BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਜੋ ਧਰਮੀ ਅਤੇ ਨਿਆਂਈ ਹੈ, ਕਰਨਾ, ਪਰਮੇਸ਼ੁਰ ਨੂੰ ਬਲੀਆਂ ਚੜਾਉਣ ਨਾਲੋਂ ਬਿਹਤਰ ਹੈ।

ਅਮਸਾਲ 21:3


 

ਅਧਿਆਇ 111ਯਿਫ਼ਤਾਹ ਗਿਲਆਦ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਤਾਕਤਵਰ ਸਿਪਾਹੀ ਸੀ। ਪਰ ਯਿਫ਼ਤਾਹ ਵਿੱਚ ਵੇਸਵਾ ਦਾ ਪੁੱਤਰ ਸੀ। ਉਸਦਾ ਪਿਤਾ ਗਿਲਆਦ ਨਾਮ ਦਾ ਇੱਕ ਆਦਮੀ ਸੀ।
2ਗਿਲਆਦ ਦੀ ਪਤਨੀ ਦੇ ਕਈ ਪੁੱਤਰ ਸਨ। ਜਦੋਂ ਉਹ ਪੁੱਤਰ ਵੱਡੇ ਹੋਏ ਤਾਂ ਉਹ ਯਿਫ਼ਤਾਹ ਨੂੰ ਪਸੰਦ ਨਹੀਂ ਸੀ ਕਰਦੇ। ਉਨ੍ਹਾਂ ਪੁੱਤਰਾਂ ਨੇ ਯਿਫ਼ਤਾਹ ਨੂੰ ਆਪਣਾ ਕਸਬਾ ਛੱਡ ਜਾਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੇ ਉਸਨੂੰ ਆਖਿਆ, “ਤੈਨੂੰ ਸਾਡੇ ਪਿਤਾ ਦੀ ਜਾਇਦਾਦ ਵਿੱਚੋਂ ਕੁਝ ਵੀ ਨਹੀਂ ਮਿਲੇਗਾ।” ਤੂੰ ਕਿਸੇ ਹੋਰ ਔਰਤ ਦਾ ਪੁੱਤਰ ਹੈਂ।
3ਇਸ ਲਈ ਯਿਫ਼ਤਾਹ ਆਪਣੇ ਭਰਾਵਾਂ ਕਾਰਣ ਦੂਰ ਚਲਾ ਗਿਆ ਅਤੇ ਤੋਂਬ ਵਿੱਚ ਰਹਿਣ ਲੱਗਾ। ਕੁਝ ਆਦਮੀਆਂ ਦੇ ਟੋਲਿਆਂ ਨੇ ਯਿਫ਼ਤਾਹ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਉਸਦੇ ਨਾਲ ਛਾਪੇ ਮਾਰਨ ਲਈ ਗਏ।
4ਕੁਝ ਸਮੇਂ ਬਾਦ ਅੰਮੋਨੀ ਲੋਕ ਇਸਰਾਏਲ ਦੇ ਲੋਕਾਂ ਨਾਲ ਲੜ ਪਏ।
5ਅੰਮੋਨੀ ਲੋਕ ਇਸਰਾਏਲ ਦੇ ਖਿਲਾਫ਼ ਦੇ ਲੜ ਰਹੇ ਸਨ, ਇਸ ਲਈ ਗਿਲਆਦ ਦੇ ਬਜ਼ੁਰਗ ਯਿਫ਼ਤਾਹ ਕੋਲ ਗਏ। ਉਹ ਚਾਹੁੰਦੇ ਸੀ ਕਿ ਯਿਫ਼ਤਾਹ ਤੋਂਬ ਦੀ ਧਰਤੀ ਛੱਡਕੇ ਵਾਪਸ ਗਿਲਆਦ ਆ ਜਾਵੇ।”
6ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਆ ਅਤੇ ਸਾਡਾ ਆਗੂ ਬਣ ਜਾ ਤਾਂ ਜੋ ਅਸੀਂ ਅੰਮੋਨੀ ਲੋਕਾਂ ਨਾਲ ਜੰਗ ਕਰ ਸਕੀਏ।”
7ਪਰ ਯਿਫ਼ਤਾਹ ਨੇ ਗਿਲਆਦ ਦੀ ਧਰਤੀ ਦੇ ਬਜ਼ੁਰਗਾਂ ਨੂੰ ਆਖਿਆ, “ਤੁਸੀਂ ਮੈਨੂੰ ਮੇਰੇ ਪਿਤਾ ਦੇ ਘਰੋਂ ਕਢਿਆ ਸੀ। ਤੁਸੀਂ ਮੈਨੂੰ ਨਫ਼ਰਤ ਕਰਦੇ ਹੋ! ਇਸ ਲਈ ਹੁਣ ਮੇਰੇ ਕੋਲ ਕਿਉਂ ਆ ਰਹੇ ਹੋ ਜਦੋਂ ਕਿ ਤੁਸੀਂ ਮੁਸੀਬਤ ਵਿੱਚ ਹੋ?”
8ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਇਹੀ ਕਾਰਣ ਹੈ ਕਿ ਅਸੀਂ ਹੁਣ ਤੇਰੇ ਕੋਲ ਆਏ ਹਾਂ। ਮਿਹਰਬਾਨੀ ਕਰਕੇ ਸਾਡੇ ਨਾਲ ਆ ਅਤੇ ਅੰਮੋਨੀ ਲੋਕਾਂ ਨਾਲ ਲੜ। ਤੂੰ ਗਿਲਆਦ ਦੇ ਰਹਿਣ ਵਾਲੇ ਸਾਰੇ ਲੋਕਾਂ ਦਾ ਕਮਾਂਡਰ ਹੋਵੇਂਗਾ।”
9ਤਾਂ ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਆਖਿਆ, “ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਵਾਪਸ ਗਿਲਆਦ ਵਿੱਚ ਆਵਾਂ ਅਤੇ ਅੰਮੋਨੀ ਲੋਕਾਂ ਨਾਲ ਜੰਗ ਕਰਾਂ, ਤਾਂ ਠੀਕ ਹੈ। ਪਰ ਜੇ ਯਹੋਵਾਹ ਨੇ ਮੇਰੀ ਜਿੱਤਣ ਵਿੱਚ ਸਹਾਇਤਾ ਕੀਤੀ ਤਾਂ ਮੈਂ ਤੁਹਾਡਾ ਨਵਾਂ ਆਗੂ ਹੋਵਾਂਗਾ।”
10ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਅਸੀਂ ਜੋ ਵੀ ਆਖ ਰਹੇ ਹਾਂ, ਯਹੋਵਾਹ ਹਰ ਗੱਲ ਸੁਣ ਰਿਹਾ ਹੈ। ਅਤੇ ਅਸੀਂ ਹਰ ਉਹ ਗੱਲ ਕਰਨ ਦਾ ਇਕਰਾਰ ਕਰਦੇ ਹਾਂ ਜੋ ਤੂੰ ਸਾਨੂੰ ਕਰਨ ਲਈ ਆਖੇਂਗਾ।
11ਇਸ ਲਈ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ (ਆਗੂਆਂ) ਨਾਲ ਚਲਾ ਗਿਆ। ਉਨ੍ਹਾਂ ਲੋਕਾਂ ਨੇ ਯਿਫ਼ਤਾਹ ਨੂੰ ਆਪਣਾ ਆਗੂ ਅਤੇ ਕਮਾਂਡਰ ਬਣਾ ਲਿਆ। ਯਿਫ਼ਤਾਹ ਨੇ ਮਿਸਫ਼ਾਹ ਸ਼ਹਿਰ ਵਿੱਚ ਯਹੋਵਾਹ ਦੇ ਸਾਮ੍ਹਣੇ ਆਪਣੇ ਸਾਰੇ ਸ਼ਬਦ ਦੁਹਰਾਏ।
12ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜੇ। ਸੰਦੇਸ਼ਵਾਹਕਾਂ ਨੇ ਰਾਜੇ ਨੂੰ ਇਹ ਸੰਦੇਸ਼ ਦਿੱਤਾ: “ਅੰਮੋਨੀਆਂ ਅਤੇ ਇਸਰਾਏਲ ਦੇ ਲੋਕਾਂ ਦਰਮਿਆਨ ਕੀ ਝਗੜਾ ਹੈ? ਤੂੰ ਸਾਡੇ ਉੱਤੇ ਲੜਨ ਲਈ ਕਿਉਂ ਆਇਆ ਹੈ?”
13ਅੰਮੋਨੀਆਂ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ਵਾਹਕਾਂ ਨੂੰ ਆਖਿਆ, “ਅਸੀਂ ਇਸਰਾਏਲ ਦੇ ਨਾਲ ਵਿਰੋਧ ਵਿੱਚ ਲੜ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਮਿਸਰ ਤੋਂ ਵਾਪਸ ਆਉਣ ਤੋਂ ਬਾਦ ਸਾਡੀ ਧਰਤੀ ਖੋਹ ਲਈ। ਉਨ੍ਹਾਂ ਨੇ ਅਰਨੋਨ ਨਦੀ ਤੋਂ ਯਬੋਕ ਨਦੀ ਤੱਕ ਉਥੋਂ ਯਰਦਨ ਨਦੀ ਤੱਕ ਦੀ ਸਾਡੀ ਧਰਤੀ ਮਲ੍ਲ ਲਈ ਸੀ। ਹੁਣ ਸਾਨੂੰ ਸਾਡੀ ਧਰਤੀ, ਸ਼ਾਂਤੀ ਨਾਲ ਵਾਪਸ ਦੇ ਦੇਵੋ।”
14ਇਸ ਲਈ ਯਿਫ਼ਤਾਹ ਦੇ ਸੰਦੇਸ਼ਵਾਹਕ ਇਹ ਸੰਦੇਸ਼ ਯਿਫ਼ਤਾਹ ਵੱਲ ਵਾਪਸ ਲੈਕੇ ਆਏ। ਫ਼ੇਰ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਵੱਲ ਸੰਦੇਸ਼ਵਾਹਕ ਦੁਬਾਰਾ ਭੇਜੇ।
15ਉਹ ਇਹ ਸੰਦੇਸ਼ ਲੈਕੇ ਗਏ:“ਇਹੀ ਹੈ ਜੋ ਯਿਫ਼ਤਾਹ ਆਖਦਾ ਹੈ: ਇਸਰਾਏਲ ਦੇ ਮੋਆਬ ਦੇ ਲੋਕਾਂ ਦੀ ਧਰਤੀ ਜਾਂ ਅੰਮੋਨ ਦੇ ਲੋਕਾਂ ਦੀ ਧਰਤੀ ਨਹੀਂ ਮਲ੍ਲੀ।
16ਜਦੋਂ ਇਸਰਾਏਲ ਦੇ ਲੋਕ ਮਿਸਰ ਦੀ ਧਰਤੀ ਤੋਂ ਬਾਹਰ ਆਏ, ਤਾਂ ਇਸਰਾਏਲ ਦੇ ਲੋਕ ਮਾਰੂਥਲ ਵਿੱਚ ਚਲੇ ਗਏ। ਇਸਰਾਏਲ ਦੇ ਲੋਕ ਲਾਲ ਸਾਗਰ ਵਿੱਚ ਚਲੇ ਗਏ। ਫ਼ੇਰ ਉਹ ਕਾਦੇਸ਼ ਨੂੰ ਚਲੇ ਗਏ।
17ਇਸਰਾਏਲ ਦੇ ਲੋਕਾਂ ਨੇ ਰਾਜੇ ਅਦੋਮ ਵੱਲ ਸੰਦੇਸ਼ਵਾਹਕ ਭੇਜੇ। ਸੰਦੇਸ਼ਵਾਹਕਾਂ ਨੇ ਇੱਕ ਰਿਆਇਤ ਮਂਗੀ। ਉਨ੍ਹਾਂ ਨੇ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਪਣੀ ਧਰਤੀ ਵਿੱਚੋਂ ਲੰਘ ਜਾਣ ਦਿਉ।” ਪਰ ਅਦੋਮ ਦੇ ਰਾਜੇ ਨੇ ਸਾਨੂੰ ਆਪਣੀ ਧਰਤੀ ਵਿੱਚੋਂ ਨਹੀਂ ਲੰਘਣ ਦਿੱਤਾ। ਅਸੀਂ ਇਹੋ ਸੰਦੇਸ਼ ਮੋਆਬ ਦੇ ਰਾਜੇ ਨੂੰ ਭੇਜਿਆ। ਪਰ ਮੋਆਬ ਦੇ ਰਾਜੇ ਨੇ ਵੀ ਸਾਨੂੰ ਆਪਣੀ ਧਰਤੀ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਲਈ ਇਸਰਾਏਲ ਦੇ ਲੋਕ ਕਾਦੇਸ਼ ਵਿਖੇ ਠਹਿਰ ਗਏ।
18“ਫ਼ੇਰ ਇਸਰਾਏਲ ਦੇ ਲੋਕ ਮਾਰੂਥਲ ਵਿੱਚੋਂ ਹੋਕੇ ਅਤ ਅਦੋਮ ਦੀ ਧਰਤੀ ਅਤੇ ਮੋਆਬ ਦੀ ਧਰਤੀ ਦੇ ਕਿਨਾਰਿਆਂ ਦੁਆਲਿਉਂ ਦੀ ਲੰਘੇ। ਉਨ੍ਹਾਂ ਨੇ ਮੋਆਬ ਦੀ ਧਰਤੀ ਦੇ ਪੂਰਬ ਵੱਲ ਸਫ਼ਰ ਕੀਤਾ। ਉਨ੍ਹਾਂ ਨੇ ਅਰਨੋਨ ਨਦੀ ਦੇ ਦੂਸਰੇ ਪਾਸੇ ਮੋਆਬ ਦੀ ਧਰਤੀ ਦੀ ਸਰਹੱਦ ਉੱਤੇ ਆਪਣਾ ਡੇਰਾ ਲਾ ਲਿਆ। ਉਨ੍ਹਾਂ ਨੇ ਮੋਆਬ ਦੀ ਧਰਤੀ ਦੀ ਸਰਹੱਦ ਪਾਰ ਨਹੀਂ ਕੀਤੀ ਸੀ।
19“ਫ਼ੇਰ ਇਸਰਾਏਲ ਦੇ ਲੋਕਾਂ ਨੇ ਅਮੋਰੀ ਲੋਕਾਂ ਦੇ ਰਾਜੇ, ਸੀਹੋਨ ਵੱਲ ਸੰਦੇਸ਼ਵਾਹਕ ਭੇਜੇ। ਸੀਹੋਨ ਹਸ਼ਬੋਨ ਸ਼ਹਿਰ ਦਾ ਰਾਜਾ ਸੀ। ਸੰਦੇਸ਼ਵਾਹਕਾਂ ਨੇ ਪੁਛਿਆ, “ਇਸਰਾਏਲ ਦੇ ਲੋਕਾਂ ਨੂੰ ਆਪਣੀ ਧਰਤੀ ਵਿੱਚੋਂ ਲੰਘ ਜਾਣ ਦਿਉ। ਅਸੀਂ ਆਪਣੀ ਧਰਤੀ ਉੱਤੇ ਜਾਣਾ ਚਾਹੁੰਦੇ ਹਾਂ।”
20ਪਰ ਅਮੋਰੀ ਲੋਕਾਂ ਦੇ ਰਾਜੇ ਸੀਹੋਨ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੀ ਸਰਹੱਦਾਂ ਪਾਰ ਨਹੀਂ ਕਰਨ ਦਿੱਤੀਆਂ। ਸੀਹੋਨ ਨੇ ਆਪਣੇ ਸਾਰੇ ਬੰਦੇ ਇਕਠੇ ਕਰਕੇ ਯਹਾਸ ਵਿਖੇ ਡੇਰਾ ਲਾ ਲਿਆ। ਤਾਂ ਅੰਮੋਰੀ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਜੰਗ ਕੀਤੀ।
21ਪਰ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਦੀ ਸੀਹੋਨ, ਅਤੇ ਉਸਦੀ ਫ਼ੌਜ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। ਇਸ ਲਈ ਅੰਮੋਰੀ ਲੋਕਾਂ ਦੀ ਧਰਤੀ ਇਸਰਾਏਲ ਦੇ ਲੋਕਾਂ ਦੀ ਜੈਦਾਦ ਬਣ ਗਈ।
22ਇਸ ਤਰ੍ਹਾਂ, ਇਸਰਾਏਲੀਆਂ ਨੇ ਅਮੋਰੀਆਂ ਦੀ ਸਾਰੀ ਜ਼ਮੀਨ ਦਾ ਕਬਜ਼ਾ ਲੈ ਲਿਆ। ਉਹ ਧਰਤੀ ਅਰਨੋਨ ਨਦੀ ਤੋਂ ਲੈਕੇ ਯਬੋਕ ਨਦੀ ਤੱਕ ਅਤੇ ਮਾਰੂਥਲ ਤੋਂ ਯਰਦਨ ਨਦੀ ਤੱਕ ਜਾਂਦੀ ਸੀ।
23“ਇਹ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਹੀ ਸੀ ਜਿਸਨੇ ਅਮੋਰੀ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕੀਤਾ। ਅਤੇ ਯਹੋਵਾਹ ਨੇ ਇਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਦੇ ਦਿੱਤੀ। ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਇਸਰਾਏਲ ਦੇ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਸਕਦੇ ਹੋ?
24ਅਵਸ਼ ਹੀ ਤੁਸੀਂ ਉਸ ਧਰਤੀ ਉੱਤੇ ਰਹਿ ਸਕਦੇ ਹੋ ਜਿਹੜੀ ਤੁਹਾਨੂੰ ਤੁਹਾਡੇ ਦੇਵਤੇ ਸ਼ਕਮ ਨੇ ਦਿੱਤੀ ਹੈ। ਇਸ ਲਈ ਅਸੀਂ ਉਸ ਧਰਤੀ ਉੱਤੇ ਰਹਾਂਗੇ ਜਿਹੜੀ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਦਿੱਤੀ ਹੈ!
25ਕੀ ਤੁਸੀਂ ਕਿਸੇ ਤਰ੍ਹਾਂ ਵੀ ਸਿਪ੍ਪੋਰ ਦੇ ਪੁੱਤਰ ਬਾਲਾਕ ਨਾਲੋਂ ਬਿਹਤਰ ਹੋਂ? ਉਹ ਮੋਆਬ ਦੀ ਧਰਤੀ ਦਾ ਰਾਜਾ ਸੀ। ਕੀ ਉਸਨੇ ਇਸਰਾਏਲ ਦੇ ਲੋਕਾਂ ਨਾਲ ਝਗੜਾ ਕੀਤਾ ਸੀ? ਕੀ ਉਹ ਸੱਚਮੁੱਚ ਇਸਰਾਏਲ ਦੇ ਲੋਕਾਂ ਨਾਲ ਲੜਿਆ ਸੀ?
26ਇਸਰਾਏਲ ਦੇ ਲੋਕ ਹਸ਼ਬੋਨ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ
300 ਸਾਲਾਂ ਤੋਂ ਰਹਿ ਰਹੇ ਹਨ। ਇਸਰਾਏਲ ਦੇ ਲੋਕ ਅਰੋਏਰ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ
300 ਸਾਲਾਂ ਤੋਂ ਰਹਿ ਰਹੇ ਹਨ ਇਸਰਾਏਲ ਦੇ ਲੋਕ ਨਦੀ ਦੇ ਨਾਲ-ਨਾਲ ਲੱਗਦੇ ਸਾਰੇ ਸ਼ਹਿਰਾਂ ਵਿੱਚ
300 ਸਾਲਾਂ ਤੋਂ ਰਹਿ ਰਹੇ ਹਨ। ਤੁਸੀਂ ਇਨ੍ਹਾਂ ਸਾਰੇ ਸ਼ਹਿਰਾਂ ਨੂੰ ਇਸ ਸਮੇਂ ਦੌਰਾਨ ਖੋਹਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ?
27ਇਸਰਾਏਲ ਦੇ ਲੋਕਾਂ ਨੇ ਤੁਹਾਡੇ ਵਿਰੁੱਧ ਕੋਈ ਪਾਪ ਨਹੀਂ ਕੀਤਾ। ਪਰ ਤੁਸੀਂ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਬਹੁਤ ਮਾੜੀ ਗੱਲ ਕਰ ਰਹੇ ਹੋ। ਸਾਡਾ ਯਹੋਵਾਹ, ਸੱਚਾ ਨਿਆਂਕਾਰ, ਨਿਰਣਾ ਕਰੇ ਕਿ ਕੀ ਅਸੀਂ ਇਸਰਾਏਲ ਦੇ ਲੋਕ, ਸਹੀ ਹਾਂ ਜਾਂ ਅੰਮੋਨੀ ਲੋਕ!”
28ਅੰਮੋਨੀ ਲੋਕਾਂ ਦੇ ਰਾਜੇ ਨੇ ਯਿਫ਼ਤਾਹ ਦੇ ਇਸ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ।
29ਫ਼ੇਰ ਯਹੋਵਾਹ ਦਾ ਆਤਮਾ ਯਿਫ਼ਤਾਹ ਵਿੱਚ ਆ ਗਿਆ। ਯਿਫ਼ਤਾਹ ਗਿਲਆਦ ਅਤੇ ਮਨਸ਼ਹ ਦੇ ਇਲਾਕੇ ਵਿੱਚੋਂ ਲੰਘਿਆ। ਉਹ ਗਿਲਆਦ ਦੇ ਮਿਸਫ਼ਾਹ ਸ਼ਹਿਰ ਵਿੱਚ ਗਿਆ। ਗਿਲਆਦ ਦੇ ਸ਼ਹਿਰ ਮਿਸਫ਼ਾਹ ਤੋਂ, ਯਿਫ਼ਤਾਹ ਅੰਮੋਨੀ ਲੋਕਾਂ ਦੀ ਧਰਤੀ ਵਿੱਚੋਂ ਹੋਕੇ ਲੰਘਿਆ।
30ਯਿਫ਼ਤਾਹ ਨੇ ਯਹੋਵਾਹ ਨਾਲ ਇੱਕ ਇਕਰਾਰ ਕੀਤਾ। ਉਸਨੇ ਆਖਿਆ, “ਜੇ ਤੁਸੀਂ ਮੈਨੂੰ ਅੰਮੋਨੀ ਲੋਕਾਂ ਨੂੰ ਹਰਾਉਣ ਦੇਵੋਂ,
31ਤਾਂ ਮੈਂ ਉਹ ਪਹਿਲੀ ਚੀਜ਼ ਭੇਟ ਕਰਾਂਗਾ ਜਿਹੜੀ ਉਦੋਂ ਮੇਰੇ ਘਰ ਤੋਂ ਬਾਹਰ ਆਵੇਗੀ ਜਦੋਂ ਮੈਂ ਜਿੱਤ ਹਾਸਿਲ ਕਰਕੇ ਵਾਪਿਸ ਆਵਾਂਗਾ। ਮੈਂ ਇਸਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਚੜਾਵਾਂਗਾ।”
32ਫ਼ੇਰ ਯਿਫ਼ਤਾਹ ਅੰਮੋਨੀ ਲੋਕਾਂ ਦੀ ਧਰਤੀ ਵੱਲ ਚਲਾ ਗਿਆ। ਯਿਫ਼ਤਾਹ ਨੇ ਅੰਮੋਨੀ ਲੋਕਾਂ ਨਾਲ ਜੰਗ ਕੀਤੀ। ਯਹੋਵਾਹ ਨੇ ਉਸਦੀ ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ।
33ਉਸਨੇ ਉਨ੍ਹਾਂ ਨੂੰ ਅਰੋਏਰ ਤੋਂ ਲੈਕੇ ਮਿਂਨੀਥ ਸ਼ਹਿਰ ਤੀਕ ਹਰਾ ਦਿੱਤਾ। ਯਿਫ਼ਤਾਹ ਨੇ
20ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਫ਼ੇਰ ਉਹ ਅੰਮੋਨੀ ਲੋਕਾਂ ਨਾਲ ਅਬੇਲ ਕੇਰਾਮਿਮ ਸ਼ਹਿਰ ਤੱਕ ਲੜਿਆ। ਇਸਰਾਏਲ ਦੇ ਲੋਕਾਂ ਨੇ ਅੰਮੋਨੀ ਲੋਕਾਂ ਨੂੰ ਹਰਾ ਦਿੱਤਾ ਇਹ ਅੰਮੋਨੀ ਲੋਕਾਂ ਲਈ ਕਰਾਰੀ ਹਾਰ ਸੀ।
34ਯਿਫ਼ਤਾਹ ਮਿਸਫ਼ਾਹ ਵਾਪਸ ਚਲਾ ਗਿਆ। ਯਿਫ਼ਤਾਹ ਆਪਣੇ ਘਰ ਗਿਆ ਅਤੇ ਉਸਦੀ ਧੀ ਨੂੰ ਮਿਲਣ ਲਈ ਘਰ ਤੋਂ ਬਾਹਰ ਆਈ। ਉਹ ਤੰਬੂਰਿਨ ਵਜਾ ਰਹੀ ਸੀ ਅਤੇ ਨੱਚ ਰਹੀ ਸੀ। ਉਹ ਉਸਦੀ ਇੱਕਲੌਤੀ ਧੀ ਸੀ। ਯਿਫ਼ਤਾਹ ਉਸਨੂੰ ਬਹੁਤ ਪਿਆਰ ਕਰਦਾ ਸੀ। ਯਿਫ਼ਤਾਹ ਦੇ ਹੋਰ ਕੋਈ ਧੀਆਂ ਪੁੱਤਰ ਨਹੀਂ ਸਨ।
35ਜਦੋਂ ਯਿਫ਼ਤਾਹ ਨੇ ਦੇਖਿਆ ਕਿ ਉਸਦੀ ਧੀ ਉਸਨੂੰ ਸ਼ੁਭਕਾਮਨਵਾਂ ਦੇਣ ਵਾਸਤੇ ਉਸਦੇ ਘਰ ਤੋਂ ਬਾਹਰ ਆਉਣ ਵਾਲੀ ਸਭ ਤੋਂ ਪਹਿਲੀ ਚੀਜ਼ ਸੀ, ਉਸਨੇ ਆਪਣਾ ਗਮ ਪ੍ਰਗਟ ਕਰਨ ਲਈ ਆਪਣੇ ਕੱਪੜੇ ਪਾੜ ਲਈ। ਅਤੇ ਆਖਿਆ, “ਓਹੋ। ਮੇਰੀਏ ਧੀਏ! ਤੂੰ ਮੈਨੂੰ ਬਰਬਾਦ ਕਰ ਦਿੱਤਾ ਹੈ! ਤੂੰ ਮੈਨੂੰ ਬਹੁਤ-ਬਹੁਤ ਉਦਾਸ ਕਰ ਦਿੱਤਾ ਹੈ। ਮੈਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਸੀ, ਅਤੇ ਮੈਂ ਉਸਨੂੰ ਬਦਲ ਨਹੀਂ ਸਕਦਾ!”
36ਤਾਂ ਉਸਦੀ ਧੀ ਨੇ ਯਿਫ਼ਤਾਹ ਨੂੰ ਆਖਿਆ, “ਪਿਤਾ ਜੀ, ਤੁਸੀਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਹੈ। ਇਸ ਲਈ ਇਕਰਾਰ ਪੂਰਾ ਕਰੋ। ਉਹੀ ਕਰੋ ਜੋ ਤੁਸੀਂ ਕਰਨ ਲਈ ਆਖਿਆ ਸੀ। ਆਖਿਰਕਾਰ ਯਹੋਵਾਹ ਨੇ ਤੁਹਾਡੇ ਦੁਸ਼ਮਣਾ, ਅੰਮੋਨੀ ਲੋਕਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕੀਤੀ ਹੈ।”
37ਤਾਂ ਉਸਦੀ ਧੀ ਨੇ ਆਪਣੇ ਪਿਤਾ ਨੂੰ ਆਖਿਆ, “ਪਰ ਮੇਰੇ ਲਈ ਇਹ ਇੱਕ ਗੱਲ ਪਹਿਲਾਂ ਕਰੋ। ਮੈਨੂੰ ਦੋ ਮਹੀਨੇ ਲਈ ਇਕਲਿਆਂ ਛ੍ਛੱਡ ਦਿਉ। ਮੈਨੂੰ ਪਹਾੜਾ ਵਿੱਚ ਜਾਣ ਦਿਉ। ਮੈਂ ਵਿਆਹ ਨਹੀਂ ਕਰਾਵਾਂਗੀ ਅਤੇ ਬੱਚੇ ਪੈਦਾ ਨਹੀਂ ਕਰਾਂਗੀ, ਇਸ ਲਈ ਮੈਨੂੰ ਅਤੇ ਮੇਰੀਆਂ ਸਹੇਲੀਆਂ ਨੂੰ ਰਲਕੇ ਰੋਣ ਦਿਉ।”
38ਯਿਫ਼ਤਾਹ ਨੇ ਆਖਿਆ, “ਜਾਓ, ਇਹੀ ਕਰੋ।” ਯਿਫ਼ਤਾਹ ਨੇ ਉਸਨੂੰ ਦੋ ਮਹੀਨਿਆਂ ਲਈ ਦੂਰ ਭੇਜ ਦਿੱਤਾ। ਯਿਫ਼ਤਾਹ ਦੀ ਧੀ ਅਤੇ ਉਸ ਦੀਆਂ ਸਹੇਲੀਆਂ ਪਹਾੜਾਂ ਵਿੱਚ ਰਹੀਆਂ। ਉਹ ਉਸਦੇ ਲਈ ਰੋਈਆਂ ਕਿਉਂਕਿ ਉਸਨੇ ਨਾ ਵਿਆਹ ਕਰਵਾਉਣਾ ਸੀ ਅਤੇ ਨਾ ਬੱਚੇ ਪੈਦਾ ਕਰਨੇ ਸਨ।
39ਦੋ ਮਹੀਨਿਆਂ ਦੇ ਅੰਤ ਉੱਤੇ, ਯਿਫ਼ਤਾਹ ਦੀ ਧੀ ਆਪਣੇ ਪਿਤਾ ਕੋਲ ਵਾਪਸ ਪਰਤ ਆਈ। ਯਿਫ਼ਤਾਹ ਨੇ ਉਹੀ ਕੀਤਾ ਜੋ ਉਸਨੇ ਯਹੋਵਾਹ ਨਾਲ ਇਕਰਾਰ ਕੀਤਾ ਸੀ। ਯਿਫ਼ਤਾਹ ਦੀ ਧੀ ਨੇ ਕਦੇ ਵੀ ਕਿਸੇ ਨਾਲ ਜਿਨਸੀ ਸੰਬੰਧ ਨਹੀਂ ਰਖੇ ਸਨ। ਇਸ ਲਈ ਇਸਰਾਏਲ ਵਿੱਚ ਇਹ ਇੱਕ ਰਿਵਾਜ਼ ਬਣ ਗਿਆ।
40ਹਰ ਸਾਲ ਇਸਰਾਏਲ ਦੀਆਂ ਔਰਤਾਂ ਗਿਲਆਦ ਦੇ ਯਿਫ਼ਤਾਹ ਦੀ ਧੀ ਨੂੰ ਯਾਦ ਕਰਦੀਆਂ। ਇਸਰਾਏਲ ਦੀਆਂ ਔੜਤਾਂ ਹਰ ਸਾਲ ਚਾਰ ਦਿਨਾਂ ਲਈ ਯਿਫ਼ਤਾਹ ਦੀ ਧੀ ਲਈ ਰੋਂਦੀਆਂ।


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية