BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਜੋ ਧਰਮੀ ਅਤੇ ਨਿਆਂਈ ਹੈ, ਕਰਨਾ, ਪਰਮੇਸ਼ੁਰ ਨੂੰ ਬਲੀਆਂ ਚੜਾਉਣ ਨਾਲੋਂ ਬਿਹਤਰ ਹੈ।

ਅਮਸਾਲ 21:3


 

ਅਧਿਆਇ 191ਉਸ ਸਮੇਂ ਇਸਰਏਲੀ ਲੋਕਾਂ ਦਾ ਕੋਈ ਰਾਜਾ ਨਹੀਂ ਸੀ।ਉਥੇ ਇੱਕ ਲੇਵੀ ਅਦਮੀ ਸੀ ਜਿਹੜਾ ਦੂਰ ਸਾਰੇ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਹਿੰਦਾ ਸੀ, ਉਸ ਆਦਮੀ ਦੀ ਇੱਕ ਨੌਕਰਾਣੀ ਸੀ ਜਿਹੜੀ ਉਸ ਲਈ ਪਤਨੀ ਵਰਗੀ ਹੀ ਸੀ। ਉਹ ਦਾਸੀ ਯਹੂਦਾਹ ਦੇਸ਼ ਦੇ ਬੈਤਲਹਮ ਸ਼ਹਿਰ ਦੀ ਸੀ।
2ਪਰ ਉਸਦੀ ਦਾਸੀ ਦਾ ਲੇਵੀ ਆਦਮੀ ਨਾਲ ਝਗੜਾ ਹੋ ਗਿਆ। ਉਹ ਉਸਨੂੰ ਛੱਡਕੇ ਵਾਪਸ ਆਪਣੇ ਪਿਤਾ ਦੇ ਘਰ ਬੈਤਲਹਮ ਯਹੂਦਾਹ ਚਲੀ ਗਈ। ਉਹ ਉਥੇ ਚਾਰ ਮਹੀਨੇ ਠਹਿਰੀ।
3ਫ਼ੇਰ ਉਸਦਾ ਪਤੀ ਉਸਦੇ ਪਿਛੇ ਗਿਆ। ਉਹ ਉਸ ਨਾਲ ਨਰਮਾਈ ਨਾਲ ਗੱਲ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਉਸਦੇ ਕੋਲ ਵਾਪਸ ਆ ਜਾਵੇ। ਉਹ ਆਪਣੇ ਨਾਲ ਦੋ ਨੌਕਰ ਅਤੇ ਦੋ ਖੋਤੇ ਲੈ ਗਿਆ। ਲੇਵੀ ਆਦਮੀ ਉਸਦੇ ਪਿਤਾ ਦੇ ਘਰ ਗਿਆ। ਉਸਦੇ ਪਿਤਾ ਨੇ ਲੇਵੀ ਬੰਦੇ ਨੂੰ ਦੇਖਿਆ ਅਤੇ ਉਸਦੇ ਸਵਾਗਤ ਲਈ ਬਾਹਰ ਆਇਆ। ਪਿਤਾ ਬਹੁਤ ਖੁਸ਼ ਸੀ।
4ਔਰਤ ਦਾ ਪਿਤਾ ਲੇਵੀ ਨੂੰ ਆਪਣੇ ਘਰ ਅੰਦਰ ਲੈ ਗਿਆ। ਲੇਵੀ ਦੇ ਸਹੁਰੇ ਨੇ ਉਸਨੂੰ ਠਹਿਰਨ ਲਈ ਆਖਿਆ। ਇਸ ਲਈ ਉਹ ਲੇਵੀ ਬੰਦਾ ਤਿੰਨ ਦਿਨ ਠਹਿਰਿਆ ਰਿਹਾ। ਉਹ ਆਪਣੇ ਸਹੁਰੇ ਦੇ ਘਰ ਹੀ ਖਾਂਦਾ-ਪੀਂਦਾ ਅਤੇ ਸੌਁਦਾ ਰਿਹਾ।
5ਚੌਥੇ ਦਿਨ ਉਹ ਸੁਵਖਤੇ ਉਠਿਆ। ਲੇਵੀ ਬੰਦਾ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰ ਉਸ ਜਵਾਨ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਆਖਿਆ, “ਪਹਿਲਾਂ ਕੁਝ ਖਾ ਲਵੋ। ਖਾਣਾ ਖਾਣ ਤੋਂ ਬਾਦ ਹੀ ਤੁਸੀਂ ਜਾ ਸਕਦੇ ਹੋ।”
6ਇਸ ਲਈ ਲੇਵੀ ਬੰਦਾ ਅਤੇ ਉਸਦਾ ਸਹੁਰਾ ਇਕਠੇ ਖਾਣ ਪੀਣ ਲਈ ਬੈਠ ਗਏ। ਉਸਤੋਂ ਬਾਦ ਜਵਾਨ ਔਰਤ ਦੇ ਪਿਤਾ ਨੇ ਲੇਵੀ ਬੰਦੇ ਨੂੰ ਆਖਿਆ, “ਕਿਰਪਾ ਕਰਕੇ ਅੱਜ ਰਾਤ ਠਹਿਰ ਜਾਓ। ਆਰਾਮ ਕਰੋ ਅਤੇ ਆਨੰਦ ਮਾਣੋ। ਅੱਜ ਸ਼ਾਮ ਤੱਕ ਰੁਕਕੇ ਚਲੇ ਜਾਣਾ।” ਇਸ ਲਈ ਦੋਹਾਂ ਨੇ ਰਲਕੇ ਭੋਜਨ ਕੀਤਾ।
7ਲੇਵੀ ਜਾਣ ਲਈ ਉਠ ਖਲੋਤਾ ਪਰ ਉਸਦੇ ਸਹੁਰੇ ਨੇ ਇੱਕ ਹੋਰ ਰਾਤ ਰੁਕਣ ਲਈ ਉਸ ਉੱਤੇ ਭਾਰ ਪਾਇਆ।
8ਫ਼ੇਰ ਪੰਜਵੇਂ ਦਿਨ ਲੇਵੀ ਬੰਦਾ ਸਵੇਰੇ ਜਲਦੀ ਉਠ ਪਿਆ। ਉਹ ਜਾਣ ਲਈ ਤਿਆਰ ਸੀ। ਪਰ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਆਖਿਆ, “ਪਹਿਲਾਂ ਖਾਣਾ ਖਾ ਲਵੋ। ਆਰਾਮ ਕਰੋ ਅਤੇ ਅੱਜ ਸ਼ਾਮ ਤੱਕ ਰੁਕ ਜਾਓ।” ਇਸ ਲਈ ਉਨ੍ਹਾਂ ਦੋਹਾਂ ਨੇ ਫ਼ੇਰ ਰਲਕੇ ਭੋਜਨ ਕੀਤਾ।
9ਫ਼ੇਰ ਲੇਵੀ ਬੰਦਾ, ਉਸਦੀ ਨੌਕਰਾਣੀ ਅਤੇ ਉਸਦਾ ਨੌਕਰ ਜਾਣ ਲਈ ਉਠੇ। ਪਰ ਜਵਾਨ ਔਰਤ ਦੇ ਪਿਤਾ ਨੇ ਆਖਿਆ, “ਹਨੇਰਾ ਹੋਣ ਵਾਲਾ ਹੈ। ਦਿਨ ਛੁਪ ਚਲਿਆ ਹੈ। ਇਸ ਲਈ ਰਾਤ ਠਹਿਰੋ ਅਤੇ ਆਨੰਦ ਮਾਣੋ। ਕੱਲ ਸਵੇਰੇ-ਸਵੇਰੇ ਉਠਕੇ ਤੁਸੀਂ ਚਲੇ ਜਾਣਾ।”
10ਪਰ ਲੇਵੀ ਬੰਦਾ ਇੱਕ ਹੋਰ ਰਾਤ ਨਹੀਂ ਰੁਕਣਾ ਚਾਹੁੰਦਾ ਸੀ। ਉਸਨੇ ਆਪਣੇ ਦੋਵੇਂ ਖੋਤਿਆਂ ਉੱਤੇ ਕਾਠੀਆਂ ਪਾਈਆਂ ਅਤੇ ਆਪਣੀ ਨੌਕਰਾਣੀ ਨੂੰ ਨਾਲ ਲਿਆ ਅਤੇ ਯਬੂਸ ਦੇ ਸ਼ਹਿਰ ਤੱਕ ਦਾ ਸਫ਼ਰ ਕੀਤ। ਯਬੂਸ ਯਰੂਸ਼ਲਮ ਦਾ ਦੂਜਾ ਨਾਮ ਹੈ।
11ਦਿਨ ਤਕਰੀਬਨ ਛੁਪ ਚਲਿਆ ਸੀ। ਉਹ ਯਬੂਸ ਸ਼ਹਿਰ ਦੇ ਨੇੜੇ ਸਨ। ਇਸ ਲਈ ਨੌਕਰ ਨੇ ਆਪਣੇ ਸੁਆਮੀ ਲੇਵੀ ਬੰਦੇ ਨੂੰ ਆਖਿਆ, “ਆਓ ਇਸ ਯਬੂਸੀ ਸ਼ਹਿਰ ਵਿੱਚ ਠਹਿਰ ਜਾਈਏ। ਇੱਥੇ ਰਾਤ ਕੱਟੀਏ।”
12ਪਰ ਉਸਦੇ ਸੁਆਮੀ, ਲੇਵੀ ਬੰਦੇ ਨੇ ਆਖਿਆ, “ਨਹੀਂ, ਅਸੀਂ ਇਸ ਬਿਗਾਨੇ ਸ਼ਹਿਰ ਅੰਦਰ ਨਹੀਂ ਜਾਵਾਂਗੇ। ਇਹ ਲੋਕ ਇਸਰਾਏਲੀ ਨਹੀਂ ਹਨ। ਅਸੀਂ ਗਿਬਆਹ ਸ਼ਹਿਰ ਵਿੱਚ ਜਾਵਾਂਗੇ।”
13ਲੇਵੀ ਬੰਦੇ ਨੇ ਆਖਿਆ, “ਚੱਲੋ, ਚੱਲੋ। ਅਸੀਂ ਗਿਬਆਹ ਜਾਂ ਰਾਮਾਹ ਪਹੁੰਚਣ ਦੀ ਕੋਸ਼ਿਸ਼ ਕਰੀਏ। ਅਸੀਂ ਉਨ੍ਹਾਂ ਦੋਹਾਂ ਵਿੱਚੋਂ ਕਿਸੇ ਸ਼ਹਿਰ ਵਿੱਚ ਰਾਤ ਕੱਟ ਸਕਦੇ ਹਾਂ।”
14ਇਸ ਲਈ ਲੇਵੀ ਬੰਦਾ ਅਤੇ ਉਸਦੇ ਨਾਲ ਦੇ ਲੋਕ ਤੁਰਦੇ ਗਏ। ਜਦੋਂ ਉਹ ਗਿਬਆਹ ਸ਼ਹਿਰ ਪੁੱਜੇ ਸੂਰਜ ਛਿਪ ਰਿਹਾ ਸੀ। ਗਿਬਆਹ ਉਹ ਇਲਾਕਾ ਹੈ ਜਿਹੜਾ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਅਧੀਨ ਹੈ।
15ਇਸ ਲਈ ਉਹ ਗਿਬਆਹ ਵਿਖੇ ਰੁਕ ਗਏ। ਅਤੇ ਉਥੇ ਹੀ ਰਾਤ ਗੁਜਾਰਨ ਦਾ ਫ਼ੈਸਲਾ ਕੀਤਾ। ਉਹ ਸ਼ਹਿਰ ਦੇ ਚੌਁਕ ਕੋਲ ਆਏ ਅਤੇ ਉਥੇ ਬੈਠ ਗਏ। ਪਰ ਕਿਸੇ ਨੇ ਵੀ ਉਨ੍ਹਾਂ ਨੂੰ ਆਪਣੇ ਘਰ ਰਾਤ ਕੱਟਣ ਲਈ ਸੱਦਾ ਨਹੀਂ ਦਿੱਤਾ।
16ਉਸੇ ਸ਼ਾਮ ਇੱਕ ਬਜ਼ੁਰਗ ਆਦਮੀ ਖੇਤਾਂ ਵਿੱਚੋਂ ਸ਼ਹਿਰ ਨੂੰ ਆਇਆ। ਉਸਦਾ ਨਗਰ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸੀ। ਪਰ ਹੁਣ ਉਹ ਗਿਬਆਹ ਸ਼ਹਿਰ ਵਿੱਚ ਰਹਿ ਰਿਹਾ ਸੀ। ਗਿਬਆਹ ਦੇ ਬੰਦੇ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਸਨ।
17ਬਜ਼ੁਰਗ ਆਦਮੀ ਨੇ ਲੇਵੀ ਬੰਦੇ ਨੂੰ ਚੌਁਕ ਵਿੱਚ ਬੈਠਿਆਂ ਵੇਖਿਆ ਅਤੇ ਪੁਛਿਆ, “ਤੁਸੀਂ ਕਿਥੇ ਜਾ ਰਹੇ ਹੋ? ਤੁਸੀਂ ਕਿਥੋਂ ਆਏ ਹੋ?”
18ਲੇਵੀ ਬੰਦੇ ਨੇ ਜਵਾਬ ਦਿੱਤਾ, “ਅਸੀਂ ਯਹੂਦਾਹ ਦੇ ਬੈਤਲਹਮ ਸ਼ਹਿਰ ਤੋਂ ਆਏ ਹਾਂ। ਅਸੀਂ ਘਰ ਜਾ ਰਹੇ ਹਾਂ। ਮੈਂ ਬਹੁਤ ਦੂਰੋਂ, ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਤੋਂ ਹਾਂ। ਮੈਂ ਯਹੂਦਾਹ, ਬੈਤਲਹਮ ਗਿਆ ਸੀ। ਅਤੇ ਹੁਣ ਮੈਂ ਆਪਣੇ ਘਰ ਜਾ ਰਿਹਾ ਹਾਂ।
19ਸਾਡੇ ਕੋਲ ਖੋਤਿਆਂ ਲਈ ਕਖ ਕਂਡਾ ਹੈ। ਮੇਰੇ ਆਪਣੇ ਲਈ, ਜਵਾਨ ਔਰਤ ਲਈ ਅਤੇ ਮੇਰੇ ਨੌਕਰ ਲਈ ਰੋਟੀ ਅਤੇ ਮੈਅ ਹੈ। ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ।”
20ਬਜ਼ੁਰਗ ਆਦਮੀ ਨੇ ਆਖਿਆ, “ਤੁਸੀਂ ਮੇਰੇ ਘਰ ਆਕੇ ਠਹਿਰ ਸਕਦੇ ਹੋ। ਮੈਂ ਤੁਹਾਨੂੰ ਹਰ ਲੋੜੀਂਦੀ ਚੀਜ਼ ਦੇਵਾਂਗਾ। ਕਿਰਪਾ ਕਰਕੇ, ਸ਼ਹਿਰ ਦੇ ਚੌਁਕ ਵਿੱਚ ਰਾਤ ਨਾ ਗੁਜ਼ਾਰੋ।”
21ਫ਼ੇਰ ਉਹ ਬਜ਼ੁਰਗ ਆਦਮੀ ਲੇਵੀ ਬੰਦੇ ਅਤੇ ਉਸਦੇ ਸਾਥੀਆਂ ਨੂੰ ਆਪਣੇ ਘਰ ਲੈ ਗਿਆ। ਉਸਨੇ ਉਨ੍ਹਾਂ ਦੇ ਖੋਤਿਆਂ ਨੂੰ ਪਠੇ ਪਾਏ। ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਫ਼ੇਰ ਕੁਝ ਖਾਧਾ-ਪੀਤਾ।
22ਜਦੋਂ ਲੇਵੀ ਬੰਦਾ ਅਤੇ ਉਸਦੇ ਨਾਲ ਦੇ ਲੋਕ ਆਨੰਦ ਮਾਣ ਰਹੇ ਸਨ, ਸ਼ਹਿਰ ਦੇ ਕੁਝ ਬਹੁਤ ਹੀ ਬੁਰੇ ਲੋਕਾਂ ਨੇ ਘਰ ਨੂੰ ਘੇਰਾ ਪਾ ਲਿਆ। ਉਹ ਬਹੁਤ ਬੁਰੇ ਆਦਮੀ ਸਨ। ਉਨ੍ਹਾਂ ਨੇ ਦਰਵਾਜ਼ਾ ਭਂਨਣਾ ਸ਼ੁਰੂ ਕਰ ਦਿੱਤਾ ਅਤੇ ਬੁਢੇ ਆਦਮੀ, ਘਰ ਦੇ ਮਾਲਕ ਨੂੰ ਦਬਕਾ ਮਾਰਕੇ ਆਖਿਆ, “ਉਸ ਆਦਮੀ ਨੂੰ ਬਾਹਰ ਕਢ ਜਿਹੜਾ ਤੇਰੇ ਘਰ ਆਇਆ ਹੈ। ਅਸੀਂ ਉਸਦੇ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।”
23ਬਜ਼ੁਰਗ ਆਦਮੀ ਬਾਹਰ ਗਿਆ ਅਤੇ ਉਸਨੇ ਉਨ੍ਹਾਂ ਬਦਮਾਸ਼ਾਂ ਨਾਲ ਗੱਲ ਕੀਤੀ। ਉਸਨੇ ਆਖਿਆ, “ਨਹੀਂ, ਮੇਰੇ ਦੋਸਤੋਂ, ਇਹੋ ਜਿਹੇ ਕੁਕਰਮ ਨਾ ਕਰੋ! ਉਹ ਬੰਦਾ ਮੇਰੇ ਘਰ ਮਹਿਮਾਨ ਹੈ। ਇਹੋ ਜਿਹਾ ਭਿਆਨਕ ਪਾਪ ਨਾ ਕਰਿਓ।
24ਦੇਖੋ, ਇਹ ਮੇਰੀ ਧੀ ਹੈ। ਇਸਨੇ ਹਾਲੇ ਤੱਕ ਕਿਸੇ ਨਾਲ ਵੀ ਜਿਨਸੀ ਸੰਬੰਧ ਨਹੀਂ ਬਣਾਏ। ਮੈਂ ਉਸਨੂੰ ਅਤੇ ਇਸਦੀ ਰਖੈਲ ਨੂੰ ਤੁਹਾਡੇ ਕੋਲ ਲਿਆਉਂਦਾ ਹਾਂ। ਤੁਸੀਂ ਉਨ੍ਹਾਂ ਨਾਲ ਜੋ ਚਾਹੋਂ ਕਰ ਸਕਦੇ ਹੋ। ਪਰ ਇਸ ਆਦਮੀ ਨਾਲ ਇਹੋ ਜਿਹਾ ਭਿਆਨਕ ਪਾਪ ਨਾ ਕਰੋ।”
25ਪਰ ਉਨ੍ਹਾਂ ਬਦਮਾਸ਼ਾਂ ਨੇ ਉਸ ਬਜ਼ੁਰਗ ਬੰਦੇ ਦੀ ਗੱਲ ਨਹੀਂ ਸੁਣੀ। ਇਸ ਲਈ ਲੇਵੀ ਬੰਦੇ ਨੇ ਆਪਣੀ ਦਾਸੀ ਨੂੰ ਬਾਹਰ ਲਿਜਾਕੇ ਉਨ੍ਹਾਂ ਬਦਮਾਸ਼ਾਂ ਦੇ ਹਵਾਲੇ ਕਰ ਦਿਤ੍ਤ। ਉਨ੍ਹਾਂ ਬਦਮਾਸ਼ਾਂ ਨੇ ਸਾਰੀ ਰਾਤ ਉਸ ਨਾਲ ਬਲਾਤਕਾਰ ਕੀਤਾ। ਫ਼ੇਰ, ਸਵੇਰੇ ਉਨ੍ਹਾਂ ਨੇ ਉਸਨੂੰ ਛੱਡ ਦਿੱਤਾ।
26ਸਵੇਰ ਵੇਲੇ ਉਹ ਔਰਤ ਉਸ ਘਰ ਵਿੱਚ ਆਈ ਜਿਥੇ ਉਸਦਾ ਸੁਆਮੀ ਠਹਿਰਿਆ ਹੋਇਆ ਸੀ। ਉਹ ਬਾਹਰਲੇ ਦਰਵਾਜ਼ੇ ਉੱਤੇ ਡਿੱਗ ਪਈ। ਉਹ ਦਿਨ ਚਢ਼ਨ ਤੱਕ ਉਥੇ ਹੀ ਡਿੱਗੀ ਪਈ ਰਹੀ।
27ਅਗਲੀ ਸਵੇਰੇ ਲੇਵੀ ਬੰਦਾ ਜਲਦੀ ਉਠਿਆ। ਉਹ ਘਰ ਜਾਣਾ ਚਾਹੁੰਦਾ ਸੀ। ਉਸਨੇ ਬਾਹਰ ਜਾਣ ਲਈ ਦਰਵਾਜ਼ਾ ਖੋਲ੍ਹਿਆ ਤਾਂ ਉਸਦੀ ਰਖੈਲ ਉਥੇ ਪਈ ਹੋਈ ਸੀ। ਉਹ ਆਪਣੇ ਹੱਥ ਡਿਉਢੀ ਉੱਤੇ ਰਖਕੇ ਦਰਵਾਜ਼ੇ ਉੱਤੇ ਡਿੱਗੀ ਹੋਈ ਸੀ।
28ਲੇਵੀ ਬੰਦੇ ਨੇ ਉਸਨੂੰ ਆਖਿਆ, “ਉਠ, ਚੱਲੀਏ!” ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ - ਉਹ ਮਰ ਚੁੱਕੀ ਸੀ।ਲੇਵੀ ਬੰਦੇ ਨੇ ਆਪਣੀ ਦਾਸੀ ਦੀ ਲੋਥ ਨੂੰ ਖੋਤੇ ਉੱਤੇ ਲਦਿਆ ਅਤੇ ਘਰ ਚਲਿਆ ਗਿਆ।
29ਜਦੋਂ ਉਹ ਘਰ ਆਇਆ ਤਾਂ ਉਸਨੇ ਇੱਕ ਛੁਰੀ ਲੈਕੇ ਆਪਣੀ ਦਾਸੀ ਦੀ ਲਾਸ਼ ਦੇ
12ਟੋਟੇ ਕਰ ਦਿੱਤੇ। ਫ਼ੇਰ ਉਸਨੇ
12ਟੋਟਿਆਂ ਨੂੰ ਉਨ੍ਹਾਂ ਸਾਰੇ ਇਲਾਕਿਆਂ ਵਿੱਚ ਭੇਜ ਦਿੱਤਾ ਜਿਥੇ ਇਸਰਾਏਲੀ ਲੋਕ ਰਹਿੰਦੇ ਸਨ।
30ਜਿਸ ਕਿਸੇ ਨੇ ਵੀ ਇਸਨੂੰ ਦੇਖਿਆ ਉਸਨੇ ਆਖਿਆ, “ਇਹੋ ਜਿਹਾ ਪਹਿਲਾਂ ਕਦੇ ਵੀ ਇਸਰਾਏਲ ਵਿੱਚ ਨਹੀਂ ਵਾਪਰਿਆ। ਜਦੋਂ ਤੋਂ ਅਸੀਂ ਮਿਸਰ ਵਿੱਚੋਂ ਆਏ ਹਾਂ ਅਸੀਂ ਇਹੋ ਜਿਹੀ ਗੱਲ ਕਦੇ ਨਹੀਂ ਦੇਖੀ। ਇਸ ਬਾਰੇ ਵਿਚਾਰ ਕਰੋ ਅਤੇ ਸਾਨੂੰ ਦੱਸੋ ਕਿ ਕੀ ਕਰਨਾ ਚਾਹੀਦਾ ਹੈ।”


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية