BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਹਿਜ਼ਕੀਯਾਹ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦਾ ਸੀ। ਯਹੂਦਾਹ ਵਿੱਚ ਹਿਜ਼ਕੀਯਾਹ ਤੋਂ ਪਹਿਲਾਂ ਅਤੇ ਉਸਤੋਂ ਬਾਅਦ ਵੀ ਅਜਿਹਾ ਕੋਈ ਵੀ ਅਜਿਹਾ ਪਾਤਸ਼ਾਹ ਨਹੀਂ ਪੈਦਾ ਹੋਇਆ।

੨ ਸਲਾਤੀਨ 18:5


 

ਅਧਿਆਇ 11ਦਾਊਦ ਅਮਾਲੇਕੀਆਂ ਨੂੰ ਹਰਾਉਣ ਤੋਂ ਬਾਅਦ ਸਿਕਲਗ ਨੂੰ ਮੁੜਿਆ। ਇਹ ਸਭ ਸ਼ਾਊਲ ਦੇ ਇੱਕਦਮ ਮਰਨ ਉਪਰੰਤ ਹੋਇਆ। ਤਦ ਦਾਊਦ ਉੱਥੇ ਦੋ ਦਿਨ ਰਿਹਾ।
2ਤੀਜੇ ਦਿਨ ਇੱਕ ਨੌਜੁਆਨ ਸਿਪਾਹੀ ਸਿਕਲਗ ਨੂੰ ਆਇਆ। ਇਹ ਆਦਮੀ ਸ਼ਾਊਲ ਦੇ ਡੇਰੇ ਤੋਂ ਸੀ, ਉਸ ਦੇ ਕੱਪੜੇ ਲੀਰੋ-ਲੀਰ ਸਨ ਅਤੇ ਉਸਦੇ ਸਿਰ ਉੱਤੇ ਖੇਹ ਪਾਈ ਗਈ ਸੀ। ਉਹ ਮਨੁੱਖ ਦਾਊਦ ਕੋਲ ਆਇਆ ਤਾਂ ਧਰਤੀ ਵੱਲ ਮੂੰਹ ਕਰਕੇ ਉਸ ਅੱਗੇ ਝੁਕਗਿਆ।
3ਦਾਊਦ ਨੇ ਉਸ ਆਦਮੀ ਨੂੰ ਪੁਛਿਆ, "ਤੂੰ ਕਿੱਥੋਂ ਆਇਆ ਹੈਂ?' ਉਸ ਮਨੁੱਖ ਨੇ ਦਾਊਦ ਨੂੰ ਕਿਹਾ, "ਮੈਂ ਹੁਣੇ-ਹੁਣੇ ਇਸਰਾਏਲ ਦੇ ਡੇਰੇ ਚੋ ਬਚ ਕੇ ਆਇਆ ਹਾਂ।'
4ਦਾਊਦ ਨੇ ਉਸ ਨੂੰ ਕਿਹਾ, "ਕਿਰਪਾ ਕਰਕੇ ਮੈਨੂੰ ਦੱਸ ਕਿ ਲੜਾਈ ਵਿੱਚ ਕੌਣ ਜਿਤਿਆ ਹੈ?' ਉਸ ਮਨੁੱਖ ਨੇ ਕਿਹਾ, "ਸਾਡੇ ਲੋਕ ਲੜਾਈ ਵਿੱਚੋਂ ਭੱਜ ਗਏ। ਬਹੁਤ ਸਾਰੇ ਤਾਂ ਲੜਾਈ ਵਿੱਚ ਹੀ ਮਾਰੇ ਗਏ। ਸ਼ਾਊਲ ਅਤੇ ਉਸਦਾ ਪੁੱਤਰ ਯੋਨਾਬਾਨ ਵੀ ਜੰਗ ਵਿੱਚ ਮਾਰੇ ਗਏ ਹਨ।'
5ਦਾਊਦ ਨੇ ਨੌਜੁਆਨ ਸਿਪਾਹੀ ਨੂੰ ਕਿਹਾ, "ਤੈਨੂੰ ਕਿਵੇਂ ਪਤਾ ਹੈ ਕਿ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਬਾਨ ਵੀ ਮਰ ਗਏ ਹਨ।'
6ਨੌਜਵਾਨ ਸਿਪਾਹੀ ਨੇ ਜਵਾਬ ਦਿੱਤਾ, 'ਮੈਂ ਗਿਲਬੋਆ ਪਰਬਤ ਦੇ ਉੱਪਰ ਸੀ। ਉੱਥੇ ਮੈਂ ਸ਼ਾਊਲ ਨੂੰ ਆਪਣੇ ਨੇਜੇ ਉੱਪਰ ਝੁਕੇ ਹੋਏ ਨੂੰ ਵੇਖਿਆ ਹੈ। ਰੱਥ ਅਤੇ ਘੁੜਸਵਾਰ ਉਸਦੇ ਨਜ਼ਦੀਕ ਆਉਂਦੇ ਜਾ ਰਹੇ ਸਨ।
7ਉਸ ਵਕਤ ਸ਼ਾਊਲ ਨੇ ਮੁੜ ਕੇ ਮੇਰੇ ਵੱਲ ਵੇਖਿਆ ਅਤੇ ਮੈਨੂੰ ਬੁਲਾਇਆ ਤਾਂ ਮੈਂ ਉਸਨੂੰ ਜੁਆਬ ਦਿੱਤਾ।
8ਸ਼ਾਊਲ ਨੇ ਮੇਰੇ ਤੋਂ ਪੁਛਿਆ ਕਿ ਮੈਂ ਕੌਣ ਹਾਂ। ਮੈਂ ਉਸਨੂੰ ਦੱਸਿਆ ਕਿ ਮੈਂ ਅਮਾਲੇਕੀ ਹਾਂ।
9ਤੱਦ ਸ਼ਾਊਲ ਨੇ ਕਿਹਾ, "ਕਿਰਪਾ ਕਰਕੇ ਮੈਨੂੰ ਵੱਢ ਸੁੱਟ ਕਿਉਂ ਜੋ ਮੈਂ ਬੁਰੀ ਤਰ੍ਹਾਂ ਜ਼ਖਮੀ ਹਾਂ ਪਰ ਅਜੇ ਤੀਕ ਮੇਰੇ ਪ੍ਰਾਣ ਮੈਨੂੰ ਤਿਆਗ ਨਹੀਂ ਰਹੇ।'
10ਇਸ ਲਈ ਮੈਂ ਉੱਥੇ ਰੁਕ ਗਿਆ ਅਤੇ ਉਸਨੂੰ ਮਾਰ ਦਿੱਤਾ ਉਹ ਇੰਨੀ ਬੁਰੀ ਤਰ੍ਹਾਂ ਜ਼ਖਮੀ ਸੀ ਕਿ ਮੈਂ ਜਾਣਦਾ ਸੀ ਕਿ ਉਹ ਹੁਣ ਨਹੀਂ ਬਚੇਗਾ। ਮੇਰੇ ਮਹਾਰਾਜ, ਫ਼ਿਰ ਮੈਂ ਉਸਦੇ ਸਿਰ ਤੋਂ ਤਾਜ ਅਤੇ ਉਸਦੀ ਬਾਂਹ ਵਿੱਚੋਂ ਕਂਗਣ ਉਤਾਰਿਆ ਅਤੇ ਇਹ ਵਸਤਾਂ ਤੇਰੇ ਕੋਲ ਲੈ ਅਇਆ।'
11ਤੱਦ ਦਾਊਦ ਨੇ ਇਹ ਦਰਸਾਉਣ ਲਈ ਕਿ ਉਹ ਵੀ ਬੜਾ ਦੁੱਖੀ ਹੋਇਆ ਹੈ ਆਪਣੇ ਕੱਪੜੇ ਫ਼ਾੜੇ ਅਤੇ ਲੀਰੋ-ਲੀਰ ਕੀਤੇ ਅਤੇ ਦਾਊਦ ਨਾਲ ਜਿੰਨੇ ਵੀ ਹੋਰ ਆਦਮੀ ਸਨ, ਉਨ੍ਹਾਂ ਨੇ ਵੀ ਇਉਂ ਹੀ ਕੀਤਾ।
12ਉਹ ਸਭ ਬੜੇ ਉਦਾਸ ਹੋਏ, ਰੋਏ-ਪਿਟ੍ਟੇ ਅਤੇ ਸ਼ਾਮ ਤੀਕ ਕੁਝ ਨਾ ਖਾਧਾ। ਉਹ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਬਾਨ ਦਾ ਸੋਗ ਮਨਾਉਂਦੇ ਰੋਦੇ-ਪਿਟ੍ਟਦੇ ਰਹੇ। ਦਾਊਦ ਅਤੇ ਉਸਦੇ ਆਦਮੀ ਇਸ ਲਈ ਵੀ ਰੋਦੇ ਰਹੇ ਕਿਉਂ ਜੋ ਯਹੋਵਾਹ ਦੇ ਲੋਕ ਕਿੰਨੇ ਹੀ ਜੰਗ ਵਿੱਚ ਮਾਰੇ ਗਏ ਸਨ ਅਤੇ ਉਹ ਇਸਰਾਏਲ ਦੇ ਦੁੱਖ ਵਿੱਚ ਰੋਦੇ ਰਹੇ। ਉਹ ਸ਼ਾਊਲ, ਉਸ ਦੇ ਪੁੱਤਰ, ਜੰਗ ਵਿੱਚ ਮਰੇ ਆਦਮੀਆਂ ਅਤੇ ਇਸਰਾਏਲ ਲਈ ਰੋਦੇ ਅਤੇ ਦੁੱਖੀ ਹੁੰਦੇ ਰਹੇ।
13ਉਸ ਉਪਰੰਤ ਦਾਊਦ ਨੇ ਉਸ ਨੌਜੁਆਨ ਸਿਪਾਹੀ ਜਿਹੜਾ ਸ਼ਾਊਲ ਦੀ ਮੌਤ ਦੀ ਖਬਰ ਲੈਕੇ ਆਇਆ ਸੀ, ਉਸਨੂੰ ਪੁਛਿਆ, "ਭ੍ਭਲਾ ਤੂੰ ਕਿੱਥੋਂ ਦਾ ਹੈਂ?' ਨੌਜੁਆਨ ਸਿਪਾਹੀ ਨੇ ਕਿਹਾ, "ਮੈਂ ਪਰਦੇਸੀ ਦਾ ਪੁੱਤਰ ਅਮਾਲੇਕੀ ਹਾਂ।'
14ਦਾਊਦ ਨੇ ਉਸਨੂੰ ਆਖਿਆ, "ਕੀ ਯਹੋਵਾਹ ਦੇ ਚੁਣੇ ਹੋਏ ਪਾਤਸ਼ਾਹ ਨੂੰ ਮਾਰਨ ਵਾਸਤੇ ਜਦੋਂ ਤੇਰੇ ਹੱਥ ਉੱਠੇ ਤਾਂ ਤੈਨੂੰ ਖੌਫ਼ ਨਾ ਆਇਆ?'
15ਤੱਦ ਦਾਊਦ ਨੇ ਅਮਾਲੇਕੀ ਨੂੰ ਕਿਹਾ, "ਤੂੰ ਆਪਣੀ ਮੌਤ ਦਾ ਆਪ ਜ਼ਿੰਮੇਵਾਰ ਹੈਂ। ਤੂੰ ਆਖਿਆ ਕਿ ਤੂੰ ਆਪ ਯਹੋਵਾਹ ਦੇ ਚੁਣੇ ਪਾਤਸ਼ਾਹ ਨੂੰ ਜਾਨੋ ਮਾਰਿਆ, ਇਸ ਲਈ ਤੇਰੇ ਆਪਣੇ ਕਹੇ ਅਨੁਸਾਰ ਇਹ ਸਿਧ੍ਧ ਹੁੰਦਾ ਹੈ ਕਿ ਤੂੰ ਉਸਦਾ ਕਾਤਲ ਹੈਂ।' ਤੱਦ ਦਾਊਦ ਨੇ ਆਪਣੇ ਇੱਕ ਜੁਆਨ ਸੇਵਕ ਨੂੰ ਬੁਲਾ ਕੇ ਅਮਾਲੇਕੀ ਨੂੰ ਮਾਰ ਸੁੱਟਣ ਦਾ ਹੁਕਮ ਦਿੱਤਾ ਤਾਂ ਉਸਨੇ ਉਸ ਅਮਾਲੇਕੀ ਨੂੰ ਵੱਢ ਸੁਟਿਆ।
16
17ਤੱਦ ਦਾਊਦ ਨੇ ਸ਼ਾਊਲ ਅਤੇ ਯੋਨਾਬਾਨ ਲਈ ਇੱਕ ਸ਼ੋਕ ਗੀਤ ਗਾਇਆ।
18ਦਾਊਦ ਨੇ ਉਹ ਗੀਤ ਉਨ੍ਹਾਂ ਯਹੂਦੀਆਂ ਨੂੰ ਸਿਖਾਉਣ ਦੀ ਆਗਿਆ ਦਿੱਤੀ। ਉਸ ਸ਼ੋਕ ਗੀਤ ਨੂੰ ਕਮਾਣ ਦਾ ਗੀਤ ਆਖਿਆ ਜਾਂਦਾ ਹੈ। ਇਹ ਗੀਤ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।
19"ਹੇ ਇਸਰਾਏਲ, ਤੇਰਾ ਸੁਹਪ੍ਪਣ ਤੇਰਿਆਂ ਪਰਬਤਾਂ ਤੇ ਨਸ਼ਟ ਹੋ ਗਿਆ। ਹਾਏ! ਉਹ ਸੂਰਮੇ ਕਿਵੇਂ ਡਿੱਗੇ!
20ਗਬ ਵਿੱਚ ਖਬਰ ਨਾ ਦੱਸੋ! ਅਸ਼ਕਲੋਨ ਦੀਆਂ ਗਲੀਆਂ ਵਿੱਚ ਵੀ ਇਹ ਡੌਁਡੀ ਨਾ ਪਿਟ੍ਟੋ। ਨਹੀਂ ਤਾਂ ਫ਼ਲਿਸਤੀ ਸ਼ਹਿਰ ਖੁਸ਼ ਹੋਣਗੇ ਅਸੁੰਨਤੀੇ ਜਸ਼ਨ ਮਨਾਉਣਗੇ!
21ਹੇ ਗਿਲਬੋਆ ਦੇ ਪਰਬਤੋਂ ਤੁਹਾਡੇ ਤੇ ਨਾ ਤ੍ਰੇਲ ਪਵੇ ਨਾ ਬਾਰਸ਼। ਨਾ ਉਨ੍ਹਾਂ ਖੇਤਾਂ ਵੱਲੋਂ ਕੋਈ ਅਨਾਜ ਦੀ ਭੇਟ ਤੁਹਾਡੇ ਤੱਕ ਆਵੇ। ਕਿਉਂ ਜੋ ਉੱਥੇ ਸੂਰਮਿਆਂ ਦੀ ਢਾਲ ਪਲੀਤ ਹੋ ਗਈ। ਅਤੇ ਸ਼ਾਊਲ ਦੀ ਢਾਲ ਤੇਲ ਨਾਲ ਮਸਹ ਵੀ ਨਾ ਕੀਤੀ ਗਈ।
22ਵਢਿਆਂ ਹ੍ਹੋਇਆਂ ਦੇ ਲਹੂ ਤੋਂ ਅਤੇ ਸੂਰਮਿਆਂ ਦੀ ਚਰਬੀ ਤੋਂ ਨਾ ਹੀ ਯੋਨਾਬਾਨ ਦੀ ਕਮਾਣ ਭੋਁਈ ਗਈ ਨਾ ਹੀ ਸ਼ਾਊਲ ਦੀ ਤਲਵਾਰ ਸਖ੍ਖਣੀ ਮੁੜੀ।
23ਸ਼ਾਊਲ ਅਤੇ ਯੋਨਾਬਾਨ ਆਪਣੇ ਜੀਵਨ ਵਿੱਚ ਇੱਕ ਦੂਜੇ ਨੂੰ ਪਿਆਰਦੇ ਰਹੇ ਆਨੰਦ ਮਾਣਦੇ ਰਹੇ, ਅਤੇ ਵੇਖੋ! ਮੌਤ ਵੀ ਉਨ੍ਹਾਂ ਨੂੰ ਜੁਦਾ ਨਾ ਕਰ ਸਕੀ ਉਹ ਉਕਾਬਾਂ ਨਾਲੋਂ ਵੀ ਤੇਜ਼ ਰਫ਼ਤਾਰ ਅਤੇ ਬਬ੍ਬਰ ਸ਼ੇਰਾਂ ਨਾਲੋਂ ਵੀ ਵਧੇਰੇ ਤਕੜੇ ਸਨ।
24ਹੇ ਇਸਰਾਏਲ ਦੀ ਧੀਓ, ਸ਼ਾਊਲ ਲਈ ਰੋਵੋ ਜਿਸਨੇ ਤੁਹਾਨੂੰ ਕਿਰਮਚੀ ਵਸਤਰ ਸੋਨੇ ਦੇ ਜੜੇ ਗਹਿਣੇ ਦਿੱਤੇ।
25ਹਾੇ ਉਹ ਸੂਰਮੇ ਕਿਵੇਂ ਲੜਾਈ ਵਿੱਚ ਡਿੱਗ ਪਏ? ਹੇ ਯੋਨਾਬਾਨ! ਤੂੰ ਆਪਣੇ ਉੱਚੇ ਪਰਬਤਾਂ ਵਿੱਚ ਮਾਰਿਆ ਗਿਆ।
26ਹੇ ਮੇਰੇ ਵੀਰ ਯੋਨਾਬਾਨ, ਮੈਂ ਤੈਥੋਂ ਬਿਨਾ ਬੜਾ ਦੁੱਖੀ ਹਾਂ ਮੈਨੂੰ ਤੇਰਾ ਸਾਬ ਅਤਿ ਪਿਆਰਾ ਸੀ ਤੇਰਾ ਮੇਰੇ ਲਈ ਪਿਆਰ ਕਿਸੀ ਔਰਤ ਦੇ ਪਿਆਰ ਤੋਂ ਵੀ ਕਿਤੇ ਵਧੀਕ ਸੀ।
27ਕਿਵੇਂ ਤਾਕਤਵਰ ਆਦਮੀ ਯੁੱਧ ਵਿੱਚ ਡਿੱਗ ਪਏ ਹਨ ਅਤੇ ਉਨ੍ਹਾਂ ਦੇ ਯੁੱਧ ਦੇ ਸਾਰੇ ਸ਼ਸਤਰ ਚਲੇ ਗਏ ਹਨ।'


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • Türk
 • עברית
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو

 • Warning: Trying to access array offset on value of type bool in C:\xampp\htdocs\biblepage\include333\common.inc.php on line 405
 • Somali
 • Kiswahili
 • العربية