BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਜੋ ਧਰਮੀ ਅਤੇ ਨਿਆਂਈ ਹੈ, ਕਰਨਾ, ਪਰਮੇਸ਼ੁਰ ਨੂੰ ਬਲੀਆਂ ਚੜਾਉਣ ਨਾਲੋਂ ਬਿਹਤਰ ਹੈ।

ਅਮਸਾਲ 21:3


 

ਅਧਿਆਇ 91ਅਬੀਮਲਕ ਯਰ੍ਰੁਬਆਲ (ਗਿਦਾਊਨ) ਦਾ ਪੁੱਤਰ ਸੀ। ਅਬੀਮਲਕ ਆਪਣੇ ਉਨ੍ਹਾਂ ਚਾਚਿਆਂ ਕੋਲ ਗਿਆ ਜਿਹੜੇ ਸ਼ਕਮ ਸ਼ਹਿਰ ਵਿੱਚ ਰਹਿੰਦੇ ਸਨ। ਉਸਨੇ ਆਪਣੇ ਚਾਚਿਆਂ ਅਤੇ ਮਾਤਾ ਦੇ ਸਾਰੇ ਪਰਿਵਾਰ ਨੂੰ ਆਖਿਆ,
2“ਸ਼ਕਮ ਸ਼ਹਿਰ ਦੇ ਆਗੁਆਂ ਨੂੰ ਇਹ ਸਵਾਲ ਪੁਛੋ; ‘ਕੀ ਤੁਹਾਡੇ ਲਈ ਯਰੁਬ੍ਬਆਲ ਦੇ
3ਅਬੀਮਲਕ ਦੇ ਚਾਚਿਆਂ ਨੇ ਸ਼ਕਮ ਦੇ ਆਗੂਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਹ ਸਵਾਲ ਪੁਛਿਆ। ਸ਼ਕਮ ਦੇ ਅਗੂਆਂ ਨੇ ਅਬੀਮਲਕ ਦੇ ਪਿਛੇ ਲੱਗਣ ਡਾ ਨਿਰਣਾ ਕੀਤਾ ਅਤੇ ਆਖਿਆ, “ਆਖਰਕਾਰ ਉਹ ਸਾਡਾ ਭਰਾ ਹੈ।”
4ਇਸ ਲਈ ਸ਼ਕਮ ਦੇ ਆਗੂਆਂ ਨੇ ਅਬੀਮਲਕ ਨੂੰ ਚਾਂਦੇ ਦੇ
5ਅਬੀਮਲਕ ਆਫ਼ਰਾਹ ਵਿਖੇ ਆਪਣੇ ਪਿਤਾ ਦੇ ਘਰ ਗਿਆ। ਉਸ ਨੇ ਆਪਣੇ ਭਰਾਵਾਂ, ਆਪਣੇ ਪਿਤਾ ਯਰੁਬ੍ਬਆਲ ਗਿਦਾਊਨ ਦੇ
6ਫ਼ੇਰ ਸ਼ਕਮ ਅਤੇ ਮਿਲ੍ਲੋ ਦੇ ਘਰ ਦੇ ਸਾਰੇ ਆਗੂ ਇਕਠੇ ਹੋਕੇ ਆਏ। ਉਹ ਸਾਰੇ ਲੋਕ ਸ਼ਕਮ ਵਿੱਚ ਵੱਡੇ ਰੁਖ ਵਾਲੇ ਥਮ ਲਾਗੇ ਇਕਠੇ ਹੋਏ ਅਤੇ ਅਬੀਮਲਕ ਨੂੰ ਆਪਣਾ ਰਾਜਾ ਬਣਾਇਆ।
7ਯੋਥਾਮ ਨੇ ਸੁਣਿਆ ਕਿ ਸ਼ਕਮ ਦੇ ਆਗੁਆਂ ਨੇ ਅਬੀਮਲਕ ਨੂੰ ਰਾਜਾ ਬਣਾ ਦਿੱਤਾ ਹੈ। ਜਦੋਂ ਉਸਨੇ ਇਹ ਗੱਲ ਸੁਣੀ ਤਾਂ ਉਹ ਜਾਕੇ ਗਰਿਜ਼ੀਮ ਪਹਾੜੀ ਦੀ ਚੋਟੀ ਉੱਤੇ ਖੜਾ ਹੋ ਗਿਆ। ਯੋਥਾਮ ਨੇ ਲੋਕਾਂ ਨੂੰ ਇਹ ਕਹਾਣੀ ਉੱਚੀ ਆਵਾਜ਼ ਵਿੱਚ ਸੁਣਾਈ:“ਸ਼ਕਮ ਸ਼ਹਿਰ ਦੇ ਆਗੂਓ ਮੇਰੀ ਗੱਲ ਸੁਣੋ ਫ਼ੇਰ ਪਰਮੇਸ਼ੁਰ ਨੂੰ ਤੁਹਾਡੀ ਗੱਲ ਸੁਨਣ ਦਿਉ।
8“ਇੱਕ ਦਿਨ ਰੁਖਾਂ ਨੇ ਆਪਣੇ ਉੱਪਰ ਰਾਜ ਕਰਨ ਲਈ ਇੱਕ ਰਾਜਾ ਚੁਣਿਆ ਰੁਖਾਂ ਨੇ ਜੈਤੂਨ ਨੂੰ ਆਖਿਆ, ‘ਤੂੰ ਸਾਡਾ ਰਾਜਾ ਬਣ ਜਾ।’
9“ਪਰ ਜੈਤੂਨ ਦੇ ਰੁਖ ਨੇ ਆਖਿਆ, ‘ਆਦਮੀ ਅਤੇ ਦੇਵਤੇ ਮੇਰੇ ਤੇਲ ਲਈ ਮੇਰੀ ਉਸਤਤਿ ਕਰਦੇ ਹਨ। ਕੀ ਮੈਨੂੰ ਆਪਣਾ ਤੇਲ ਬਨਾਉਣੋ ਹਟ ਜਾਣਾ ਚਾਹੀਦਾ ਤਾਂ ਜੋ ਮੈਂ ਹੋਰਨਾਂ ਰੁਖਾਂ ਉੱਪਰ ਹਕੂਮਤ ਕਰ ਸਕਾਂ!’
10“ਤਾਂ ਰੁਖਾਂ ਨੇ ਅੰਜੀਰ ਦੇ ਰੁਖ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’
11“ਪਰ ਅੰਜੀਰ ਦੇ ਰੁਖ ਨੇ ਆਖਿਆ, ‘ਕੀ ਮੈਨੂੰ ਆਪਣਾ ਚੰਗਾ ਅਤੇ ਮਿਠਾ ਫ਼ਲ ਪੈਦਾ ਕਰਨੋ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਮੈਂ ਹੋਰਨਾਂ ਰੁਖਾਂ ਉੱਤੇ ਹਕੂਮਤ ਕਰ ਸਕਾਂ।’
12“ਫ਼ੇਰ ਰੁਖਾਂ ਨੇ ਅੰਗੂਰ ਦੀ ਵੇਲ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’
13“ਪਰ ਅੰਗ਼ੂਰੀ ਵੇਲ ਨੇ ਆਖਿਆ, ‘ਮੇਰੀ ਮੈਅ ਆਦਮੀਆਂ ਅਤੇ ਰਾਜਿਆਂ ਨੂੰ ਖੁਸ਼ ਕਰਦੀ ਹੈ। ਕੀ ਮੈਂ ਸਿਰਫ਼ ਹੋਰਨਾਂ ਰੁਖਾਂ ਉੱਤੇ ਰਾਜ ਕਰਨ ਲਈ ਆਪਣੀ ਮੈਅ ਬਨਾਉਣੀ ਛੱਡ ਦੇਣੀ ਚਾਹੀਦੀ ਹੈ।’
14“ਅਖੀਰ ਵਿੱਚ ਸਾਰੇ ਰੁਖਾਂ ਨੇ ਕੰਡਿਆਲੀ ਝਾੜੀ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’
15“ਪਰ ਕੰਡਿਆਲੀ ਝਾੜੀ ਨੇ ਆਖਿਆ, ‘ਜੇ ਤੁਸੀਂ ਸੱਚਮੁੱਚ ਮੈਨੂੰ ਆਪਣਾ ਰਾਜਾ ਬਨਾਉਣਾ ਚਾਹੁੰਦੇ ਹੋ ਤਾਂ ਆਓ ਮੇਰੀ ਛਾਂ ਹੇਠਾਂ ਟਿਕਾਣਾ ਬਣਾ ਲਵੋ। ਪਰ ਜੇ ਤੁਸੀਂ ਇਹ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਕੰਡਿਆਲੀ ਝਾੜੀ ਵਿੱਚੋਂ ਅੱਗ ਨਿਕਲਣ ਦਿਉ। ਉਸ ਅੱਗ ਵਿੱਚ ਲਬਾਨੋਨ ਦੇ ਦਿਆਰ ਦੇ ਰੁਖਾਂ ਨੂੰ ਵੀ ਸੜਨ ਦਿਉ।’
16“ਇਸ ਲਈ ਹੁਣ, ਜੇਕਰ ਤੁਸੀਂ ਪੂਰੀ ਇਮਾਨਦਾਰੀ ਦਾ ਵਿਖਾਵਾ ਕੀਤਾ ਹੁੰਦਾ ਜਦੋਂ ਤੁਸੀਂ ਅਬੀਮਲਕ ਨੂੰ ਆਪਣੇ ਰਾਜੇ ਵਜੋਂ ਚੁਣਿਆ ਸੀ, ਤਾਂ ਮੇਰੀ ਇਛਾ ਹੈ ਕਿ ਤੁਸੀਂ ਉਸ ਨਾਲ ਪ੍ਰਸੰਨ ਰਹੋ। ਜੇ ਤੁਸੀਂ ਯਰੁਬ੍ਬਆਲ ਅਤੇ ਉਸਦੇ ਪਰਿਵਾਰ ਨਾਲ ਬੇਲਾਗ ਰਹੇ ਹੋਂ ਅਤੇ ਜੇਕਰ ਤੁਸੀਂ ਯਰੁਬ੍ਬਆਲ ਨਾਲ ਉਸਦੀ ਇਛਾ ਮੁਤਾਬਕ ਵਿਹਾਰ ਕੀਤਾ ਹੈ ਤਾਂ ਇਹ ਸਭ ਕੁਝ ਸਹੀ ਹੈ।
17ਪਰ ਸੋਚੋ ਮੇਰੇ ਪਿਤਾ ਨੇ ਤੁਹਾਡੇ ਲਈ ਕੀ ਕੀਤਾ ਸੀ। ਮੇਰਾ ਪਿਤਾ ਤੁਹਾਡੇ ਲਈ ਲੜਿਆ ਉਸਨੇ ਆਪਣੀ ਜਾਨ ਖਤਰੇ ਵਿੱਚ ਪਾਈ ਜਦੋਂ ਉਸਨੇ ਤੁਹਾਨੂੰ ਮਿਦਯਾਨ ਲੋਕਾਂ ਤੋਂ ਬਚਾਇਆ ਸੀ।
18ਪਰ ਹੁਣ ਤੁਸੀਂ ਮੇਰੇ ਪਿਤਾ ਦੇ ਪਰਿਵਾਰ ਦੇ ਵਿਰੁੱਧ ਹੋ ਗਏ ਹੋ ਤੁਸੀਂ ਮੇਰੇ ਪਿਤਾ ਦੇ
19ਇਸ ਲਈ ਜੇ ਤੁਸੀਂ ਅੱਜ ਯਰੁਬ੍ਬਆਲ ਅਤੇ ਉਸਦੇ ਪਰਿਵਾਰ ਨਾਲ ਪੂਰੀ ਤਰ੍ਹਾਂ ਵਫ਼ਾਦਾਰ ਰਹੇ ਹੋ, ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਅਬੀਮਲਕ ਨਾਲ ਵੀ ਆਪਣੇ ਰਾਜੇ ਵਜੋਂ ਖੁਸ਼ ਹੋ। ਅਤੇ ਮੈਨੂੰ ਉਮੀਦ ਹੈ ਕਿ ਉਹ ਵੀ ਤੁਹਾਡੇ ਨਾਲ ਪ੍ਰਸੰਨ ਹੋਵੇਗਾ।
20ਪਰ ਸ਼ਕਮ ਅਤੇ ਮਿੱਲੋ ਪਰਿਵਾਰ ਦੇ ਆਗੂਓ, ਜੇ ਤੁਸੀਂ ਠੀਕ ਵਿਹਾਰ ਨਾ ਕੀਤਾ ਹੋਵੇ ਤਾਂ ਅਬੀਮਲਕ ਤੁਹਾਨੂੰ ਤਬਾਹ ਕਰ ਦੇਵੇ ਅਤੇ ਤੁਸੀਂ ਵੀ ਅਬੀਮਲਕ ਨੂੰ ਤਬਾਹ ਕਰ ਦੇਵੋਂਗੇ।”
21ਇਹ ਸਾਰਾ ਕੁਝ ਕਹਿਣ ਤੋਂ ਬਾਦ ਯੋਥਾਮ ਦੌੜ ਗਿਆ। ਉਹ ਬਏਰ ਨਾਮ ਦੇ ਸ਼ਹਿਰ ਵਿੱਚ ਭੱਜਕੇ ਜਾ ਵੜਿਆ। ਉਹ ਉਸੇ ਸ਼ਹਿਰ ਵਿੱਚ ਰਿਹਾ ਕਿਉਂਕਿ ਉਹ ਆਪਣੇ ਭਰਾ ਅਬੀਮਲਕ ਤੋਂ ਡਰਦਾ ਸੀ।
22ਅਬੀਮਲਕ ਨੇ ਇਸਰਾਏਲ ਦੇ ਲੋਕਾਂ ਉੱਤੇ ਤਿੰਨ ਸਾਲ ਰਾਜ ਕੀਤਾ।
23ਅਬੀਮਲਕ ਨੇ ਯਰੁਬ੍ਬਆਲ ਦੇ
24
25ਸ਼ਕਮ ਦੇ ਆਗੂ ਹੁਣ ਹੋਰ ਵਧੇਰੇ ਅਬੀਮਲਕ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੇ ਆਦਮੀਆਂ ਨੂੰ ਪਹਾੜੀਆਂ ਦੀਆਂ ਚੋਟੀਆਂ ਉੱਤੇ ਘਾਤ ਲਾਕੇ ਬਿਠਾ ਦਿੱਤਾ ਤਾਂ ਜੋ ਉਹ ਸਾਰੇ ਯਾਤਰੀਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਲੁੱਟ ਸਕਣ। ਅਬੀਮਲਕ ਨੂੰ ਇਨ੍ਹਾਂ ਹਮਲਿਆਂ ਦਾ ਪਤਾ ਲੱਗ ਗਿਆ।
26ਇੱਕ ਬੰਦਾ ਜਿਸਦਾ ਨਾਮ ਗਆਲ ਸੀ ਅਤੇ ਜੋ ਅਬਦ ਦਾ ਪੁੱਤਰ ਸੀ, ਆਪਣੇ ਭਰਾਵਾਂ ਸਮੇਤ ਸ਼ਕਮ ਸ਼ਹਿਰ ਵਿੱਚ ਆ ਵਸਿਆ। ਸ਼ਕਮ ਸ਼ਹਿਰ ਦੇ ਆਗੂਆਂ ਨੇ ਗਆਲ ਉੱਤੇ ਭਰੋਸਾ ਕਰਨ ਅਤੇ ਉਸਦੇ ਪਿਛੇ ਲੱਗਣ ਦਾ ਨਿਰਣਾ ਕਰ ਲਿਆ।
27ਇੱਕ ਦਿਨ ਸ਼ਕਮ ਦੇ ਲੋਕ ਖੇਤਾਂ ਵਿੱਚ ਅੰਗੂਰ ਤੋੜਨ ਗਏ। ਲੋਕਾਂ ਨੇ ਅੰਗੂਰਾਂ ਨੂੰ ਮੈਅ ਬਨਾਉਣ ਲਈ ਨਿਚੋੜਿਆ। ਅਤੇ ਫ਼ੇਰ ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿਖੇ ਦਾਵਤ ਕੀਤੀ। ਲੋਕਾਂ ਨੇ ਖਾਧਾ-ਪੀਤਾ ਅਤੇ ਅਬੀਮਲਕ ਨੂੰ ਬੁਰਾ ਭਲਾ ਆਖਿਆ।
28ਫ਼ੇਰ ਅਬਦ ਦੇ ਪੁੱਤਰ ਗਆਲ ਨੇ ਆਖਿਆ, “ਅਸੀਂ ਸ਼ਕਮ ਦੇ ਬੰਦੇ ਹਾਂ। ਅਸੀਂ ਅਬੀਮਲਕ ਦਾ ਹੁਕਮ ਕਿਉਂ ਮੰਨੀਏ? ਉਹ ਕੀ ਸੋਚਦਾ ਹੈ ਕਿ ਉਹ ਕੌਣ ਹੈ? ਅਬੀਮਲਕ ਯਰੁਬ੍ਬਆਲ ਦੇ ਪੁੱਤਰਾਂ ਵਿੱਚੋਂ ਇੱਕ ਹੈ, ਠੀਕ? ਅਤੇ ਅਬੀਮਲਕ ਨੇ ਜ਼ਬੂਲ ਨੂੰ ਆਪਣਾ ਅਧਿਕਾਰੀ ਬਣਾਇਆ, ਠੀਕ? ਸਾਨੂੰ ਅਬਮੀਲਕ ਦਾ ਹੁਕਮ ਨਹੀਂ ਮੰਨਣਾ ਚਾਹੀਦਾ! ਸਾਨੂੰ ਆਪਣੇ ਲੋਕਾਂ ਦੇ ਪਿਛੇ ਲੱਗਣਾ ਚਾਹੀਦਾ ਹੈ, ਹਮੋਰ ਦੇ ਲੋਕਾਂ ਦੇ। (ਹਮੋਰ ਸ਼ਕਮ ਦਾ ਪਿਤਾ ਸੀ।)
29ਜੇ ਤੁਸੀਂ ਮੈਨੂੰ ਇਨ੍ਹਾਂ ਲੋਕਾਂ ਦਾ ਕਮਾਂਡਰ ਬਣਾ ਦਿਉ ਤਾਂ ਮੈਂ ਅਬੀਮਲਕ ਨੂੰ ਤਬਾਹ ਕਰ ਦਿਆਂਗਾ। ਮੈਂ ਉਸਨੂੰ ਆਖਾਂਗਾ, ‘ਆਪਣੀ ਫ਼ੌਜ ਤਿਆਰ ਕਰ ਅਤੇ ਜੰਗ ਕਰਨ ਲਈ ਬਾਹਰ ਆ।’”
30ਜ਼ਬੂਲ ਸ਼ਕਮ ਸ਼ਹਿਰ ਦਾ ਗਵਰਨਰ ਸੀ। ਜ਼ਬੂਲ ਨੇ ਉਹ ਗੱਲ ਸੁਣ ਲਈ ਜਿਹੜੀ ਅਬਦ ਦੇ ਪੁੱਤਰ ਗਆਲ ਨੇ ਆਖੀ ਸੀ, ਅਤੇ ਜ਼ਬੂਤ ਬਹੁਤ ਗੁਸੇ ਵਿੱਚ ਆ ਗਿਆ।
31ਜ਼ਬੂਲ ਨੇ ਅਰੁਮਾਹ ਸ਼ਹਿਰ ਵਿੱਚ ਅਬੀਮਲਕ ਵੱਲ ਸੰਦੇਸ਼ਵਾਹਕ ਭੇਜੇ। ਸੰਦੇਸ਼ ਇਹ ਹੈ:“ਅਬਦ ਦੇ ਪੁੱਤਰ ਗਆਲ ਅਤੇ ਗਆਲ ਦੇ ਭਰਾ ਸ਼ਕਮ ਸ਼ਹਿਰ ਵਿੱਚ ਆ ਗਏ ਹਨ। ਉਹ ਤੇਰੇ ਲਈ ਮੁਸੀਬਤਾਂ ਪੈਦਾ ਕਰ ਰਹੇ ਹਨ। ਗਆਲ ਸਾਰੇ ਸ਼ਹਿਰ ਨੂੰ ਤੇਰੇ ਵਿਰੁੱਧ ਭੜਕਾ ਰਿਹਾ ਹੈ।
32ਇਸ ਲਈ ਹੁਣ ਤੈਨੂੰ ਅਤੇ ਤੇਰੇ ਬੰਦਿਆਂ ਨੂੰ ਅੱਜ ਰਾਤ ਆ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਤੋਂ ਬਾਹਰ ਖੇਤਾਂ ਅੰਦਰ ਛੁਪ ਜਾਣਾ ਚਾਹੀਦਾ ਹੈ।
33ਫ਼ੇਰ, ਜਦੋਂ ਸਵੇਰੇ ਸੂਰਜ ਚਢ਼ੇ, ਸ਼ਹਿਰ ਉੱਤੇ ਹਮਲਾ ਕਰ ਦੇਣਾ। ਗਆਲ ਅਤੇ ਉਸਦੇ ਬੰਦੇ ਸ਼ਹਿਰ ਤੋਂ ਬਾਹਰ ਤੇਰੇ ਨਾਲ ਲੜਨ ਲਈ ਆਉਣਗੇ। ਜਦੋਂ ਉਹ ਆਦਮੀ ਲੜਨ ਲਈ ਬਹਰ ਆਉਣ ਤਾਂ ਜੋ ਕੁਝ ਤੂੰ ਉਨ੍ਹਾਂ ਨਾਲ ਕਰ ਸਕਦਾ ਹੈਂ ਉਨ੍ਹਾਂ ਨਾਲ ਕਰਨਾ।”
34ਇਸ ਲਈ ਅਬੀਮਲਕ ਅਤੇ ਉਸਦੇ ਸਾਰੇ ਸਿਪਾਹੀ ਰਾਤ ਵੇਲੇ ਉਠ ਖਲੋਤੇ ਅਤੇ ਸ਼ਹਿਰ ਵੱਲ ਗਏ। ਉਹ ਸਿਪਾਹੀ ਚਾਰ ਭਾਗਾਂ ਵਿੱਚ ਵੰਡੇ ਗਏ। ਉਹ ਸ਼ਕਮ ਸ਼ਹਿਰ ਦੇ ਨੇੜੇ ਛੁਪ ਗਏ।
35ਅਬਦ ਦਾ ਪੁੱਤਰ ਗਆਲ ਬਾਹਰ ਨਿਕਲਿਆ ਅਤੇ ਸ਼ਕਮ ਸ਼ਹਿਰ ਦੇ ਦਰਵਾਜ਼ੇ ਉੱਤੇ ਖਲੋਤਾ ਸੀ। ਜਦੋਂ ਗਆਲ ਉਥੇ ਖਲੋਤਾ ਹੋਇਆ ਸੀ, ਅਬੀਮਲਕ ਅਤੇ ਉਸਦੇ ਸਿਪਾਹੀ ਆਪਣੀਆਂ ਛੁਪਣਗਾਹਾਂ ਵਿੱਚੋਂ ਬਾਹਰ ਨਿਕਲ ਆਏ।
36ਗਆਲ ਨੇ ਸਿਪਾਹੀਆਂ ਨੂੰ ਦੇਖਿਆ। ਗਆਲ ਨੇ ਜ਼ਬੂਲ ਨੂੰ ਆਖਿਆ, “ਦੇਖ ਇੱਥੇ ਲੋਕ ਪਹਾੜਾ ਵਿੱਚੋਂ ਹੇਠਾਂ ਆ ਰਹੇ ਹਨ।”ਪਰ ਜ਼ਬੂਲ ਨੇ ਆਖਿਆ, “ਤੂੰ ਸਿਰਫ਼ ਪਹਾੜਾਂ ਦੇ ਪਰਛਾਵੇਂ ਦੇਖ ਰਿਹਾ ਹੈਂ। ਬਸ ਪਰਛਾਵੇਂ ਲੋਕਾਂ ਵਰਗੇ ਜਾਪਦੇ ਹਨ।”
37ਪਰ ਇੱਕ ਵਾਰ ਫ਼ੇਰ ਗਆਲ ਨੇ ਆਖਿਆ, “ਲੋਕ ਧਰਤੀ ਦੀ ਉੱਚੀ ਥਾਂ ਤੋਂ ਹੇਠਾਂ ਆ ਰਹੇ ਹਨ। ਅਤੇ ਉਥੇ! ਮੈਂ ਇੱਕ ਟੋਲੇ ਨੂੰ ਭਵਿਖਵਕਤਾ ਦੇ ਦ੍ਰਖਤ ਦੇ ਨੇੜੇ ਵੇਖਿਆ ਹੈ।”
38ਜ਼ਬੂਲ ਨੇ ਗਆਲ ਨੂੰ ਆਖਿਆ, “ਤੂੰ ਹੁਣ ਫ਼ੜਾਂ ਕਿਉਂ ਨਹੀਂ ਮਾਰ ਰਿਹਾ? ਤੂੰ ਆਖਿਆ ਸੀ, ‘ਅਬੀਮਲਕ ਕੌਣ ਹੈ? ਅਸੀਂ ਉਸਦਾ ਹੁਕਮ ਕਿਉਂ ਮੰਨੀਏ?’ ਤੂੰ ਉਨ੍ਹਾਂ ਲੋਕਾਂ ਨੂੰ ਤ੍ਰਿਸਕਾਰਿਆ ਸੀ। ਹੁਣ ਬਾਹਰ ਜਾਕੇ ਉਨ੍ਹਾਂ ਨਾਲ ਲੜ।”
39ਇਸ ਲਈ ਗਆਲ ਨੇ ਸ਼ਕਮ ਦੇ ਆਗੂਆਂ ਦੀ ਅਬੀਮਲਕ ਨਾਲ ਲੜਨ ਵਿੱਚ ਅਗਵਾਈ ਕੀਤੀ।
40ਅਬੀਮਲਕ ਅਤੇ ਉਸਦੇ ਬੰਦਿਆਂ ਨੇ ਗਆਲ ਅਤੇ ਉਸਦੇ ਬੰਦਿਆਂ ਦਾ ਪਿੱਛਾ ਕੀਤਾ। ਗਆਲ ਦੇ ਬੰਦੇ ਸ਼ਕਮ ਸ਼ਹਿਰ ਦੇ ਦਰਵਾਜ਼ੇ ਵੱਲ ਵਾਪਸ ਭੱਜੇ। ਬਹੁਤ ਸਾਰੇ ਗਆਲ ਦੇ ਬੰਦੇ, ਇਸਤੋਂ ਪਹਿਲਾਂ ਕਿ ਉਹ ਦਰਵਾਜ਼ੇ ਤੱਕ ਵਾਪਸ ਜਾ ਸਕਣ, ਮਾਰੇ ਗਏ।
41ਫ਼ੇਰ ਅਬੀਮਲਕ ਅਰੂਮਾਹ ਸ਼ਹਿਰ ਨੂੰ ਵਾਪਸ ਚਲਾ ਗਿਆ। ਅਤੇ ਜ਼ਬੂਲ ਨੇ ਗਆਲ ਅਤੇ ਉਸਦੇ ਭਰਾਵਾਂ ਨੂੰ ਸ਼ਕਮ ਸ਼ਹਿਰ ਛੱਡ ਜਾਣ ਲਾਈ ਮਜ਼ਬੂਰ ਕਰ ਦਿੱਤਾ।
42ਅਗਲੇ ਦਿਨ ਸ਼ਕਮ ਦੇ ਲੋਕ ਖੇਤਾਂ ਵਿੱਚ ਕੰਮ ਕਰਨ ਲਈ ਗਏ। ਅਬੀਮਲਕ ਨੂੰ ਇਸਦਾ ਪਤਾ ਲੱਗ ਗਿਆ।
43ਇਸ ਲਈ ਅਬੀਮਲਕ ਨੇ ਆਪਣੇ ਆਦਮੀਆਂ ਨੂੰ ਤਿੰਨ ਹਿਸਿਆਂ ਵਿੱਚ ਵੰਡ ਦਿੱਤਾ। ਉਹ ਸ਼ਕਮ ਦੇ ਲੋਕਾਂ ਉੱਤੇ ਅਚਾਨਕ ਹਮਲਾ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਆਪਣੇ ਆਦਮੀਆਂ ਨੂੰ ਖੇਤਾਂ ਅੰਦਰ ਛੁਪਾ ਦਿੱਤਾ। ਜਦੋਂ ਉਸਨੇ ਲੋਕਾਂ ਨੂੰ ਸ਼ਹਿਰ ਵਿੱਚੋਂ ਬਾਹਰ ਆਉਂਦਿਆਂ ਵੇਖਿਆ, ਤਾਂ ਉਛਲ ਪਿਆ ਅਤੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।
44ਅਬੀਮਲਕ ਅਤੇ ਉਸਦਾ ਟੋਲਾ ਸ਼ਕਮ ਵੱਲ ਜਾਂਦੇ ਦਰਵਾਜ਼ੇ ਦੇ ਨੇੜੇ ਦੇ ਸਥਾਨ ਉੱਤੇ ਭੱਜਕੇ ਗਿਆ। ਦੂਸਰੇ ਦੋ ਟੋਲੇ ਬਾਹਰ ਖੇਤਾਂ ਵਿਚਲੇ ਲੋਕਾਂ ਵੱਲ ਭੱਜੇ ਅਤੇ ਉਨ੍ਹਾਂ ਨੂੰ ਮਾਰ ਦਿੱਤਾ।
45ਫ਼ੇਰ ਅਬੀਮਲਕ ਅਤੇ ਉਸਦੇ ਆਦਮੀ ਉਹ ਸਾਰਾ ਦਿਨ ਸ਼ਕਮ ਸ਼ਹਿਰ ਦੇ ਵਿਰੁੱਧ ਲੜਦੇ ਰਹੇ ਅਬੀਮਲਕ ਅਤੇ ਉਸਦੇ ਆਦਮੀਆਂ ਨੇ ਸ਼ਕਮ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਉਸ ਸ਼ਹਿਰ ਦੇ ਲੋਕਾਂ ਨੂੰ ਮਾਰ ਦਿੱਤਾ ਫ਼ੇਰ ਅਬੀਮਲਕ ਨੇ ਸ਼ਹਿਰ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਖੰਡਰਾਂ ਉੱਤੇ ਨਮਕ ਛਿੜਕ ਦਿੱਤਾ।
46ਉਥੇ ਸ਼ਕਮ ਵਿਚਲੇ ਮੁਨਾਰੇ ਵਿੱਚ ਕੁਝ ਲੋਕ ਰਹਿੰਦੇ ਸਨ। ਜਦੋਂ ਉਨ੍ਹਾਂ ਨੇ ਸੁਣਿਆ ਕਿ ਸ਼ਕਮ ਦੇ ਲੋਕਾਂ ਨਾਲ ਕੀ ਵਾਪਰਿਆ ਸੀ, ਉਹ ਜਾਕੇ ਆਪਣੇ ਦੇਵਤੇ ਏਲ ਬੇਰੀਥ, ਦੇ ਮੰਦਰ ਦੇ ਸਭ ਤੋਂ ਸੁਰਖਿਅਤ ਕਮਰੇ ਵਿੱਚ ਲੁਕ ਗਏ।
47ਅਬੀਮਲਕ ਨੇ ਸੁਣਿਆ ਕਿ ਸ਼ਕਮ ਮੁਨਾਰੇ ਦੇ ਸਾਰੇ ਆਗੂ ਇਕਠੇ ਹੋਏ ਸਨ।
48ਇਸ ਲਈ ਅਬੀਮਲਕ ਅਤੇ ਉਸਦੇ ਸਾਰੇ ਆਦਮੀ ਸਲਮੋਨ ਪਰਬਤ ਉੱਪਰ ਗਏ। ਅਬੀਮਲਕ ਨੇ ਇੱਕ ਕੁਹਾੜਾ ਚੁਕਿਆ ਅਤੇ ਕੁਝ ਟਹਿਣੀਆਂ ਕੱਟ ਦਿੱਤੀਆਂ। ਉਸਨੇ ਉਨ੍ਹਾਂ ਟਹਿਣੀਆਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ। ਫ਼ੇਰ ਅਬੀਮਲਕ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਆਖਿਆ, “ਛੇਤੀ ਕਰੋ! ਜਿਵੇਂ ਮੈਂ ਕੀਤਾ ਹੈ ਤੁਸੀਂ ਵੀ ਉਵੇਂ ਹੀ ਕਰੋ।”
49ਇਸ ਲਈ ਸਾਰੇ ਆਦਮੀਆਂ ਨੇ ਟਹਿਣੀਆਂ ਕੱਟ ਲਈਆਂ ਅਤੇ ਅਬੀਮਲਕ ਦੇ ਪਿਛੇ ਹੋ ਤੁਰੇ। ਉਨ੍ਹਾਂ ਨੇ ਉਹ ਟਹਿਣੀਆਂ ਦੇਵਤੇ ਏਲ ਬਰੀਥ ਦੇ ਸਭ ਤੋਂ ਸੁਰਖਿਅਤ ਕਮਰੇ ਦੇ ਨਾਲ ਢੇਰੀ ਲਾਕੇ ਰੱਖ ਦਿੱਤੀਆਂ। ਫ਼ੇਰ ਉਨ੍ਹਾਂ ਨੇ ਕਮਰੇ ਨੂੰ ਅੱਗ ਲਾ ਦਿੱਤੀ। ਇੰਝ ਸ਼ਕਮ ਦੇ ਮੁਨਾਰੇ ਵਿੱਚ ਰਹਿਣ ਵਾਲੇ ਤਕਰੀਬਨ
50ਫ਼ੇਰ ਅਬੀਮਲਕ ਅਤੇ ਉਸਦੇ ਆਦਮੀ ਤੇਬੇਸ਼ ਸ਼ਹਿਰ ਨੂੰ ਗਏ। ਅਬੀਮਲਕ ਅਤੇ ਉਸਦੇ ਬੰਦਿਆਂ ਨੇ ਉਸ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਪਰ ਉਸ ਸ਼ਹਿਰ ਅੰਦਰ ਇੱਕ ਮਜ਼ਬੂਤ ਮੁਨਾਰਾ ਸੀ।
51ਸਾਰੇ ਆਗੂ, ਮਰਦ ਅਤੇ ਔਰਤਾਂ ਮੁਨਾਰੇ ਵੱਲ ਭੱਜੇ। ਜਦੋਂ ਉਹ ਮੁਨਾਰੇ ਅੰਦਰ ਚਲੇ ਗਏ, ਉਨ੍ਹਾਂ ਨੇ ਆਪਣੇ-ਆਪ ਨੂੰ ਅੰਦਰ ਬੰਦ ਕਰ ਲਿਆ ਅਤੇ ਛੱਤ ਉੱਤੇ ਚੜ ਗਏ।
52ਅਬੀਮਲਕ ਅਤੇ ਉਸਦੇ ਆਦਮੀ ਮੁਨਾਰੇ ਕੋਲ ਉਸ ਉੱਤੇ ਹਮਲਾ ਕਰਨ ਲਈ ਆਏ। ਉਹ ਅੱਗ ਲਾਉਣ ਲਈ ਮੁਨਾਰੇ ਦੇ ਦਰਵਾਜ਼ੇ ਤੱਕ ਗਏ।
53ਪਰ ਜਦੋਂ ਉਹ ਮੁਨਾਰੇ ਦੇ ਦਰਵਾਜ਼ੇ ਉਤੇ ਖਲੋਤਾ ਸੀ, ਇੱਕ ਔਰਤ ਨੇ ਛੱਤ ਉੱਤੋਂ ਚੱਕੀ ਦਾ ਪੁੜ ਉਸਦੇ ਸਿਰ ਉੱਤੇ ਸੁੱਟ ਦਿੱਤਾ। ਜਿਸਨੇ ਉਸਦੇ ਸਿਰ ਦੇ ਟੋਟੇ-ਟੋਟੇ ਕਰ ਦਿੱਤੇ।
54ਅਬੀਮਲਕ ਨੇ ਛੇਤੀ ਨਾਲ ਉਸ ਨੌਕਰ ਨੂੰ, ਜਿਹੜਾ ਉਸਦੇ ਹਥਿਆਰ ਚੁੱਕੀ ਖਲੋਤਾ ਸੀ, ਆਖਿਆ, “ਆਪਣੀ ਤਲਵਾਰ ਸੂਤ ਲੈ ਅਤੇ ਮੈਨੂੰ ਮਾਰਦੇ। ਮੈਂ ਚਾਹੁੰਦਾ ਹਾਂ ਕਿ ਮੈਨੂੰ ਮਾਰ ਦੇਵੇਂ ਤਾਂ ਜੋ ਲੋਕ ਮੈਨੂੰ ਇਹ ਨਾ ਆਖਣ, ‘ਇੱਕ ਔਰਤ ਨੇ ਅਬੀਮਲਕ ਨੂੰ ਮਾਰ ਦਿੱਤਾ।’” ਇਸ ਲਈ ਨੌਕਰ ਨੇ ਅਬੀਮਲਕ ਉੱਪਰ ਤਲਵਾਰ ਦਾ ਵਾਰ ਕੀਤਾ ਅਤੇ ਅਬੀਮਲਕ ਮਰ ਗਿਆ।
55ਇਸਰਾਏਲ ਦੇ ਲੋਕਾਂ ਨੇ ਦੇਖਿਆ ਕਿ ਅਬੀਮਲਕ ਮਾਰਿਆ ਗਿਆ ਹੈ। ਇਸ ਲਈ ਉਹ ਸਾਰੇ ਘਰ ਚਏ ਗਏ।
56ਇਸ ਤਰ੍ਹਾਂ ਪਰਮੇਸ਼ੁਰ ਨੇ ਅਬੀਮਲਕ ਨੂੰ ਉਸਦੇ ਮੰਦੇ ਕਂਮਾ ਦੀ ਸਜ਼ਾ ਦਿੱਤੀ। ਅਬੀਮਲਕ ਨੇ ਆਪਣੇ
57ਪਰਮੇਸ਼ੁਰ ਨੇ ਸ਼ਕਮ ਦੇ ਸ਼ਹਿਰ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿੱਤੀ। ਇਸ ਲਈ ਜਿਹੜੀਆਂ ਗੱਲਾਂ ਯੋਥਾਮ ਨੇ ਆਖੀਆਂ ਸਨ ਉਹ ਸੱਚ ਸਿਧ ਹੋਈਆਂ। (ਯੋਥਾਮ ਯਰੁਬ੍ਬਆਲ ਦਾ ਸਭ ਤੋਂ ਛੋਟਾ ਪੁੱਤਰ ਸੀ। ਯਰੁਬ੍ਬਆਲ ਗਿਦਾਊਨ ਸੀ।)


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية