BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਜੋ ਧਰਮੀ ਅਤੇ ਨਿਆਂਈ ਹੈ, ਕਰਨਾ, ਪਰਮੇਸ਼ੁਰ ਨੂੰ ਬਲੀਆਂ ਚੜਾਉਣ ਨਾਲੋਂ ਬਿਹਤਰ ਹੈ।

ਅਮਸਾਲ 21:3


 

ਅਧਿਆਇ 51ਉਸ ਦਿਨ, ਜਦੋਂ ਇਸਰਾਏਲ ਦੇ ਲੋਕਾਂ ਨੇ ਸੀਸਰਾ ਨੂੰ ਹਰਾਇਆ, ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ:
2“ਇਸਰਾਏਲ ਦੇ ਲੋਕ ਯੁਧ ਲਈ ਤਿਆਰ ਹੋ ਗਏ।ਉਨ੍ਹਾਂ ਨੇ ਆਪਣੀ ਇਛਾ ਅਨੁਸਾਰ ਆਪਣੇ-ਆਪ ਨੂੰ ਯੁਧ ਲਈ ਸਮਰਪਿਤ ਕਰ ਦਿੱਤਾ,ਯਹੋਵਾਹ ਦੀ ਉਸਤਤਿ ਕਰੋ!
3“ਰਾਜਿਓ ਸੁਣੋ।ਹਾਕਮੋ ਧਿਆਨ ਦੇਵੋ,ਮੈਂ ਗਾਵਾਂਗੀ।ਮੈਂ ਖੁਦ ਯਹੋਵਾਹ ਲਈ ਗੀਤ ਗਾਵਾਂਗੀ।ਮੈਂ ਯਹੋਵਾਹ ਲਈ, ਇਸਰਾਏਲ ਦੇ ਲੋਕਾਂਦੇ ਪਰਮੇਸ਼ੁਰ ਲਈ, ਸੰਗੀਤ ਛੇੜਾਂਗੀ।
4“ਹੇ ਯਹੋਵਾਹ, ਜਦੋਂ ਤੂੰ ਸੇਈਰ ਤੋਂ ਆਵੇਂ,ਜਦੋਂ ਤੂੰ ਅਦੋਮ ਧਰਤੀ ਤੋਂਕੂਚ ਕੀਤਾ ਧਰਤੀ ਹਿੱਲ ਗਈ।ਅਕਾਸ਼ ਵਰਿਆ ਅਤੇ,ਬੱਦਲਾਂ ਨੇ ਪਾਣੀ ਸੁਟਿਆ।
5ਯਹੋਵਾਹ ਸੀਨਈ ਪਰਬਤ ਦੇ ਪਰਮੇਸ਼ੁਰ ਦੇ ਸਾਮ੍ਹਣੇ ਪਰਬਤ ਹਿੱਲੇ,ਇਸਰਾਏਲ ਦੇ ਪਰਮੇਸ਼ੁਰ ਦੇ ਸਾਮ੍ਹਣੇ।
6“ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ,ਅਤੇ ਯਾਏਲ ਦੇ ਦਿਨਾਂ ਅੰਦਰ, ਮੁਖ ਸੜਕਾਂ ਸਨ ਸਖਣੀਆਂ।ਕਾਰਵਾਨ ਅਤੇ ਮੁਸਾਫ਼ਰ ਸਫ਼ਰ ਕਰਦੇ ਸਨ ਪਿਛਲੀਆਂ ਸੜਕਾਂ ਉੱਤੇ।
7“ਉਥੇ ਕੋਈ ਯੋਧੇ ਨਹੀਂ ਸਨ। ਦਬੋਰਾਹ ਤੇਰੇ ਆਉਣ ਤੀਕ,ਇਸਰਾਏਲ ਵਿੱਚ ਕੋਈ ਸਿਪਾਹੀ ਨਹੀਂ ਸਨ।ਜਦੋਂ ਤੀਕ ਤੂੰ ਇਸਰਾਏਲ ਦੀ ਮਾਂ ਬਣਕੇ ਨਹੀਂ ਖਲੋਤੀ ਸੀ।
8“ਚੁਣੇ ਪਰਮੇਸ਼ੁਰ ਨੇ ਨਵੇਂ ਆਗੂ ਲੜਨ ਲਈਸ਼ਹਿਰ ਦੇ ਦਰਵਾਜ਼ਿਆਂ ਉੱਤੇ।ਮਿਲਦਾ ਨਹੀਂ ਸੀ ਕਿਸੇ ਨੂੰ ਢਾਲ ਜਾਂ ਨੇਜਾਕੋਈ ਇਸਰਾਏਲ ਦੇ
9“ਮੇਰਾ ਦਿਲ ਇਸਰਾਏਲ ਦੇ ਉਨ੍ਹਾਂ ਕਮਾਂਡਰਾਂ ਨਾਲ ਹੈਜਿਹੜੇ ਆਪਣੀ ਰਜ਼ਾ ਨਾਲ ਜੰਗ ਨੂੰ ਗਏ ਸਨ!ਯਹੋਵਾਹ ਨੂੰ ਅਸੀਸ ਦੇਵੋ!
10“ਤੁਸੀਂ ਲੋਕੋਜੋ ਚਿੱਟੇ ਖੋਤਿਆਂ ਉੱਤੇ ਸਵਾਰੀ ਕਰਦਿਆਂਕਾਠੀਆਂ ਉੱਤੇ ਬੈਠੇ ਹੋਏ,ਅਤੇ ਸੜਕ ਉੱਤੇ ਤੁਰੇ ਜਾਂਦਿਆਂ ਇਸ ਬਾਰੇ ਗੱਲ ਕਰੋ!
11ਪਾਣੀ ਦੀਆਂ ਥਾਵਾਂ ਉੱਤੇਅਸੀਂ ਖੜਤਾਲਾਂ ਦੀ ਅਵਾਜ਼ ਸੁਣਦੇ ਹਾਂ।ਲੋਕ ਯਹੋਵਾਹ ਦੀਆਂ ਜਿਤ੍ਤਾਂ ਬਾਰੇਅਤੇ ਉਸਦੇ ਇਸਰਾਏਲ ਦੇ ਸਿਪਾਹੀਆਂ ਦੀਆਂ ਜਿਤ੍ਤਾਂ ਬਾਰੇ ਗਾਉਂਦੇ ਹਨਜਦੋਂ ਯਹੋਵਾਹ ਦੇ ਲੋਕ ਸ਼ਹਿਰ ਦਿਆਂ ਦਰਵਾਜ਼ਿਆਂ ਉੱਤੇ ਲੜੇ ਸਨ ਅਤੇ ਜਿੱਤ ਗਏ ਸਨ।
12“ਉਠ, ਉਠ ਦਬੋਰਾਹ!ਉਠ, ਉਠ ਅਤੇ ਗੀਤ ਗਾ!ਉਠ ਬਾਰਾਕ! ਜਾਕੇ ਆਪਣੇ ਦੁਸ਼ਮਣਾਨੂੰ ਫ਼ੜ ਲੈ ਅਬੀਨੋਅਮ ਦੇ ਪੁੱਤਰ!
13“ਫ਼ੇਰ ਬਚੇ ਹੋਏ ਤਕੜਿਆਂ ਨਾਲ ਲੜਨ ਲਈ ਹੇਠਾਂ ਚਲੇ ਗਏ।ਯਹੋਵਾਹ ਦੇ ਲੋਕ ਮੇਰੇ ਲਈ ਯੋਧਿਆਂ ਦੇ ਖਿਲਾਫ਼ ਲੜਨ ਲਈ ਹੇਠਾਂ ਗਏ।
14“ਇਫ਼ਰਾਈਮ ਦੇ ਲੋਕਅਮਾਲੇਕ ਦੇ ਪਹਾੜੀ ਪ੍ਰਦੇਸ਼ ਵਿੱਚੋਂ ਆਏ।ਹੇ ਬਿਨਯਾਮੀਨ, ਪਿੱਛਾ ਕੀਤਾ ਉਨ੍ਹਾਂ ਨੇ ਤੇਰਾਅਤੇ ਤੇਰੇ ਲੋਕਾਂ ਦਾ।ਅਤੇ ਕਮਾਂਡਰ ਸਨ ਉਥੇ ਮਾਕੀਰਦੇ ਪਰਿਵਾਰ ਵਿੱਚੋਂ।ਜ਼ਬੂਲੁਨ ਦੇ ਪਰਿਵਾਰ-ਸਮੂਹਦੇ ਸਰਦਾਰ ਆਪਣੀਆਂ ਡਾਂਗਾ ਨਾਲ ਆਏ।
15ਯਿੱਸਾਕਾਰ ਦੇ ਆਗੂ ਦਬੋਰਾਹ ਦੇ ਨਾਲ ਸਨ।ਯਿੱਸਾਕਾਰ ਦਾ ਪਰਿਵਾਰ ਬਾਰਾਕ ਨਾਲ ਵਫ਼ਾਦਾਰ ਸੀ।ਉਹ ਉਸਦੀ ਕਮਾਨ ਥੱਲੇ ਵਾਦੀ ਅੰਦਰ ਭੇਜੇ ਗਏ ਸਨ।“ਰਊਬੇਨ ਨੇ ਫ਼ੌਜੀ ਸਮੂਹਾਂ ਦਰਮਿਆਨ, ਮਹਾਨ ਹਸਤੀਆਂ ਵਾਦ-ਵਿਵਾਦ ਕਰ ਰਹੀਆਂ ਸਨ ਕਿ ਕੀ ਕਰੀਏ।
16ਇਸ ਲਈ ਤੂੰ ਕਿਉਂ ਉਥੇ ਆਪਣੀਆਂ ਭੇਡਾਂ ਦੇ ਵਾੜੇ ਦੀਆਂ ਕੰਧਾਂ ਕੋਲ ਬੈਠਾ ਸੀ।ਰਊਬੇਨ ਦਿਆਂ ਬਹਾਦੁਰ ਸਿਪਾਹੀਆਂ ਨੇ ਜੰਗ ਬਾਰੇ ਬਹੁਤ ਸੋਚਿਆ।ਪਰ ਉਹ, ਆਪਣੀ ਭੇਡਾਂ ਲਈ ਵਜਾਏ ਸੰਗੀਤ ਨੂੰ ਸੁਣਦਿਆਂ, ਘਰਾਂ ਅੰਦਰ ਰੁਕੇ ਰਹੇ।
17ਗਿਲਆਦ ਦੇ ਲੋਕ ਆਪਣਿਆਂ ਡੇਰਿਆਂਅਤੇ ਯਰਦਨ ਨਦੀ ਦੇ ਪਰਲੇ ਪਾਸੇ ਰੁਕੇ ਰਹੇ ਸਨ।ਤੁਸੀਂ, ਦਾਨ ਦੇ ਲੋਕੋ, ਕਿਉਂ ਤੁਸੀਂ ਆਪਣੇ ਜਹਾਜ਼ਾਂ ਕੋਲ ਰੁਕੇ ਰਹੋ?ਆਸ਼ੇਰ ਦੇ ਲੋਕ ਸਮੁੰਦਰ ਲਾਗੇ ਆਪਣਿਆਂਸੁਰਖਿਅਤ ਬੰਦਰਗਾਹਾਂ ਉੱਤੇ ਡੇਰਾ ਲਾਈ ਰੁਕੇ ਰਹੇ।
18ਪਰ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ, ਉਨ੍ਹਾਂ ਪਹਾੜੀਆਂ ਉੱਤੇ ਜੰਗ ਕਰਦਿਆਂ ਆਪਣੀਆਂ ਜਿਂਦਾਂ ਖਤਰੇ ‘ਚ ਪਾਈਆਂ।
19ਕਨਾਨ ਦੇ ਰਾਜੇ ਲੜਨ ਲਈ ਆਏ,ਪਰ ਉਹ ਕੋਈ ਖਜ਼ਾਨੇ ਲੈਕੇ ਨਹੀਂ ਗਏ!ਉਹ ਮਗਿੱਦੋ ਦੇ ਝਰਨਿਆਂ ਨੇੜੇ ਤਆਨਾਕ ਸ਼ਹਿਰ ਵਿਖੇ ਲੜੇ।
20ਅਕਾਸ਼ ਦੇ ਤਾਰੇ ਉਨ੍ਹਾਂ ਨਾਲ ਲੜੇ,ਉਹ ਅਕਾਸ਼ ਤੋਂ ਪਾਰ ਆਪਣੀਆਂ ਦਿਸ਼ਾਵਾਂ ਤੋਂ ਸੀਸਰਾ ਦੇ ਖਿਲਾਫ਼ ਲੜੇ।
21ਕੀਸ਼ੋਨ ਨਦੀ, ਉਹ ਬੁਢੀ ਨਦੀ,ਸੀਸਰਾ ਦੇ ਬੰਦਿਆਂ ਨੂੰ ਰੋਢ਼ਕੇ ਲੈ ਗਈ। ਹੇ ਮੇਰੀ ਜਾਨ,ਤਾਕਤ ਨਾਲ ਅਗਾਂਹ ਵਧ!
22ਘੋੜਿਆਂ ਦੇ ਸੁਂਮ ਧਰਤ ਉੱਤੇ ਵਜ੍ਜੇ ਸੀਸਰਾਦੇ ਸ਼ਕਤੀਸ਼ਾਲੀ ਘੋੜੇ ਦੌੜਦੇ ਗਏ ਦੌੜਦੇ ਗਏ।
23“ਯਹੋਵਾਹ ਦੇ ਦੂਤ ਨੇ ਆਖਿਆ,‘ਮੇਰੋਜ਼ ਦੇ ਸ਼ਹਿਰ ਨੂੰ ਸਰਾਪ ਦੇਵੋ।ਉਥੋਂ ਦੇ ਲੋਕਾਂ ਨੂੰ ਸਰਾਪ ਦੇਵੋ!ਉਹ ਤਾਕਤਵਰਾਂ ਦੇ ਖਿਲਾਫ਼ ਯਹੋਵਾਹ ਦੀਮਦਦ ਕਰਨ ਲਈ ਨਹੀਂ ਆਏ।”
24ਯਾਏਲ ਕੇਨੀ ਹਬਰ ਦੀ ਪਤਨੀ ਸੀ।ਉਹ ਸਾਰੀਆਂ ਔਰਤਾਂ ਨਾਲੋਂ ਵਧੇਰੇ ਧੰਨ ਹੋਵੇਗੀ।
25ਸੀਸਰਾ ਨੇ ਪਾਣੀ ਮੰਗਿਆ ਯਾਏਲ ਨੇ ਉਸਨੂੰ ਦੁਧ ਦਿੱਤਾ।ਉਹ ਰਾਜੇ ਦੇ ਯੋਗ ਪਿਆਲੇ ਅੰਦਰ ਕਰੀਮ ਲੈ ਆਈ ਸੀ।
26ਫ਼ੇਰ ਯਾਏਲ ਨੇ ਹੱਥ ਵਧਾਇਆ ਅਤੇ ਤੰਬੂ ਦੀ ਕਿਲ੍ਲੀ ਫ਼ੜ ਲਈ।ਉਸਦਾ ਸੱਜਾ ਹੱਥ ਹਥੌੜੇ ਤੀਕ ਜਾ ਪਹੁੰਚਿਆ ਜਿਸਨੂੰ ਕਾਮੇ ਵਰਤਦੇ ਨੇ।ਫ਼ੇਰ ਉਸਨੇ ਹਥੌੜਾ ਸੀਸਰਾ ਉੱਤੇ ਵਰਤਿਆ! ਉਸਨੇ ਉਸਦੇ ਸਿਰ ਉੱਤੇ ਸੱਟ ਮਾਰੀਅਤੇ ਉਸਦੀ ਪੁੜਪੁੜੀ ਅੰਦਰ ਸੁਰਾਖ ਕਰ ਦਿੱਤਾ।
27ਉਹ ਯਾਏਲ ਦੇ ਪੈਰਾਂ ਵਿਚਕਾਰ ਡਿੱਗ ਪਿਆ।ਉਹ ਡਿਗਿਆ। ਉਹ ਉਥੇ ਹੀ ਪਿਆ ਰਿਹਾ।ਉਹ ਉਸਦੇ ਪੈਰਾਂ ਵਿਚਕਾਰ ਡਿੱਗ ਪਿਆਜਿਥੇ ਸੀਸਰਾ ਡੁਬਿਆ,ਉਹ ਉਥੇ ਡਿਗਿਆ,ਤ੍ਤਬਾਹ ਹੋ ਗਿਆ।
28“ਦੇਖੋ, ਉਹ ਸੀਸਰਾ ਦੀ ਮਾਂ ਖੜੀ, ਬਾਰੀ ਵਿੱਚੋਂ ਦੇਖ ਰਹੀ ਹੈ,ਪਰਦਿਆਂ ਵਿੱਚੋਂ ਦੇਖ ਰਹੀ ਅਤੇ ਰੋ ਰਹੀ ਹੈ।‘ਸੀਸਰਾ ਦੇ ਰਥ ਨੇ ਇੰਨੀ ਦੇਰ ਕਿਉਂ ਲਾ ਦਿੱਤੀ ਹੈ?ਮੈਨੂੰ ਉਸਦੇ ਰਥਾਂ ਦੀ ਆਵਾਜ਼ ਕਿਉਂ ਸੁਣਦੀ ਨਹੀਂ?”
29ਸਭ ਤੋਂ ਸੂਝਵਾਨ ਔਰਤ ਉਸਨੂੰ ਜਵਾਬ ਦਿੰਦੀ ਹੈ,ਹਾਂ ਉਹ ਜਵਾਬ ਦਿੰਦੀ ਹੈ।
30“ਮੈਨੂੰ ਯਕੀਨ ਹੈ ਕਿ ਉਹ ਜੰਗ ਜਿੱਤ ਗਏ ਹਨਅਤੇ ਹਰਾਏ ਹੋਏ ਲੋਕਾਂ ਤੋਂ ਉਨ੍ਹਾਂ ਦੀਆਂ ਚੀਜ਼ਾਂ ਖੋਹ ਰਹੇ ਹਨ।ਉਹ ਆਪਸ ਵਿੱਚ ਲੁੱਟ ਦਾ ਮਾਲ ਵੰਡ ਰਹੇ ਹਨ।ਹਰ ਸਿਪਾਹੀ ਇੱਕ ਜਾਂ ਦੋ ਕੁੜੀਆਂ ਲਿਜਾ ਰਿਹਾ ਹੈ।ਸੀਸਰਾ ਨੂੰ ਰਂਗਦਾਰ ਕੱਪੜੇ ਲਭ ਗਏ ਹੋਣਗੇ। ਹਾਂ,ਸੀਸਰਾ ਨੂੰ ਰਂਗਦਾਰ ਜੇਤੂ ਦੀ ਗਰਦਨ ਲਈ ਕਢਾਈ ਕੀਤੇ ਹੋਏ ਇੱਕ ਜਾਂ ਦੋ ਰਂਗਦਾਰ ਸਕਾਫ਼ ਲਭ ਗਏ - ਜਾਂ ਸ਼ਾਇਦ ਦੋ - ਵਿਜੇਈ ਸੀਸਰਾ ਦੇ ਪਹਿਨਣ ਵਾਸਤੇ।”
31“ਰਥ ਕਰੇ ਇਵੇਂ ਹੀ ਮਰਨ ਦੁਸ਼ਮਣ ਤੁਹਾਡੇ, ਯਹੋਵਾਹ ਜੀ!ਅਤੇ ਕਾਸ਼ ਉਹ ਲੋਕ ਸਾਰੇ ਜਿਹੜੇ ਪਿਆਰ ਕਰਨ ਤੁਹਾਨੂੰ ਹੋ ਜਾਵਣ ਤਕੜੇ ਚਢ਼ਦੇ ਸੂਰਜ ਵਾਗਰਾਂ!”ਇਸ ਤਰ੍ਹਾਂ ਉਥੇ


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية