BIBLEPAGE.NET

ਇੰਟਰਨੈੱਟ 'ਤੇ ਬਾਈਬਲ ਦਾ ਪੜ੍ਹੋ

ਦਿਵਸ ਦੇ ਆਇਤ

ਜੋ ਧਰਮੀ ਅਤੇ ਨਿਆਂਈ ਹੈ, ਕਰਨਾ, ਪਰਮੇਸ਼ੁਰ ਨੂੰ ਬਲੀਆਂ ਚੜਾਉਣ ਨਾਲੋਂ ਬਿਹਤਰ ਹੈ।

ਅਮਸਾਲ 21:3


 

ਅਧਿਆਇ 141ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨੇ ਨਿਰਣਾ ਕੀਤਾ। ਕਿ ਕਿਹੜੀ ਧਰਤੀ ਲੋਕਾਂ ਨੂੰ ਦੇਣੀ ਹੈ।
2ਯਹੋਵਾਹ ਨੇ ਬਹੁਤ ਪਹਿਲਾ ਮੂਸਾ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਚਾਹੁੰਦਾ ਸੀ ਕਿ ਲੋਕ ਆਪਣੀ ਧਰਤੀ ਦੀ ਚੋਣ ਕਰਨ। ਸਾਢੇ ਨੌ ਪਰਿਵਾਰ-ਸਮੂਹਾਂ ਦੇ ਲੋਕਾਂ ਨੇ ਨਰਦਾਂ ਸੁੱਟਕੇ ਨਿਰਣਾ ਕਰ ਲਿਆ ਕਿ ਧਰਤੀ ਕਿ ਕਿਹੜੀ ਧਰਤੀ ਉਨ੍ਹਾਂ ਨੂੰ ਮਿਲਣੀ ਸੀ।
3ਮੂਸਾ ਨੇ ਪਹਿਲਾ ਹੀ ਢਾਈ ਪਰਿਵਾਰ -ਸਮੂਹਾਂ ਨੂੰ ਉਨ੍ਹਾਂ ਦੀ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੇ ਦਿੱਤੀ ਸੀ। ਪਰ ਲੇਵੀ ਪਰਿਵਾਰ-ਸਮੂਹ ਨੂੰ ਹੋਰਨਾਂ ਲੋਕਾਂ ਵਾਂਗ ਕੋਈ ਧਰਤੀ ਨਹੀਂ ਮਿਲੀ।
4ਬਾਰ੍ਹਾਂ ਪਰਿਵਾਰ-ਸਮੂਹਾਂ ਨੂੰ ਆਪੋ-ਆਪਣੀ ਧਰਤੀ ਦੇ ਦਿੱਤੀ ਗਈ ਸੀ। ਯੂਸੁਫ਼ ਦੇ ਪੁੱਤਰ ਦੋ ਪਰਿਵਾਰ-ਸਮੂਹਾਂ ਵਿੱਚ ਵੰਡੇ ਗਏ ਸਨ - ਮਨਸ਼ਹ ਅਤੇ ਅਫ਼ਰਾਈਮ। ਅਤੇ ਹਰ ਪਰਿਵਾਰ-ਸਮੂਹ ਨੂੰ ਕੁਝ ਧਰਤੀ ਮਿਲੀ। ਪਰ ਲੇਵੀ ਦੇ ਪਰਿਵਾਰ-ਸਮੂਹ ਦੇ ਲੋਕਾਂ ਨੂੰ ਕੋਈ ਧਰਤੀ ਨਹੀਂ ਮਿਲੀ। ਉਨ੍ਹਾਂ ਨੂੰ ਰਹਿਣ ਲਈ ਸਿਰਫ਼ ਕੁਝ ਕਸਬੇ ਦਿੱਤੇ ਗਏ। ਅਤੇ ਇਹ ਕਸਬੇ ਹਰੇਕ ਪਰਿਵਾਰ-ਸਮੂਹ ਦੀ ਧਰਤੀ ਉੱਤੇ ਸਨ। ਉਨ੍ਹਾਂ ਨੂੰ ਆਪਣੇ ਪਸ਼ੂਆਂ ਲਈ ਖੇਤ ਵੀ ਦਿੱਤੇ ਗਏ।
5ਯਹੋਵਾਹ ਨੇ ਮੂਸਾ ਨੂੰ ਦੱਸ ਦਿੱਤਾ ਸੀ ਕਿ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿਚਕਾਰ ਧਰਤੀ ਕਿਵੇਂ ਵੰਡਣੀ ਹੈ। ਇਸਰਾਏਲ ਦੇ ਲੋਕਾਂ ਨੇ ਧਰਤੀ ਨੂੰ ਓਸੇ ਤਰ੍ਹਾਂ ਵੰਡਿਆਂ ਜਿਵੇਂ ਯਹੋਵਾਹ ਦਾ ਆਦੇਸ਼ ਸੀ।
6ਇੱਕ ਦਿਨ ਯਹੂਦਾਹ ਦੇ ਪਰਿਵਾਰ-ਸਮੂਹ ਦੇ ਕੁਝ ਲੋਕ ਗਿਲਗਾਲ ਵਿਖੇ ਯਹੋਸ਼ੁਆ ਕੋਲ ਗਏ। ਇਨ੍ਹਾਂ ਲੋਕਾਂ ਵਿੱਚੋਂ ਇੱਕ ਕਨਿਜ਼ੀ ਯ੍ਯਫ਼ੁਂਨਹ ਦਾ ਪੁੱਤਰ ਕਾਲੇਬ ਸੀ। ਕਾਲੇਬ ਨੇ ਯਹੋਸ਼ੁਆ ਨੂੰ ਆਖਿਆ, “ਤੁਹਾਨੂੰ ਉਹ ਗੱਲਾਂ ਯਾਦ ਹਨ ਜਿਹੜੀਆਂ ਯਹੋਵਾਹ ਨੇ ਕਾਦੇਸ਼ ਬਰਨੇਆ ਵਿਖੇ ਆਖੀਆਂ। ਯਹੋਵਾਹ ਆਪਣੇ ਸੇਵਕ ਮੂਸਾ ਨਾਲ ਗੱਲ ਕਰ ਰਿਹਾ ਸੀ। ਯਹੋਵਾਹ ਤੁਹਾਡੇ ਅਤੇ ਮੇਰੇ ਬਾਰੇ ਗੱਲ ਕਰ ਰਿਹਾ ਸੀ।
7ਯਹੋਵਾਹ ਦੇ ਸੇਵਕ ਮੂਸਾ ਨੇ ਮੈਨੂੰ ਉਹ ਧਰਤੀ ਦੇਖਣ ਲਈ ਭੇਜਿਆ ਜਿਥੇ ਅਸੀਂ ਜਾ ਰਹੇ ਸਾਂ। ਮੈਂ ਉਸ ਵੇਲੇ
8ਹੋਰਨਾ ਆਦਮੀਆਂ ਨੇ, ਜਿਹੜੇ ਮੇਰੇ ਨਾਲ ਗਏ ਸਨ, ਲੋਕਾਂ ਨੇ ਅਜਿਹੀਆਂ ਗੱਲਾਂ ਦਸੀਆਂ ਜਿਨ੍ਹਾਂ ਨੇ ਉਨ੍ਹਾ ਨੂੰ ਭੈਭੀਤ ਕਰ ਦਿੱਤਾ। ਪਰ ਮੈਂ ਸੱਚ ਮੁੱਚ ਵਿਸ਼ਵਾਸ ਕਰਦਾ ਹਾਂ ਕਿ ਯਹੋਵਾਹ ਸਾਨੂੰ ਉਸ ਧਰਤੀ ਨੂੰ ਪ੍ਰਾਪਤ ਕਰਨ ਦੀ ਇਜਾਜ਼ਤ ਦੇ ਦੇਵੇਗਾ।
9ਇਸ ਲਈ ਉਸ ਦਿਨ ਮੂਸਾ ਨੇ ਮੇਰੇ ਨਾਲ ਇੱਕ ਇਕਰਾਰ ਕੀਤਾ ਉਸਨੇ ਆਖਿਆ, ‘ਉਹ ਧਰਤੀ, ਜਿਥੇ ਤੂੰ ਗਿਆ ਸੀ, ਤੇਰੀ ਹੋ ਜਾਵੇਗੀ। ਤੇਰੇ ਬੱਚੇ ਹਮੇਸ਼ਾ ਉਸਦੇ ਮਾਲਿਕ ਰਹਿਣਗੇ। ਉਹ ਧਰਤੀ ਮੈਂ, ਤੈਨੂੰ ਇਸ ਲਈ ਦੇਵਾਂਗਾ ਕਿਉਂਕਿ ਤੂੰ ਯਹੋਵਾਹ ਮੇਰੇ ਪਰਮੇਸ਼ੁਰ ਵਿੱਚ ਸੱਚ ਮੁੱਚ ਯਕੀਨ ਕੀਤਾ।’
10“ਹੁਣ, ਯਹੋਵਾਹ ਨੇ ਮੈਨੂੰ
11ਮੈਂ ਅੱਜ ਵੀ ਓਨਾ ਹੀ ਮਜ਼ਬੂਤ ਹਾਂ ਜਿੰਨਾ ਉਸ ਦਿਨ ਸਾਂ ਜਦੋਂ ਮੈਨੂੰ ਮੂਸਾ ਨੇ ਬਾਹਰ ਭੇਜਿਆ ਸੀ। ਮੈਂ ਅੱਜ ਵੀ ਲੜਨ ਲਈ ਓਨਾ ਹੀ ਤਿਆਰ ਹਾਂ ਜਿੰਨਾ ਉਦੋਂ ਸਾਂ।
12ਇਸ ਲਈ ਹੁਣ ਮੈਨੂੰ ਉਹ ਪਹਾੜੀ ਇਲਾਕਾ ਦੇ ਦੇਵੋ ਜਿਸ ਬਾਰੇ ਯਹੋਵਾਹ ਨੇ ਉਸ ਦਿਨ ਬਹੁਤ ਪਹਿਲਾਂ ਮੈਨੂੰ ਦੇਣ ਦਾ ਇਕਰਾਰ ਕੀਤਾ ਸੀ। ਉਸ ਸਮੇਂ, ਤੁਸੀਂ ਸੁਣਿਆ ਹੋਵੇਗਾ ਕਿ ਉਥੇ ਤਾਕਤਵਰ ਅਨਾਕੀ ਲੋਕ ਰਹਿੰਦੇ ਸਨ, ਅਤੇ ਸ਼ਹਿਰ ਬਹੁਤ ਵੱਡੇ ਅਤੇ ਬਹੁਤ ਸੁਰਖਿਅਤ ਸਨ। ਪਰ ਹੁਣ, ਸ਼ਾਇਦ ਯਹੋਵਾਹ ਮੇਰੇ ਨਾਲ ਹੋਵੇ ਅਤੇ ਮੈਂ ਉਸ ਧਰਤੀ ਨੂੰ ਹਾਸਿਲ ਕਰ ਲਵਾ ਜਿਹਾ ਕਿ ਯਹੋਵਾਹ ਨੇ ਆਖਿਆ ਸੀ।”
13ਯਹੋਸ਼ੁਆ ਨੇ ਯਫ਼ੁੰਨਹ ਦੇ ਪੁੱਤਰ, ਕਾਲੇਬ ਨੂੰ ਅਸੀਸ ਦਿੱਤੀ। ਯਹੋਸ਼ੁਆ ਨੇ ਉਸਨੂੰ ਹਬਰੋਨ ਦਾ ਸ਼ਹਿਰ ਆਪਣੇ ਲਈ ਰੱਖਣ ਵਾਸਤੇ ਦੇ ਦਿੱਤਾ।
14ਅਤੇ ਉਹ ਸ਼ਹਿਰ ਅੱਜ ਵੀ ਕਨਿਜ਼ੀ ਯ੍ਯਫ਼ੁਂਨਹ ਦੇ ਪੁੱਤਰ ਕਾਲੇਬ ਦੀ ਮਲਕੀਅਤ ਹੈ। ਉਹ ਸ਼ਹਿਰ ਹਾਲੇ ਵੀ ਉਸਦੇ ਲੋਕਾਂ ਦਾ ਹੈ ਕਿਉਂਕਿ ਉਸਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਉਸ ਵਿੱਚ ਭਰੋਸਾ ਕੀਤਾ।
15ਅਤੀਤ ਕਾਲ ਵਿੱਚ ਉਸ ਸ਼ਹਿਰ ਦਾ ਨਾਮ ਕਿਰਯਥ ਅਰਬਾ ਸੀ। ਉਸ ਸ਼ਹਿਰ ਦਾ ਨਾਮ ਅਨਾਕੀ ਲੋਕਾਂ ਦੇ ਸਭ ਤੋਂ ਮਹਾਨ ਆਦਮੀ - ਅਰਬਾ ਨਾਮ ਦੇ ਆਦਮੀ - ਦੇ ਨਾਲ ਉੱਤੇ ਰੱਖਿਆ ਗਿਆ ਸੀ।ਇਸਤੋਂ ਮਗਰੋਂ ਉਸ ਧਰਤੀ ਉੱਤੇ ਸ਼ਾਂਤੀ ਹੋ ਗਈ।


 • ਹੋਰ ਵਰਜਨ  
 • English
 • Français
 • Deutsch
 • Español
 • Português
 • Italiano
 • Nederlands
 • Român
 • Dansk
 • Svensk
 • Suomi
 • Norsk
 • Čeština
 • русский
 • Український
 • Български
 • Polski
 • Hrvatski
 • Magyar
 • Shqiptar
 • עברית
 • Türk
 • 圣经
 • 聖經
 • 한국의
 • 日本語
 • Tiêng Viêt
 • ภาษาไทย
 • Tagalog
 • Indonesia
 • हिन्दी
 • தமிழ்
 • ਪੰਜਾਬੀ
 • اردو
 • Somali
 • Kiswahili
 • العربية