੈ ਪਰ ਹੇ ਪਰਮੇਸ਼ੁਰ, ਕੀ ਤੂੰ ਮੇਰੇ, ਇੱਕ ਇਨਸਾਨ ਵੱਲ ਤੱਕੇਁਗਾ? ਤੇ ਕੀ ਤੂੰ ਕਚਿਹਰੀ ਵਿੱਚ ਮੇਰੇ ਨਾਲ ਆਵੇਂਗਾ ਤੇ ਆਪਾਂ ਦੋਵੇਂ ਆਪੋ-ਆਪਣੀਆਂ ਦਲੀਲਾਂ ਪੇਸ਼ ਕਰੀਏ?
4ਕੌਣ ਨਾਪਾਕ ਤੋਂ ਪਾਕ ਚੀਜ਼ ਬਣਾ ਸਕਦਾ ਹੈ? ਕੋਈ ਨਹੀਂ ਕਰ ਸਕਦਾ।
5ਆਦਮੀ ਦੇ ਦਿਨ ਪੂਰਵ-ਨਿਸ਼ਚਿੰਤ ਹਨ। ਹੇ ਪਰਮੇਸ਼ੁਰ ਤੂੰ ਨਿਰਣਾ ਕਰਦਾ ਹੈਂ ਕਿ ਆਦਮੀ ਕਿੰਨਾ ਚਿਰ ਜਿਉਂਦਾ। ਤੂੰ ਆਦਮੀ ਲਈ ਉਹ ਹੱਦਾਂ ਮਿਬਦਾ ਹੈਂ ਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਬਦਲ ਸਕਦਾ।
6ਇਸ ਲਈ ਹੇ ਪਰਮੇਸ਼ੁਰ, ਸਾਨੂੰ ਤੱਕਣਾ ਬੰਦ ਕਰੋ। ਸਾਨੂੰ ਇਕਲਿਆਂ ਛ੍ਛੱਡ ਦਿਉ। ਸਾਨੂੰ ਆਪਣਾ ਸਖਤ ਜੀਵਨ ਮਾਨਣ ਦਿਉ ਦੋਁ ਤੱਕ ਕਿ ਸਾਡਾ ਸਮਾਂ ਮੁੱਕ ਨਹੀਂ ਜਾਂਦਾ।
7ਇੱਕ ਰੁੱਖ ਲਈ ਆਸ ਹੁੰਦੀ ਹੈ। ਜੇ ਇਸ ਨੂੰ ਵੱਢ ਦਿੱਤਾ ਜਾਵੇ ਇਹ ਫ਼ੇਰ ਉੱਗ ਸਕਦਾ ਹੈ। ਇਹ ਨਵੀਆਂ ਟਾਹਣੀਆਂ ਕੱਢਦਾ ਰਹੇਗਾ।
8ਭਾਵੇਂ ਇਸ ਦੀਆਂ ਜਢ਼ਾਂ ਜ਼ਮੀਨ ਅੰਦਰ ਪੁਰਾਣੀਆਂ ਹੋ ਜਾਣ ਤੇ ਇਸ ਦਾ ਮੁਢ੍ਢ ਧਰਤੀ ਅੰਦਰ ਮਰ ਜਾਵੇ।
9ਪਰ ਇਹ ਪਾਣੀ ਫ਼ੇਰ ਹਰੀ ਹੋ ਜਾਵੇਗੀ ਇਹ ਨਵੇਂ ਪੌਦੇ ਵਾਂਗ ਨਵੀਆਂ ਟਾਹਣੀਆਂ ਉਗਾਵੇਗੀ।
10ਪਰ ਜਦੋਂ ਆਦਮੀ ਮਰ ਜਾਂਦਾ, ਉਹ ਖਤਮ ਹੋ ਜਾਂਦਾ ਹੈ! ਜਦੋਂ ਆਦਮੀ ਮਰ ਜਾਂਦਾ, ਉਹ ਤੁਰ ਜਾਂਦਾ ਹੈ।
11ਤੁਸੀਂ ਸਮੁੰਦਰ ਦੇ ਸੁੱਕ ਜਾਣ ਤੀਕ, ਉਸਦਾ ਸਾਰਾ ਪਾਣੀ ਖਿੱਚ ਸਕਦੇ ਹੋ, ਪਰ ਆਦਮੀ ਮੁਰਦਾ ਹੀ ਰਹੇਗਾ।
12ਜਦੋਂ ਕੋਈ ਆਦਮੀ ਮਰਦਾ ਹੈ ਉਹ ਲੇਟ ਜਾਂਦਾ ਹੈ ਤੇ ਉਹ ਮੁੜਕੇ ਨਹੀਂ ਉਠਦਾ। ਇੱਕ ਮੁਰਦਾ ਆਦਮੀ ਦੇ ਉੱਠਣ ਤੋਂ ਪਹਿਲਾਂ ਸਾਰੇ ਅਕਾਸ਼ ਅਲੋਪ ਹੋ ਜਾਣਗੇ। ਨਹੀਂ, ਲੋਕ ਉਸ ਨੀਂਦ ਤੋਂ ਨਹੀਂ ਉੱਠਣਗੇ।
13ਕਾਸ਼ ਕਿ ਤੂੰ ਮੈਨੂੰ ਮੇਰੀ ਕਬਰ ਵਿੱਚ ਛੁਪਾ ਦੇਵੇਂ। ਕਾਸ਼ ਕਿ ਤੂੰ ਮੈਨੂੰ ਉੱਥੇ ਛੁਪਾ ਦਿੰਦਾ ਜਦੋਂ ਤੱਕ ਕਿ ਤੇਰਾ ਗੁੱਸਾ ਠੰਡਾ ਨਾ ਹੋ ਜਾਂਦਾ। ਫ਼ੇਰ ਸ਼ਾਇਦ ਤੂੰ ਮੈਨੂੰ ਚੇਤੇ ਕਰਨ ਦਾ ਸਮਾਂ ਚੁਣ ਲੈਂਦਾ।
14ਜੇ ਕੋਈ ਬੰਦਾ ਮਰ ਜਾਂਦਾ ਹੈ ਕੀ ਉਹ ਮੁੜਕੇ ਜੀਵੇਗਾ? ਮੈਂ ਇੰਤਜ਼ਾਰ ਕਰਾਂਗਾ ਜਿੰਨਾ ਚਿਰ ਤੱਕ ਕਿ ਮੇਰੇ ਲਈ ਲਾਜ਼ਮੀ ਹੈ, ਜਿੰਨਾ ਚਿਰ ਕਿ ਮੈਂ ਅਜ਼ਾਦ ਨਾ ਕੀਤਾ ਜਾ ਸਕਾਂ।
15ਹੇ ਪਰਮੇਸ਼ੁਰ ਤੁਸੀਂ ਮੈਨੂੰ ਬੁਲਾਉਂਦੇ, ਤੇ ਮੈਂ ਤੁਹਾਨੂੰ ਜਵਾਬ ਦਿੰਦਾ। ਫੇਰ ਮੈਂ, ਉਹ ਜਿਸਨੂੰ ਤੂੰ ਸਾਜਿਆ ਤੇਰੇ ਲਈ ਕਿਸੇ ਯੋਗ ਹੋ ਸਕਦਾ ਹੋਣਾ ਸੀ।
16ਤਾਂ ਵੀ, ਤੂੰ ਮੇਰੇ ਵਧਾੇ ਹਰ ਕਦਮ ਤੇ ਪਹਿਰਾ ਦਿੰਦਾ, ਪਰ ਤੂੰ ਮੇਰੇ ਪਾਪਾਂ ਨੂੰ ਚੇਤੇ ਨਾ ਕਰਦਾ।
17ਤੂੰ ਮੇਰੇ ਪਾਪਾਂ ਨੂੰ ਇੱਕ ਬੋਰੇ ਵਿੱਚ ਬੰਨ੍ਹਕੇ, ਇਸ ਨੂੰ ਬੰਦ ਕਰਕੇ ਪਰ੍ਹਾਂ ਸੁੱਟ ਦੇਣੇ ਚਾਹੀਦੇ ਸਨ।
18ਪਹਾੜ ਡਿੱਗਦੇ ਨੇ ਤੇ ਬਿਖਰ ਜਾਂਦੇ ਨੇ, ਵੱਡੀਆਂ ਚੱਟਾਨਾਂ ਹਿੱਲ ਜਾਂਦੀਆਂ ਨੇ ਤੇ ਡਿੱਗ ਪੈਁਦੀਆਂ ਨੇ।
19ਪਾਣੀ ਪੱਥਰ ਉੱਤੇ ਵਗਦਾ ਤੇ ਉਨ੍ਹਾਂ ਨੂੰ ਘਸਾ ਦਿੰਦਾ ਹੈ। ਹੜ ਧਰਤੀ ਤੋਂ ਮਿੱਟੀ ਰੋਢ਼ ਕੇ ਲੈ ਜਾਂਦੇ ਨੇ। ਇਸ ਤਰ੍ਹਾਂ ਹੇ ਪਰਮੇਸ਼ੁਰ ਤੁਸੀਂ ਬੰਦੇ ਦੀ ਆਸ ਨੂੰ ਤਬਾਹ ਕਰ ਦਿੰਦੇ ਹੋ।
20ਤੁਸੀਂ ਪੂਰੀ ਤਰ੍ਹਾਂ ਉਸ ਨੂੰ ਹਰਾ ਦਿੰਦੇ ਹੋ ਤੇ ਤੁਸੀਂ ਫ਼ੇਰ ਚਲੇ ਜਾਂਦੇ ਹੋ। ਤੁਸੀਂ ਉਸ ਨੂੰ ਉਦਾਸ ਕਰਕੇ ਹਮੇਸ਼ਾ ਲਈ ਦੂਰ ਭੇਜ ਦਿੰਦੇ ਹੋ।
21ਜੇ ਉਸਦੇ ਪੁੱਤਰਾਂ ਨੂੰ ਸਨਮਾਨ ਮਿਲਦਾ ਹੈ ਉਹ ਇਸ ਬਾਰੇ ਕਦੇ ਵੀ ਜਾਣਦਾ ਨਹੀਂ। ਜੇ ਉਸਦੇ ਪੁੱਤਰ ਕਿਸੇ ਮਹਤ੍ਤਵ ਦੇ ਨਹੀਂ, ਉਹ ਇਸ ਨੂੰ ਕਦੇ ਵੀ ਨਹੀਂ ਵੇਖਦਾ।
22ਉਹ ਆਦਮੀ ਆਪਣੇ ਸ਼ਰੀਰ ਅੰਦਰ ਸਿਰਫ਼ ਦਰਦ ਮਹਿਸੂਸ ਕਰਦਾ ਹੈ। ਉਹ ਸਿਰਫ਼ ਆਪਣੇ ਲਈ ਸੋਗ ਕਰਦਾ ਹੈ।"


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية