BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

“ਕੋਈ ਵੀ ਜੋ ਆਪਣੀ ਔਰਤ ਨੂੰ ਤਲਾਕ ਦਿੰਦਾ ਹੈ ਅਤੇ ਦੂਜੀ ਔਰਤ ਨਾਲ ਵਿਆਹ ਕਰਦਾ ਹੈ ਉਹ ਇੱਕ ਬਦਕਾਰ ਹੈ। ਇਸੇ ਤਰ੍ਹਾਂ ਹੀ ਉਹ ਆਦਮੀ ਜੋ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰਦਾ ਹੈ ਉਹ ਵੀ ਇੱਕ ਬਦਕਾਰ ਹੈ।”

ਲੋਕਾ 16:18


 

ਅਧਿਆਇ 141ਸਮਸੂਨ ਤਿਮਨਾਯ ਸ਼ਹਿਰ ਵਿੱਚ ਗਿਆ। ਉਥੇ ਉਸਨੂੰ ਇੱਕ ਨੌਜਵਾਨ ਫ਼ਲਿਸਤੀ ਔਰਤ ਮਿਲੀ।
2ਜਦੋਂ ਉਹ ਘਰ ਵਾਪਸ ਆਇਆ ਤਾਂ ਉਸਨੇ ਆਪਣੇ ਮਾਤਾ-ਪਿਤਾ ਨੂੰ ਆਖਿਆ, “ਮੈਂ ਤਿਮਨਾਯ ਵਿਖੇ ਇੱਕ ਫ਼ਲਿਸਤੀ ਔਰਤ ਵੇਖੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸਨੂੰ ਮੇਰੇ ਲਈ ਲੈ ਆਓ। ਮੈਂ ਉਸ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ।”
3ਉਸਦੇ ਮਾਤਾ ਪਿਤਾ ਨੇ ਜਵਾਬ ਦਿੱਤਾ, “ਇਸਰਾਏਲ ਦੇ ਲੋਕਾਂ ਵਿੱਚ ਵੀ ਤਾਂ ਕੋਈ ਅਜਿਹੀ ਕੁੜੀ ਜ਼ਰੂਰ ਹੈ ਜਿਸ ਨਾਲ ਤੂੰ ਵਿਆਹ ਕਰ ਸਕਦਾ ਹੈਂ। ਕੀ ਤੇਰੇ ਲਈ ਫ਼ਲਿਸਤੀ ਕੁੜੀ ਨਾਲ ਸ਼ਾਦੀ ਕਰਨੀ ਜ਼ਰੂਰੀ ਹੈ? ਉਨ੍ਹਾਂ ਲੋਕਾਂ ਦੀ ਸੁੰਨਤ ਵੀ ਨਹੀਂ ਹੋਈ ਹੁੰਦੀ।”ਪਰ ਸਮਸੂਨ ਨੇ ਆਖਿਆ, “ਉਸ ਕੁੜੀ ਨੂੰ ਮੇਰੇ ਲਈ ਲਿਆਓ! ਉਹ ਮੈਨੂੰ ਪ੍ਰਸੰਨ ਕਰਦੀ ਹੈ!”
4(ਸਮਸੂਨ ਦੇ ਮਾਪੇ ਇਹ ਨਹੀਂ ਜਾਣਦੇ ਸਨ ਕਿ ਯਹੋਵਾਹ ਚਾਹੁੰਦਾ ਸੀ ਕਿ ਅਜਿਹਾ ਵਾਪਰੇ। ਯਹੋਵਾਹ ਫ਼ਲਿਸਤੀ ਲੋਕਾਂ ਦੇ ਵਿਰੁੱਧ ਕੁਝ ਕਰਨ ਦੀ ਤਲਾਸ਼ ਵਿੱਚ ਸੀ। ਫ਼ਲਿਸਤੀ ਲੋਕ ਉਸ ਵੇਲੇ ਇਸਰਾਏਲ ਦੇ ਲੋਕਾਂ ਉੱਤੇ ਹਕੂਮਤ ਕਰ ਰਹੇ ਸਨ।)
5ਸਮਸੂਨ ਆਪਣੇ ਮਾਤਾ ਪਿਤਾ ਨਾਲ ਤਿਮਨਾਯ ਸ਼ਹਿਰ ਨੂੰ ਗਿਆ। ਉਹ ਉਥੋਂ ਤੀਕ ਗਏ ਜਿਥੇ ਸ਼ਹਿਰ ਦੇ ਨੇੜੇ ਅੰਗੂਰਾਂ ਦੇ ਖੇਤ ਸਨ। ਉਸੇ ਥਾਂ ਉੱਤੇ ਇੱਕ ਜਵਾਨ ਸ਼ੇਰ ਅਚਾਨਕ ਦਹਾੜਿਆ ਅਤੇ ਸਮਸੂਨ ਉੱਤੇ ਕੁਦ੍ਦ ਪਿਆ!
6ਯਹੋਵਾਹ ਦਾ ਆਤਮਾ ਵੱਡੀ ਤਾਕਤ ਨਾਲ ਸਮਸੂਨ ਵਿੱਚ ਆ ਗਈ। ਉਸਨੇ ਆਪਣੇ ਨੰਗੇ ਹੱਥਾਂ ਨਾਲ ਸ਼ੇਰ ਨੂੰ ਚੀਰ ਸੁਟਿਆ। ਇਹ ਉਸਨੂੰ ਬਹੁਤ ਆਸਾਨ ਲਗਿਆ। ਇਹ ਇੰਨਾ ਹੀ ਆਸਾਨ ਸੀ ਜਿੰਨਾ ਕਿਸੇ ਬੱਕਰੇ ਨੂੰ ਚੀਰ ਸੁੱਟਣਾ। ਪਰ ਸਮਸੂਨ ਨੇ ਆਪਣੇ ਮਾਤਾ ਪਿਤਾ ਨੂੰ ਇਹ ਨਹੀਂ ਦੱਸਿਆ ਕਿ ਉਸਨੇ ਕੀ ਕੀਤਾ ਸੀ।
7ਇਸ ਲਈ ਸਮਸੂਨ ਸ਼ਹਿਰ ਵਿੱਚ ਗਿਆ ਅਤੇ ਫ਼ਲਿਸਤੀ ਕੁੜੀ ਨਾਲ ਗੱਲ ਕੀਤੀ ਅਤੇ ਉਹ ਉਸ ਨਾਲ ਪ੍ਰਸੰਨ ਸੀ।
8ਕਈ ਦਿਨਾਂ ਮਗਰੋਂ ਸਮਸੂਨ ਫ਼ਲਿਸਤੀ ਔਰਤ ਨਾਲ ਸ਼ਾਦੀ ਕਰਨ ਲਈ ਵਾਪਸ ਆ ਗਿਆ। ਆਉਂਦਿਆਂ ਹੋਇਆਂ ਰਸਤੇ ਵਿੱਚ ਉਹ ਮਰੇ ਹੋਏ ਸ਼ੇਰ ਨੂੰ ਵੇਖਣ ਲਈ ਗਿਆ। ਉਸਨੇ ਸ਼ੇਰ ਦੀ ਲਾਸ਼ ਵਿੱਚ ਮਧੂ ਮਖੀਆਂ ਦਾ ਝੁਂਡ ਦੇਖਿਆ। ਉਨ੍ਹਾਂ ਨੇ ਕੁਝ ਸ਼ਹਿਦ ਬਣਾ ਲਿਆ ਸੀ।
9ਸਮਸੂਨ ਨੇ ਕੁਝ ਸ਼ਹਿਦ ਹੱਥਾਂ ਨਾਲ ਕਢ ਲਿਆ। ਉਹ ਸ਼ਹਿਦ ਖਾਂਦੇ ਹੋਏ ਤੁਰਨ ਲੱਗਾ। ਜਦੋਂ ਉਹ ਆਪਣੇ ਮਾਪਿਆਂ ਕੋਲ ਆਇਆ ਤਾਂ ਉਨ੍ਹਾਂ ਨੂੰ ਕੁਝ ਸ਼ਹਿਦ ਦਿੱਤਾ। ਉਨ੍ਹਾਂ ਨੇ ਵੀ ਉਹ ਖਾ ਲਿਆ। ਪਰ ਸਮਸੂਨ ਨੇ ਆਪਣੇ ਮਾਪਿਆਂ ਨੂੰ ਇਹ ਨਹੀਂ ਦੱਸਿਆ ਕਿ ਉਸਨੇ ਸ਼ਹਿਦ ਮੁਰਦਾ ਸ਼ੇਰ ਦੀ ਲਾਸ਼ ਤੋਂ ਲਿਆਂਦਾ ਸੀ।
10ਸਮਸੂਨ ਦਾ ਪਿਤਾ ਫ਼ਲਿਸਤੀ ਕੁੜੀ ਨੂੰ ਦੇਖਣ ਲਈ ਗਿਆ। ਰਿਵਾਜ਼ ਇਹ ਸੀ ਕਿ ਦੂਲ੍ਹਾ ਦਾਵਤ ਦੇਵੇ। ਇਸ ਲਈ ਸਮਸੂਨ ਨੇ ਦਾਵਤ ਦਿੱਤੀ।
11ਜਦੋਂ ਫ਼ਲਿਸਤੀ ਲੋਕਾਂ ਨੇ ਦੇਖਿਆ ਕਿ ਉਹ ਦਾਵਤ ਦੇ ਰਿਹਾ ਹੈ ਤਾਂ ਉਨ੍ਹਾਂ ਨੇ ਉਸ ਵਿੱਚ ਸ਼ਾਮਿਲ ਹੋਣ ਲਈ
12ਸਮਸੂਨ ਨੇ
13ਪਰ ਜੇ ਤੁਸੀਂ ਬੁਝਾਰਤ ਨਾ ਬੁਝ ਸਕੇ ਤਾਂ ਤੁਹਾਨੂੰ
14ਸਮਸੂਨ ਨੇ ਉਨ੍ਹਾਂ ਨੂੰ ਇਹ ਬੁਝਾਰਤ ਪਾਈ:“ਖਾਣ ਵਾਲੇ ਵਿੱਚੋਂ ਕੁਝ ਚੀਜ਼ ਖਾਣ ਵਾਲੀ ਆਈ।ਤਾਕਤਵਰ ਵਿੱਚ ਆਈ ਮਿਠੀ ਜਿਹੀ ਚੀਜ਼।30 ਆਦਮੀਆਂ ਨੇ ਤਿੰਨ ਦਿਨ ਤੱਕ ਜਵਾਬ ਲਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲਭ ਨਹੀਂ ਸਕੇ।
15ਚੌਥੇ ਦਿਨ, ਆਦਮੀ ਸਮਸੂਨ ਦੀ ਪਤਨੀ ਕੋਲ ਆਏ। ਉਨ੍ਹਾਂ ਆਖਿਆ, “ਕੀ ਤੂੰ ਸਾਨੂੰ ਸਿਰਫ਼ ਗਰੀਬ ਬਨਾਉਣਾ ਲਈ ਸੱਦਾ ਭੇਜਿਆ ਸੀ? ਤੈਨੂੰ ਇਸ ਬੁਝਾਰਤ ਦਾ ਜਵਾਬ ਕਰਨ ਲਈ ਆਪਨੇ ਪਤੀ ਨਾਲ ਛਲ ਕਰਨਾ ਚਾਹੀਦਾ। ਜੇ ਤੂੰ ਸਾਡੇ ਲਈ ਇਸ ਬੁਝਾਰਤ ਦਾ ਜਵਾਬ ਨਹੀਂ ਕਢਾਵੇਂਗੀ ਤਾਂ ਅਸੀਂ ਤੈਨੂੰ ਅਤੇ ਤੇਰੇ ਸਾਰੇ ਪਰਿਵਾਰ ਨੂੰ ਸਾੜਕੇ ਮਾਰ ਦਿਆਂਗੇ।”
16ਇਸ ਲਈ ਸਮਸੂਨ ਦੀ ਪਤਨੀ ਉਸ ਕੋਲ ਗਈ ਅਤੇ ਰੋਣ ਲੱਗ ਪਈ। ਉਸਨੇ ਆਖਿਆ, “ਤੂੰ ਮੈਨੂੰ ਨਫ਼ਰਤ ਕਰਦਾ ਹੈਂ, ਤੂੰ ਸੱਚਮੁੱਚ ਮੈਨੂੰ ਪਿਆਰ ਨਹੀਂ ਕਰਦਾ! ਤੂੰ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਪਾਈ ਹੈ ਅਤੇ ਤੂੰ ਮੈਨੂੰ ਇਸਦਾ ਜਵਾਬ ਵੀ ਨਹੀਂ ਦੱਸਦਾ।”ਉਸਨੇ ਉਸਨੂੰ ਜਵਾਬ ਦਿੱਤਾ, “ਵੇਖ, ਮੈਂ ਆਪਣੇ ਪਿਉ ਅਤੇ ਮਾਂ ਨੂੰ ਵੀ ਨਹੀਂ ਦੱਸਿਆ ਫ਼ੇਰ ਮੈਂ ਤੈਨੂੰ ਕਿਉਂ ਦੱਸਾਂ?”
17ਸਮਸੂਨ ਦੀ ਪਤਨੀ ਦਾਵਤ ਦੇ ਰਹਿੰਦੇ ਸੱਤ ਦਿਨਾਂ ਤੱਕ ਰੋਂਦੀ ਰਹੀ। ਇਸ ਲਈ ਆਖਰਕਾਰ ਉਸਨੇ ਸੱਤਵੇਂ ਦਿਨ ਬੁਝਰਤ ਦਾ ਉੱਤਰ ਦੇ ਦਿੱਤਾ। ਉਸਨੇ ਉਸਨੂੰ ਇਸ ਲਈ ਦੱਸ ਦਿੱਤਾ ਕਿਉਂਕਿ ਉਹ ਉਸਨੂੰ ਪਰੇਸ਼ਾਨ ਕਰਦੀ ਰਹੀ ਸੀ। ਫ਼ੇਰ ਉਹ ਆਪਣੇ ਲੋਕਾਂ ਕੋਲ ਗਈ ਅਤੇ ਉਨ੍ਹਾਂ ਨੂੰ ਬੁਝਾਰਤ ਦਾ ਜਵਾਬ ਦੱਸ ਦਿੱਤਾ।
18ਇਸ ਲਈ ਸੱਤਵੇਂ ਦਿਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫ਼ਲਿਸਤੀ ਆਦਮੀਆਂ ਕੋਲ ਉੱਤਰ ਸੀ। ਉਹ ਸਮਸੂਨ ਕੋਲ ਆਏ ਅਤੇ ਆਖਿਆ,“ਸ਼ਹਿਦ ਨਾਲੋਂ ਮਿਠਾ ਕੀ ਹੈ?ਸ਼ੇਰ ਨਾਲੋ ਤਕੜਾ ਕੌਣ ਹੈ?”ਤਾਂ ਸਮਸੂਨ ਨੇ ਉਨ੍ਹਾਂ ਨੂੰ ਆਖਿਆ,“ਜੇ ਤੁਸੀਂ ਮੇਰੀ ਗਾਂ ਨਾਲ ਹਲ ਨਾ ਵਾਹਿਆਹੁੰਦਾ ਤੁਸੀਂ ਮੇਰੀ ਬੁਝਾਰਤ ਨਹੀਂ ਸੀ ਬੁਝ ਸਕਦੇ!”
19ਫ਼ੇਰ ਯਹੋਵਾਹ ਆਤਮਾ ਸਮਸੂਨ ਵਿੱਚ ਬੜੀ ਤਾਕਤ ਨਾਲ ਆਇਆ ਅਤੇ ਉਹ ਅਸ਼ਕਲੋਨ ਨਗਰ ਵਿੱਚ ਚਲਾ ਗਿਆ ਅਤੇ ਜਾਕੇ
20ਤਾਂ ਸਮਸੂਨ ਦੀ ਪਤਨੀ ਉਸਦੇ ਦੋਸਤ ਦੀ ਪਤਨੀ ਬਣ ਗਈ, ਜੋ ਉਸਦਾ ਸਭ ਤੋਂ ਚੰਗਾ ਆਦਮੀ ਸੀ। • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية